ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਮੌਜੂਦਾ ਅਤੇ ਸਾਬਕਾ ਸਕੱਤਰਾਂ ਨੇ ਭਾਰਤ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਦੀਆਂ ਡੀਐੱਸਟੀ ਦੀਆਂ ਯੋਜਨਾਵਾਂ ਦੀ ਰੂਪ-ਰੇਖਾ ਬਾਰੇ ਚਰਚਾ ਕੀਤੀ

Posted On: 02 SEP 2020 5:53PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਪੰਜਾਹ ਸਾਲ ਪੂਰੇ ਹੋਣ ਦੇ ਮੌਕੇ ਸੁਨਹਿਰੀ ਜੁਬਲੀ ਮਨਾਉਣ ਲਈ ਡੀਐੱਸਟੀ ਦੇ ਪੰਜਾਹ ਸੁਨਿਹਰੀ ਵਰ੍ਹੇ ਵਿਸ਼ੇ ਤੇ ਆਯੋਜਿਤ ਪੈਨਲ ਵਿਚਾਰ ਵਟਾਂਦਰੇ ਵਿੱਚ ਵਿਭਾਗ ਦੇ ਸਾਬਕਾ ਅਤੇ ਮੌਜੂਦਾ ਦੋਵੇਂ ਸਕੱਤਰਾਂ ਨੇ ਹੁਣ ਤੱਕ ਹਾਸਲ ਕੀਤੀਆਂ ਮਹੱਤਵਪੂਰਨ ਪ੍ਰਾਪਤੀਆਂ ਅਤੇ ਭਵਿੱਖ ਦੇ ਰੂਪ-ਰੇਖਾ ਬਾਰੇ ਚਰਚਾ ਕੀਤੀ।

 

ਸਾਬਕਾ ਡੀਐੱਸਟੀ ਸਕੱਤਰ ਅਤੇ ਇਸ ਵੇਲੇ ਕੇਂਦਰ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਕੇ ਵਿਜੇਰਾਘਵਨ ਨੇ ਪੈਨਲ ਵਿਚਾਰ ਵਟਾਂਦਰੇ ਵਿੱਚ ਕਿਹਾ ਡੀਐੱਸਟੀ ਦੇਸ਼ ਦੇ ਹਰ ਖੇਤਰ ਵਿੱਚ ਡੂੰਘਾ ਅਤੇ ਵਿਆਪਕ ਪ੍ਰਭਾਵ ਪਾ ਰਿਹਾ ਹੈ। ਇਸ ਲਈ ਵਿਗਿਆਨ ਅਤੇ ਟੈਕਨੋਲੋਜੀ ਦੇ ਜ਼ਰੀਏ ਭਾਰਤ ਵਿੱਚ ਵੱਡੀ ਤਬਦੀਲੀ ਲਿਆਉਣ ਲਈ ਇਹ ਸੱਚਮੁੱਚ ਇਕ ਏਜੰਸੀ ਹੈ।

 

ਭਾਰਤ ਨੂੰ ਉਨ੍ਹਾਂ ਦੇਸ਼ਾਂ ਦੇ ਬਰਾਬਰ ਖੜ੍ਹਾ ਕਰਨ ਲਈ ਜਿਨ੍ਹਾਂ ਨੇ ਵਿਗਿਆਨ ਦੇ ਖੇਤਰ ਵਿੱਚ ਕਾਫ਼ੀ ਤਰੱਕੀ ਕੀਤੀ ਹੈ, ਆਪਣੀ ਬੌਧਿਕ ਕਾਬਲੀਅਤ ਦਾ ਪੂਰਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਸਾਡੀ ਜੀਡੀਪੀ ਦੇ ਅਨੁਪਾਤ ਅਨੁਸਾਰ ਹੋਣਾ ਚਾਹੀਦਾ ਹੈ। ਟੈਕਨੋਲੋਜੀ ਦੇ ਵੱਖ-ਵੱਖ ਵਿਸ਼ਿਆਂ ਨੂੰ ਵੇਖਦਿਆਂ, ਭਾਰਤ ਨੂੰ ਇਹ ਵੀ ਦੇਖਣਾ ਪਏਗਾ ਕਿ ਕੀ ਮੌਲਿਕਤਾ ਲਈ ਕੋਈ ਜਗ੍ਹਾ ਹੈ ਜੋ ਇਨ੍ਹਾਂ ਖੇਤਰਾਂ ਵਿੱਚ ਨਿਵੇਸ਼ ਦੇ ਮਾਮਲੇ ਵਿੱਚ ਸਾਡੀ ਭਰੋਸੇਯੋਗਤਾ ਦਾ ਵਿਕਾਸ ਕਰ ਸਕਦੀ ਹੈ।

 

ਡੀਐੱਸਟੀ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਡੀਐੱਸਟੀ ਦੀ ਸਥਾਪਨਾ ਭਾਰਤ ਵਿੱਚ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਘਟਨਾ ਸੀ। ਇਹ ਭਾਰਤ ਵਿੱਚ ਐੱਸ ਐਂਡ ਟੀ ਦੇ ਇਕ ਵਿਸ਼ਾਲ ਹਿਤਧਾਰਕ ਅਧਾਰ ਨਾਲ ਜੁੜਿਆ ਹੋਇਆ ਹੈ,ਜਿਸ ਦੀ ਪਹੁੰਚ ਸਕੂਲੀ ਵਿਦਿਆਰਥੀਆਂ ਤੋਂ ਲੈ ਕੇ ਪੀਐਚਡੀ ਕਰ ਰਹੇ ਨੌਜਵਾਨ ਵਿਗਿਆਨੀਆਂ, ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾਵਾਂ, ਯੂਨੀਵਰਸਿਟੀਆਂ ਅਤੇ ਕਾਲਜਾਂ ਤੱਕ ਹੈ।

 

ਉਨ੍ਹਾਂ ਡੀਐੱਸਟੀ ਦੁਆਰਾ ਕੁਝ ਵੱਡੇ ਅਦਾਰਿਆਂ ਦੀ ਸਥਾਪਨਾ ਬਾਰੇ ਵਿਸਤਾਰ ਵਿੱਚ ਦੱਸਦਿਆਂ ਕਿਹਾ ਕਿ ਸਵਦੇਸ਼ੀ ਟੈਕਨੋਲੋਜੀਆਂ ਦੇ ਵਪਾਰੀਕਰਨ ਨੂੰ ਉਤਸ਼ਾਹਤ ਕਰਨ ਲਈ ਵਿਗਿਆਨ ਅਤੇ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ) ਅਤੇ ਕਈ ਵਿਗਿਆਨੀਆਂ ਨੂੰ ਸਮਰੱਥ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ) ਦਾ ਗਠਨ ਇਨ੍ਹਾਂ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਦਹਾਕਿਆਂ ਦੌਰਾਨ ਵਿਭਾਗ ਵੱਲੋਂ ਰੱਖੀ ਗਈ ਨੀਂਹ ਅਤੇ ਮਨੁੱਖੀ ਸਰੋਤ ਜੋ ਤਿਆਰ ਕੀਤੇ ਗਏ ਹਨ,ਉਨ੍ਹਾਂ ਨੂੰ ਕਿੰਨੀ ਤੇਜ਼ੀ ਨਾਲ ਚਾਲੂ ਹੋ ਸਕਦਾ ਹੈ, ਇਹ ਮਹਾਮਾਰੀ ਦੌਰਾਨ ਵੇਖਿਆ ਗਿਆ ਹੈ।

 

ਪ੍ਰੋਫੈਸਰ ਟੀ ਰਾਮਾਸਾਮੀ, ਜੋ 2006-2014 ਦੌਰਾਨ ਡੀਐੱਸਟੀ ਦੇ ਸਕੱਤਰ ਸਨ, ਨੇ ਕਿਹਾ ਕਿ ਡੀਐੱਸਟੀ ਨੇ ਭਾਰਤੀ ਵਿਗਿਆਨ ਪ੍ਰਣਾਲੀ ਲਈ ਆਕਸੀਜਨ ਦੀ ਭੂਮਿਕਾ ਨਿਭਾਈ। ਅਜਿਹੀ ਸਥਿਤੀ ਵਿੱਚ, ਡੀਐੱਸਟੀ ਨੂੰ ਦੇਸ਼ ਦੀ ਵਿਗਿਆਨ ਅਤੇ ਟੈਕਨੋਲੋਜੀ ਦੀ ਨਵੀਂ ਨੀਤੀ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਪਿਛੜੇ ਤੇ ਹਾਸ਼ੀਏ 'ਤੇ ਗਏ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ।

 

ਡੀਐੱਸਟੀ ਦੇ (1995-2006) ਦੌਰਾਨ ਸਕੱਤਰ ਰਹੇ ਪ੍ਰੋਫੈਸਰ ਵੀਐੱਸ ਰਾਮਮੂਰਤੀ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ, “ਅਸੀਂ ਕਿਸੇ ਵੀ ਵਿੱਦਿਅਕ ਸੰਸਥਾ ਦੇ ਬਾਹਰ ਟੈਕਨੋਲੋਜੀ ਦਾ ਕਾਰੋਬਾਰ ਇਨਕਿਊਬੇਟਰ ਸਥਾਪਤ ਕਰਨ ਤੋਂ ਸ਼ੁਰੂ ਕੀਤਾ ਸੀ ਅਤੇ ਹੁਣ ਇਸ ਸਾਲ ਅਜਿਹੇ 100 ਹੋਰ ਸੀਐੱਸਟੀ ਇਨਕਿਊਬੇਟਰ ਸਥਾਪਤ ਕੀਤੇ ਜਾਣਗੇ। ਇਹ ਇਕ ਅਜਿਹਾ ਪੈਮਾਨਾ ਹੈ ਜਿਸ ਵਿੱਚ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ।

 

ਉਨ੍ਹਾਂ ਕਿਹਾ, “ਸਾਨੂੰ ਆਪਣੀ ਅਬਾਦੀ ਦੇ ਅਨੁਕੂਲ ਹੋਣ ਲਈ ਕਾਫ਼ੀ ਗਿਣਤੀ ਵਿੱਚ ਖੋਜਕਰਤਾਵਾਂ ਅਤੇ ਟੈਕਨੋਲੋਜਿਸਟਾਂ ਦੀ ਜ਼ਰੂਰਤ ਹੈ। ਕੋਵਿਡ ਮਹਾਂਮਾਰੀ ਨੇ ਸਾਨੂੰ ਦਿਖਾਇਆ ਹੈ ਕਿ ਕਿਵੇਂ ਸਾਡੀ ਤਕਨੀਕੀ ਤਾਕਤ ਲੋੜ ਦੇ ਸਮੇਂ ਕੰਮ ਆਉਂਦੀ ਹੈ। ਇਹ ਉਹ ਤਾਕਤ ਹੈ ਜੋ ਸਾਨੂੰ ਅੱਗੇ ਵਧਾਏਗੀ।

 

ਡੀਐੱਸਟੀ ਦੇ ਪੰਜਾਹ ਸਾਲ ਪੂਰੇ ਹੋਣ ਦੀ ਯਾਦ ਵਿੱਚ ਮਨਾਏ ਗਏ ਪ੍ਰੋਗਰਾਮਾਂ ਦੀ ਇੱਕ ਲੜੀ ਦੇ ਹਿੱਸੇ ਵਜੋਂ, ਅੱਜ ਦਾ ਵਿਚਾਰ-ਵਟਾਂਦਰਾ ਰਾਸ਼ਟਰੀ ਵਿਗਿਆਨ ਅਤੇ ਟੈਕਨੋਲੋਜੀ ਕਮਿਸ਼ਨ-ਸੀਐੱਸਟੀ ਦੁਆਰਾ ਵਰਚੁਅਲ ਮਾਧਿਅਮ ਰਾਹੀਂ, ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਵਿਗਿਆਨ ਪ੍ਰਸਾਰ ਦੀ ਇੱਕ ਡਿਵੀਜ਼ਨ ਹੈ।

https://static.pib.gov.in/WriteReadData/userfiles/image/image00310IY.jpg

                                                                          

                                           ***

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)


(Release ID: 1650863) Visitor Counter : 113