ਪੇਂਡੂ ਵਿਕਾਸ ਮੰਤਰਾਲਾ

ਰਾਸ਼ਟਰੀ ਗ੍ਰਾਮੀਣ ਸਵੈ ਰੋਜ਼ਗਾਰ ਟ੍ਰੇਨਿੰਗ ਸੰਸਥਾਨਾਂ ਦੇ ਲਈ ਰਾਸ਼ਟਰੀ ਟ੍ਰੇਨਿੰਗ ਅਕੈਡਮੀ ਦਾ ਬੈਂਗਲੁਰੂ ਵਿੱਚ ਈ- ਨੀਂਹ ਪੱਥਰ ਰੱਖਿਆ ਗਿਆ



ਰਾਸ਼ਟਰੀ ਗ੍ਰਾਮੀਣ ਸਵੈ ਰੋਜ਼ਗਾਰ ਟ੍ਰੇਨਿੰਗ ਸੰਸਥਾਨ (ਆਰਐੱਸਈਟੀਆਈ) ਗ੍ਰਾਮੀਣ ਗ਼ਰੀਬੀ ਦੇ ਮੁੱਦੇ ਨਾਲ ਨਿਪਟਣ ਲਈ ਇੱਕ ਵਿਲੱਖਣ ਪਹਿਲ ਹਨ - ਸਕੱਤਰ, ਗ੍ਰਾਮੀਣ ਵਿਕਾਸ

Posted On: 03 SEP 2020 12:04PM by PIB Chandigarh

 

 

ਨੈਸ਼ਨਲ ਅਕੈਡਮੀ ਆਵ੍ ਰੁਡਸੇਟੀ (ਐੱਨਏਆਰ) ਦੀ ਨਵੀਂ ਟ੍ਰੇਨਿੰਗ ਸੰਸਥਾ ਦੀ ਇਮਾਰਤ ਦਾ ਕੱਲ੍ਹ ਈ-ਨੀਂਹ ਪੱਥਰ ਸਮਾਰੋਹ ਆਯੋਜਿਤ ਕੀਤਾ ਗਿਆ। ਐੱਨਏਆਰ ਗ੍ਰਾਮੀਣ ਸਵੈ-ਰੋਜ਼ਗਾਰ ਟ੍ਰੇਨਿੰਗ ਸੰਸਥਾਵਾਂ ਦੇ  ਸਟਾਫ (585 ਆਰਐੱਸਟੀਆਈ ਦੇਸ਼ ਦੇ 566 ਜ਼ਿਲ੍ਹਿਆਂ ਵਿੱਚ ਸਥਿਤ ਹਨ), ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼, ਗ੍ਰਾਮੀਣ ਰੋਜ਼ਗਾਰ ਮਿਸ਼ਨ ਦੇ ਸਟਾਫ ਅਤੇ ਸਬੰਧਿਤ ਬੈਂਕ ਅਧਿਕਾਰੀਆਂ ਦੀ ਗ੍ਰਾਮੀਣ ਵਿਕਾਸ ਮੰਤਰਾਲੇ ਵੱਲੋਂ  ਨਿਗਰਾਨੀ, ਸਲਾਹ ਅਤੇ ਸਮਰੱਥਾ ਨਿਰਮਾਣ ਦਾ ਕੰਮ ਕਰਦਾ ਹੈ।

 

ਪ੍ਰਤਿਭਾਗੀਆਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਨਗੇਂਦਰ ਨਾਥ ਸਿਨਹਾ, ਸਕੱਤਰ ਗ੍ਰਾਮੀਣ ਵਿਕਾਸ ਨੇ ਜ਼ੋਰ ਦੇ ਕੇ ਕਿਹਾ ਕਿ ਆਰਐੱਸਈਟੀਆਈ  ਇੱਕ ਵਿਲੱਖਣ ਪਹਿਲ ਹੈ ਜਿਸ  ਵਿੱਚ ਰਾਜ ਸਰਕਾਰਾਂ, ਕੇਂਦਰ ਸਰਕਾਰ ਅਤੇ ਵਣਜਿਕ ਬੈਂਕ ਗ੍ਰਾਮੀਣ ਗ਼ਰੀਬੀ ਦੇ ਮੁੱਦੇ ਨੂੰ ਹੱਲ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੇਸ਼ ਵਿੱਚ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਵਿੱਚ ਆਰਐੱਸਈਟੀਆਈ  ਦੀ ਮਹੱਤਤਾ ਬਾਰੇ ਵੀ ਦੱਸਿਆ। ਆਰਐੱਸਈਟੀਆਈ ਦੀਆਂ ਗਤੀਵਿਧੀਆਂ ਦੇ ਮਿਆਰੀਕਰਨ ਵਿੱਚ ਐੱਨਏਆਰ ਦੀ ਭੂਮਿਕਾ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ  ਨੇ ਐੱਨਏਆਰ ਨੂੰ ਇਸ ਦਿਸ਼ਾ ਵਿੱਚ ਉਪਰਾਲੇ ਤੇਜ਼ ਕਰਨ ਦੀ ਸਲਾਹ ਦਿੱਤੀ ਅਤੇ ਮਹਿਸੂਸ ਕੀਤਾ ਕਿ ਐੱਨਏਆਰ ਦੇ ਨਵੇਂ ਪਰਿਸਰਾਂ ਦੀ ਸਥਾਪਨਾ ਨਾਲ ਇਸ ਸਬੰਧ ਵਿੱਚ  ਚੰਗੀ ਸਹਾਇਤਾ ਮਿਲੇਗੀ।

 

 

ਇਸ ਸਮੇਂ, ਇਹ ਟ੍ਰੇਨਿੰਗ ਬੰਗਲੁਰੂ  ਜਾਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚਕਿਰਾਏ ਦੇ ਵੱਖ ਵੱਖ ਪਰਿਸਰਾਂ ਵਿੱਚ ਆਯੋਜਿਤ ਕੀਤੀ ਜਾਂਦੀ ਹੈ। ਇਸ ਪ੍ਰਸਤਾਵਿਤ ਪਰਿਸਰ ਦਾ ਵਿਕਾਸ ਸੁੰਦਰ ਬਾਗਾਂ ਦੇ ਸ਼ਹਿਰ ਬੈਂਗਲੁਰੂ ਵਿੱਚ 25 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਹ ਪਰਿਸਰ ਸਮਰੱਥਾ ਨਿਰਮਾਣ ਦੀ ਇੱਕ ਵੱਡੀ ਸਮੱਸਿਆ ਦਾ ਸਮਾਧਾਨ ਕਰੇਗਾ। ਇਸ ਪ੍ਰੋਗਰਾਮ ਦੀ ਹੋਰਨਾਂ ਦੇ ਅਤਿਰਿਕਤ ਐੱਨਏਆਰ ਦੇ ਪ੍ਰਧਾਨ ਪਦਮ ਵਿਭੂਸ਼ਣ ਡਾ. ਡੀ ਵੀਰੇਂਦਰ ਹੇਗੜੇ ਅਤੇ ਕੇਨਰਾ ਬੈਂਕ ਦੀ ਕਾਰਜਕਾਰੀ ਡਾਇਰੈਕਟਰ ਸੁਸ਼੍ਰੀ ਏ ਮਣੀਮੇਖਲਾਈ, ਨੇ ਸ਼ੋਭਾ ਵਧਾਈ।

 

ਐੱਨਏਆਰ ਦੇ ਪ੍ਰਧਾਨ ਡਾ. ਵੀਰੇਂਦਰ ਹੇਗੜੇ ਨੇ ਰੁਡਸੇਟੀ ਦੇ ਸਫ਼ਲ ਮਾਡਲ ਨੂੰ ਅਪਣਾਉਣ ਪ੍ਰਤੀ ਸਰਕਾਰ ਦੀ ਸਰਗਰਮ ਪਹੁੰਚ ਦੀ ਸ਼ਲਾਘਾ ਕਰਦੇ ਹੋਏ ਯਾਦ ਕੀਤਾ ਕਿ ਕਿਸ ਤਰ੍ਹਾਂ ਆਰਐੱਸਈਟੀ ਆਈ ਦੇ ਰੂਪ ਵਿੱਚ ਇਹ ਵਧੀਆ ਪ੍ਰਤੀਕ੍ਰਿਤੀ ਲੱਖਾਂ ਗ੍ਰਾਮੀਣ ਬੇਰੋਜ਼ਗਾਰ ਨੌਜਵਾਨਾਂ ਦੀ ਜ਼ਿੰਦਗੀ ਨੂੰ ਸੰਵਾਰ ਰਹੀ ਹੈ। ਉਨ੍ਹਾਂ ਨੇ, ਦੇਸ਼ ਦੇ ਸਾਰੇ ਬੈਂਕਾਂ ਦੁਆਰਾ ਆਰਐੱਸਈਟੀਆਈ ਮਾਡਲ ਨੂੰ ਸਵੀਕਾਰ ਕਰਨਾ ਸੁਨਿਸ਼ਚਿਤ ਕਰਨ ਵਿੱਚ, ਗ੍ਰਾਮੀਣ ਵਿਕਾਸ ਮੰਤਰਾਲੇ ਦੀ ਮਹਾਨ ਭੂਮਿਕਾ ਨੂੰ ਸਵੀਕਾਰ ਕੀਤਾ। ਇਸੇ ਦੇ ਸਦਕਾ ਦੇਸ਼ ਵਿਚ ਉੱਦਮ ਵਿਕਾਸ ਟ੍ਰੇਨਿੰਗ ਦੇ ਸਭ ਤੋਂ ਵੱਡੇ ਨੈਟਵਰਕ ਦੀ ਸਥਾਪਨਾ ਹੋਈ ਹੈ।

 

ਕੇਨਰਾ ਬੈਂਕ ਦੀ ਕਾਰਜਕਾਰੀ ਡਾਇਰੈਕਟਰ, ਸੁਸ਼੍ਰੀ ਏ ਮਣੀਮੇਖਲਾਈ ਨੇ ਸਾਲਾਂ ਤੋਂ ਐੱਨਏਆਰ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਅਤੇ ਭਰੋਸਾ ਦਿੱਤਾ ਕਿ ਕੇਨਰਾ ਬੈਂਕ ਭਵਿੱਖ ਵਿੱਚ ਕੀਤੇ ਜਾਣ ਵਾਲੇ ਪ੍ਰਯਤਨਾਂ ਵਿੱਚ ਵੀ ਐੱਨਏਆਰ ਦਾ ਪੂਰਾ ਸਮਰਥਨ ਕਰੇਗਾ। ਉਨ੍ਹਾਂ ਗ੍ਰਾਮੀਣ ਵਿਕਾਸ ਮੰਤਰਾਲੇ, ਡਾ. ਹੇਗੜੇ ਅਤੇ ਆਰਐੱਸਈਟੀਆਈ ਨੂੰ ਪ੍ਰਯੋਜਿਤ ਕਰਨ ਵਾਲੇ  ਬੈਂਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਐੱਨਏਆਰ ਨੂੰ ਆਰਐੱਸਈਟੀਆਈ ਦੇ ਇਸ ਅੰਦੋਲਨ ਵਿੱਚ ਸਾਰੇ ਹਿਤਧਾਰਕਾਂ ਦੀ ਏਕਤਾ ਦਾ ਪ੍ਰਤੀਕ ਕਰਾਰ ਦਿੱਤਾ।

 

ਸਾਰੇ ਪਤਵੰਤਿਆਂ ਨੇ ਐੱਨਏਆਰ ਲਈ ਨਵੇਂ ਯੁਗ ਦੀ ਸ਼ੁਰੂਆਤ ਕਰਦੇ  ਹੋਏ ਵਰਚੁਅਲੀ ਨੀਂਹ-ਪੱਥਰ ਰੱਖਿਆ।

 

 

 

*****

 

ਏਪੀਐੱਸ/ਐੱਸਜੀ



(Release ID: 1651072) Visitor Counter : 201