ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਵਿੱਚ ਕਿਹਾ, ਇਹ ਸਥਾਨਕ ਖਿਡੌਣਿਆਂ ਦੇ ਲਈ ਆਵਾਜ਼ ਬੁਲੰਦ ਕਰਨ (ਵੋਕਲ ਫਾਰ ਲੋਕਲ ਹੋਣ) ਦਾ ਸਮਾਂ ਹੈ

Posted On: 30 AUG 2020 3:00PM by PIB Chandigarh

ਮਨ ਕੀ ਬਾਤ ਦੇ ਤਾਜ਼ਾ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚਿਲਡ੍ਰਨ ਯੂਨੀਵਰਸਿਟੀ ਆਵ੍ ਗਾਂਧੀਨਗਰ, ਮਹਿਲਾ ਤੇ ਬਾਲ ਵਿਕਾਸ ਮੰਤਰਾਲੇ, ਸਿੱਖਿਆ ਮੰਤਰਾਲੇ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਨਾਲ, ਬੱਚਿਆਂ ਲਈ ਨਵੇਂ ਖਿਡੌਣੇ ਉਪਲਬਧ ਕਰਵਾਉਣ ਅਤੇ ਭਾਰਤ ਕਿਵੇਂ ਖਿਡੌਣਾ ਉਤਪਾਦਨ ਦਾ ਇੱਕ ਵੱਡਾ ਕੇਂਦਰ ਬਣ ਸਕਦਾ ਹੈ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਖਿਡੌਣੇ ਨਾ ਕੇਵਲ ਗਤੀਵਿਧੀ ਨੂੰ ਵਧਾਉਂਦੇ ਹਨ, ਬਲਕਿ ਉਹ ਸਾਡੀ ਆਕਾਂਖਿਆਵਾਂ ਨੂੰ ਵੀ ਉਡਾਨ ਦਿੰਦੇ ਹਨ। ਖਿਡੌਣੇ, ਨਾ ਕੇਵਲ ਮਨੋਰੰਜਨ ਕਰਦੇ ਹਨ, ਉਹ ਮਨ ਦਾ ਨਿਰਮਾਣ ਵੀ ਕਰਦੇ ਹਨ ਅਤੇ ਇਰਾਦੇ ਨੂੰ ਵੀ ਹੁਲਾਰਾ ਦਿੰਦੇ ਹਨ।

 

ਪ੍ਰਧਾਨ ਮੰਤਰੀ ਨੇ ਗੁਰੂਦੇਵ ਰਵਿੰਦਰਨਾਥ ਟੈਗੋਰ ਦੁਆਰਾ ਸਾਂਝਾ ਕੀਤਾ ਗਿਆ ਖਿਡੌਣਿਆਂ ਬਾਰੇ ਇੱਕ ਕਿੱਸਾ ਯਾਦ ਕੀਤਾ। ਉਨ੍ਹਾਂ ਨੇ ਗੁਰੂਦੇਵ ਦੁਆਰਾ ਖਿਡੌਣਿਆਂ ਬਾਰੇ ਕਹੀ ਗਈ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਸਭ ਤੋਂ ਚੰਗਾ ਖਿਡੌਣਾ ਉਹ ਹੈ ਜੋ ਅਧੂਰਾ ਹੈ, ਇੱਕ ਅਜਿਹਾ ਖਿਡੌਣਾ ਜਿਸ ਨੂੰ ਬੱਚੇ ਖੇਡਦੇ ਸਮੇਂ ਪੂਰਾ ਕਰਦੇ ਹਨ। ਗੁਰੂਦੇਵ ਕਹਿੰਦੇ ਸਨ ਕਿ ਖਿਡੌਣੇ ਅਜਿਹੇ ਹੋਣੇ ਚਾਹੀਦੇ ਹਨ ਕਿ ਉਹ ਬੱਚੇ ਦੇ ਬਚਪਨ ਦੇ ਨਾਲ-ਨਾਲ ਉਸ ਦੀ ਰਚਨਾਤਮਕਤਾ ਨੂੰ ਵੀ ਬਾਹਰ ਲਿਆਉਣ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਵਿੱਚ, ਬੱਚਿਆਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਤੇ ਖਿਡੌਣਿਆਂ ਦੇ ਪ੍ਰਭਾਵ ਤੇ ਬਹੁਤ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਈ ਕੁਸ਼ਲ ਕਾਰੀਗਰ ਹਨ, ਜਿਨ੍ਹਾਂ ਦੇ ਪਾਸ ਚੰਗੇ ਖਿਡੌਣੇ ਬਣਾਉਣ ਦੀ ਦਕਸ਼ਤਾ ਹੈ। ਕਰਨਾਟਕ ਦੇ ਰਾਮਨਗਰਮ ਵਿੱਚ ਚੰਨਪਟਨਾ, ਆਂਧਰ ਪ੍ਰਦੇਸ਼  ਦੇ ਕ੍ਰਿਸ਼ਨਾ ਵਿੱਚ ਕੋਂਡਾਪੱਲੀ, ਤਮਿਲ ਨਾਡੂ ਵਿੱਚ ਤੰਜਾਵੁਰ, ਅਸਾਮ ਵਿੱਚ ਧੁਬਰੀ, ਉੱਤਰ ਪ੍ਰਦੇਸ਼ ਵਿੱਚ ਵਾਰਾਣਸੀ ਜਿਹੇ ਦੇਸ਼ ਦੇ ਕੁਝ ਭਾਗ ਖਿਡੌਣਾ ਕਲਸਟਰ ਦੇ ਰੂਪ ਵਿੱਚ ਵਿਕਸਿਤ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਲਮੀ ਖਿਡੌਣਾ ਉਦਯੋਗ 7 ਲੱਖ ਕਰੋੜ ਰੁਪਏ ਤੋਂ ਅਧਿਕ ਦਾ ਹੈ, ਲੇਕਿਨ ਫਿਲਹਾਲ ਇਸ ਸਮੇਂ ਭਾਰਤ ਦੀ ਹਿੱਸੇਦਾਰੀ ਬਹੁਤ ਘੱਟ ਹੈ।

 

ਪ੍ਰਧਾਨ ਮੰਤਰੀ ਨੇ ਵਿਸ਼ਾਖਾਪਟਨਮ ਦੇ ਸ਼੍ਰੀ ਸੀ ਵੀ ਰਾਜੂ ਦੁਆਰਾ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਉਤਕ੍ਰਿਸ਼ਟ ਗੁਣਵੱਤਾ ਵਾਲੇ ਈਟੀ-ਕੋਪਾਕਾ (eti-koppakaa) ਖਿਡੌਣੇ ਬਣਾਏ ਹਨ, ਜਿਸ ਨਾਲ ਇਨ੍ਹਾਂ ਸਥਾਨਕ ਖਿਡੌਣਿਆਂ ਦਾ ਗੌਰਵ ਵਾਪਸ ਆਇਆ ਹੈ। ਉਨ੍ਹਾਂ ਨੇ ਖਿਡੌਣਿਆਂ ਦੇ ਲਈ ਉੱਦਮੀਆਂ ਨੂੰ ਟੀਮ ਬਣਾਉਣ ਦੇ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਇਹ ਸਥਾਨਕ ਖਿਡੌਣਿਆਂ ਲਈ ਆਵਾਜ਼ ਬੁਲੰਦ ਕਰਨ (ਵੋਕਲ ਫਾਰ ਲੋਕਲ ਹੋਣ) ਦਾ ਸਮਾਂ ਹੈ।

 

ਕੰਪਿਊਟਰ ਗੇਮਾਂ ਦੇ ਰੁਝਾਨ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੇ ਇਤਿਹਾਸ ਦੇ ਵਿਚਾਰਾਂ ਅਤੇ ਸੰਕਲਪਾਂ ਤੇ ਗੇਮਾਂ ਬਣਾਉਣ ਦਾ ਸੁਝਾਅ ਦਿੱਤਾ।

 

https://youtu.be/06Ebisx8X4w

 

*******

 

ਏਪੀ/ਐੱਸਐੱਚ


(Release ID: 1649928)