ਕਿਰਤ ਤੇ ਰੋਜ਼ਗਾਰ ਮੰਤਰਾਲਾ
ਜੁਲਾਈ 2020 ਦਾ ਸਨਅਤੀ ਕਾਮਿਆਂ ਵਾਸਤੇ ਖ਼ਪਤਕਾਰ ਕੀਮਤ ਸੂਚਕ ਅੰਕ
Posted On:
31 AUG 2020 3:39PM by PIB Chandigarh
ਕਿਰਤ ਤੇ ਰੋਜ਼ਗਾਰ ਮੰਤਰਾਲੇ ਨਾਲ ਸੰਬੰਧਤ ਕਿਰਤ ਬਿਊਰੋ ਵੱਲੋਂ ਦੇਸ਼ ਦੇ ਸਨਅਤੀ ਪੱਖੋਂ ਮਹੱਤਵਪੂਰਨ 78 ਕੇਂਦਰਾਂ ਵਿੱਚ ਫੈਲੀਆਂ 289 ਮੰਡੀਆਂ ਤੋਂ ਮਾਸਿਕ ਅਧਾਰ ਤੇ ਚੋਣਵੀਆਂ ਜਿਣਸਾਂ ਦੇ ਪ੍ਰਚੂਨ ਭਾਅ ਦੇ ਅੰਕੜੇ ਇਕੱਠੇ ਕੀਤੇ ਜਾਂਦੇ ਹਨ । ਜਿਹਨਾਂ ਦੀ ਵਰਤੋਂ ਸਨਅਤੀ ਕਾਮਿਆਂ ਲਈ ਖ਼ਪਤਕਾਰ ਕੀਮਤ ਸੂਚਕ ਅੰਕ ਤਿਆਰ ਕਰਨ ਲਈ ਕੀਤੀ ਜਾਂਦੀ ਹੈ । ਇਹ ਸੂਚਕ ਅੰਕ 78 ਕੇਂਦਰਾਂ ਤੇ ਕੁੱਲਹਿੰਦ ਦੇ ਅਧਾਰ ਤੇ ਬਣਾਇਆ ਜਾਂਦਾ ਹੈ ਅਤੇ ਉਸ ਤੋਂ ਪਿਛਲੇ ਮਹੀਨੇ ਦੇ ਆਖਰੀ ਕੰਮਕਾਜੀ ਦਿਨ ਜਾਰੀ ਕੀਤਾ ਜਾਂਦਾ ਹੈ । ਅੱਜ ਜੁਲਾਈ 2020 ਲਈ ਇਹ ਸੂਚਕ ਅੰਕ ਜਾਰੀ ਕੀਤਾ ਗਿਆ ਹੈ ।
ਸਨਅਤੀ ਕਾਮਿਆਂ ਲਈ ਕੁੱਲਹਿੰਦ ਖ਼ਪਤਕਾਰੀ ਸੂਚਕ ਅੰਕ ਵਿੱਚ ਜੁਲਾਈ 2020 ਦੌਰਾਨ 4 ਅੰਕਾਂ ਦਾ ਵਾਧਾ ਹੋਇਆ ਤੇ ਇਹ 336 ਦਰਜ ਕੀਤਾ ਗਿਆ । ਜੂਨ ਤੇ ਜੁਲਾਈ 2020 ਦੌਰਾਨ ਮਾਸਿਕ ਪ੍ਰਤੀਸ਼ਤ ਵਿੱਚ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ 1.20 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ । ਪਿਛਲੇ ਸਾਲ ਜੂਨ ਜੁਲਾਈ ਦੌਰਾਨ ਸੂਚਕ ਅੰਕ ਵਿੱਚ 0.95 ਫੀਸਦ ਵਾਧਾ ਦਰਜ ਕੀਤਾ ਗਿਆ ਸੀ ।
ਚਾਲੂ ਸੂਚਕ ਅੰਕ ਵਿੱਚ ਸਭ ਤੋਂ ਵੱਧ ਵਾਧਾ ਕੁੱਲ ਤਬਦੀਲੀ ਵਿੱਚ 2.28 ਪ੍ਰਤੀਸ਼ਤ ਮਕਾਨ ਉਸਾਰੀ ਵਰਗ ਵਿੱਚ ਦਰਜ ਕੀਤਾ ਗਿਆ । ਖੁਰਾਕ ਸੂਚਕ ਅੰਕ ਵੱਲੋਂ ਸਮੁੱਚੇ ਸੂਚਕ ਅੰਕ ਵਿੱਚ 1.77 ਫੀਸਦ ਵਾਧੇ ਦਾ ਯੋਗਦਾਨ ਰਿਹਾ । ਸੂਚਕ ਅੰਕ ਵਿੱਚ ਇਹ ਵਾਧਾ ਆਟਾ, ਸਰੋਂ ਦਾ ਤੇਲ ਦੁੱਧ , ਹਰੀਆਂ ਮਿਰਚਾਂ, ਬੈਂਗਨ, ਘੀਆ, ਟਮਾਟਰ, ਆਲੂ, ਰਸੋਈ ਗੈਸ, ਪੈਟਰੋਲ, ਲੱਕੜ ਤੇ ਬੱਸ ਕਿਰਾਇਆ ਵਿੱਚ ਵਾਧੇ ਕਾਰਨ ਦਰਜ ਕੀਤਾ ਗਿਆ । ਚੋਲ, ਮੱਛੀ ਦਾ ਮਾਸ, ਬੱਕਰੀ ਦਾ ਮਾਸ, ਮੁਰਗੀ ਤੇ ਨਿੰਬੂ ਆਦਿ ਦੀਆਂ ਜਿਣਸਾਂ ਨੇ ਸੂਚਕ ਅੰਕ ਵਿੱਚ ਵਾਧੇ ਉੱਪਰ ਕੁਝ ਹੱਦ ਤੱਕ ਰੋਕ ਲਾਈ ।
ਕੁੱਲਹਿੰਕ ਖ਼ਪਤਕਾਰ ਕੀਮਤ ਸੂਚਕ ਅੰਕ ਵਿੱਚ ਕੇਂਦਰ ਪੱਧਰ ਤੇ ਜਮਸ਼ੇਦਪੁਰ ਵਿੱਚ ਸਭ ਤੋਂ ਵੱਧ 36 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ । ਹਲਦੀਆ ਵਿੱਚ ਇਹ ਵਾਧਾ 23 ਅੰਕ , ਤ੍ਰਿਚੁਰਾਪੱਲੀ ਵਿੱਚ 23 ਅੰਕ ਕੋਡਰਮਾ ਤੇ ਫਰੀਦਾਬਾਦ ਵਿੱਚ 12-12 ਅੰਕ ਤੇ ਸ਼੍ਰੀਨਗਰ ਵਿੱਚ 12 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ।
ਸਾਲਾਨਾ ਔਸਤ ਦੇ ਅਧਾਰ ਤੇ ਸਾਰੀਆਂ ਵਸਤਾਂ ਲਈ ਜੁਲਾਈ 2020 ਦੌਰਾਨ ਮਹਿੰਗਾਈ ਦਰ 5.33 ਫੀਸਦ ਦਰਜ ਕੀਤੀ ਗਈ ਸੀ । ਪਿਛਲੇ ਸਾਲ ਜੁਲਾਈ ਮਹੀਨੇ ਦੌਰਾਨ 5.98 ਪ੍ਰਤੀਸ਼ਤ ਤੇ ਪਿਛਲੇ ਮਹੀਨੇ 5.06 ਫੀਸਦ ਦਰਜ ਕੀਤੀ ਗਈ । ਖੁਰਾਕੀ ਮਹਿੰਗਾਈ 6.38 ਫੀਸਦ ਦਰਜ ਕੀਤੀ ਗਈ ਜੋ ਪਿਛਲੇ ਮਹੀਨੇ 5.49 ਫੀਸਦ ਅਤੇ ਪਿਛਲੇ ਸਾਲ ਦੇ ਇਸੇ ਮਹੀਨੇ 4.78 ਫੀਸਦ ਦਰਜ ਕੀਤੀ ਗਈ ਸੀ ।
ਜੁਲਾਈ 2020 ਦੇ ਕੁੱਲਹਿੰਦ ਖ਼ਪਤਕਾਰ ਕੀਮਤ ਸੂਚਕ ਅੰਕ ਬਾਰੇ ਬੋਲਦਿਆਂ ਕਿਰਤ ਤੇ ਰੋਜ਼ਗਾਰ ਬਾਰੇ ਸੁਤੰਤਰ ਚਾਰਜ ਰਾਜ ਮੰਤਰੀ ਸ਼੍ਰੀ ਸੰਤੋਸ਼ ਗੰਗਵਾਰ ਨੇ ਕਿਹਾ ਕਿ ਖ਼ਪਤਕਾਰ ਕੀਮਤ ਸੂਚਕ ਅੰਕ ਵਿੱਚ ਵਾਧੇ ਦਾ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੋਂ ਇਲਾਵਾ ਸੰਗਠਤ ਖੇਤਰ ਵਿੱਚ ਕੰਮ ਕਰਨ ਵਾਲੇ ਸਨਅਤੀ ਕਿਰਤੀਆਂ ਦੀਆਂ ਤਨਖਾਹਾਂ ਤੇ ਉਜਰਤਾਂ ਤੇ ਚੰਗਾ ਅਸਰ ਹੋਵੇਗਾ । ਉਹਨਾਂ ਕਿਹਾ ਕਿ ਸਾਲਾਨਾ ਮਹਿੰਗਾਈ ਵਿੱਚ ਵਾਧਾ ਮਕਾਨ ਕਿਰਾਏ ਵਿੱਚ ਵਾਧੇ ਅਤੇ ਟਮਾਟਰ, ਆਲੂ, ਦਵਾਈਆਂ, ਬੱਸ ਕਿਰਾਏ ਤੇ ਪੈਟਰੋਲ ਆਦਿ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਹੋਇਆ ਹੈ ।
ਆਰਸੀਜੇ/ਐਸਕੇਪੀ/ਆਈਏ
(Release ID: 1650056)
Visitor Counter : 178