ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਭਾਰਤੀ ਬਿਜਲੀ ਬਜ਼ਾਰ ਹਰਿਤ (ਵਾਤਾਵਰਣ-ਅਨੁਕੂਲ) ਬਣਾਉਣ ਵੱਲ

ਕੇਂਦਰੀ ਬਿਜਲੀ ਮੰਤਰੀ ਨੇ ਬਿਜਲੀ ਖੇਤਰ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ ਗ੍ਰੀਨ ਟਰਮ ਅਹੈੱਡ ਮਾਰਕਿਟ (ਜੀਟੀਏਐੱਮ) ਲਾਂਚ ਕੀਤੀ


ਮਾਰਕਿਟ ਦੁਨੀਆ ਵਿੱਚ ਅਖੁੱਟ ਊਰਜਾ ਸੈਕਟਰ ਲਈ ਪਹਿਲਾ ਵਿਸ਼ੇਸ਼ ਉਤਪਾਦ ਹੈ


ਜੀਟੀਐੱਮ ਪ੍ਰਤੀਯੋਗੀ ਕੀਮਤਾਂ ਅਤੇ ਪਾਰਦਰਸ਼ੀ ਅਤੇ ਲਚਕਦਾਰ ਖਰੀਦ ਜ਼ਰੀਏ ਆਰਈ ਦੇ ਖਰੀਦਦਾਰਾਂ ਨੂੰ ਲਾਭ ਪਹੁੰਚਾਏਗੀ: ਸ਼੍ਰੀ ਆਰ ਕੇ ਸਿੰਘ


ਪੈਨ ਇੰਡੀਆ ਮਾਰਕਿਟ ਤੱਕ ਪਹੁੰਚ ਪ੍ਰਾਪਤ ਕਰਨ ਨਾਲ ਵੇਚਣ ਵਾਲਿਆਂ ਨੂੰ ਵੀ ਫਾਇਦਾ ਹੋਏਗਾ

Posted On: 01 SEP 2020 4:43PM by PIB Chandigarh

ਭਾਰਤੀ ਸ਼ਾਰਟ ਟਰਮ ਪਾਵਰ ਮਾਰਕਿਟ ਨੂੰ ਗ੍ਰੀਨ ਕਰਨ ਲਈ ਪਹਿਲੇ ਕਦਮ ਵਜੋਂ ਨਵੀਂ ਤੇ ਅਖੁੱਟ ਊਰਜਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਹੁਨਰ ਵਿਕਾਸ ਤੇ ਉੱਦਮ ਰਾਜ ਮੰਤਰੀ, ਸ਼੍ਰੀ ਆਰ.ਕੇ. ਸਿੰਘ ਨੇ ਬਿਜਲੀ ਖੇਤਰ ਵਿੱਚ ਅੱਜ 1 ਸਤੰਬਰ, 2020 ਨੂੰ ਨਵੀਂ ਦਿੱਲੀ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ ਪੈਨ-ਇੰਡੀਆ ਗ੍ਰੀਨ ਟਰਮ ਅਹੈੱਡ ਮਾਰਕਿਟ (ਜੀਟੀਐੱਮ) ਦੀ ਸ਼ੁਰੂਆਤ ਕੀਤੀ।

ਸ਼ੁਰੂਆਤ ਕਰਨ ਤੋਂ ਬਾਅਦ ਬੋਲਦਿਆਂ ਸ੍ਰੀ ਸਿੰਘ ਨੇ ਕਿਹਾ, “ਜੀਟੀਏਐੱਮ ਪਲੈਟਫਾਰਮ ਦੀ ਸ਼ੁਰੂਆਤ ਆਰਈ ਨਾਲ ਭਰਪੂਰ ਰਾਜਾਂ ਉੱਤੇ ਬੋਝ ਨੂੰ ਘਟਾਏਗੀ ਅਤੇ ਉਨ੍ਹਾਂ ਨੂੰ ਆਪਣੇ ਆਰਪੀਓ ਤੋਂ ਪਰੇ ਆਰਈ ਸਮਰੱਥਾ ਵਿਕਸਿਤ ਕਰਨ ਲਈ ਉਤਸ਼ਾਹਿਤ ਕਰੇਗੀ। ਇਹ ਆਰਈ ਵਪਾਰੀ ਦੀ ਸਮਰੱਥਾ ਵਧਾਉਣ ਅਤੇ ਦੇਸ਼ ਦੇ ਆਰਈ ਸਮਰੱਥਾ ਵਾਧੇ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗੀ।ਉਨ੍ਹਾਂ ਨੇ ਅੱਗੇ ਕਿਹਾ ਕਿ ਜੀਟੀਏਐੱਮ ਪਲੈਟਫਾਰਮ ਅਖੁੱਟ ਊਰਜਾ ਖੇਤਰ ਵਿੱਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਕਰੇਗਾ। ਇਹ ਪ੍ਰਤੀਯੋਗੀ ਕੀਮਤਾਂ ਅਤੇ ਪਾਰਦਰਸ਼ੀ ਅਤੇ ਲਚਕਦਾਰ ਖਰੀਦ ਜ਼ਰੀਏ ਆਰਈ ਦੇ ਖਰੀਦਦਾਰਾਂ ਨੂੰ ਲਾਭ ਪਹੁੰਚਾਏਗਾ। ਇਸ ਨਾਲ ਪੈਨ-ਇੰਡੀਆ ਮਾਰਕਿਟ ਤੱਕ ਪਹੁੰਚ ਦੇ ਕੇ ਆਰਈ ਵਿਕਰੇਤਾਵਾਂ ਨੂੰ ਵੀ ਲਾਭ ਹੋਵੇਗਾ।

 

2022 ਤੱਕ ਭਾਰਤ ਸਰਕਾਰ ਦਾ 175 ਜੀਡਬਲਿਊ ਆਰਈ ਸਮਰੱਥਾ ਦਾ ਟੀਚਾ ਤੇਜੀ ਨਾਲ ਅਖੁੱਟ ਪੈਨ-ਇੰਡੀਆ ਬਣਾ ਰਿਹਾ ਹੈ। ਗ੍ਰੀਨ ਟਰਮ ਅਹੈੱਡ ਮਾਰਕਿਟ ਦਾ ਸਮਝੌਤਾ ਆਰਈ ਜਨਰੇਟਰਾਂ ਨੂੰ ਅਖੁੱਟ ਊਰਜਾ ਦੀ ਵਿਕਰੀ ਲਈ ਵਾਧੂ ਸੁਵਿਧਾਵਾਂ ਦੀ ਆਗਿਆ ਦੇਵੇਗਾ; ਜ਼ਿੰਮੇਵਾਰ ਸੰਸਥਾਵਾਂ ਨੂੰ ਉਨ੍ਹਾਂ ਦੇ ਅਖੁੱਟ ਖਰੀਦ ਜ਼ਿੰਮੇਵਾਰੀ (ਆਰਪੀਓ) ਨੂੰ ਪੂਰਾ ਕਰਨ ਲਈ ਮੁਕਾਬਲੇ ਵਾਲੀਆਂ ਕੀਮਤਾਂ ਤੇ ਅਖੁੱਟ ਊਰਜਾ ਪ੍ਰਾਪਤ ਕਰਨ ਦੇ ਯੋਗ ਬਣਾਏਗਾ ਅਤੇ ਗ੍ਰੀਨ ਪਾਵਰ ਨੰਕ ਖਰੀਦਣ ਲਈ ਵਾਤਾਵਰਣ ਪ੍ਰਤੀ ਸੁਚੇਤ ਖੁੱਲ੍ਹੀ ਪਹੁੰਚ ਵਾਲੇ ਉਪਭੋਗਤਾਵਾਂ ਅਤੇ ਸੁਵਿਧਾਵਾਂ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦਾ ਹੈ।

 

ਜੀਟੀਏਐੱਮ ਦੀਆਂ ਮੁੱਖ ਵਿਸ਼ੇਸ਼ਤਾਵਾਂ :

 

1.        ਜੀਟੀਏਐੱਮ ਜ਼ਰੀਏ ਲੈਣ-ਦੇਣ ਸੁਭਾਵਿਕ ਤੌਰ ਤੇ ਦੁਵੱਲੇ ਹੋਣਗੇ, ਜਿਸ ਨਾਲ ਸਬੰਧਿਤ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਦੀ ਸਪਸ਼ਟ ਪਹਿਚਾਣ ਹੋਵੇਗੀ, ਆਰਪੀਓ ਲਈ ਲੇਖਾ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ।

 

2.        ਜੀਟੀਏਐੱਮ ਦੇ ਠੇਕੇ ਸੋਲਰ ਆਰਪੀਓ ਅਤੇ ਨਾਨ-ਸੋਲਰ ਆਰਪੀਓ ਵਿੱਚ ਵੱਖ ਕੀਤੇ ਜਾਣਗੇ ਕਿਉਂਕਿ ਆਰਪੀਓ ਦੇ ਟੀਚੇ ਵੀ ਵੱਖਰੇ ਹਨ।

 

3.        ਅੱਗੋਂ, ਦੋ ਹਿੱਸਿਆਂ ਦੇ ਅੰਦਰ, ਜੀਟੀਏਐੱਮ ਦੇ ਠੇਕੇ ਤੇ ਗ੍ਰੀਨ ਇੰਟਰਾਡੇਅ, ਡੇਅ ਅਹੈੱਡ ਕੰਡੀਜੈਂਸੀ (Green Intraday, Day Ahead Contingency), ਰੋਜ਼ਾਨਾ ਅਤੇ ਹਫਤਾਵਾਰੀ ਸਮਝੌਤੇ ਹੋਣਗੇ

 

ੳ. ਗ੍ਰੀਨ ਇੰਟਰਾਡੇਅ ਕੰਟਰੈਕਟ ਅਤੇ ਡੇਅ ਅਹੈੱਡ ਕੰਟੀਜੈਂਸੀ ਇਕਰਾਰਨਾਮਾ - ਬੋਲੀ 15 ਮਿੰਟ ਦੇ ਟਾਈਮ-ਬਲਾਕ ਦੇ ਅਨੁਸਾਰ ਮੈਗਾਵਾਟ ਦੇ ਅਧਾਰ ਤੇ ਹੋਵੇਗੀ।

 

ਅ. ਰੋਜ਼ਾਨਾ ਅਤੇ ਹਫ਼ਤਾਵਾਰੀ ਸਮਝੌਤੇ - ਬੋਲੀ ਐੱਮਡਬਲਿਊਐੱਚ ਦੇ ਅਧਾਰ ਤੇ ਹੋਵੇਗੀ। ਦੋਵੇਂ ਖਰੀਦਦਾਰ ਅਤੇ ਵਿਕਰੇਤਾ ਬੋਲੀ ਦਾਖਲ ਕਰ ਸਕਦੇ ਹਨ, ਹਾਲਾਂਕਿ ਵਿਕਰੇਤਾ ਕੀਮਤ (ਰੁਪਏ/ ਐੱਮਗਾਵਾਟ) ਦੇ ਨਾਲ 15 ਮਿੰਟ ਦੇ ਸਮੇਂ ਦੇ ਬਲਾਕ ਵਾਈਜ਼ ਮਾਤਰਾ (ਮੈਗਾਵਾਟ) ਦੇ ਰੂਪ ਵਿੱਚ ਪ੍ਰਦਾਨ ਕਰੇਗਾ।

 

ਇਕਰਾਰਨਾਮੇ ਦੇ ਲਾਗੂ ਹੋਣ ਤੋਂ ਬਾਅਦ ਪ੍ਰੋਫਾਈਲ ਦੇ ਅਨੁਸਾਰ ਸਮਾਂ-ਸਾਰਣੀ ਹੋਵੇਗੀ। ਕਈ ਖਰੀਦਦਾਰਾਂ ਦੇ ਮਾਮਲੇ ਵਿੱਚ ਪ੍ਰੋਫਾਈਲ ਪ੍ਰੋ-ਰਾਟਾ (pro-rata) ਦੇ ਅਧਾਰ ਤੇ ਅਲਾਟ ਹੋ ਜਾਵੇਗਾ।

 

4.        ਕੀਮਤ ਦੀ ਖੋਜ ਨਿਰੰਤਰ ਅਧਾਰ ਤੇ ਹੋਵੇਗੀ, ਅਰਥਾਤ ਕੀਮਤ ਸਮੇਂ ਦੇ ਪਹਿਲ ਦੇ ਅਧਾਰ ਤੇ। ਇਸ ਤੋਂ ਬਾਅਦ ਬਜ਼ਾਰ ਦੀਆਂ ਸਥਿਤੀਆਂ ਨੂੰ ਵੇਖਦਿਆਂ ਖੁੱਲ੍ਹੀ ਨਿਲਾਮੀ ਰੋਜ਼ਾਨਾ ਅਤੇ ਹਫਤਾਵਾਰੀ ਠੇਕਿਆਂ ਲਈ ਪੇਸ਼ ਕੀਤੀ ਜਾ ਸਕਦੀ ਹੈ।

 

5.        ਜੀਟੀਏਐੱਮ ਇਕਰਾਰਨਾਮੇ ਦੁਆਰਾ ਨਿਰਧਾਰਿਤ ਊਰਜਾ ਨੂੰ ਖਰੀਦਦਾਰ ਦੀ ਮੰਗ ਆਰਪੀਓ ਪਾਲਣਾ ਮੰਨਿਆ ਜਾਵੇਗਾ।

 

ਕੇਂਦਰੀ ਬਿਜਲੀ ਮੰਤਰੀ ਨੇ ਇਹ ਵੀ ਦੱਸਿਆ ਕਿ ਅਖੁੱਟ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਬਿਜਲੀ ਬਜ਼ਾਰ ਵਿੱਚ ਪੇਸ਼ ਕੀਤੇ ਜਾਣ ਵਾਲੇ ਹੋਰ ਉਤਪਾਦ ਪਾਈਪ ਲਾਈਨ ਵਿੱਚ ਹਨ ਅਤੇ ਜਲਦੀ ਹੀ ਪੇਸ਼ ਕੀਤੇ ਜਾਣਗੇ।

     

   ****

 

 

ਆਰਸੀਜੇ/ਐੱਮ



(Release ID: 1650533) Visitor Counter : 235