ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਯੂਐੱਸਆਈਐੱਸਪੀਐੱਫ਼ ਦੀ ਤੀਸਰੀ ਸਲਾਨਾ ਲੀਡਰਸ਼ਿਪ ਸਮਿਟ ਨੂੰ ਸੰਬੋਧਨ ਕੀਤਾ; ਅਮਰੀਕੀ ਕੰਪਨੀਆਂ ਨੂੰ ਆਤਮ ਨਿਰਭਾਰ ਭਾਰਤ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ
Posted On:
02 SEP 2020 8:16PM by PIB Chandigarh
ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅੱਜ ਯੂਐੱਸਆਈਐੱਸਪੀਐੱਫ਼ ਦੀ ਤੀਸਰੀ ਸਲਾਨਾ ਲੀਡਰਸ਼ਿਪ ਸਮਿਟ “ਨੈਵੀਗੇਟਿੰਗ ਨਿਊ ਚੈਲੰਜਿਜ਼” ਦਾ ਹਿੱਸਾ ਬਣੇ।
ਪ੍ਰਧਾਨ ਜੀ ਨੇ ਆਲਮੀ ਅਰਥਵਿਵਸਥਾ ’ਤੇ ਕੋਵਿਡ-19 ਮਹਾਮਾਰੀ ਦੇ ਬੇਮਿਸਾਲ ਪ੍ਰਭਾਵ ਅਤੇ ਨਤੀਜੇ ਵਜੋਂ ਊਰਜਾ ਦੀ ਮੰਗ ਦੇ ਘਟਣ ਬਾਰੇ ਗੱਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿੱਚ ਆਰਥਿਕ ਗਤੀਵਿਧੀਆਂ ਵਿੱਚ ਹੌਲ਼ੀ-ਹੌਲ਼ੀ ਵਾਧਾ ਹੋਣ ਦੇ ਨਾਲ ਹੀ ਊਰਜਾ ਦੀ ਖ਼ਪਤ ਜਲਦੀ ਹੀ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੱਕ ਪਹੁੰਚਣ ਦੀ ਉਮੀਦ ਹੈ।
ਆਤਮ ਨਿਰਭਰ ਭਾਰਤ ਮੁਹਿੰਮ ਬਾਰੇ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਚਲਾਈ ਗਈ ਮੁਹਿੰਮ ਵਿੱਚ ਕੋਵਿਡ-19 ਚੁਣੌਤੀਆਂ ਨੂੰ ਇੱਕ ਮੌਕੇ ਵਿੱਚ ਬਦਲਣ, ਘਰੇਲੂ ਉਤਪਾਦਨ ਅਤੇ ਖ਼ਪਤ ਨੂੰ ਵਿਸ਼ਵਵਿਆਪੀ ਸਪਲਾਈ ਚੇਨਾਂ ਦਾ ਹਿੱਸਾ ਬਣਾਉਦਿਆਂ ਆਤਮ- ਨਿਰਭਰ ਭਾਰਤ ਬਣਾਉਣ ਦੀ ਗੱਲ ਕੀਤੀ ਗਈ ਹੈ, ਅਤੇ ਇਸ ਦਾ ਟੀਚਾ ਭਾਰਤ ਨੂੰ 21ਵੀਂ ਸਦੀ ਵਿੱਚ ਇੱਕ ਵਿਸ਼ਵ ਨਿਰਮਾਣ ਕੇਂਦਰ ਵਿੱਚ ਬਦਲਣਾ ਹੈ।
ਮੰਤਰੀ ਨੇ ਊਰਜਾ ਦੇ ਬੁਨਿਆਦੀ ਢਾਂਚੇ ਦੀ ਮਹੱਤਤਾ ਨੂੰ ਭਾਰਤ ਵਿੱਚ ਤਬਦੀਲੀ ਲਈ ਸਭ ਤੋਂ ਅਹਿਮ ਦੱਸਦਿਆਂ ਅਮਰੀਕੀ ਉਦਯੋਗ ਮੋਢੀਆਂ ਨੂੰ ਭਾਰਤੀ ਊਰਜਾ ਖੇਤਰ ਵਿੱਚ ਉੱਭਰ ਰਹੇ ਮੌਕਿਆਂ ਦਾ ਲਾਭ ਲੈਣ ਲਈ ਸੱਦਾ ਦਿੱਤਾ।
ਸ਼੍ਰੀ ਪ੍ਰਧਾਨ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਵਧ ਰਹੇ ਦੁਵੱਲੇ ਹਾਈਡ੍ਰੋਕਾਰਬਨ ਵਪਾਰ ਬਾਰੇ ਗੱਲ ਕੀਤੀ, ਜੋ ਵਿੱਤੀ ਸਾਲ 2019-20 ਦੇ ਦੌਰਾਨ 9 ਬਿਲੀਅਨ ਡਾਲਰ ਤੋਂ ਉੱਪਰ ਪਹੁੰਚ ਗਿਆ ਸੀ ਅਤੇ ਅਮਰੀਕਾ ਤੋਂ ਕੱਚਾ ਤੇਲ ਅਤੇ ਐੱਲਐੱਨਜੀ ਲਈ ਮੰਗ ਵਧਣ ਕਾਰਨ ਵਧੀਆਂ ਦਰਾਂ ਕਾਰਨ ਹੋਰ ਇਸਦੇ ਹੋਰ ਵਧਣ ਦੀ ਉਮੀਦ ਹੈ।
ਮੰਤਰੀ ਨੇ ਰਣਨੀਤਿਕ ਊਰਜਾ ਭਾਈਵਾਲੀ ਵਿੱਚ ਗੈਸ ਖੇਤਰ ਦੀ ਮਹੱਤਤਾ ਬਾਰੇ ਗੱਲ ਕੀਤੀ ਕਿਉਂਕਿ ਭਾਰਤ 2030 ਤੱਕ ਊਰਜਾ ਮਿਸ਼ਰਣ ਵਿੱਚ ਗੈਸ ਦੀ ਹਿੱਸੇਦਾਰੀ ਨੂੰ 6% ਤੋਂ 15% ਤੱਕ ਵਧਾ ਕੇ ਆਪਣੇ ਆਪ ਨੂੰ ਇੱਕ ਗੈਸ ਅਧਾਰਿਤ ਅਰਥਵਿਵਸਥਾ ਵਿੱਚ ਬਦਲਣ ਦਾ ਕੰਮ ਕਰ ਰਿਹਾ ਹੈ, ਜਿਸ ਨਾਲ ਖ਼ਤਰੇ ਵਿੱਚ ਅਨੁਮਾਨਤ ਨਿਵੇਸ਼ 60 ਬਿਲੀਅਨ ਡਾਲਰ ਹੋਵੇਗਾ ਅਤੇ ਇਸ ਅਧੀਨ “ਇੱਕ ਰਾਸ਼ਟਰ, ਇੱਕ ਗੈਸ ਗ੍ਰਿੱਡ” ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਨੇ ਬੀਪੀ, ਸ਼ੈੱਲ, ਟੋਟਲ, ਐਕਸੌਨ ਮੋਬੀਲ ਜਿਹੇ ਗਲੋਬਲ ਤੇਲ ਅਤੇ ਗੈਸ ਕਰਪੋਰੇਟਾਂ ਦੇ ਭਾਰਤ ਵਿੱਚ ਵਾਧੇ ’ਤੇ ਖੁਸ਼ੀ ਜ਼ਾਹਰ ਕੀਤੀ ਅਤੇ ਅਮਰੀਕੀ ਕੰਪਨੀਆਂ ਨੂੰ ਖੋਜ ਅਤੇ ਉਤਪਾਦਨ ਦੇ ਖੇਤਰ ਵਿੱਚ ਸੁਧਾਰਾਂ ਦਾ ਫਾਇਦਾ ਲੈਣ ਦਾ ਅਤੇ ਅਗਲੇ ਤੇਲ ਅਤੇ ਗੈਸ ਬਲਾਕ ਦੀ ਬੋਲੀ ਦੇ ਗੇੜ ਵਿੱਚ ਹਿੱਸਾ ਲੈਣ ਸੱਦਾ ਦਿੱਤਾ ਹੈ।
ਮੰਤਰੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਅਮਰੀਕਾ ਗਲੋਬਲ ਊਰਜਾ ਬਜ਼ਾਰਾਂ ਨੂੰ ਸਥਿਰ ਬਣਾਉਣ ਲਈ ਵੱਡੇ ਸਹਿਯੋਗ ਨਾਲ ਕੰਮ ਕਰ ਰਹੇ ਹਨ ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਕੋਵਿਡ-19 ਚੁਣੌਤੀਆਂ ਦੇ ਬਾਵਜੂਦ ਉਦਯੋਗ ਮੋਢੀ ਦੋਵਾਂ ਦੇਸ਼ਾਂ ਦਰਮਿਆਨ ਊਰਜਾ ਸਬੰਧਾਂ ਨੂੰ ਮੁੜ ਸੁਰਜੀਤ ਕਰਨ ਬਾਰੇ ਕਾਫ਼ੀ ਆਸ਼ਾਵਾਦੀ ਹਨ।
ਯੂਐੱਸਆਈਐੱਸਪੀਐੱਫ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਡਾ. ਮੁਕੇਸ਼ ਅਗੀ ਨੇ ਕਿਹਾ ਕਿ ਯੂਐੱਸਆਈਐੱਸਪੀਐੱਫ ਆਤਮ ਨਿਰਭਾਰ ਭਾਰਤ ਦੀ ਸਫ਼ਲਤਾ ਲਈ ਅਮਰੀਕਾ ਅਤੇ ਭਾਰਤੀ ਕੰਪਨੀਆਂ ਵਿਚਾਲੇ ਵੱਡੇ ਸਹਿਯੋਗ ਲਈ ਮਦਦ ਕਰੇਗੀ।
*******
ਵਾਈਬੀ
(Release ID: 1650883)
Visitor Counter : 190