ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਪਿਛਲੇ ਤਿੰਨ ਵਰ੍ਹਿਆਂ ਦੀ ਇਸ ਮਿਆਦ ਦੀ ਤੁਲਨਾ ਵਿੱਚ ਵਿੱਤ ਵਰ੍ਹੇ 20-21 ਵਿੱਚ ਸਭ ਤੋਂ ਜ਼ਿਆਦਾ ਲੰਬਾਈ ਵਾਲੇ ਸੜਕ ਪ੍ਰੋਜੈਕਟ ਪ੍ਰਦਾਨ ਕੀਤੇ

ਅਪ੍ਰੈਲ-ਅਗਸਤ 2020 ਦੌਰਾਨ 31,000 ਕਰੋੜ ਰੁਪਏ ਦੀ ਲਾਗਤ ਨਾਲ 744 ਕਿਲੋਮੀਟਰ ਲਈ 26 ਪ੍ਰੋਜੈਕਟ ਦਿੱਤੇ ਗਏ

Posted On: 31 AUG 2020 5:41PM by PIB Chandigarh

ਨੋਵੇਲ ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਦੀਆਂ ਚੁਣੌਤੀਆਂ ਦੇ ਬਾਵਜੂਦ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਪਿਛਲੇ ਤਿੰਨ ਵਰ੍ਹਿਆਂ ਵਿੱਚ ਇਸੀ ਮਿਆਦ ਦੌਰਾਨ ਦਿੱਤੇ ਗਏ ਪ੍ਰੋਜੈਕਟਾਂ ਦੀ ਤੁਲਨਾ ਵਿੱਚ ਵਿੱਤ ਵਰ੍ਹੇ 2020-21 ਦੌਰਾਨ ਹੁਣ ਤੱਕ ਸਭ ਤੋਂ ਜ਼ਿਆਦਾ ਪ੍ਰੋਜੈਕਟ ਪ੍ਰਦਾਨ ਕੀਤੇ ਹਨ। ਐੱਨਐੱਚਏਆਈ ਅਨੁਸਾਰ ਵਿੱਤ ਵਰ੍ਹੇ 2019-20 ਵਿੱਚ 676 ਕਿਲੋਮੀਟਰ, ਵਿੱਤ ਵਰ੍ਹੇ 2018-19 ਵਿੱਚ 368 ਅਤੇ ਵਿੱਤ ਵਰ੍ਹੇ 2017-18 ਵਿੱਚ 504 ਦੀ ਤੁਲਨਾ ਵਿੱਚ ਐੱਨਐੱਚਏਆਈ ਨੇ ਅਪ੍ਰੈਲ ਤੋਂ ਅਗਸਤ 2020 ਦੌਰਾਨ 744 ਕਿਲੋਮੀਟਰ ਲੰਬਾਈ ਦੇ 26 ਪ੍ਰੋਜੈਕਟ ਪ੍ਰਦਾਨ ਕੀਤੇ ਹਨ। ਇਨ੍ਹਾਂ 26 ਪ੍ਰੋਜੈਕਟਾਂ ਦੀ ਪੂੰਜੀਗਤ ਲਾਗਤ 31,000 ਕਰੋੜ ਰੁਪਏ ਤੋਂ ਜ਼ਿਆਦਾ ਹੈ ਜਿਸ ਵਿੱਚ ਨਿਰਮਾਣ, ਜ਼ਮੀਨ ਅਧਿਗ੍ਰਹਿਣ ਅਤੇ ਪੂਰਵ ਨਿਰਮਾਣ ਦੀਆਂ ਹੋਰ ਗਤੀਵਿਧੀਆਂ ਦੀ ਲਾਗਤ ਸ਼ਾਮਲ ਹੈ।

 

ਐੱਨਐੱਚਏਆਈ ਨੇ ਚਾਲੂ ਵਿੱਤ ਵਰ੍ਹੇ ਦੌਰਾਨ 4500 ਕਿਲੋਮੀਟਰ ਦੇ ਰਾਜਮਾਰਗ ਨੂੰ ਪ੍ਰਦਾਨ ਕਰਨ ਦਾ ਟੀਚਾ ਰੱਖਿਆ ਹੈ ਅਤੇ ਸੰਭਾਵਨਾ ਹੈ ਕਿ ਇਹ ਸੀਮਾ ਵੀ ਪਾਰ ਕਰ ਲਈ ਜਾਵੇਗੀ।

 

ਲੌਕਡਾਊਨ ਅਤੇ ਮੌਜੂਦਾ ਸਥਿਤੀ ਦੇ ਬਾਵਜੂਦ ਐੱਨਐੱਚਏਆਈ ਨੇ ਸੈਕਟਰ ਦੇ ਬੋਲੀਕਾਰਾਂ ਵਿੱਚ ਵਿਸ਼ਵਾਸ ਜਗਾਉਣ ਲਈ ਕਈ ਪਹਿਲਾਂ ਕੀਤੀਆਂ ਹਨ। ਤਰਲਤਾ ਦੀ ਕਮੀ ਨੂੰ ਦੂਰ ਕਰਨ ਅਤੇ ਠੇਕੇਦਾਰਾਂ ਨੂੰ ਨਕਦੀ ਪ੍ਰਵਾਹ ਯਕੀਨੀ ਕਰਨ ਲਈ ਐੱਨਐੱਚਏਆਈ ਨੇ ਇਹ ਯਕੀਨੀ ਕੀਤਾ ਹੈ ਕਿ ਦਫ਼ਤਰ ਬੰਦ ਹੋਣ ਕਾਰਨ ਭੁਗਤਾਨ ਵਿੱਚ ਵਿਘਨ ਨਾ ਹੋਵੇ ਅਤੇ ਡਿਜੀਟਲ ਪਲੈਟਫਾਰਮ ਦਾ ਉਪਯੋਗ ਕਰਦੇ ਹੋਏ ਲੌਕਡਾਊਨ ਦੌਰਾਨ ਮਾਰਚ 2020 ਵਿੱਚ 10,000 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ। ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਐੱਨਐੱਚਏਆਈ ਨੇ ਠੇਕੇਦਾਰਾਂ ਨੂੰ 15,000 ਕਰੋੜ ਰੁਪਏ ਦਾ ਭੁਗਤਾਨ ਕੀਤਾ। ਇਸ ਦੇ ਇਲਾਵਾ ਠੇਕੇਦਾਰਾਂ ਨੂੰ ਮਾਸਿਕ ਭੁਗਤਾਨ ਕਰਨ ਵਰਗੇ ਕਦਮ ਵੀ ਚੁੱਕੇ ਗਏ ਸਨ। ਇਸ ਤਰ੍ਹਾਂ ਦੇ ਕੰਮਾਂ ਨੇ ਬੋਲੀਕਾਰਾਂ ਨੂੰ ਪ੍ਰੋਤਸਾਹਿਤ ਕੀਤਾ, ਉਨ੍ਹਾਂ ਦੀ ਭਾਗੀਦਾਰੀ ਵਧੀ ਅਤੇ ਇਸਦੇ ਸਿੱਟੇ ਵਜੋਂ ਸੜਕ ਖੇਤਰ ਵਿੱਚ ਗੁਣਾਤਮਕ ਵਾਧਾ ਦੇਖਿਆ ਗਿਆ।

 

ਕਾਰਜ ਸੌਂਪਣ ਅਤੇ ਰਾਜਮਾਰਗ ਨਿਰਮਾਣ ਦਾ ਵਿਸਤਾਰ ਕਰਨ ਦੇ ਨਾਲ ਐੱਨਐੱਚਏਆਈ ਨੂੰ ਮਹਾਮਾਰੀ ਦੇ ਆਲਮੀ ਪ੍ਰਕੋਪ ਦੇ ਬਾਵਜੂਦ ਇਸ ਸਾਲ ਚੰਗੀ ਸ਼ੁਰੂਆਤ ਮਿਲੀ ਹੈ। ਐੱਨਐੱਚਏਆਈ ਰਾਸ਼ਟਰੀ ਰਾਜਮਾਰਗ ਸੰਰਚਨਾ ਨੂੰ ਤੇਜ ਗਤੀ ਨਾਲ ਵਿਕਸਿਤ ਕਰਨ ਲਈ ਪ੍ਰਤੀਬੱਧ ਹੈ ਅਤੇ ਰਾਸ਼ਟਰੀ ਰਾਜਮਾਰਗਾਂ ਤੇ ਸੁਰੱਖਿਅਤ, ਸੁਚਾਰੂ ਅਤੇ ਨਿਰਵਿਘਨ ਯਾਤਰਾ ਦਾ ਅਨੁਭਵ ਪ੍ਰਦਾਨ ਕਰਨ ਲਈ ਦ੍ਰਿੜ੍ਹ ਸੰਕਲਪ ਹੈ।

 

***

 

ਆਰਸੀਜੇ/ਐੱਮਐੱਸ


(Release ID: 1650178)