ਰੇਲ ਮੰਤਰਾਲਾ

ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਡੈਡੀਕੇਟਿਡ ਫਰੇਟ ਕੌਰੀਡੋਰ ਕਾਰਪੋਰੇਸ਼ਨ ਇੰਡੀਆ ਲਿਮਿਟਿਡ (ਡੀਐੱਫਸੀਸੀਆਈਐੱਲ) ਦੀ ਪ੍ਰਗਤੀ ਦੀ ਸਮੀਖਿਆ ਕੀਤੀ

ਡੀਐੱਫਸੀਸੀਆਈਐੱਲ ਨਿਰਧਾਰਿਤ ਸਮੇਂ ਤੋਂ ਪਹਿਲਾਂ / ਅੰਦਰ ਆਪਣਾ ਕੰਮ ਪੂਰਾ ਕਰਨ ਦੇ ਚਾਹਵਾਨ ਠੇਕੇਦਾਰਾਂ ਨੂੰ ਕਿਸੇ ਕਿਸਮ ਦੇ ਪ੍ਰੋਤਸਾਹਨ ਦੀ ਪੇਸ਼ਕਸ਼ ਦੀ ਸੰਭਾਵਨਾ ਦੀ ਪੜਚੋਲ ਕਰੇਗੀ


ਅਸਲ ਸਮੇਂ ਵਿੱਚ ਕਿਲੋਮੀਟਰ ਬਾਈ ਕਿਲੋਮੀਟਰ ਪ੍ਰੋਜੈਕਟ ਦੀ ਨਿਗਰਾਨੀ ਅਤੇ ਰੇਲਵੇ ਅਧਿਕਾਰੀਆਂ ਦੁਆਰਾ ਕਾਰਵਾਈ ਦੀ ਪੜਤਾਲ ਲਈ ਡੀਐੱਫਸੀਸੀਆਈਐੱਲ ਕੋਲ ਡੈਸ਼ਬੋਰਡ ਹੋਵੇਗਾ ਤਾਂ ਜੋ ਮੁੱਦੇ ਅਤੇ ਉਨ੍ਹਾਂ ਦੇ ਹੱਲ ਛੇਤੀ ਸੰਭਵ ਹੋ ਸਕਣ


ਡੈਸ਼ਬੋਰਡ ਦੁਆਰਾ ਸ਼ਿਕਾਇਤ ਨਿਵਾਰਣ ਦਾ ਵਿਧੀ ਸੰਸਥਾਨੀਕਰਨ ਕੀਤਾ ਜਾਵੇਗਾ


ਰਾਜਾਂ ਨਾਲ ਤਾਲਮੇਲ ਸਮੇਤ ਸਾਰੇ ਮੁੱਦਿਆਂ ਦਾ ਹੱਲ, ਇੱਕ ਮਿਸ਼ਨ ਤਰੀਕੇ ਨਾਲ ਕੀਤਾ ਜਾਵੇਗਾ। ਮੰਤਰਾਲੇ ਨੇ ਸਾਰੇ ਸਬੰਧਿਤ ਰਾਜਾਂ ਨੂੰ ਪਹਿਲਾਂ ਹੀ ਪ੍ਰੋਜੈਕਟ ਨੂੰ ਤੇਜ਼ੀ ਨਾਲ ਅਗੇ ਵਧਾਉਣ ਅਤੇ ਤਾਲਮੇਲ ਦੇ ਮਾਮਲਿਆਂ ਸਮੇਤ ਹਰੇਕ ਮਾਮਲੇ ਨੂੰ ਸੁਲਝਾਉਣ ਲਈ ਪੱਤਰ ਲਿਖੇ ਹਨ


ਪ੍ਰੋਜੈਕਟ ਦੀ ਹਫਤਾਵਾਰੀ ਪ੍ਰਗਤੀ ਦੀ ਨਿਰੰਤਰ ਨਿਗਰਾਨੀ ਹੋਵੇਗੀ

Posted On: 01 SEP 2020 1:18PM by PIB Chandigarh

 

ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ, ਨੇ ਸਮਰਪਿਤ ਭਾੜਾ ਕੌਰੀਡੋਰ ਕਾਰਪੋਰੇਸ਼ਨ ਇੰਡੀਆ ਲਿਮਿਟਿਡ (ਡੀਐੱਫਸੀਸੀਆਈਐੱਲ) ਦੀ ਪ੍ਰਗਤੀ ਦੀ ਸਮੀਖਿਆ ਕੀਤੀ, ਜਿਸ ਵਿੱਚ ਰੇਲਵੇ ਬੋਰਡ, ਡੀਐੱਫਸੀਸੀਆਈਐੱਲ ਸਮੇਤ ਸੀਆਰਬੀ ਅਤੇ ਐੱਮਡੀ / ਡੀਐੱਫਸੀਸੀਆਈਐੱਲ ਦੇ ਸਾਰੇ ਉੱਚ ਅਧਿਕਾਰੀਆਂ ਅਤੇ ਠੇਕੇਦਾਰੀ ਏਜੰਸੀਆਂ ਨੇ ਸ਼ਿਰਕਤ ਕੀਤੀ।

 

ਮੀਟਿੰਗ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਪ੍ਰੋਜੈਕਟ ਦੀ ਮੌਜੂਦਾ ਸਥਿਤੀ ਪੇਸ਼ ਕੀਤੀ।

 

ਸ਼੍ਰੀ ਗੋਇਲ ਨੇ ਡੀਐੱਫਐੱਫਆਈਐਸਆਈਐੱਲ ਮੈਨੇਜਮੈਂਟ ਟੀਮ ਅਤੇ ਠੇਕੇਦਾਰਾਂ ਨੂੰ ਪੱਛਮੀ ਡੀਐੱਫਸੀ (1504 ਰੂਟ ਕਿਲੋਮੀਟਰ) ਅਤੇ ਪੂਰਬੀ ਡੀਐੱਫਸੀ (1856 ਰੂਟ ਕਿਲੋਮੀਟਰ) ਦੇ ਸਾਰੇ ਭਾਗਾਂ ਤੇ ਕੰਮ ਦੀ ਗਤੀ ਨੂੰ ਤੇਜ਼ ਕਰਨ ਲਈ ਹਰ ਸੰਭਵ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।  ਸਮੀਖਿਆ ਬੈਠਕ ਵਿੱਚ, ਹਰੇਕ ਵਿਅਕਤੀਗਤ ਭਾਗ ਦੀ ਪ੍ਰਗਤੀ ਬਾਰੇ ਵਿਸਤਾਰ ਨਾਲ ਵਿਚਾਰ-ਵਟਾਂਦਰੇ ਕੀਤੇ ਗਏ ਅਤੇ ਸਾਰੀਆਂ ਰੁਕਾਵਟਾਂ ਨੂੰ ਸੁਲਝਾਉਂਦਿਆਂ ਨਿਰਵਿਘਨ ਪ੍ਰਗਤੀ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ।

 

ਪ੍ਰੋਜੈਕਟ ਨੂੰ ਤੇਜ਼ੀ ਨਾਲ ਅਗੇ ਵਧਾਉਣ ਲਈ ਰੇਲ ਮੰਤਰੀ ਨੇ ਕਈ ਉਪਾਅ ਸੁਝਾਏ ਜਿਨ੍ਹਾਂ ਵਿੱਚ ਇਹ ਉਪਰਾਲੇ ਸ਼ਾਮਲ ਹਨ: -

 

 1) ਸਾਰੇ ਠੇਕੇਦਾਰਾਂ, ਵਿਕਰੇਤਾਵਾਂ ਅਤੇ ਸਪਲਾਇਰਾਂ ਨਾਲ ਹਫਤਾਵਾਰੀ ਮੀਟਿੰਗਾਂ ਕਰਨਾ

 

 2) ਨਿਰਧਾਰਿਤ ਸਮੇਂ ਦੇ ਫ੍ਰੇਮ ਤੋਂ ਪਹਿਲਾਂ ਆਪਣਾ ਕੰਮ ਪੂਰਾ ਕਰਨ ਅਤੇ ਸਮਾਪਤ ਕਰਨ ਦੇ ਚਾਹਵਾਨ ਠੇਕੇਦਾਰਾਂ ਨੂੰ ਕਿਸੇ ਕਿਸਮ ਦੇ ਪ੍ਰੋਤਸਾਹਨ ਦੀ ਪੇਸ਼ਕਸ਼ ਦੀ ਸੰਭਾਵਨਾ 'ਤੇ ਕੰਮ ਕਰਨਾ

 

 3) ਅਸਲ ਸਮੇਂ ਵਿੱਚ 'ਕਿਲੋਮੀਟਰ ਬਾਈ ਕਿਲੋਮੀਟਰਪ੍ਰੋਜੈਕਟ ਦੀ ਨਿਗਰਾਨੀ ਅਤੇ ਪਾਲਣਾ ਲਈ ਡੀਐੱਫਸੀਸੀਆਈਐੱਲ ਦੁਆਰਾ ਡੈਸ਼ਬੋਰਡ ਬਣਾਉਣਾ ਜਿਸ ਦੀ ਪਹੁੰਚ ਰੇਲਵੇ ਬੋਰਡ ਦੇ ਅਧਿਕਾਰੀਆਂ ਕੋਲ ਵੀ ਹੋਵੇਗੀ। ਡੈਸ਼ਬੋਰਡ ਦੀ ਵਿਵਸਥਾ ਸਾਰੇ ਇਕਰਾਰਨਾਮੇ ਨੂੰ ਲਾਗੂ ਕਰਨ ਦੇ ਮਾਮਲਿਆਂ ਨੂੰ ਜ਼ਰੂਰੀ ਅਧਾਰ 'ਤੇ ਹੱਲ ਕਰਨ ਵਿੱਚ ਸਹਾਇਤਾ ਕਰੇਗੀ ਅਤੇ ਡੈਸ਼ਬੋਰਡ ਦੁਆਰਾ ਇਕਰਾਰਨਾਮੇ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਲਈ ਸੰਸਥਾਗਤ ਤੰਤਰ ਵਜੋਂ ਵੀ ਕੰਮ ਕਰੇਗੀ।

 

ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਸਾਰੇ ਠੇਕੇਦਾਰਾਂ ਦੇ ਕੰਮ ਦੀ ਸਖਤੀ ਨਾਲ ਨਿਗਰਾਨੀ ਕੀਤੀ ਜਾਵੇ।  ਰਾਜਾਂ ਨਾਲ ਤਾਲਮੇਲ ਸਮੇਤ ਸਾਰੇ ਮੁੱਦਿਆਂ ਦਾ ਹੱਲ, ਇੱਕ ਮਿਸ਼ਨ ਢੰਗ 'ਤੇ ਕੀਤਾ ਜਾਵੇਮੰਤਰਾਲੇ ਦੁਆਰਾ ਸਾਰੇ ਸਬੰਧਿਤ ਰਾਜਾਂ ਨੂੰ ਪਹਿਲਾਂ ਹੀ ਜ਼ਮੀਨ, ਰੋਡ ਓਵਰ ਬ੍ਰਿਜ (ਆਰਓਬੀ) ਅਤੇ ਕਾਨੂੰਨ ਵਿਵਸਥਾ ਦੇ ਬਕਾਇਆ ਮਸਲਿਆਂ ਦੇ ਹੱਲ ਲਈ ਪੱਤਰ ਲਿਖੇ ਜਾ ਚੁੱਕੇ ਹਨ।

 

ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤਾ ਗਿਆ ਇਹ ਸਮਰਪਿਤ ਭਾੜਾ ਕੌਰੀਡੋਰ (ਡੀਐੱਫਸੀ), (3360 ਰੂਟ ਕਿਲੋਮੀਟਰ ਦੀ ਕੁੱਲ ਲੰਬਾਈ ਦਾ ਇਹ ਪ੍ਰੋਜੈਕਟ) ਸਭ ਤੋਂ ਵੱਡੇ ਰੇਲ ਬੁਨਿਆਦੀ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਇਸ ਦੀ ਕੁੱਲ ਲਾਗਤ 81,459 ਕਰੋੜ ਰੁਪਏ ਰੱਖੀ ਗਈ ਹੈ।  ਡੀਐੱਫਸੀਸੀਆਈਐੱਲ ਇੱਕ ਵਿਸ਼ੇਸ਼ ਉਦੇਸ਼ ਵਾਲਾ ਵਾਹਨ ਬਣਾਇਆ ਗਿਆ ਹੈ ਜੋ ਯੋਜਨਾਬੰਦੀ, ਵਿਕਾਸ, ਵਿੱਤੀ ਸੰਸਾਧਨਾਂ ਦੀ ਗਤੀਸ਼ੀਲਤਾ, ਉਸਾਰੀ, ਰੱਖ-ਰਖਾਅ ਅਤੇ ਸਮਰਪਿਤ ਫਰੇਟ ਕੌਰੀਡੋਰਾਂ ਦੇ ਸੰਚਾਲਨ ਦਾ ਕੰਮ ਕਰੇ।

 

                                                              *******

 

 ਡੀਜੇਐੱਨ / ਐੱਮਕੇਵੀ



(Release ID: 1650397) Visitor Counter : 103