ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਉਪ ਰਾਜਪਾਲ ਆਰ ਕੇ ਮਾਥੁਰ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ

Posted On: 03 SEP 2020 7:34PM by PIB Chandigarh

ਲੱਦਾਖ ਦੇ ਉਪ ਰਾਜਪਾਲ, ਆਰ ਕੇ ਮਾਥੁਰ ਨੇ ਅੱਜ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ; ਪਰਸੋਨਲ, ਲੋਕ ਸ਼ਿਕਾਇਤਾਂ ਤੇ ਪੈਨਸ਼ਨਾਂ ਮੰਤਰਾਲੇ; ਪ੍ਰਮਾਣੂ ਊਰਜਾ; ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਉੱਤੇ ਇੱਕ ਵਿਸ਼ਾਲ ਸ਼੍ਰੇਣੀ ਬਾਰੇ ਵਿਚਾਰ-ਵਟਾਂਦਰਾ ਕੀਤਾ

 

ਵੱਖ-ਵੱਖ ਪ੍ਰੋਜੈਕਟਾਂ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੱਦਾਖ ਅਤੇ ਹੋਰ ਨਾਲ ਲਗਦੇ ਖੇਤਰਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਉਨ੍ਹਾਂ ਨੇ ਕਿਹਾ, ਮੋਦੀ ਸਰਕਾਰ ਦੇ ਅਧੀਨ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਲੱਦਾਖ ਵਿੱਚ ਇੱਕ ਯੂਨੀਵਰਸਿਟੀ, ਇੱਕ ਮੈਡੀਕਲ ਕਾਲਜ ਅਤੇ ਇੱਕ ਇੰਜੀਨੀਅਰਿੰਗ ਕਾਲਜ ਸਥਾਪਿਤ ਕੀਤਾ ਗਿਆ ਹੈ।

 

ਡਾ. ਜਿਤੇਂਦਰ ਸਿੰਘ ਨੇ ਉਪ ਰਾਜਪਾਲ ਨੂੰ ਇਹ ਵੀ ਦੱਸਿਆ ਕਿ ਸੀਐੱਸਆਈਆਰ ਦੇ ਡਾਇਰੈਕਟਰ ਜਨਰਲ (ਵਿਗਿਆਨਕ ਅਤੇ ਉਦਯੋਗਿਕ ਖੋਜ) ਕੌਂਸਲਰ ਡਾ. ਸ਼ੇਖਰ ਮੰਡੇ ਜਲਦੀ ਹੀ ਰਾਜਪਾਲ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਲੱਦਾਖ ਦੇ ਮਸ਼ਹੂਰ ਫਲ ਲੱਦਾਖ ਬੇਰੀਦੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ, ਪ੍ਰਕਿਰਿਆ ਕਰਨ ਅਤੇ ਕਾਰੋਬਾਰ ਕਰਨ ਦੀ ਇੱਕ ਖ਼ਾਸ ਯੋਜਨਾ ਬਾਰੇ ਸੰਖੇਪ ਵਿੱਚ ਦੱਸਣਗੇ।

https://ci5.googleusercontent.com/proxy/Ijauay9J_Pu0A-6Y4jfd3-MwtFS2xhi73eAguCsh_dMFz7XHrubDIzXApD78WX9BD1Y7XXs1H0ImNtIN0qC0bK8FZEMBSDBVhrY-f_mOAr7XzrPd_iLYgpm6Ig=s0-d-e1-ft#https://static.pib.gov.in/WriteReadData/userfiles/image/image001LUX3.jpg

 

ਸ਼੍ਰੀ ਮਾਥੁਰ ਨੇ ਡਾ: ਜਿਤੇਂਦਰ ਸਿੰਘ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਐਲਾਨੀ ਗਈ ਕਾਰਬਨ ਨਿਰਪੱਖਲੱਦਾਖ ਦੀ ਨੀਤੀ ਅਤੇ ਕਾਰਜ ਯੋਜਨਾ ਦੀ ਤਿਆਰੀ ਬਾਰੇ ਅੱਪਡੇਟ ਦਿੱਤੀ। ਉਨ੍ਹਾਂ ਨੇ ਮੰਤਰੀ ਨੂੰ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਇੱਕ ਵਿਆਪਕ ਯੋਜਨਾ ਤੇ ਤਨਦੇਹੀ ਨਾਲ ਕੰਮ ਕਰ ਰਹੀ ਹੈ ਜੋ ਉੱਚ ਅਧਿਕਾਰੀਆਂ ਦੇ ਸਾਹਮਣੇ ਰੱਖਣ ਲਈ ਜਲਦ ਹੀ ਤਿਆਰ ਹੋਵੇਗੀ। ਸ਼੍ਰੀ ਮਾਥੁਰ ਨੇ ਲੱਦਾਖ ਵਿਜ਼ਨ 2050” ਸਿਰਲੇਖ ਸਮੇਤ ਇੱਕ ਕਾਰਜਸ਼ੀਲ ਯੋਜਨਾ ਬਾਰੇ ਅਪਡੇਟ ਵੀ ਦਿੱਤੀ।

 

 

ਉਪ ਰਾਜਪਾਲ ਨੇ ਲੱਦਾਖ ਲਈ ਦਿੱਤੇ ਗਏ 50 ਕਰੋੜ ਦੇ ਖ਼ਾਸ ਵਿਕਾਸ ਪੈਕੇਜ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਵੀ ਕੇਂਦਰ ਸਰਕਾਰ ਖੇਤਰ ਦੇ ਵੱਖ-ਵੱਖ ਪ੍ਰੋਜੈਕਟਾਂ ਨੂੰ ਫ਼ੰਡ ਦੇਣ ਵਿੱਚ ਇੰਨੀ ਉਦਾਰਵਾਦੀ ਰਹੀ ਹੋਵੇ। ਉਨ੍ਹਾਂ ਨੇ ਕਿਹਾ, ਇਹ ਆਪਣੀ ਕਿਸਮ ਦੀ ਪਹਿਲੀ ਲੀਹ ਹੋਵੇਗੀ ਜੋ ਖ਼ਾਸ ਤੌਰ ਤੇ ਲੱਦਾਖ ਖੇਤਰ ਨੂੰ ਸਮਰਪਿਤ ਕੀਤੀ ਗਈ ਹੈ। ਸ਼੍ਰੀ ਮਾਥੁਰ ਨੇ ਕੇਂਦਰ ਵਿੱਚ ਵੱਖ-ਵੱਖ ਮੰਤਰਾਲਿਆਂ ਨਾਲ ਲੱਦਾਖ ਸਬੰਧੀ ਵੱਖ-ਵੱਖ ਮਾਮਲਿਆਂ ਵਿੱਚ ਲਗਾਤਾਰ ਸਹਿਯੋਗ ਦੇਣ ਲਈ ਅਤੇ ਦਿਨ-ਰਾਤ ਤਾਲਮੇਲ ਬਣਾਉਣ ਲਈ ਡਾ. ਜਿਤੇਂਦਰ ਸਿੰਘ ਦਾ ਧੰਨਵਾਦ ਕੀਤਾ।

 

<> <> <> <> <>

 

 

ਐੱਸਐੱਨਸੀ



(Release ID: 1651187) Visitor Counter : 180