ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਐੱਮ ਐੱਸ ਐੱਮ ਈਜ਼ ਨੂੰ ਸਮੇਂ ਸਿਰ ਭੁਗਤਾਨ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨੇ ਦਖ਼ਲ ਦੇ ਕੇ ਇਤਿਹਾਸਕ ਕਦਮ ਚੁੱਕੇ

ਐੱਮ ਐੱਸ ਐੱਮ ਈਜ਼ ਮੰਤਰਾਲੇ ਨੇ ਅਗਵਾਈ ਕਰਕੇ ਐੱਮ ਐੱਸ ਐੱਮ ਈਜ਼ ਨੂੰ ਉਹਨਾਂ ਦੀ ਰਾਸ਼ੀ ਦਿਵਾਉਣ ਲਈ ਕੀਤੀ ਸਹਾਇਤਾ
ਐੱਮ ਐੱਸ ਐੱਮ ਈ ਮੰਤਰਾਲੇ ਨੇ ਐੱਮ ਐੱਸ ਐੱਮ ਈਜ਼ ਨੂੰ ਜਾਅਲੀ ਵੈੱਬਸਾਈਟਾਂ ਵੱਲੋਂ ਪੰਜੀਕਰਨ ਕਰਨ ਦੇ ਨਾਂ ਤੇ ਰਾਸ਼ੀ ਚਾਰਜ ਕਰਨ ਤੋਂ ਸਾਵਧਾਨ ਕੀਤਾ : ਅਤੇ ਦੁਹਾਰਾਇਆ ਕਿ ਪੰਜੀਕਰਨ ਸਿਰਫ਼ ਸਰਕਾਰੀ ਵੈੱਬਸਾਈਟ ਤੇ ਹੀ ਕੀਤਾ ਜਾਵੇ

Posted On: 02 SEP 2020 3:52PM by PIB Chandigarh

ਐੱਮ ਐੱਸ ਐੱਮ ਈਜ਼ ਦੀਆਂ ਲੰਬਿਤ ਮੁਸ਼ਕਲਾਂ ਦੇ ਸਹਿਯੋਗ ਲਈ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਕਈ ਕਦਮ ਚੁੱਕੇ ਨੇ ਆਤਮਨਿਰਭਰ ਭਾਰਤ ਪੈਕੇਜ ਦੇ ਹਿੱਸੇ ਵਜੋਂ ਕੇਂਦਰੀ ਵਿੱਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਸਾਰੀਆਂ ਸਰਕਾਰੀ ਸੰਸਥਾਵਾਂ ਦੇ ਅਜਿਹੇ ਭੁਗਤਾਨ 45 ਦਿਨਾਂ ਦੇ ਅੰਦਰਅੰਦਰ ਕੀਤੇ ਜਾਣ ਐੱਮ ਐੱਸ ਐੱਮ ਮੰਤਰਾਲੇ ਨੇ ਇਸ ਐਲਾਨ ਦਾ ਪਿੱਛਾ ਕਰਦਿਆਂ ਇਹ  ਮਾਮਲਾ ਜ਼ੋਰਦਾਰ ਢੰਗ ਨਾਲ ਕੇਂਦਰ ਮੰਤਰਾਲਿਆਂ ਅਤੇ ਸੈਂਟਰਲ ਪਬਲਿਕ ਸੈਕਟਰ ਐਂਟਰਪ੍ਰਾਈਜਿ਼ਸ ਅਤੇ ਸੂਬਾ ਸਰਕਾਰਾਂ ਕੋਲ ਉਠਾਇਆ ਵਿਸ਼ੇਸ਼ ਤੌਰ ਤੇ ਸੈਂਟਰਲ ਪਬਲਿਕ ਸੈਕਟਰ ਐਂਟਰਪ੍ਰਾਈਜਿ਼ਸ ਦੇ ਮੁਖੀਆਂ ਨਾਲ ਇਹ ਮਾਮਲਾ ਉਠਾਇਆ ਗਿਆ ਕੁਝ ਹੋਰ ਦਖ਼ਲ ਜੋ ਜਿ਼ਕਰਯੋਗ ਹਨ :


ਮਹੀਨਾਵਾਰ ਭੁਗਤਾਨ ਤੇ ਬਕਾਏ ਨੂੰ ਦਰਜ ਕਰਨ ਲਈ ਇੱਕ ਸੌਖਾ ਲਗਾਤਾਰ ਤੇ ਨਿਰਵਿਘਨ, ਇੱਕ ਸਮਰਪਿਤ ਆਨਲਾਈਨ ਰਿਪੋਰਟਿੰਗ ਫਾਰਮੇਟ ਬਣਾਇਆ ਗਿਆ ਹੈ ਜਿਵੇਂ ਕਿ ਦੱਸਿਆ ਗਿਆ ਹੈ ਕਿ ਕੇਵਲ ਪਿਛਲੇ ਤਿੰਨ ਮਹੀਨਿਆਂ ਵਿੱਚ ਮੰਤਰਾਲਿਆਂ ਅਤੇ ਸੀ ਪੀ ਐੱਸ ਈਜ਼ ਨੂੰ 6,800 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ ਇਵੇਂ ਕੇਂਦਰ ਮੰਤਰਾਲਿਆਂ ਅਤੇ ਸੀ ਪੀ ਐੱਸ ਈਜ਼ ਵੱਲੋਂ ਇਸੇ ਮਹੀਨੇ ਵਿੱਚ ਮਹੀਨਾਵਾਰ ਬਕਾਇਆਂ ਦਾ ਤਿੰਨ ਚੌਥਾਈ ਹਿੱਸੇ ਦਾ ਭੁਗਤਾਨ ਹੋ ਚੁੱਕਾ ਹੈ ਬਕਾਇਆ ਰਾਸ਼ੀ ਆਮ ਵਪਾਰ ਕਰਨ ਸਮੇਂ 45 ਦਿਨਾ ਦੇ ਅੰਦਰਅੰਦਰ ਕੀਤੇ ਜਾਣ ਦੀ ਸੰਭਾਵਨਾ ਹੈ ਇੱਕ ਹੋਰ ਮਸਲਾ ਸੂਬਾ ਸਰਕਾਰਾਂ ਨਾਲ ਭੁਗਤਾਨ ਅਤੇ ਲਗਾਤਾਰ ਰਿਪੋਰਟਾਂ ਬਾਰੇ ਉਠਾਇਆ ਜਾ ਰਿਹਾ ਹੈ ਇਸ ਲਈ ਸੂਬਿਆਂ ਲਈ ਵੀ ਇੱਕ ਆਨਲਾਈਨ ਰਿਪੋਰਟਿੰਗ ਸਿਸਟਮ ਦੀ ਸ਼ੁਰੂਆਤ ਹੋ ਚੁੱਕੀ ਹੈ


ਇੱਕ ਹੋਰ ਦਖ਼ਲ ਰਾਹੀਂ ਐਕਸਪੈਂਡੀਚਰ ਵਿਭਾਗ ਨੇ ਇੱਕ ਆਫਿਸ ਮੈਮੋਰੰਡਮ ਜਾਰੀ ਕਰਕੇ ਕਿਹਾ ਹੈ ਕਿ ਖਰੀਦ ਕਰਨ ਵਾਲੀ ਸੰਸਥਾ ਨੂੰ ਮਿੱਥੇ ਸਮੇਂ ਤੋਂ ਬਾਅਦ ਦੇਰ ਨਾਲ ਭੁਗਤਾਨ ਕੀਤੇ ਜਾਣ ਵੇਲੇ 1% ਪ੍ਰਤੀ ਮਹੀਨਾ ਵਿਆਜ , ਰਾਸ਼ੀ ਭੁਗਤਾਨ ਹੋਣ ਵਾਲੀ ਤਰੀਕ ਤੱਕ ਦੇਣੀ ਪਵੇਗੀ


ਇੱਕ ਹੋਰ ਮੁੱਖ ਦਖ਼ਲ ਇਹ ਹੈ ਕਿ ਐੱਮ ਐੱਸ ਐੱਮ ਮੰਤਰਾਲੇ ਦੀ ਬੇਨਤੀ ਤੇ ਵਿੱਤ ਮੰਤਰਾਲੇ ਨੇ ਟਰੈਡਸ ਪਲੈਟਫਾਰਮ ਤੇ ਆਉਣ ਲਈ ਚਾਰਜੇਸ ਸਮਾਪਤ ਕਰ ਦਿੱਤੇ ਹਨ ਇਹ ਪਲੈਟਰਫਾਰਮ ਐੱਮ ਐੱਸ ਐੱਮ ਈਜ਼ ਦੇ ਬਿੱਲ ਡਿਸਕਾਉਂਟ ਲਈ ਬਣਾਇਆ ਗਿਆ ਹੈ ਅਤੇ ਰਾਸ਼ੀ ਦਾ ਇੰਤਜ਼ਾਰ ਕਰ ਰਹੇ ਸਪਲਾਇਰਜ਼ ਨੂੰ ਇਹ ਸਹੂਲਤ ਦਿੱਤੀ ਜਾਵੇਗੀ ਇਹ ਵਰਨਣਯੋਗ ਹੈ ਕਿ ਪਹਿਲਾਂ ਐੱਮ ਐੱਸ ਐੱਮ ਈਜ਼ ਨੂੰ 10 ਹਜ਼ਾਰ ਰੁਪਏ ਆਨਬੋਰਡਿੰਗ ਚਾਰਜ ਦੇਣਾ ਪੈਂਦਾ ਸੀ ਅਤੇ ਇਹ ਚਾਰਜ ਉਹਨਾਂ ਵਟਾਂਦਰਿਆਂ ਲਈ ਦਿੱਤਾ ਜਾਂਦਾ ਸੀ ਜੋ ਟਰੈੱਡ ਮੈਕਨੀਜ਼ਮ ਦਾ ਹਿੱਸਾ ਹਨ ਸਰਕਾਰ ਨੇ ਹੁਣ ਮਾਰਚ 2021 ਤੱਕ ਐੱਮ ਐੱਸ ਐੱਮ ਈਜ਼ ਲਈ ਆਨਬੋਰਡਿੰਗ ਚਾਰਜ ਖ਼ਤਮ ਕਰ ਦਿੱਤਾ ਹੈ ਸੈਂਟਰਲ ਪਬਲਿਕ ਸੈਕਟਰ ਐਂਟਰਪ੍ਰਾਈਜਿ਼ਸ ਦੀਆਂ ਕਾਫ਼ੀ ਅਤੇ ਕਈ ਪ੍ਰਾਈਵੇਟ ਕੰਪਨੀਆਂ ਪਹਿਲਾਂ ਹੀ ਟਰੈੱਡਜ਼ ਮੈਕਨੀਜ਼ਮ ਤੇ ਆਨਬੋਰਡ ਹੋ ਚੁੱਕੀਆਂ ਹਨ ਐੱਮ ਐੱਸ ਐੱਮ ਮੰਤਰਾਲੇ ਨੇ ਅਜਿਹਾ ਕਰਨ ਲਈ ਬੇਨਤੀ ਕੀਤੀ ਹੈ

ਐੱਮ ਐੱਸ ਐੱਮ ਈਜ਼ ਦੇ ਕਾਰੋਬਾਰ ਨੂੰ ਸੌਖਾ ਕਰਨ ਲਈ ਮੰਤਰਾਲੇ ਨੇ ਨਵੇਂ ਪੰਜੀਕਰਨ ਲਈ ਉਦਯਮ ਨਾਂ ਦਾ ਪੋਰਟਲ ਸ਼ੁਰੂ ਕੀਤਾ ਹੈ (https://udyamregistration.gov.in/) ਇਸ ਨੂੰ ਨਿਰਵਿਘਨ ਬਣਾਉਣ ਲਈ ਟਰੈੱਡਸ ਅਤੇ ਜੈੱਮ ਨਾਲ ਜੋੜਿਆ ਜਾ ਰਿਹਾ ਹੈ ਇਸ ਕਰਕੇ ਸਰਕਾਰੀ ਪੋਰਟਲ ਤੇ ਐੱਮ ਐੱਸ ਐੱਮ ਲਈ ਪੰਜੀਕਰਨ ਕਰਨਾ ਲਾਹੇਵੰਦ ਹੋਵੇਗਾ ਟਰੈੱਡਸ ਅਤੇ ਜੈੱਮ ਮੈਕਨੀਜ਼ਮ ਨਾਲ ਇਸ ਦੀ ਸ਼ਮੂਲੀਅਤ ਆਪਣੇ ਆਪ ਹੋ ਜਾਵੇਗੀ ਇਹ ਦੁਹਰਾਇਆ ਜਾਂਦਾ ਹੈ ਕਿ ਐੱਮ ਐੱਸ ਐੱਮ / ਉਦਯਮ ਤੇ ਆਨਲਾਈਨ ਪੰਜੀਕਰਨ ਬਿਲਕੁੱਲ ਮੁਫ਼ਤ ਹੈ ਇਹ ਸਵੈਘੋਸਿ਼ਤ ਅਤੇ ਪੇਪਰ ਲੈੱਸ ਹੈ ਕੋਈ ਸਬੂਤ ਅਤੇ ਦਸਤਾਵੇਜ਼ ਨਹੀਂ ਲੋੜੀਂਦੇ I ਅਸੀਂ ਐੱਮ ਐੱਸ ਐੱਮ ਈਜ਼ ਨੂੰ ਉਦਯਮ ਪੰਜੀਕਰਨ ਪੋਰਟਲ ਤੇ ਪੰਜੀਕਰਨ ਲਈ ਉਤਸ਼ਾਹਿਤ ਕਰਦੇ ਹਾਂ 1 ਸਤੰਬਰ ਤੱਕ 4 ਲੱਖ ਪੰਜੀਕਰਨ ਪਹਿਲਾਂ ਹੀ ਹੋ ਚੁੱਕੇ ਹਨ ਜਦਕਿ ਇਹ ਨਵਾਂ ਸਿਸਟਮ ਜੁਲਾਈ ਵਿੱਚ ਸ਼ੁਰੂ ਕੀਤਾ ਗਿਆ ਸੀ

ਆਰ ਸੀ ਜੇ / ਆਈ



(Release ID: 1650722) Visitor Counter : 147