ਰੇਲ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ, ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਨੇ ਰੇਲਵੇ ਫ੍ਰੇਟ ਅਤੇ ਪਾਰਸਲ ਸੇਵਾ ਨਾਲ ਮਜ਼ਬੂਤ ਸਾਂਝੇਦਾਰੀ ਦੀ ਸੁਵਿਧਾ ਲਈ ਭਾਰਤ ਵਿੱਚ ਚੋਟੀ ਦੇ ਕੋਰੀਅਰ / ਲੌਜਿਸਟਿਕਸ ਸੇਵਾ ਪ੍ਰਦਾਤਾਵਾਂ ਨਾਲ ਮੀਟਿੰਗ ਕੀਤੀ



ਰੇਲਵੇ ਦੁਆਰਾ ਲੌਜਿਸਟਿਕਸ / ਕੋਰੀਅਰ ਏਜੰਸੀਆਂ ਨੂੰ ਭਰੋਸੇਯੋਗ, ਤੇਜ਼, ਕਿਫਾਇਤੀ ਅਤੇ ਅਸਾਨ ਪਾਰਸਲ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ



ਰੇਲਵੇ ਦੇ ਅਧਿਕਾਰੀਆਂ ਅਤੇ ਉਦਯੋਗ ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰਕੇ ਸਾਂਝਾ ਕਾਰਜਕਾਰੀ ਗਰੁੱਪ ਬਣਾਇਆ ਜਾਏਗਾ ਜੋ ਇਸ ਕੰਮ ਸਬੰਧੀ ਦੋਹਾਂ ਧਿਰਾਂ ਦੇ ਲਾਭ ਲਈ ਬਿਹਤਰ ਸ਼ਰਤਾਂ ਤਿਆਰ ਕਰੇਗਾ

Posted On: 03 SEP 2020 2:38PM by PIB Chandigarh

 

 

 

 

ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਚੋਟੀ ਦੀਆਂ ਕੋਰੀਅਰ ਸਰਵਿਸ ਏਜੰਸੀਆਂ ਨਾਲ ਰੇਲਵੇ ਫ੍ਰੇਟ ਅਤੇ ਪਾਰਸਲ ਸੇਵਾ ਦੀ ਮਜ਼ਬੂਤ ਸਾਂਝੇਦਾਰੀ ਦੀ ਸੁਵਿਧਾ ਲਈ ਇੱਕ ਮੀਟਿੰਗ ਕੀਤੀ।

 

 

ਬੈਠਕ ਦੌਰਾਨ ਇਹ ਦੱਸਿਆ ਗਿਆ ਕਿ ਰੇਲਵੇ ਦੁਆਰਾ ਲੌਜਿਸਟਿਕਸ / ਕੋਰੀਅਰ ਏਜੰਸੀਆਂ ਨੂੰ ਭਰੋਸੇਯੋਗ, ਤੇਜ਼, ਕਿਫਾਇਤੀ ਅਤੇ ਅਸਾਨ ਪਾਰਸਲ ਸੇਵਾਵਾਂ ਦੀ ਪੇਸ਼ਕਸ਼ ਕੀਤੀ ਗਈ ਹੈ।

 

 

 

ਇਹ ਬੈਠਕ ਭਾਰਤੀ ਰੇਲਵੇ ਦੇ ਜ਼ਰੀਏ ਨਿਜੀ ਪਾਰਸਲ ਸੇਵਾਵਾਂ ਦੇ ਕਾਰੋਬਾਰ ਨੂੰ ਵਧਾਉਣ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰੇ ਅਤੇ ਖੋਜ ਕਰਨ ਲਈ ਬੁਲਾਈ ਗਈ ਸੀ।

 

 

ਬਿਹਤਰ ਦਿਸ਼ਾ-ਨਿਰਦੇਸ਼ਾਂ ਅਤੇ ਕਾਰੋਬਾਰ ਵਿੱਚ ਅਸਾਨੀ ਨਾਲ ਕੰਮ ਕਰਨ ਲਈ, ਸਾਂਝੇ ਕਾਰਜ ਸਮੂਹ ਦਾ ਗਠਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਰੇਲਵੇ ਦੇ ਅਧਿਕਾਰੀਆਂ ਅਤੇ ਲੌਜਿਸਟਿਕਸ / ਕੋਰੀਅਰ ਪ੍ਰਦਾਤਾਵਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ।

 

 

ਇਸ ਮੌਕੇ ਰੇਲ ਮੰਤਰੀ ਨੇ ਕਿਹਾ ਕਿ ਇਸ ਦੇ ਲਈ ਇੱਕ ਅਜਿਹੀ ਵਿਵਸਥਾ ਹੋਣੀ ਚਾਹੀਦੀ ਹੈ ਜਿਸ ਵਿੱਚ ਸਭ ਲਈ ਟਿਕਾਊ ਕਾਰੋਬਾਰੀ ਵਿਕਾਸ ਸੁਨਿਸ਼ਚਿਤ ਹੋ ਸਕੇ।

 

 

ਇਹ ਵੀ ਨੋਟ ਕੀਤਾ ਗਿਆ ਕਿ 22.03.2020 ਤੋਂ ਲੈ ਕੇ 02.09.2020 ਤੱਕ ਭਾਰਤੀ ਰੇਲਵੇ ਦੁਆਰਾ ਜੋ ਕੁੱਲ 5,292 ਪਾਰਸਲ ਟ੍ਰੇਨਾਂ ਚਲਾਈਆਂ ਗਈਆਂ ਉਨ੍ਹਾਂ ਵਿਚੋਂ 5,139 ਤਹਿ ਸਮੇਂ ਅਨੁਸਾਰ ਚਲਣ ਵਾਲੀਆਂ ਟ੍ਰੇਨਾਂ ਹਨ। ਇਨ੍ਹਾਂ ਟ੍ਰੇਨਾਂ ਵਿੱਚ ਕੁੱਲ 3,18,453 ਟਨ ਖੇਪਾਂ ਭਰੀਆਂ ਜਾ ਚੁੱਕੀਆਂ ਹਨ ਅਤੇ ਕਮਾਈ 116.19 ਕਰੋੜ ਰੁਪਏ ਹੋਈ ਹੈ।

 

 

ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ ਨੇ ਅਗਸਤ 2020 ਦੇ ਮਹੀਨੇ ਵਿੱਚ ਕੁੱਲ 94.33 ਮਿਲੀਅਨ ਟਨ ਫ੍ਰੇਟ ਲੋਡਿੰਗ ਕੀਤੀ ਜੋ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਹੋਈ ਲੋਡਿੰਗ ਤੋਂ ਵੱਧ ਹੈ। ਭਾਰਤੀ ਰੇਲਵੇ ਨੇ 25.03.2020 ਤੋਂ 01.09.2020 ਤੱਕ 1,41,049 ਰੇਕਾਂ ਜ਼ਰੀਏ 451.38 ਮਿਲੀਅਨ ਟਨ ਮਾਲ ਦੀ ਢੁਆਈ ਕੀਤੀ। ਰੇਲਵੇ ਰਾਹੀਂ ਮਾਲ ਦੀ ਢੋਆ-ਢੁਆਈ ਨੂੰ ਬਹੁਤ ਹੀ ਆਕਰਸ਼ਕ ਬਣਾਉਣ ਲਈ ਭਾਰਤੀ ਰੇਲਵੇ ਦੁਆਰਾ ਬਹੁਤ ਸਾਰੀਆਂ ਰਿਆਇਤਾਂ/ ਛੂਟਾਂ ਵੀ ਦਿੱਤੀਆਂ ਜਾ ਰਹੀਆਂ ਹਨ।  ਮਾਲ ਦੀ ਢੋਆ-ਢੁਆਈ ਵਿੱਚ ਸੁਧਾਰਾਂ ਨੂੰ ਸੰਸਥਾਗਤ ਰੂਪ ਦੇਣ ਦੇ ਲਈ ਆਉਣ ਵਾਲੀ ਜ਼ੀਰੋ ਅਧਾਰਿਤ ਸਮਾਂ ਸਾਰਣੀ ਵਿੱਚ ਇਨ੍ਹਾਂ ਨੂੰ ਸ਼ਾਮਲ ਕੀਤਾ ਜਾਵੇਗਾ।

 

 

                                      ***

 

 

ਡੀਜੇਐੱਨ/ਐੱਮਕੇਵੀ



(Release ID: 1651087) Visitor Counter : 152