ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਮੰਤਰਾਲੇ ਨੇ ਉੱਤਰ ਪ੍ਰਦੇਸ਼ , ਝਾਰਖੰਡ , ਛੱਤੀਸਗੜ੍ਹ ਤੇ ਉਡੀਸ਼ਾ ਵਿੱਚ ਕੇਂਦਰੀ ਟੀਮਾਂ ਭੇਜਣ ਦਾ ਕੀਤਾ ਫੈਸਲਾ ।

ਕੇਂਦਰੀ ਟੀਮਾਂ ਅਸਰਦਾਰ ਕਲੀਨਿਕਲ ਪ੍ਰਬੰਧਨ ਤੇ ਟੈਸਟਿੰਗ , ਨਿਗਰਾਨੀ , ਕੰਟੇਨਮੈਂਟ ਨੂੰ ਮਜ਼ਬੂਤੀ ਦੇਣ ਲਈ ਕਰਣਗੀਆਂ ਸਹਾਇਤਾ ।

Posted On: 31 AUG 2020 5:18PM by PIB Chandigarh

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਚਾਰ ਰਾਜਾਂਉੱਤਰ ਪ੍ਰਦੇਸ਼ , ਝਾਰਖੰਡ , ਛੱਤੀਸਗੜ੍ਹ ਤੇ ਉਡੀਸ਼ਾ , ਵਿੱਚ ਉੱਚ ਪੱਧਰੀ ਕੇਂਦਰੀ ਟੀਮਾਂ ਭੇਜਣ ਦਾ ਫੈਸਲਾ ਕੀਤਾ ਹੈ ਇਹਨਾਂ ਰਾਜਾਂ ਵਿੱਚ ਕੋਵਿਡ ਦੇ ਕੇਸਾਂ ਦੀ ਗਿਣਤੀ ਵਿੱਚ ਇੱਕਦੰਮ ਉਛਾਲ ਰਿਹਾ ਹੈ ਅਤੇ ਕੁੱਝ ਵਿੱਚ ਮੌਤ ਦਰ ਬਹੁਤ ਉੱਚੀ ਹੈ ਇਹ ਟੀਮਾਂ ਕੋਰੋਨਾ ਦੇ ਪਾਜਿ਼ਟਿਵ ਕੇਸਾਂ ਦੇ ਅਸਰਦਾਰ ਢੰਗ ਨਾਲ ਕਲੀਨਿਕਲ ਪ੍ਰਬੰਧਨ ਟੈਸਟਿੰਗ ਨਿਗਰਾਨੀ ਤੇ ਕੰਟੇਨਮੈਂਟ ਨੂੰ ਮਜ਼ਬੂਤ ਕਰਨ ਲਈ ਸੂਬਾ ਸਰਕਾਰਾਂ ਦੇ ਯਤਨਾਂ ਵਿੱਚ ਸਹਿਯੋਗ ਦੇਣਗੀਆਂ ਇਹ ਰਾਜਾਂ ਨੂੰ ਸਮੇਂ ਸਿਰ ਮਰੀਜ਼ਾਂ ਦੀ ਬਿਮਾਰੀ ਦਾ ਪਤਾ ਲਾਉਣ ਲਈ ਅਸਰਦਾਰ ਪ੍ਰਬੰਧ ਕਰਨ ਤੇ ਉਹਨਾਂ ਦਾ ਲਗਾਤਾਰ ਖਿਆਲ ਰੱਖਣ ਲਈ ਦਿਸ਼ਾ ਦੇਣਗੀਆਂ
ਇਹਨਾਂ ਬਹੁ ਖੇਤਰੀ ਟੀਮਾਂ ਵਿੱਚ ਇੱਕ ਮਹਾਮਾਰੀ ਵਿਗਿਆਨੀ ਤੇ ਇੱਕ ਜਨਤਕ ਸਿਹਤ ਮਾਹਰ ਹੋਵੇਗਾ
ਇਹਨਾਂ ਚਾਰਾਂ ਸੂਬਿਆਂ ਵਿੱਚੋਂ ਉੱਤਰ ਪ੍ਰਦੇਸ਼ ਵਿੱਚ ਸੱਭ ਤੋਂ ਵੱਧ 54,666 ਐਕਟਿਵ ਮਰੀਜ਼ ਨੇ ਜਦਕਿ ਉਡੀਸ਼ਾ ਵਿੱਚ 27,219 , ਛੱਤੀਸਗੜ੍ਹ ਵਿੱਚ 13,520 ਅਤੇ ਝਾਰਖੰਡ ਵਿੱਚ 11,577 ਐਕਟਿਵ ਕੇਸ ਹਨ ਅੱਜ ਤੱਕ ਉੱਤਰ ਪ੍ਰਦੇਸ਼ ਵਿੱਚ ਕੁੱਲ ਕੇਸ 2,25,632 , ਉਡੀਸ਼ਾ 1,00,934 , ਝਾਰਖੰਡ 38,435 ਅਤੇ ਛੱਤੀਸਗੜ੍ਹ ਵਿੱਚ 30,092 ਕੇਸ ਦਰਜ ਕੀਤੇ ਗਏ ਹਨ ਸੱਭ ਤੋਂ ਜਿ਼ਆਦਾ ਮੌਤਾਂ 3,423 ਉੱਤਰ ਪ੍ਰਦੇਸ਼ ਵਿੱਚ ਦਰਜ ਕੀਤੀਆਂ ਗਈਆਂ ਨੇ ਜਦਕਿ ਉਡੀਸ਼ਾ , ਝਾਰਖੰਡ ਅਤੇ ਛੱਤੀਸਗੜ੍ਹ ਵਿੱਚ ਕ੍ਰਮਵਾਰ ਕੁੱਲ ਮੌਤਾਂ 482 , 410 ਅਤੇ 269 ਦਰਜ ਕੀਤੀਆਂ ਗਈਆਂ ਹਨ
ਯਤਨ ਜਾਰੀ ਰੱਖਦਿਆਂ , ਕੇਂਦਰ ਸਰਕਾਰ ਸਮੇਂ ਸਮੇਂ ਤੇ ਵੱਖ ਵੱਖ ਰਾਜਾਂ ਵਿੱਚ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਨ ਲਈ ਕੇਂਦਰ ਦੀਆਂ ਟੀਮਾਂ ਨੂੰ ਭੇਜਦਾ ਰਿਹਾ ਹੈ ਤਾਂ ਜੋ ਉਹਨਾਂ ਨੂੰ ਪੇਸ਼ ਰਹੀਆਂ ਚੁਣੌਤੀਆਂ ਨੂੰ ਸਮਝ ਕੇ ਸਾਹਮਣੇ ਰਹੇ ਮੁੱਦਿਆਂ ਨੂੰ ਜਾਰੀ ਕਾਰਵਾਈਆਂ ਰਾਹੀਂ ਮਜ਼ਬੂਤੀ ਨਾਲ ਹੱਲ ਕਰਕੇ ਅਤੇ ਜੇ ਕੋਈ ਰੁਕਾਵਟ ਹੈ ਤਾਂ ਉਸ ਨੂੰ ਹੱਲ ਕੀਤਾ ਜਾ ਸਕੇ

 


ਐੱਮਵੀ/
 


(Release ID: 1650185) Visitor Counter : 204