ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਸਾਂਝੀ ਰੱਖਿਆ ਸੇਵਾ ਪ੍ਰੀਖਿਆ (II), 2019 - ਅੰਤਿਮ ਨਤੀਜਿਆਂ ਦਾ ਐਲਾਨ
Posted On:
01 SEP 2020 4:48PM by PIB Chandigarh
ਨਿਮਨਲਿਖਤ ਸੂਚੀਆਂ ਯੋਗਤਾ ਕ੍ਰਮ ਵਿੱਚ ਉਨ੍ਹਾਂ 196 (106 + 76 + 14) ਉਮੀਦਵਾਰਾਂ ਦੀਆਂ ਹਨ ਜਿਨ੍ਹਾਂ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਸਤੰਬਰ 2019 ਵਿੱਚ ਕਰਵਾਈ ਗਈ ਸਾਂਝੀ ਰੱਖਿਆ ਸੇਵਾ ਪ੍ਰੀਖਿਆ (II), 2019 ਅਤੇ ਰੱਖਿਆ ਮੰਤਰਾਲੇ ਦੇ ਸੇਵਾ ਚੋਣ ਬੋਰਡ ਦੁਆਰਾ ਲਈਆਂ ਐੱਸਐੱਸਬੀ ਇੰਟਰਵਿਊ ਦੇ ਨਤੀਜੇ ਦੇ ਅਧਾਰ 'ਤੇ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਦਾ 149ਵਾਂ (ਡੀਈ) ਕੋਰਸ; ਇੰਡੀਅਨ ਨੇਵਲ ਅਕੈਡਮੀ, ਏਜ਼ੀਮਾਲਾ, ਕੇਰਲ ਅਤੇ ਏਅਰ ਫੋਰਸ ਅਕੈਡਮੀ, ਹੈਦਰਾਬਾਦ (ਪ੍ਰੀ-ਫਲਾਈਟ) ਟ੍ਰੇਨਿੰਗ ਕੋਰਸ ਭਾਵ 208 / ਐਫ (ਪੀ) ਕੋਰਸ ਵਿੱਚ ਦਾਖਲੇ ਲਈ ਯੋਗਤਾ ਪੂਰੀ ਕੀਤੀ ਹੈ।
ਵੱਖੋ-ਵੱਖਰੇ ਪਾਠਕ੍ਰਮਾਂ ਦੀਆਂ ਤਿੰਨ ਸੂਚੀਆਂ ਵਿੱਚ ਕੁਝ ਸਮਾਨ ਉਮੀਦਵਾਰ ਵੀ ਹਨ। ਸਰਕਾਰ ਦੁਆਰਾ ਇੰਡੀਅਨ ਮਿਲਟਰੀ ਅਕੈਡਮੀ ਲਈ ਖਾਲੀ ਪਈਆਂ ਅਸਾਮੀਆਂ ਦੀ ਗਿਣਤੀ 100 ਹੈ [ਜਿਸ ਵਿੱਚ ਐਨਸੀਸੀ ਵਿੱਚ 'ਸੀ' ਸਰਟੀਫਿਕੇਟ ਧਾਰਕਾਂ (ਆਰਮੀ ਵਿੰਗ) ਲਈ 13 ਖਾਲੀ ਅਸਾਮੀਆਂ ਹਨ], ਇੰਡੀਅਨ ਨੇਵਲ ਅਕੈਡਮੀ, ਏਜ਼ੀਮਾਲਾ, ਕੇਰਲ ਕਾਰਜਕਾਰੀ (ਜਨਰਲ ਸਰਵਿਸ) ਲਈ 45 [ਸਮੇਤ ਐਨਸੀਸੀ ਵਿੱਚ 'ਸੀ ਸਰਟੀਫਿਕੇਟ ਧਾਰਕਾਂ' (ਨੇਵਲ ਵਿੰਗ) ਲਈ 06 ਅਸਾਮੀਆਂ ਰਾਖਵੀਆਂ ਹਨ] ਅਤੇ 32 ਏਅਰ ਫੋਰਸ ਅਕੈਡਮੀ, ਹੈਦਰਾਬਾਦ [ਜਿਸ ਵਿੱਚ ਐਨਸੀਸੀ ਵਿੱਚ 'ਸੀ' ਸਰਟੀਫਿਕੇਟ ਧਾਰਕਾਂ (ਆਰਮੀ ਵਿੰਗ) ਲਈ 03 ਖਾਲੀ ਅਸਾਮੀਆਂ ਹਨ] ਹਨ।
ਕਮਿਸ਼ਨ ਨੇ ਇੰਡੀਅਨ ਮਿਲਟਰੀ ਅਕੈਡਮੀ,ਇੰਡੀਅਨ ਨੇਵਲ ਅਕੈਡਮੀ ਅਤੇ ਏਅਰ ਫੋਰਸ ਅਕੈਡਮੀ ਵਿੱਚ ਦਾਖਲੇ ਲਈ ਕ੍ਰਮਵਾਰ 2699, 1592 ਅਤੇ 0611 ਉਮੀਦਵਾਰਾਂ ਨੂੰ ਲਿਖਤੀ ਟੈਸਟ ਦੇ ਯੋਗ ਵਜੋਂ ਸਿਫਾਰਸ਼ ਕੀਤੀ ਗਈ ਸੀ। ਆਖ਼ਰੀ ਕੁਆਲੀਫਾਈ ਕਰਨ ਵਾਲੇ ਉਮੀਦਵਾਰ ਉਹ ਹਨ ਜੋ ਆਰਮੀ ਹੈੱਡਕੁਆਰਟਰ ਦੁਆਰਾ ਕਰਵਾਏ ਗਏ ਐੱਸਐੱਸਬੀ ਟੈਸਟ ਦੇ ਅਧਾਰ ਤੇ ਕੁਆਲੀਫਾਈ ਹੋਏ ਹਨ। ਇਨ੍ਹਾਂ ਸੂਚੀਆਂ ਨੂੰ ਤਿਆਰ ਕਰਦੇ ਸਮੇਂ ਸਿਹਤ ਜਾਂਚ ਦੇ ਨਤੀਜਿਆਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ। ਇਨ੍ਹਾਂ ਉਮੀਦਵਾਰਾਂ ਦੀ ਜਨਮ ਮਿਤੀ ਅਤੇ ਵਿੱਦਿਅਕ ਯੋਗਤਾਵਾਂ ਦੀ ਫੌਜ ਦੇ ਮੁੱਖ ਦਫਤਰ ਦੁਆਰਾ ਅਜੇ ਪੜਤਾਲ ਕੀਤੀ ਜਾ ਰਹੀ ਹੈ। ਇਸ ਲਈ ਸਾਰੇ ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ ਹੈ। ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਜਨਮ ਮਿਤੀ / ਵਿੱਦਿਅਕ ਯੋਗਤਾ ਆਦਿ ਦੇ ਸੰਬੰਧ ਵਿੱਚ ਆਪਣੇ ਦਾਅਵੇ ਦੇ ਸਮਰਥਨ ਵਿੱਚ ਉਨ੍ਹਾਂ ਦੇ ਪ੍ਰਮਾਣ ਪੱਤਰ ਦੀ ਅਸਲ ਕਾਪੀ ਦੇ ਨਾਲ ਉਨ੍ਹਾਂ ਦੀ ਤਸਦੀਕ ਕੀਤੀ ਫੋਟੋਕਾਪੀ ਆਪਣੇ ਪਹਿਲੀ ਵਿਕਲਪ ਦੇ ਅਨੁਸਾਰ ਆਰਮੀ ਹੈੱਡਕੁਆਰਟਰ / ਨੌ ਸੈਨਾ ਹੈਡਕੁਆਰਟਰ / ਹਵਾਈ ਸੈਨਾ ਹੈੱਡਕੁਆਰਟਰ ਨੂੰ ਭੇਜੋ।
ਪਤੇ ਵਿੱਚ ਕੋਈ ਤਬਦੀਲੀ ਹੋਣ ਦੀ ਸਥਿਤੀ ਵਿੱਚ ਉਮੀਦਵਾਰਾਂ ਨੂੰ ਤੁਰੰਤ ਸੂਚਨਾ ਫ਼ੌਜ ਹੈਡਕੁਆਰਟਰ / ਨੌ ਸੈਨਾ ਹੈੱਡਕੁਆਰਟਰ / ਹਵਾਈ ਸੈਨਾ ਹੈੱਡਕੁਆਰਟਰ ਨੂੰ ਭੇਜਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਨਤੀਜੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਵੈੱਬਸਾਈਟ http://www.upsc.gov.in 'ਤੇ ਵੀ ਉਪਲੱਬਧ ਹੋਣਗੇ। ਹਾਲਾਂਕਿ, ਉਮੀਦਵਾਰਾਂ ਦੇ ਅੰਕ ਅਧਿਕਾਰੀ ਟ੍ਰੇਨਿੰਗ ਅਕੈਡਮੀ (ਓਟੀਏ) ਲਈ ਸਾਂਝੀ ਰੱਖਿਆ ਸੇਵਾ ਪ੍ਰੀਖਿਆ (II), 2019 ਦੇ ਅੰਤਿਮ ਨਤੀਜੇ ਦੇ ਐਲਾਨ ਤੋਂ ਬਾਅਦ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ ਹੋਣਗੇ। ਕਿਸੇ ਵੀ ਵਾਧੂ ਜਾਣਕਾਰੀ ਲਈ, ਉਮੀਦਵਾਰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਦਫ਼ਤਰ ਦੇ ਗੇਟ 'ਸੀ' ਨੇੜੇ ਸਥਿਤ ਸੁਵਿਧਾ ਕਾਊਂਟਰ 'ਤੇ ਸਵੇਰੇ 10:00 ਵਜੇ ਤੋਂ 17:00 ਵਜੇ ਦਰਮਿਆਨ ਵਿਅਕਤੀਗਤ ਤੌਰ 'ਤੇ ਜਾਂ ਟੈਲੀਫੋਨ ਨੰਬਰ 011-23385271 / 011-23381125 / 011-23098543 'ਤੇ ਸੰਪਰਕ ਕਰ ਸਕਦਾ ਹੈ।
ਅੰਤਿਮ ਨਤੀਜੇ ਲਈ ਇੱਥੇ ਕਲਿੱਕ ਕਰੋ:
*****
ਐੱਨਐੱਨਸੀ
(Release ID: 1650535)