ਜਲ ਸ਼ਕਤੀ ਮੰਤਰਾਲਾ

ਜਲ ਜੀਵਨ ਮਿਸ਼ਨ ਖੋਜ ਅਤੇ ਵਿਕਾਸ ਨੂੰ ਉਤਸ਼ਾਹਤ ਕਰਦਾ ਹੈ

Posted On: 03 SEP 2020 12:27PM by PIB Chandigarh

ਜਲ ਜੀਵਨ ਮਿਸ਼ਨ ਰਾਜਾਂ ਦੀ ਭਾਈਵਾਲੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ 2024 ਤੱਕ ਪਿੰਡਾਂ ਦੇ ਹਰ ਘਰ ਵਿੱਚ ਕਾਰਜਸ਼ੀਲ ਘਰੇਲੂ ਟੂਟੀ ਕੁਨੈਕਸ਼ਨ ਦਿੱਤਾ ਜਾ ਰਿਹਾ ਹੈ। ਮਿਸ਼ਨ ਦਾ ਉਦੇਸ਼ ਨਿਯਮਤ ਅਤੇ ਲੰਮੇ ਸਮੇਂ ਦੇ ਅਧਾਰ ਤੇ ਹਰੇਕ ਪੇਂਡੂ ਪਰਿਵਾਰ ਨੂੰ ਲੋੜੀਂਦੀ ਮਾਤਰਾ (ਭਾਵ, ਪ੍ਰਤੀ ਵਿਅਕਤੀ,ਪ੍ਰਤੀ ਦਿਨ 55 ਲੀਟਰ ਪਾਣੀ) ਦੀ ਸਪਲਾਈ ਅਤੇ ਨਿਰਧਾਰਤ ਗੁਣਵੱਤਾ ਵਾਲੇ ਪੀਣ ਯੋਗ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣਾ ਹੈ। 
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15 ਅਗਸਤ, 2020 ਨੂੰ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਰਾਸ਼ਟਰ ਨੂੰ ਸੰਬੋਧਨ ਵਿੱਚ ਜਲ ਜੀਵਨ ਮਿਸ਼ਨ ਦਾ ਇੱਕ ਸਾਲ ਪੂਰਾ ਹੋਣ ਬਾਰੇ ਐਲਾਨ ਕੀਤਾ ਕਿ ਪੂਰੇ ਦੇਸ਼ ਵਿੱਚ ਇੱਕ ਸਾਲ ਦੀ ਮਿਆਦ ਵਿੱਚ 2 ਕਰੋੜ ਪਰਿਵਾਰਾਂ ਨੂੰ ਟੂਟੀ ਕੁਨੈਕਸ਼ਨ ਦਿੱਤੇ ਗਏ ਹਨ। ਰੋਜ਼ਾਨਾ 1 ਲੱਖ ਤੋਂ ਵੱਧ ਪਰਿਵਾਰਾਂ ਨੂੰ ਪੀਣ ਵਾਲੇ ਪਾਣੀ ਦਾ ਕੁਨੈਕਸ਼ਨ ਦਿੱਤੇ ਜਾ ਰਹੇ ਹਨ।
ਪੇਂਡੂ ਪੀਣ ਵਾਲੇ ਪਾਣੀ ਦੀ ਪੂਰਤੀ ਇੱਕ ਗੁੰਝਲਦਾਰ ਵਿਸ਼ਾ ਹੈ ,ਜਿਸ ਵਿੱਚ ਵੱਖ-ਵੱਖ ਸਮਾਜਿਕ, ਵਾਤਾਵਰਣ ਅਤੇ ਤਕਨੀਕੀ ਚੁਣੌਤੀਆਂ ਜਿਵੇਂ ਕਿ ਜੀਓ-ਜੈਨੇਟਿਕ ਅਤੇ ਪਾਣੀ ਦੀ ਗੁਣਵੱਤਾ ਦੇ ਮੁੱਦੇ, ਸਖਤ ਅਡਾਪੋ-ਜਲਵਾਯੂ ਦੀਆਂ ਸਥਿਤੀਆਂ ਅਤੇ ਬਿਪਤਾ ਗ੍ਰਸਤ ਇਲਾਕਿਆਂ ਵਿੱਚ ਲੰਬੇ ਸਮੇਂ ਲਈ ਪੀਣ ਵਾਲੇ ਪਾਣੀ ਦੀ ਸਪਲਾਈ, ਜਲ ਸੇਵਾ ਸਪਲਾਈ ਦਾ ਮਾਪ ਅਤੇ ਨਿਗਰਾਨੀ, ਵਿਵਹਾਰ ਤਬਦੀਲੀ ਪ੍ਰਬੰਧਨ, ਲਾਗਤ-ਪ੍ਰਭਾਵੀ ਗ੍ਰੇ-ਪਾਣੀ ਸ਼ੁੱਧਤਾ ਅਤੇ ਮੁੜ ਵਰਤੋਂ ਆਦਿ ਸ਼ਾਮਿਲ ਹੈ। ਇਸ ਤਰ੍ਹਾਂ, ਚੁਣੌਤੀਆਂ ਅਤੇ ਗਿਆਨ ਦੇ ਪਾੜੇ ਦੇ ਮੱਦੇਨਜ਼ਰ ਪੇਂਡੂ ਜਲ ਸੁਰੱਖਿਆ ਦੇ ਭਵਿੱਖ ਦੇ ਨਾਲ ਜਲ ਜੀਵਨ ਮਿਸ਼ਨ ਨੂੰ ਤੇਜ਼ੀ ਨਾਲ ਅਤੇ ਵਿਆਪਕ ਢੰਗ ਨਾਲ ਲਾਗੂ ਕਰਦਿਆਂ, ਜਲ ਸਪਲਾਈ ਦੇ ਖੇਤਰ ਵਿੱਚ ਮਹੱਤਵਪੂਰਣ ਖੋਜ ਅਤੇ ਨਵੀਨਤਾ ਦੀ ਲੋੜ ਹੈ। 
ਹੁਣ, ਰਾਸ਼ਟਰੀ ਜਲ ਜੀਵਨ ਮਿਸ਼ਨ ਪੇਂਡੂ ਖੇਤਰਾਂ ਵਿਚ ਜਲ ਸਪਲਾਈ ਸੈਕਟਰ ਵਿਚ ਦਰਪੇਸ਼ ਮੁੱਦਿਆਂ ਨੂੰ ਪਹਿਲਾਂ ਦੀ ਤਰ੍ਹਾਂ ਹੱਲ ਕਰਨ ਲਈ ਉੱਨਤ ਖੋਜ ਅਤੇ ਨਵੀਨਤਾ ਨੂੰ ਸਮਰਥਨ ਅਤੇ ਉਤਸ਼ਾਹਤ ਕਰੇਗਾ। ਰਾਸ਼ਟਰੀ ਜਲ ਜੀਵਨ ਮਿਸ਼ਨ ਨਵੀਨਤਾਵਾਂ, ਨੌਜਵਾਨ ਖੋਜਕਰਤਾਵਾਂ, ਸਿੱਖਿਆ ਸਾਸ਼ਤਰੀਆਂ, ਉੱਦਮੀਆਂ ਅਤੇ ਇਸ ਖੇਤਰ ਵਿੱਚ ਕੰਮ ਕਰ ਰਹੇ ਸਟਾਰਟ ਅੱਪ ਤੋਂ ਲਾਗਤ-ਪ੍ਰਭਾਵੀ ਹੱਲ ਅਤੇ ਗਿਆਨ ਪ੍ਰਸਤਾਵਾਂ ਨੂੰ ਸੱਦਾ ਦੇ ਰਿਹਾ ਹੈ। ਇਸ ਤੋਂ ਇਲਾਵਾ ਵਿਭਾਗ / ਰਾਸ਼ਟਰੀ ਮਿਸ਼ਨ / ਐਸਡਬਲਯੂਐਸਐਮ ਪੇਂਡੂ ਜਲ ਸਪਲਾਈ ਦੇ ਕੁਸ਼ਲ, ਪ੍ਰਭਾਵਸ਼ਾਲੀ ਅਤੇ ਆਰਥਿਕ ਤੌਰ 'ਤੇ ਸਮਰੱਥ ਪ੍ਰਬੰਧਨ ਲਈ ਸਬੂਤ ਅਧਾਰਤ ਤਕਨੀਕੀ ਕੋਸ਼ਿਸ਼ਾਂ ਨੂੰ ਅਪਣਾਉਣ ਲਈ ਕਾਰਜ ਖੋਜ ਅਤੇ ਇਕਸਾਰ ਮੁਲਾਂਕਣ ਆਯੋਜਿਤ ਕਰੇਗਾ। ਜਲ ਜੀਵਨ ਮਿਸ਼ਨ ਅਧੀਨ ਇਹ ਖੋਜ ਅਤੇ ਵਿਕਾਸ ਪ੍ਰਾਜੈਕਟ ਵਿਗਿਆਨੀਆਂ, ਖੋਜ ਅਤੇ ਵਿਕਾਸ ਸੰਸਥਾਵਾਂ, ਨਵੀਨਤਾਵਾਂ, ਉੱਦਮੀਆਂ ਅਤੇ ਭਾਈਚਾਰੇ ਨਾਲ ਸਾਂਝੇਦਾਰੀ ਵਧਾਉਣ ਵਿਚ ਸਹਾਇਤਾ ਕਰਨਗੇ ਅਤੇ ਇਸ ਤੋਂ ਪੈਦਾ ਉਪਯੋਗੀ ਗਿਆਨ ਪੀਣ ਵਾਲੇ ਪਾਣੀ ਦੇ ਖੇਤਰ ਵਿਚ ਵੱਖ-ਵੱਖ ਚੁਣੌਤੀਆਂ ਨਾਲ ਨਜਿੱਠਣ ਵਿਚ ਸਹਾਇਤਾ ਕਰੇਗਾ, ਤਾਂ ਜੋ ਲੋਕਾਂ ਦੇ ਜੀਵਨ ਵਿਚ ਸੁਧਾਰ ਕੀਤਾ ਜਾ ਸਕੇ। ਖੋਜ ਅਤੇ ਵਿਕਾਸ ਦੇ ਦਿਸ਼ਾ ਨਿਰਦੇਸ਼ ਵਿਭਾਗੀ ਪੋਰਟਲ i.https: //jalshakti-ddws.gov.in/ ਤੇ ਉਪਲਬਧ ਹਨ। ਸਾਰੇ ਦਿਲਚਸਪੀ ਰੱਖਣ ਵਾਲੇ ਵਿਅਕਤੀ / ਏਜੰਸੀਆਂ / ਸੰਸਥਾਵਾਂ ਇਸ ਮੌਕੇ ਦੀ ਵਰਤੋਂ ਕਰ ਸਕਦੀਆਂ ਹਨ ਅਤੇ ਆਪਣੇ ਪ੍ਰਸਤਾਵਾਂ ਨੂੰ ਲਾਗੂ ਕਰ ਸਕਦੀਆਂ ਹਨ।
                                                                                           ****
ਏਪੀਐਸ / ਐਸਜੀ / ਐਮਜੀ

 


(Release ID: 1651000) Visitor Counter : 240