ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਭਾਰਤੀ ਪੁਲਿਸ ਸੇਵਾ ਦੇ ਪ੍ਰੋਬੇਸ਼ਨਰਾਂ ਨਾਲ ਗੱਲਬਾਤ ਕਰਨਗੇ

Posted On: 03 SEP 2020 2:43PM by PIB Chandigarh

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਸ਼ੁੱਕਰਵਾਰ, 04 ਸਤੰਬਰ, 2020 ਨੂੰ ਸਵੇਰੇ 11 ਵਜੇ ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਪੁਲਿਸ ਅਕਾਦਮੀ (ਐੱਸਵੀਪੀ ਐੱਨਪੀਏ) ਵਿਖੇ ਆਯੋਜਿਤ ਕਨਵੋਕੇਸ਼ਨ ਪਰੇਡ ਪ੍ਰੋਗਰਾਮ ਦੇ ਦੌਰਾਨ ਭਾਰਤੀ ਪੁਲਿਸ ਸੇਵਾ ਦੇ ਪ੍ਰੋਬੇਸ਼ਨਰਾਂ ਨਾਲ ਇੱਕ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕਰਨਗੇ।

ਇਨ੍ਹਾਂ 131 ਭਾਰਤੀ ਪੁਲਿਸ ਸੇਵਾ (ਆਈਪੀਐੱਸ) ਪ੍ਰੋਬੇਸ਼ਨਰਾਂ ਵਿੱਚ 28 ਮਹਿਲਾ ਪ੍ਰੋਬੇਸ਼ਨਰ ਸ਼ਾਮਲ ਹਨ, ਜਿਨ੍ਹਾਂ ਨੇ ਇਸ ਅਕਾਦਮੀ ਵਿੱਚ ਬੇਸਿਕ ਕੋਰਸ ਫੇਜ਼-1 ਦੇ 42 ਹਫ਼ਤੇ ਪੂਰੇ ਕਰ ਲਏ ਹਨ।

ਇਹ ਪ੍ਰੋਬੇਸ਼ਨਰਾਂ ਨੇ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਪ੍ਰਸ਼ਾਸਨ ਅਕਾਦਮੀ, ਮਸੂਰੀ ਅਤੇ ਡਾ. ਮੈਰੀ ਚੰਨਾ ਰੈੱਡੀ ਮਾਨਵ ਸੰਸਾਧਨ ਵਿਕਾਸ ਸੰਸਥਾਨ, ਤੇਲੰਗਾਨਾ, ਹੈਦਰਾਬਾਦ ਵਿਖੇ ਆਈਏਐੱਸ, ਆਈਐੱਫਐੱਸ ਜਿਹੀਆਂ ਹੋਰ ਸੇਵਾਵਾਂ ਦੇ ਪ੍ਰੋਬੇਸ਼ਨਰਾਂ ਦੇ ਨਾਲ ਆਪਣਾ ਫਾਊਂਡੇਸ਼ਨ ਕੋਰਸ ਪੂਰਾ ਕਰਨ ਦੇ ਬਾਅਦ 17 ਦਸੰਬਰ 2018 ਨੂੰ ਇਸ ਅਕਾਦਮੀ ਵਿੱਚ ਪ੍ਰਵੇਸ਼ ਕੀਤਾ ਸੀ।

ਸਰਦਾਰ ਵੱਲਭਭਾਈ ਪਟੇਲ ਨੈਸ਼ਨਲ ਪੁਲਿਸ ਅਕਾਦਮੀ (ਐੱਸਵੀਪੀ ਐੱਨਪੀਏ) ਵਿਖੇ ਬੇਸਿਕ ਕੋਰਸ ਟ੍ਰੇਨਿੰਗ ਦੌਰਾਨ ਪ੍ਰੋਬੇਸ਼ਨਰਾਂ ਨੂੰ ਕਾਨੂੰਨ, ਜਾਂਚ-ਪੜਤਾਲ, ਫੋਰੈਂਸਿਕ, ਲੀਡਰਸ਼ਿਪ ਅਤੇ ਪ੍ਰਬੰਧਨ, ਅਪਰਾਧ ਵਿਗਿਆਨ, ਜਨਤਕ ਵਿਵਸਥਾ ਅਤੇ ਅੰਦਰੂਨੀ ਸੁਰੱਖਿਆ, ਨੈਤਿਕਤਾ ਅਤੇ ਮਾਨਵ ਅਧਿਕਾਰ, ਆਧੁਨਿਕ ਭਾਰਤੀ ਪੁਲਿਸ ਵਿਵਸਥਾ, ਫੀਲਡ ਕ੍ਰਾਫਟ ਅਤੇ ਜੁਗਤੀਆਂ, ਹਥਿਆਰ ਟ੍ਰੇਨਿੰਗ ਅਤੇ ਗੋਲਾਬਾਰੀ ਜਿਹੇ ਵਿਭਿੰਨ ਇਨਡੋਰ ਅਤੇ ਆਊਟਡੋਰ ਵਿਸ਼ਿਆਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।

********

ਵੀਆਰਆਰਕੇ/ਏਕੇਪੀ



(Release ID: 1651079) Visitor Counter : 138