ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੋਵਿਡ-19 ਸਮਾਧਨਾਂ ਦਾ ਸੰਯੁਕਤ ਤੌਰ ’ਤੇ ਪਤਾ ਲਗਾਉਣ ਲਈ ਭਾਰਤ-ਅਮਰੀਕਾ ਵਿਗਿਆਨੀਆਂ ਦੀਆਂ ਗਿਆਰਾਂ ਟੀਮਾਂ ਚੁਣੀਆ ਗਈਆਂ
Posted On:
02 SEP 2020 5:52PM by PIB Chandigarh
ਭਾਰਤ ਅਤੇ ਅਮਰੀਕਾ ਦੇ ਵਿਗਿਆਨੀਆਂ ਦੀਆਂ 11 ਟੀਮਾਂ ਜਲਦੀ ਹੀ ਨੋਵਲ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਨਿਦਾਨ ਟੈਸਟਾਂ, ਐਂਟੀਵਾਇਰਲ ਥੈਰੇਪੀ, ਡਰੱਗ ਰੀਪ੍ਰੋਪੋਜ਼ਿੰਗ, ਵੈਂਟੀਲੇਟਰ ਖੋਜ, ਡਿਸਇਨਫ਼ੈਕਸ਼ਨ ਮਸ਼ੀਨਾਂ, ਅਤੇ ਸੈਂਸਰ ਅਧਾਰਿਤ ਲੱਛਣ ਦੀ ਨਿਗਰਾਨੀ ਤੋਂ ਲੈ ਕੇ ਕੋਵਿਡ-19 ਦੇ ਲਈ ਹਰ ਸੰਭਵ ਸਮਾਧਾਨਾਂ ਲਈ ਸੰਯੁਕਤ ਤੌਰ ’ਤੇ ਜਾਂਚ ਸ਼ੁਰੂ ਕਰਨਗੀਆਂ।
ਇਨ੍ਹਾਂ ਪਹਿਲਾਂ ਨੂੰ ਸ਼ੁਰੂ ਕਰਨ ਲਈ ਇਨ੍ਹਾਂ ਟੀਮਾਂ ਦੀ ਚੋਣ ਯੂਐੱਸ- ਇੰਡੀਆ ਸਾਇੰਸ ਐਂਡ ਟੈਕਨੋਲੋਜੀ ਐਂਡੋਮੈਂਟ ਫ਼ੰਡ (ਯੂਐੱਸਆਈਐੱਸਟੀਈਐੱਫ਼) ਦੁਆਰਾ ਅਪ੍ਰੈਲ 2020 ਵਿੱਚ ਕੋਵਿਡ-19 ਇਗਨੀਸ਼ਨ ਗ੍ਰਾਂਟਸ ਦੇ ਤਹਿਤ ਭੇਜੇ ਗਏ ਸੱਦੇ ਲਈ ਪ੍ਰਾਪਤ ਸੱਦੇ ਦੇ ਪ੍ਰਸਤਾਵਾਂ ਦੀ ਸਖ਼ਤ ਬਾਈਨੈਸ਼ਨਲ ਰੀਵਿਊ ਪ੍ਰਕਿਰਿਆ ਦੁਆਰਾ ਕੀਤੀ ਗਈ ਹੈ।
ਯੂਐੱਸਆਈਐੱਸਟੀਈਐੱਫ਼ ਨੇ ਕੋਵਿਡ-19 ਚੁਣੌਤੀ ਦਾ ਹੱਲ ਕਰਨ ਲਈ ਬਾਹਰੀ, ਨਵੀਨਤਾਕਾਰੀ ਵਿਚਾਰਾਂ ਦਾ ਪ੍ਰਸਤਾਵ ਦੇਣ ਵਾਲੀਆਂ 11 ਬਾਈ ਨੈਸ਼ਨਲ ਟੀਮਾਂ ਨੂੰ ਪੁਰਸਕਾਰਾਂ ਦਾ ਐਲਾਨ ਕੀਤਾ। ਯੂਐੱਸਆਈਐੱਸਟੀਈਐੱਫ਼ ਦੀ ਸਥਾਪਨਾ ਭਾਰਤ ਸਰਕਾਰ (ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ) ਅਤੇ ਸੰਯੁਕਤ ਰਾਜ ਅਮਰੀਕਾ ਦੀ ਸਰਕਾਰ (ਸਟੇਟ ਡਿਪਾਰਟਮੈਂਟ ਦੇ ਜ਼ਰੀਏ) ਦੁਆਰਾ ਵਿਗਿਆਨ ਅਤੇ ਟੈਕਨੋਲੋਜੀ ਦੀ ਵਰਤੋਂ ਰਾਹੀਂ ਨਵੀਨਤਾ ਅਤੇ ਉੱਦਮਤਾ ਦੇ ਜ਼ਰੀਏ ਸਾਂਝੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਹੈ।
ਅਮਰੀਕਾ – ਭਾਰਤ ਦੀ ਸਾਂਝੀ ਸਾਇੰਸ ਅਤੇ ਟੈਕਨੋਲੋਜੀ ਅਧਾਰਿਤ ਉੱਦਮੀ ਟੀਮਾਂ ਉਨ੍ਹਾਂ ਪਹਿਲਾਂ ’ਤੇ ਕੰਮ ਕਰਨਗੀਆਂ ਜਿਹੜੀਆਂ ਕੋਵਿਡ-19 ਨਾਲ ਸਬੰਧਿਤ ਚੁਣੌਤੀਆਂ ਜਿਵੇਂ ਕਿ ਨਿਗਰਾਨੀ, ਡਾਇਗਨੌਸਿਸ, ਸਿਹਤ ਅਤੇ ਸੁਰੱਖਿਆ, ਜਨਤਕ ਪਹੁੰਚ, ਸੂਚਨਾ ਤੇ ਸੰਚਾਰ ਦਾ ਹੱਲ ਕਰਨ ਲਈ ਨਵੀਆਂ ਟੈਕਨੋਲੋਜੀਆਂ, ਸਾਧਨਾਂ ਅਤੇ ਪ੍ਰਣਾਲੀਆਂ ਦੇ ਵਿਕਾਸ ਅਤੇ ਲਾਗੂਕਰਨ ਦਾ ਸਮਾਧਾਨ ਕਰਨਗੀਆਂ।
ਜਿਵੇਂ ਕਿ ਦੇਸ਼ ਕੋਵਿਡ-19 ਮਹਾਮਾਰੀ ਦੀ ਲੜਾਈ ਲੜ ਰਹੇ ਹਨ, ਵਿਗਿਆਨ, ਇੰਜੀਨੀਅਰਿੰਗ ਅਤੇ ਟੈਕਨੋਲੋਜੀ ਦੀਆਂ ਕਾਢਾਂ ਇਸ ਵਿਸ਼ਵਵਿਆਪੀ ਚੁਣੌਤੀ ਦੇ ਹੱਲ ਲੱਭਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਇਹ ਕਾਢਾਂ ਨਵੇਂ ਟੀਕਿਆਂ, ਉਪਕਰਣਾਂ, ਡਾਇਗਨੌਸਟਿਕ ਟੂਲਸ ਅਤੇ ਜਾਣਕਾਰੀ ਪ੍ਰਣਾਲੀਆਂ ਦੇ ਵਿਕਾਸ ਦੇ ਨਾਲ-ਨਾਲ ਇਸ ਦੀਆਂ ਰਣਨੀਤੀਆਂ ਦੇ ਵਿਕਾਸ ਦੁਆਰਾ ਕਮਿਊਨਿਟੀ ਅਤੇ ਰਾਸ਼ਟਰ ਇਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਸਰੋਤਾਂ ਦੇ ਪ੍ਰਬੰਧਨ ਅਤੇ ਤੈਨਾਤੀ ਵਿੱਚ ਸਹਾਇਤਾ ਕਰਨਗੀਆਂ।
ਇਸ ਦੇ ‘ਮਿਸ਼ਨ ਅਤੇ ਦ੍ਰਿਸ਼ਟੀਕੋਣ ਦੇ ਮੱਦੇਨਜ਼ਰ, ਯੂਐੱਸਆਈਐੱਸਟੀਈਐੱਫ਼ ਨੇ ਕੋਵਿਡ-19 ਇਗਨੀਸ਼ਨ ਗ੍ਰਾਂਟ ਦੀ ਸ਼੍ਰੇਣੀ ਦੇ ਤਹਿਤ ਪ੍ਰਸਤਾਵਾਂ ਦਾ ਸੱਦਾ ਦਿੱਤਾ ਸੀ। ਇਹ ਸੱਦਾ ਕੋਵਿਡ-19 ਚੁਣੌਤੀ ਦੇ ਹੱਲ ਕਰਨ ਲਈ ਵਾਅਦਾ ਕੀਤੇ ਅਮਰੀਕਾ - ਇੰਡੀਆ ਦੇ ਸਾਇੰਸ ਅਤੇ ਟੈਕਨੋਲੋਜੀ ਅਧਾਰਿਤ ਉੱਦਮਾਂ ਦਾ ਸਮਰਥਨ ਕਰਨ ਦੇ ਇਰਾਦੇ ਨਾਲ ਦਿੱਤਾ ਗਿਆ ਸੀ।
ਸੰਯੁਕਤ ਰਾਜ ਅਮਰੀਕਾ – ਭਾਰਤ ਸਾਇੰਸ ਐਂਡ ਟੈਕਨੋਲੋਜੀ ਐਂਡੋਮੈਂਟ ਫੰਡ ਦਾ ਮਿਸ਼ਨ, ਸੰਯੁਕਤ ਰਾਜ ਅਤੇ ਭਾਰਤੀ ਖੋਜਕਰਤਾਵਾਂ ਅਤੇ ਉੱਦਮੀਆਂ ਦਰਮਿਆਨ ਸਾਂਝੇਦਾਰੀ ਦੁਆਰਾ ਵਿਕਸਿਤ ਟੈਕਨੋਲੋਜੀ ਦੇ ਵਪਾਰੀਕਰਨ ਦੁਆਰਾ ਜਨਤਕ ਭਲਾਈ ਕਰਨ ਲਈ ਸਾਂਝੇ ਤੌਰ ’ਤੇ ਲਾਗੂ ਕੀਤੇ ਗਏ ਖੋਜ ਤੇ ਵਿਕਾਸ (ਆਰ ਐਂਡ ਡੀ) ਦਾ ਸਮਰਥਨ ਅਤੇ ਪਾਲਣ ਪੋਸ਼ਣ ਕਰਨਾ ਹੈ ਤਾਂ ਜੋ ਇਸ ਮਹਾਮਾਰੀ ਦਾ ਮੁਕਾਬਲਾ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ।
ਦੁਵੱਲਾ ਭਾਰਤ-ਅਮਰੀਕਾ ਦਾ ਵਿਗਿਆਨ ਅਤੇ ਟੈਕਨੋਲੋਜੀ ਫੋਰਮ (ਆਈਯੂਐੱਸਐੱਸਟੀਐੱਫ਼) ਯੂਐੱਸਆਈਐੱਸਟੀਈਐੱਫ਼ ਪ੍ਰੋਗਰਾਮ ਦੀਆਂ ਸਾਰੀਆਂ ਗਤੀਵਿਧੀਆਂ ਦਾ ਪ੍ਰਬੰਧਨ ਕਰਦਾ ਹੈ। ਅਵਾਰਡੀ ਪ੍ਰੋਜੈਕਟਾਂ ਦੇ ਵੇਰਵੇ www.iusstf.org ’ਤੇ ਦੇਖੇ ਜਾ ਸਕਦੇ ਹਨ।
*****
ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)
(Release ID: 1650865)
Visitor Counter : 206