ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰਾਲੇ ਦੇ ਯਤਨਾਂ ਨਾਲ 20 ਨਵੀਆਂ ਖੇਡਾਂ ਦੇ ਅਥਲੀਟ ਹੁਣ ਖੇਡ ਕੋਟੇ ਤਹਿਤ ਸਰਕਾਰੀ ਨੌਕਰੀਆਂ ਲਈ ਯੋਗ ਹੋਏ
ਨਵੀਆਂ ਖੇਡਾਂ ਨਾਲ ਜੁੜਨ ਨਾਲ ਦੇਸ਼ ਵਿੱਚ ਖੇਡਾਂ ਦੇ ਸਮੁੱਚੇ ਵਿਕਾਸ ਲਈ ਇੱਕ ਅਨੁਕੂਲ ਮਾਹੌਲ ਤਿਆਰ ਕਰਨ ਵਿੱਚ ਸਹਾਇਤਾ ਮਿਲੇਗੀ : ਕਿਰੇਨ ਰਿਜਿਜੂ

Posted On: 02 SEP 2020 5:46PM by PIB Chandigarh

ਪ੍ਰਸੋਨਲ ਅਤੇ ਸਿਖਲਾਈ ਵਿਭਾਗ (ਡੀਓਪੀਟੀ), ਭਾਰਤ ਸਰਕਾਰ ਨੇ ਮੰਗਲਵਾਰ 1 ਸਤੰਬਰ, 2020 ਨੂੰ 20 ਨਵੀਆਂ ਖੇਡਾਂ ਦੇ ਅਥਲੀਟਾਂ ਨੂੰ ਖੇਡ ਕੋਟੇ ਦਾ ਲਾਭ ਦੇਣ ਦੇ ਖੇਡ ਵਿਭਾਗ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਕੇਂਦਰ ਸਰਕਾਰ ਦੇ ਦਫ਼ਤਰਾਂ ਵਿੱਚ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਨਿਯੁਕਤੀ ਲਈ ਪਾਤਰ ਖੇਡਾਂ ਦੀ ਸੂਚੀ ਵਿੱਚ ਹੁਣ ਖੇਡਾਂ ਦੀ ਸੰਖਿਆ 43 ਤੋਂ ਵਧਾ ਕੇ 63 ਹੋ ਗਈ ਹੈ ਅਤੇ ਇਸ ਵਿੱਚ ਮਲਖੰਭ, ਟਗ ਆਫ ਵਾਰ, ਰੋਲ ਬਾਲ ਵਰਗੀਆਂ ਸਵਦੇਸ਼ੀ  ਅਤੇ ਪਰੰਪਰਿਕ ਖੇਡਾਂ ਸ਼ਾਮਲ ਹਨ।

https://twitter.com/KirenRijiju/status/1301061113254043648

 

ਇਸ ਫੈਸਲੇ ਬਾਰੇ ਦੱਸਦੇ ਹੋਏ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ, ‘‘ਸਾਡੇ ਅਥਲੀਟਾਂ ਦਾ ਸਮੁੱਚਾ ਕਲਿਆਣ ਯਕੀਨੀ ਕਰਨਾ ਸਰਕਾਰ ਦੀ ਤਰਜੀਹ ਹੈ ਅਤੇ ਡੀਓਪੀਟੀ ਦੀ ਸੂਚੀ ਵਿੱਚ ਜ਼ਿਆਦਾ ਖੇਡਾਂ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਇਸੀ ਦਿਸ਼ਾ ਵਿੱਚ ਚੁੱਕਿਆ ਗਿਆ ਇੱਕ ਕਦਮ ਹੈ।

 

ਇਹ ਨਾ ਸਿਰਫ਼ ਅਜਿਹੇ ਖਿਡਾਰੀਆਂ ਦਾ ਮਨੋਬਲ ਵਧਾਉਣ ਦੇ ਲਿਹਾਜ਼ ਨਾਲ ਅਹਿਮ ਹੋਵੇਗਾ ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਬਲਕਿ ਇਸ ਨਾਲ ਦੇਸ਼ ਵਿੱਚ ਖੇਡਾਂ ਦੇ ਸਮੁੱਚੇ ਵਿਕਾਸ ਲਈ ਅਨੁਕੂਲ ਮਾਹੌਲ ਤਿਆਰ ਕਰਨ ਵਿੱਚ ਵੀ ਸਹਾਇਤਾ ਮਿਲੇਗੀ।’’

 

ਇਸ ਤੋਂ ਪਹਿਲਾਂ ਭਾਰਤ ਸਰਕਾਰ ਅਤੇ ਵਿਭਿੰਨ ਮੰਤਰਾਲਿਆਂ ਵਿੱਚ ਨੌਕਰੀਆਂ ਲਈ ਖੇਡ ਕੋਟੇ ਤਹਿਤ 43 ਖੇਡਾਂ ਦੇ ਅਥਲੀਟ ਹੀ ਯੋਗ ਸਨ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਖੇਡਾਂ ਦੀ ਸੂਚੀ ਵਿੱਚ ਸੋਧ ਲਈ ਇਸ ਮਾਮਲੇ ਨੂੰ ਪ੍ਰਸੋਨਲ ਅਤੇ ਸਿਖਲਾਈ ਵਿਭਾਗ ਦੇ ਸਾਹਮਣੇ ਰੱਖਿਆ। ਇਸ ਸੂਚੀ ਨੂੰ ਪਿਛਲੀ ਵਾਰ ਅਕਤੂਬਰ, 2013 ਵਿੱਚ ਸੋਧਿਆ ਗਿਆ ਸੀ। ਇਸਦੀ ਸਮੀਖਿਆ ਕੀਤੀ ਗਈ ਅਤੇ ਹੁਣ ਸਵਦੇਸ਼ੀ ਅਤੇ ਪਰੰਪਰਿਕ ਖੇਡਾਂ ਸਮੇਤ 20 ਨਵੀਆਂ ਖੇਡਾਂ ਨੂੰ ਜੋੜ ਦਿੱਤਾ ਗਿਆ ਹੈ। ਏਸ਼ੀਆਈ ਖੇਡਾਂ, ਓਲੰਪਿਕ ਜਿਹੇ ਅੰਤਰਰਾਸ਼ਟਰੀ ਮੁਕਾਬਲਿਆਂ ਅਤੇ ਹੋਰ ਚੈਂਪੀਅਨਸ਼ਿਪ ਵਿੱਚ ਇਨ੍ਹਾਂ ਨਵੀਆਂ ਜੋੜੀਆਂ ਗਈਆਂ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਅਥਲੀਟਾਂ ਨੂੰ ਖੇਡ ਕੋਟੇ ਤਹਿਤ ਫਾਇਦਾ ਮਿਲੇਗਾ।

 

ਡੀਓਪੀਟੀ ਵੱਲੋਂ ਜਾਰੀ ਸੋਧੀ ਸੂਚੀ ਵਿੱਚ ਸ਼ਾਮਲ 20 ਨਵੀਆਂ ਖੇਡਾਂ ਇਸ ਪ੍ਰਕਾਰ ਹਨ : ਬੇਸਬਾਲ, ਬੌਡੀ ਬਿਲਡਿੰਗ (ਇਸ ਤੋਂ ਪਹਿਲਾਂ ਜਿਮਨਾਸਟਿਕ ਦੇ ਭਾਗ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਸੀ।), ਸਾਈਕਲਿੰਗ ਪੋਲੋ, ਡੀਫ ਸਪੋਰਟਸ, ਫੈਂਸਿੰਗ, ਕੁੱਡੋ, ਮਲਖੰਭ, ਮੋਟਰਸਪੋਰਟਸ, ਨੈੱਟ ਬਾਲ, ਪੈਰਾ ਸਪੋਰਟਸ (ਪੈਰਾਓਲੰਪਿਕ ਅਤੇ ਪੈਰਾ ਏਸ਼ੀਆਈ ਖੇਡਾਂ ਵਿੱਚ ਸ਼ਾਮਲ ਖੇਡ), ਪੈਨਕੇਨ ਸਿਲਟ, ਰੋਲ ਬਾਲ, ਰਗਬੀ, ਸੇਪਕ ਟਕਰਾ, ਸੌਫਟ ਟੈਨਿਸ, ਸ਼ੂਟਿੰਗ ਬਾਲ, ਟੇਨਪਿਨ ਬਾਲਿੰਗ, ਟ੍ਰਾਈਐਥਲੌਨ, ਟਗ ਆਫ ਵਾਰ ਅਤੇ ਵੁਸ਼ੂ। 

 

*******

 

ਐੱਨਬੀ/ਓਏ(Release ID: 1650800) Visitor Counter : 15