ਰੇਲ ਮੰਤਰਾਲਾ

ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬੀ. ਐੱਸ. ਯੇਦੀਯੁਰੱਪਾ ਅਤੇ ਰੇਲਵੇ ਰਾਜ ਮੰਤਰੀ ਸ਼੍ਰੀ ਸੁਰੇਸ਼ ਸੀ. ਅੰਗਦੀ ਨੇ ਦੱਖਣੀ ਪੱਛਮੀ ਰੇਲਵੇ ਦੇ ਨੇਲਮੰਗਲਾ (ਬੰਗਲੁਰੂ ਕੋਲ) ਤੋਂ ਬੇਲ (ਸੋਲਾਪੁਰ ਕੋਲ) ਤੱਕ ਪਹਿਲੀ ਰੋ-ਰੋ ਸੇਵਾ ਨੂੰ ਹਰੀ ਝੰਡੀ ਦਿਖਾਈ

ਰੇਲਵੇ ਨੇ ਮਲਟੀਮਾਡਲ ਕਨੈਕਟੀਵਿਟੀ ਯਕੀਨੀ ਕਰਨ ਦੀ ਦਿਸ਼ਾ ਵਿੱਚ ਫੈਸਲਾਕੁਨ ਕਦਮ ਚੁੱਕੇ


ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬੀ.ਐੱਸ. ਯੇਦੀਯੁਰੱਪਾ ਨੇ ਸ਼੍ਰੀ ਸੁਰੇਸ਼ ਸੀ. ਅੰਗਦੀ ਨੂੰ ਵਧਾਈ ਦਿੱਤੀ ਅਤੇ ਰਾਜ ਸਰਕਾਰ ਦੁਆਰਾ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ


‘ਮਲਟੀਮਾਡਲ ਕਨੈਕਟੀਵਿਟੀ ਪ੍ਰਧਾਨ ਮੰਤਰੀ ਦਾ ਸੁਪਨਾ ਹੈ : ਸ਼੍ਰੀ ਸੁਰੇਸ਼ ਸੀ. ਅੰਗਦੀ


ਰੋ-ਰੋ ਸੇਵਾਵਾਂ ਇਸ ਮਾਅਨੇ ਵਿੱਚ ਸੜਕ ਅਤੇ ਰੇਲ ਆਵਾਜਾਈ ਦੀਆਂ ਬਿਹਤਰੀਨ ਵਿਸ਼ੇਸ਼ਤਾਵਾਂ ਦਾ ਸੰਯੋਜਨ ਹਨ ਕਿ ਉਹ ਵੱਡੇ ਅਤੇ ਪ੍ਰਤੱਖ ਰੇਲ ਲਿੰਕ ਰਾਹੀਂ ਘੱਟ ਤੋਂ ਘੱਟ ਹੈਂਡਲਿੰਗ ਦੇ ਨਾਲ ਘਰ-ਘਰ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਵਸਤੂਆਂ ਦੀ ਘਰ-ਘਰ ਡਲਿਵਰੀ ਨਾਲ ਸੜਕ ਆਵਾਜਾਈ ਨੂੰ ਫਾਇਦਾ ਹੁੰਦਾ ਹੈ

Posted On: 30 AUG 2020 12:43PM by PIB Chandigarh

ਕਰਨਾਟਕ ਦੇ ਮੁੱਖ ਮੰਤਰੀ, ਸ਼੍ਰੀ ਬੀ.ਐੱਸ. ਯੇਦੀਯੁਰੱਪਾ ਅਤੇ ਰੇਲਵੇ ਰਾਜ ਮੰਤਰੀ ਸ਼੍ਰੀ ਸੁਰੇਸ਼ ਸੀ. ਅੰਗਦੀ ਨੇ ਦੱਖਣੀ ਪੱਛਮੀ ਰੇਲਵੇ ਦੇ ਨੇਲਮੰਗਲਾ (ਬੰਗਲੁਰੂ ਕੋਲ) ਤੋਂ ਬੇਲ (ਸੋਲਾਪੁਰ ਕੋਲ) ਤੱਕ ਪਹਿਲੀ ਰੋਲ ਔਨ ਰੋਲ ਆਫ (ਆਰਓਆਰਓ ਯਾਨੀ ਰੋ-ਰੋ) ਸੇਵਾ ਨੂੰ ਹਰੀ ਝੰਡੀ ਦਿਖਾਈ।

 

ਕਰਨਾਟਕ ਦੇ ਮੁੱਖ ਮੰਤਰੀ, ਸ਼੍ਰੀ ਬੀ. ਐੱਸ. ਯੇਦੀਯੁਰੱਪਾ ਨੇ ਇਸ ਮੌਕੇ ਤੇ ਕਿਹਾ ਕਿ ਸਾਡੇ ਪਿਆਰੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਮਲਟੀਮਾਡਲ ਕਨੈਕਟੀਵਿਟੀ ਤੇ ਜ਼ੋਰ ਦੇ ਰਹੇ ਹਨ। ਖੇਤਰ ਵਿੱਚ ਏਪੀਐੱਮਸੀ ਬਜ਼ਾਰਾਂ ਦੀ ਵਜ੍ਹਾ ਨਾਲ ਰੋ-ਰੋ ਸੇਵਾ ਲਈ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਨੇ ਇਸ ਦਿਸ਼ਾ ਵਿੱਚ ਪਹਿਲ ਕਰਨ ਲਈ ਰੇਲ ਰਾਜ ਮੰਤਰੀ ਸ਼੍ਰੀ ਸੁਰੇਸ਼ ਸੀ. ਅੰਗਦੀ ਨੂੰ ਵਧਾਈ ਦਿੱਤੀ ਅਤੇ ਰਾਜ ਸਰਕਾਰ ਦੁਆਰਾ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

 

ਇਸ ਮੌਕੇ ਤੇ ਰੇਲ ਰਾਜ ਮੰਤਰੀ ਸ਼੍ਰੀ ਸੁਰੇਸ਼ ਸੀ. ਅੰਗਦੀ ਨੇ ਕਿਹਾ ਕਿ ਮਲਟੀਮਾਡਲ ਕਨੈਕਟੀਵਿਟੀ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੁਪਨਾ ਹੈ। ਬੰਗਲੁਰੂ ਅਤੇ ਸੋਲਾਪੁਰ ਵਿਚਕਾਰ ਹਜ਼ਾਰਾਂ ਟਰੱਕ ਆਉਂਦੇ ਜਾਂਦੇ ਰਹਿੰਦੇ ਹਨ। ਰੋ-ਰੋ ਸੇਵਾ ਨਾਲ ਯਾਤਰਾ ਦਾ ਸਮਾਂ ਸਿਰਫ਼ 17 ਘੰਟੇ ਹੋਵੇਗਾ। ਇਹ ਟਰਾਇਲ ਰਨ ਹੈ ਜਿਸ ਵਿੱਚ ਕੋਵਿਡ ਕਾਰਨ ਦੇਰ ਹੋਈ। ਕਿਸਾਨ ਰੇਲ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਖੇਤੀਬਾੜੀ ਉਪਜਾਂ ਨੂੰ ਪੂਰੇ ਦੇਸ਼ ਵਿੱਚ ਪਹੁੰਚਾਇਆ ਜਾ ਸਕਦਾ ਹੈ ਅਤੇ ਇਸ ਪ੍ਰਕਾਰ ਕਿਸਾਨਾਂ ਦੀ ਮਦਦ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਰੋ-ਰੋ ਸੇਵਾ ਨਾਲ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਹੋਵੇਗਾ।

 

ਉਨ੍ਹਾਂ ਨੇ ਰੋ-ਰੋ ਸੇਵਾ ਦਾ ਲਾਭ ਉਠਾਉਣ ਵਿੱਚ ਪਹਿਲ ਕਰਨ ਲਈ ਅੱਜ ਦੇ ਗਾਹਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਸ ਮਹਾਨ ਕਾਰਜ ਵਿੱਚ ਲੱਗੇ ਸਾਰੇ ਰੇਲਵੇ ਕਰਮਚਾਰੀਆਂ ਨੂੰ ਵੀ ਵਧਾਈ ਦਿੱਤੀ।

 

ਰੋਲ ਔਨ ਰੋਲ ਆਫ (ਰੋ-ਰੋ) ਵਿਭਿੰਨ ਵਸਤੂਆਂ ਨਾਲ ਭਰੇ ਸੜਕ ਵਾਹਨਾਂ ਨੂੰ ਖੁੱਲ੍ਹੇ ਸਮਤਲ ਰੇਲਵੇ ਵੈਗਨਾਂ ਤੇ ਲੈ ਜਾਣ ਦੀ ਇੱਕ ਧਾਰਨਾ ਹੈ। ਹਾਲ ਹੀ ਦੇ ਅਜ਼ਾਦੀ ਦਿਵਸ ਦੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਵਿਕਾਸ ਦੇ ਅਗਲੇ ਪੱਧਰ ਤੱਕ ਲੈ ਜਾਣ ਲਈ ਮਲਟੀਮਾਡਲ ਕਨੈਕਟੀਵਿਟੀ ਦੀ ਪਰਿਕਲਪਨਾ ਕੀਤੀ ਹੈ।

 

ਰੋ-ਰੋ ਸੇਵਾਵਾਂ ਇਸ ਮਾਅਨੇ ਵਿੱਚ ਸੜਕ ਅਤੇ ਰੇਲ ਆਵਾਜਾਈ ਦੀਆਂ ਬਿਹਤਰੀਨ ਵਿਸ਼ੇਸ਼ਤਾਵਾਂ ਦਾ ਸੰਯੋਜਨ ਹੈ ਕਿ ਉਹ ਵੱਡੇ ਅਤੇ ਪ੍ਰਤੱਖ ਰੇਲ ਲਿੰਕ ਰਾਹੀਂ ਘੱਟ ਤੋਂ ਘੱਟ ਹੈਂਡÇਲੰਗ ਨਾਲ ਘਰ-ਘਰ ਸੇਵਾਵਾਂ ਪ੍ਰਦਾਨ ਕਰਦੀ ਹੈ। ਵਸਤੂਆਂ ਦੀ ਘਰ-ਘਰ ਡਲਿਵਰੀ ਨਾਲ ਸੜਕ ਆਵਾਜਾਈ ਨੂੰ ਫਾਇਦਾ ਹੁੰਦਾ ਹੈ। ਹਾਲਾਂਕਿ ਵਧਦੇ ਟਰੈਫਿਕ ਦੀ ਵਜ੍ਹਾ ਨਾਲ ਸੜਕਾਂ ਤੇ ਭੀੜ ਹੁੰਦੀ ਜਾ ਰਹੀ ਹੈ ਅਤੇ ਯਾਤਰੀ ਵਾਹਨਾਂ ਨੂੰ ਆਉਣ-ਜਾਣ ਵਿੱਚ ਦੇਰੀ ਹੋ ਰਹੀ ਹੈ। ਇਸ ਨਾਲ ਯਾਤਰਾ ਅਸੁਰੱਖਿਅਤ ਹੋ ਜਾਵੇਗੀ। ਇਸ ਦੇ ਇਲਾਵਾ ਅੰਤਰਰਾਜੀ ਚੈੱਕ ਪੋਸਟ ਤੇ ਵਿਭਿੰਨ ਦਸਤਾਵੇਜ਼ਾਂ ਦੇ ਨਿਰੀਖਣ ਕਾਰਨ ਦੇਰੀ ਆਦਿ ਨਾਲ ਯਾਤਰਾ ਦਾ ਸਮਾਂ ਵਧ ਜਾਂਦਾ ਹੈ।

 

ਦੂਜੇ ਪਾਸੇ ਰੇਲਵੇ ਦਰਮਿਆਨੀ ਤੋਂ ਲੈ ਕੇ ਵੱਡੀ ਮਾਤਰਾ ਵਿੱਚ ਮਾਲ ਢੁਆਈ ਲਈ ਰੁਕਾਵਟ ਰਹਿਤ ਅਤੇ ਵਾਤਾਵਰਣ ਦੇ ਅਨੁਕੂਲ ਆਵਾਜਾਈ ਸੇਵਾ ਪ੍ਰਦਾਨ ਕਰਦੀ ਹੈ। ਆਵਾਜਾਈ ਦੇ ਸਾਰੇ ਸਾਧਨਾਂ ਦੀ ਤੁਲਨਾ ਵਿੱਚ ਰੇਲ ਆਵਾਜਾਈ ਵਿੱਚ ਸਭ ਤੋਂ ਘੱਟ ਈਂਧਣ ਖਰਚ ਲਗਦਾ ਹੈ ਅਤੇ ਇਹ ਸੜਕ ਦੀ ਤੁਲਨਾ ਵਿੱਚ ਜ਼ਿਆਦਾ ਸੁਰੱਖਿਅਤ ਵੀ ਹੈ।

 

ਰੋ-ਰੋ ਦੇ ਲਾਭ :

ਰੋਲ-ਆਨ-ਰੋਲ-ਆਫ ਯਾਨੀ ਰੋ-ਰੋ ਸੇਵਾ ਨਿਮਨਲਿਖਤ ਫਾਇਦੇ ਨਾਲ ਇੱਕ ਮਲਟੀਮਾਡਲ ਡਿਲੀਵਰੀ ਮਾਡਲ ਹੈ।

 

•          ਮਾਲ ਅਤੇ ਲਾਜ਼ਮੀ ਵਸਤੂਆਂ ਲਿਆਉਣ-ਲੈ ਜਾਣ ਦੀ ਤੇਜ ਗਤੀਵਿਧੀ, ਸ਼ਹਿਰਾਂ ਵਿਚਕਾਰ ਸੜਕਾਂ ਤੇ ਜਾਮ ਦੀ ਵਜ੍ਹਾ ਨਾਲ ਟਰੱਕਾਂ ਦੇ ਮੰਜ਼ਿਲ ਤੱਕ ਪਹੁੰਚਣ ਵਿੱਚ ਲਗਣ ਵਾਲੇ ਸਮੇਂ ਨੂੰ ਘੱਟ ਕਰਦਾ ਹੈ।

•          ਸੜਕਾਂ ਤੇ ਭੀੜ ਨੂੰ ਘੱਟ ਕਰਦਾ ਹੈ।

•          ਕੀਮਤੀ ਈਂਧਣ ਬਚਾਉਂਦਾ ਹੈ।

•          ਕਾਰਬਨ ਨਿਕਾਸੀ ਨੂੰ ਘੱਟ ਕਰਦਾ ਹੈ।

•          ਟਰੱਕ ਦੇ ਚਾਲਕ ਦਲ ਲਈ ਰਾਹਤ ਕਿਉਂਕਿ ਇਹ ਲੰਬੀ ਦੂਰੀ ਦੀ ਡਰਾਈਵਿੰਗ ਤੋਂ ਬਚਾਉਂਦਾ ਹੈ।

•          ਚੈੱਕ ਪੋਸਟ/ਟੌਲ ਗੇਟ ਆਦਿ ਦਾ ਕੋਈ ਸੰਕਟ ਨਹੀਂ।

•          ਮੌਜੂਦਾ ਟਰੈਕ ਤੇ ਰੋਡਵੇਜ਼ ਅਤੇ ਰੇਲਵੇ-ਇੰਟਰ-ਮਾਡਲ ਆਵਾਜਾਈ ਵਿਚਕਾਰ ਨਿਰਵਿਘਨ ਅੰਤਰ ਸੰਚਾਲਨ।

•          ਲਾਜ਼ਮੀ ਵਸਤੂਆਂ ਦੀ ਨਿਰਵਿਘਨ ਸਪਲਾਈ ਯਕੀਨੀ ਕਰਨਾ।

•          ਲੋਡਿੰਗ/ਅਨਲੋਡਿੰਗ ਲਈ 3 ਘੰਟੇ ਦਾ ਮੁਫ਼ਤ ਸਮਾਂ ਹੈ।

•          ‘ਲੋਕਲ ਫਾਰ ਵੋਕਲਯਾਨੀ ਸਥਾਨਕ ਲਈ ਮੁਖਰ ਅਭਿਆਨ ਨੂੰ ਰੋ-ਰੋ ਸੇਵਾ ਤੋਂ ਬਲ ਮਿਲੇਗਾ।

•          ਟਰੱਕਾਂ ਰਾਹੀਂ ਛੋਟੇ/ਵਿਕੇਂਦਰੀਕ੍ਰਿਤ ਲੋਡਿੰਗ ਨੂੰ ਪ੍ਰੋਤਸਾਹਿਤ ਕਰਕੇ ਸਥਾਨਕ ਐੱਮਐੱਸਐੱਮਈ ਇਕਾਈਆਂ ਨੂੰ ਪ੍ਰੋਤਸਾਹਨ ਮਿਲੇਗਾ।

•          ਰੋ-ਰੋ ਟੀਓਪੀ (ਟਮਾਟਰ, ਪਿਆਜ, ਆਲੂ) ਦੀਆਂ ਕੀਮਤਾਂ ਸਥਿਰ ਰੱਖਣ ਵਿੱਚ ਸਰਕਾਰ ਦੀ ‘‘ਅਪਰੇਸ਼ਨ ਗ੍ਰੀਨਵਰਗੀ ਪਹਿਲ ਨੂੰ ਮਦਦ ਕਰੇਗਾ।

•          ਖੇਤੀਬਾੜੀ ਉਤਪਾਦਨ ਖੇਤਰਾਂ ਅਤੇ ਖੇਤੀਬਾੜੀ ਉਪਭੋਗ ਕੇਂਦਰਾਂ ਨੂੰ ਜੋੜਨ ਵਿੱਚ ਮਦਦ ਪ੍ਰਦਾਨ ਕਰੇਗਾ।

•          ਇਹ ਯਕੀਨੀ ਕਰਦਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਲਈ ਸਹੀ ਬਜ਼ਾਰ ਅਤੇ ਸਹੀ ਮੁੱਲ ਮਿਲੇ।

•          ਵਸਤੂਆਂ ਦੀ ਘਾਟ ਵਾਲੇ ਅਤੇ ਬਹੁਲਤਾ ਵਾਲੇ ਬਜ਼ਾਰਾਂ ਨੂੰ ਆਪਸ ਵਿੱਚ ਜੋੜਦਾ ਹੈ ਅਤੇ ਦੋਵਾਂ ਵਿੱਚ ਸੰਤੁਲਨ ਬਣਾਏ ਰੱਖਦਾ ਹੈ।

 

ਭਾਰਤੀ ਰੇਲ ਵਿੱਚ ਰੋ-ਰੋ ਟ੍ਰੇਨ ਸੇਵਾਵਾਂ ਨੂੰ ਪਹਿਲੀ ਵਾਰ 1999 ਵਿੱਚ ਕੋਂਕਣ ਰੇਲਵੇ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਉਦੋਂ ਤੋਂ ਇਹ ਸਫਲਤਾਪੂਰਬਕ ਚਲ ਰਿਹਾ ਹੈ।

 

ਦੇਸ਼ ਵਿੱਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜਦੋਂ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ ਤਾਂ ਰੋ-ਰੋ ਮਾਡਲ ਕਈ ਟਰਾਂਸਪੋਰਟਰਾਂ ਦੇ ਕੰਮ ਆਇਆ।

 

 

ਸੋਲਾਪੁਰ ਸਥਿਤ ਇੱਕ ਕੰਪਨੀ ਮੈਸਰਜ਼ ਜਿਤੇਂਦਰ ਰਿਅਲਟੀ ਐਂਡ ਇਨਫਰਾਸਟਰਕਚਰ ਪ੍ਰਾਈਵੇਟ ਲਿਮਿਟਿਡ ਕੰਪਨੀ (ਜੇਆਰਆਈਪੀਐੱਲ) ਨੇ ਸੋਲਾਪੁਰ ਅਤੇ ਬੰਗਲੁਰੂ ਦੇ ਵਿਚਕਾਰ ਰੋ-ਰੋ ਟ੍ਰੇਨ ਸੇਵਾਵਾਂ ਦੀ ਵਿਵਸਾਇਕ ਵਿਵਹਾਰਕਤਾ ਦਾ ਪਤਾ ਲਗਾਇਆ।

 

ਦੱਖਣ ਮੱਧ ਅਤੇ ਦੱਖਣ ਪੱਛਮੀ ਰੇਲਵੇ ਦੁਆਰਾ ਸਿਫਾਰਸ਼ ਅਤੇ ਮੱਧ ਰੇਲਵੇ ਦੁਆਰਾ ਸੌਂਪੀ ਗਈ ਵਿਵਹਾਰਕਤਾ ਰਿਪੋਰਟ ਦੇ ਅਧਾਰ ਤੇ ਰੇਲਵੇ ਬੋਰਡ ਨੇ ਅਪ੍ਰੈਲ, 2020 ਵਿੱਚ ਦੋ ਵਪਾਰਕ ਸ਼ਹਿਰਾਂ ਨੇਲਮੰਗਲਾ (ਬੰਗਲੁਰੂ ਕੋਲ) ਅਤੇ ਬੇਲ (ਸੋਲਾਪੁਰ ਕੋਲ) ਵਿਚਕਾਰ ਰੋ-ਰੋ ਸੇਵਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਖੇਤੀਬਾੜੀ ਉਪਜਾਂ ਤੋਂ ਸੰਪੰਨ ਬੰਗਲੁਰੂ ਅਤੇ ਸੋਲਾਪੁਰ ਤੇਜ਼ੀ ਨਾਲ ਉੱਭਰਦੇ ਵਪਾਰਕ ਸ਼ਹਿਰ ਹਨ। ਇਨ੍ਹਾਂ ਦੋਵਾਂ ਸ਼ਹਿਰਾਂ ਵਿਚਕਾਰ ਸੜਕ ਤੇ ਵੱਡੀ ਸੰਖਿਆ ਵਿੱਚ ਵਸਤੂਆਂ ਨਾਲ ਲੱਦੇ ਵਾਹਨ ਆਉਂਦੇ ਜਾਂਦੇ ਰਹਿੰਦੇ ਹਨ।

 

ਡੂੰਘੇ ਅਧਿਐਨ ਦੇ ਬਾਅਦ ਇਨ੍ਹਾਂ ਦੋ ਸ਼ਹਿਰਾਂ ਵਿਚਕਾਰ ਰੋ-ਰੋ ਸੇਵਾਵਾਂ ਲਈ ਮਾਰਗ ਤੈਅ ਕੀਤੇ ਗਏ ਹਨ ਜੋ ਚਾਰ ਰਾਜਾਂ ਕਰਨਾਟਕ, ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਮਹਾਰਾਸ਼ਟਰ ਤੋਂ ਹੋ ਕੇ ਗੁਜ਼ਰਦੇ ਹਨ।

 

1

ਰੈਕ ਰਚਨਾ

ਫਲੈਟ ਵੈਗਨ (ਬੀਆਰਐੱਨ)-ਸਵੀਕਾਰਤ ਵਾਹਨ ਸਮਰੱਥਾ 66 ਟਨ ਪ੍ਰਤੀ ਵੈਗਨ

2

ਮਾਲ ਸਟਾਕ

ਬੀਆਰਐੱਨ (ਇੱਕ ਰਾਊਂਡ ਟਰਿੱਪ ਲਈ 4 ਲੱਖ ਰੁਪਏ)

3

ਪ੍ਰਤੀ ਰਾਊਂਡ ਟਰਿੱਪ ਵਿੱਚ ਲਗ ਵਾਲੇ ਦਿਨਾਂ ਦੀ ਸੰਖਿਆ

6 ਦਿਨ ਪ੍ਰਤੀ ਰਾਊਂਡ ਟਰਿੱਪ

4

ਇੱਕ ਦੌਰੇ ਵਿੱਚ ਟਰੱਕਾਂ ਦੀ ਸੰਖਿਆ

42

5

ਪ੍ਰਤੀ ਟਰੱਕ ਘੱਟ ਤੋਂ ਘੱਟ ਲਦਾਨ ਭਾਰ

30 ਟਨ

6

ਕੁੱਲ ਟਨ ਭਾਰ ਇੱਕ ਟਰਿੱਪ ਵਿੱਚ

1260 ਐੱਮਟੀ ਇੱਕ ਰਾਊਂਡ ਟਰਿੱਪ ਵਿੱਚ 2520 ਐੱਮਟੀ

7

ਲੋਡਿੰਗ/ਅਨਲੋਡਿੰਗ ਲਈ ਨਿਰਧਾਰਤ ਮੁਫ਼ਤ ਸਮਾਂ

3 ਘੰਟੇ

8

ਭਾੜਾ ਪ੍ਰਤੀ ਰਾਊਂਡ ਟਰਿੱਪ

2,700/-ਰੁਪਏ ਪ੍ਰਤੀ ਟਨ ਪ੍ਰਤੀ ਰਾਊਂਡ ਟਰਿੱਪ

9

ਅਨੁਮਾਨਤ ਮਾਲੀਆ

ਫੁੱਲ ਲੋਡ ਲਈ ਪ੍ਰਤੀ ਰਾਊਂਡ ਟਰਿੱਪਤੇ 34 ਲੱਖ ਰੁਪਏ

 

ਤਕਨੀਕੀ ਪਹਿਲੂ : ਰੋ-ਰੋ ਟ੍ਰੇਨ ਸੇਵਾ ਦਾ ਸਭ ਤੋਂ ਮਹੱਤਵਪੂਰਨ ਸੁਰੱਖਿਆ ਪਹਿਲੂ ਰੇਲਵੇ ਵੈਗਨਾਂ ਤੇ ਲੱਦੇ ਟਰੱਕਾਂ ਦਾ ਵਧ ਤੋਂ ਵੱਧ ਗਤੀਸ਼ੀਲ ਆਯਾਮ ਹੈ। ਰੇਲਵੇ ਮਾਰਗਾਂ ਵਿੱਚ ਚਲਣ ਵਾਲੇ ਵਾਹਨਾਂ ਦੀ ਉੱਚਾਈ ਅਤੇ ਚੌੜਾਈ ਦੀਆਂ ਸਵੀਕਾਰਤ ਸੀਮਾਵਾਂ ਹਨ ਅਤੇ ਜਦੋਂ ਟਰੱਕਾਂ ਨੂੰ ਵੈਗਨਾਂ ਦੇ ਉੱਪਰ ਲੋਡ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦਾ ਕੁੱਲ ਆਯਾਮ ਇਨ੍ਹਾਂ ਸੀਮਾਵਾਂ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ।

 

ਇਸ ਮੁੱਦੇ ਦੇ ਸਾਰੇ ਸਬੰਧਿਤ ਪੱਖਾਂ ਦੁਆਰਾ ਜਾਂਚ ਕੀਤੀ ਗਈ ਅਤੇ ਇਹ ਫੈਸਲਾ ਲਿਆ ਗਿਆ ਕਿ ਰੇਲ ਮਾਰਗ ਤੇ ਵੱਧ ਤੋਂ ਵੱਧ 3300 ਮਿਮੀ ਦੀ ਉੱਚਾਈ ਵਾਲੇ ਟਰੱਕਾਂ ਨੂੰ ਹੀ ਰੋ-ਰੋ ਟ੍ਰੇਨਾਂ ਤੇ ਲੱਦਿਆ ਜਾਵੇਗਾ।

 

ਰੇਲਗੱਡੀ ਦੇ ਫਲੈਟ ਵੈਗਨਾਂ ਤੇ ਅਜਿਹੇ ਟਰੱਕਾਂ ਨੂੰ ਲੋਡ ਕਰਨ ਲਈ ਹਰੇਕ ਕਿਨਾਰੇ ਤੇ ਲੋਡਿੰਗ ਅਤੇ ਅਨਲੋਡਿੰਗ ਰੈਂਪ ਦੀ ਲੋੜ ਹੁੰਦੀ ਹੈ। ਦੋਵਾਂ ਟਰਮੀਨਲਾਂ ਦੀ ਚੋਣ ਰਾਜ ਰਾਜਮਾਰਗਾਂ ਦੀ ਪਹੁੰਚ ਟ੍ਰੇਨ ਦੇ ਪਰਤਣ ਤੇ ਟਰਮੀਨਲ ਦੀ ਲਾਈਨ ਸਮਰੱਥਾ ਆਦਿ ਦੀ ਉਪਲੱਬਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ। ਏਜੰਸੀ ਨੇ ਆਪਣੀ ਲਾਗਤ ਤੇ ਸੋਲਾਪੁਰ ਦੇ ਕੋਲ ਬੇਲ ਅਤੇ ਬੰਗਲੁਰੂ ਕੋਲ ਨੇਲਮੰਗਲਾਲਾ ਤੇ ਰੈਂਪ ਦਾ ਨਿਰਮਾਣ ਕੀਤਾ ਹੈ। ਹੋਰ ਸਾਧਨ ਜਿਵੇਂ ਕਿ ਲੋਡਿੰਗ ਤੋਂ ਪਹਿਲਾਂ ਖੇਪ ਦੀ ਉਚਾਈ ਮਾਪਣ ਲਈ ਉੱਚਾਈ ਨਾਪਣ ਦਾ ਯੰਤਰ, ਵੇਬ੍ਰਿਜ, ਟਰੱਕਾਂ ਦੀ ਆਵਾਜਾਈ ਲਈ ਪਾਰਕਿੰਗ ਏਰੀਆ, ਦਿਨ/ਰਾਤ ਦੇ ਸੰਚਾਲਨ ਲਈ ਬਿਜਲੀ ਆਦਿ ਵੀ ਸਥਾਨਕ ਏਜੰਸੀਆਂ ਦੀ ਸਲਾਹ ਤੇ ਦੋਵੇਂ ਟਰਮੀਨਲਾਂ ਤੇ ਪ੍ਰਦਾਨ ਕੀਤੇ ਗਏ ਹਨ।

 

ਬੰਗਲੁਰੂ-ਸੋਲਾਪੁਰ ਹਿੱਸੇ ਤੇ ਰੋ-ਰੋ ਰੇਲ ਸੇਵਾਵਾਂ ਭਾਰਤੀ ਰੇਲਵੇ ਵਿੱਚ ਸਿਰਫ਼ ਨਿਜੀ ਤੌਰ ਤੇ ਸੰਚਾਲਿਤ ਰੋ-ਰੋ ਟ੍ਰੇਨ ਸੇਵਾਵਾਂ ਹੋਣਗੀਆਂ ਜੋ ਨਾ ਸਿਰਫ਼ ਸੋਲਾਪੁਰ ਅਤੇ ਬੰਗਲੁਰੂ ਦੇ ਦੋ ਪ੍ਰਮੁੱਖ ਬਜ਼ਾਰਾਂ ਨੂੰ ਮਦਦ ਪਹੁੰਚਾਉਣਗੀਆਂ ਬਲਕਿ ਇਸ ਮਾਰਗ ਤੇ ਯਾਤਰਾ ਕਰਨ ਵਾਲੀ ਜਨਤਾ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ ਰੁਝੇਵਿਆਂ ਵਾਲੇ ਰਾਜ ਮਾਰਗ ਤੇ ਭੀੜ ਭਾੜ ਨੂੰ ਵੀ ਘੱਟ ਕਰੇਗੀ।

 

ਬੰਗਲੁਰੂ ਤੋਂ ਆਉਣ ਵਾਲੀਆਂ ਪ੍ਰਮੁੱਖ ਵਸਤੂਆਂ ਵਿੱਚ ਮਸਾਲੇ, ਮੇਵੇ (ਡਰਾਈ ਫਰੂਟਸ), ਕੱਚੇ ਨਾਰੀਅਲ, ਕੌਫ਼ੀ, ਨਟਸ ਆਦਿ ਹਨ, ਜਦੋਂਕਿ ਸੋਲਾਪੁਰ ਤੋਂ ਪਿਆਜ, ਦਾਲਾਂ, ਫਲ ਆਦਿ ਵਰਗੇ ਖੇਤੀਬਾੜੀ ਉਤਪਾਦਾਂ ਦੇ ਲੋਡ ਕੀਤੇ ਜਾਣ ਦੀ ਸੰਭਾਵਨਾ ਹੈ। ਫਰਵਰੀ, 2020 ਦੇ ਬਾਅਦ ਇਹ ਦੇਖਿਆ ਗਿਆ ਹੈ ਕਿ ਖੇਤੀਬਾੜੀ ਉਤਪਾਦਾਂ ਦੀ ਆਵਾਜਾਈ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ।

 

ਲਾਭ ਪ੍ਰਾਪਤ ਕਰਨ ਵਾਲਾ ਖੇਤਰ :

1

ਖੇਤੀਬਾੜੀ

  • ਏਪੀਐੱਮਸੀ ਸਬਜ਼ੀ ਬਜ਼ਾਰ ਦੱਖਣੀ ਭਾਰਤ ਦਾ ਸਭ ਤੋਂ ਵੱਡਾ ਪਿਆਜ ਬਜ਼ਾਰ ਹੈ
  • 500 ਤੋਂ ਜ਼ਿਆਦਾ ਦੁਕਾਨਾਂ ਨੇਲਮੰਗਲਾ ਤੋਂ ਲਗਭਗ 9 ਕਿਲੋਮੀਟਰ ਦੂਰ ਹਨ
  • ਤੁਮਕੁਰ, ਡੋਬਾਸਪੇਟ, ਟਿਪਟੂਰ ਆਦਿ ਦੇ ਨਾਰੀਅਲ ਉਤਪਾਦਕਾਂ ਦੀ ਸੇਵਾ
  • ਬੰਗਲੁਰੂ ਗ੍ਰਾਮੀਣ ਖੇਤਰਾਂ ਦੇ ਅਨਾਨਾਸ ਉਤਪਾਦਕ
  • ਬੰਗਲੁਰੂ ਗ੍ਰਾਮੀਣ ਖੇਤਰਾਂ ਦੇ ਸਪੋਤਾ ਉਤਪਾਦਕ
  • ਸਲੇਮ ਦੇ ਸਾਬੂਦਾਣਾ ਨਿਰਮਾਤਾ
  • ਕਰਨਾਟਕ ਗ੍ਰਾਮੀਣ ਖੇਤਰਾਂ ਦੇ ਮਸਾਲਾ (ਸੁੱਕੀ ਮਿਰਚ ਅਤੇ ਹੋਰ) ਕਿਸਾਨ
  • ਨੇਲਮੰਗਲਾ ਅਤੇ ਆਸਪਾਸ ਦੇ ਇਲਾਕਿਆਂ ਦੀਆਂ ਖਰਾਬ ਹੋਣ ਵਾਲੀਆਂ ਸਬਜ਼ੀਆਂ

2

ਉਦਯੋਗ

 

ਮੈਸਰਜ਼ ਯੂਨੀਬਿਕ, ਡੇਂਜੋ, ਕਿਰਲੋਸਕਰ, ਜਿੰਦਲ, ਕੇਮਵੇਲ, ਪਾਵਰਿਕਾ ਅਤੇ ਨੇਲਮੰਗਲਾ ਤੋਂ 15 ਕਿਲੋਮੀਟਰ ਦੇ ਅੰਦਰ ਸਥਿਤ ਕਈ ਦਵਾਈ ਕੰਪਨੀਆਂ

3

ਟਰਾਂਸਪੋਰਟ

 

  • ਪ੍ਰਮੁੱਖ ਆਵਾਜਾਈ ਕੇਂਦਰ-ਨੇਲਮੰਗਲਾ ਤੋਂ 15 ਕਿਲੋਮੀਟਰ ਦੇ ਅੰਦਰ
  • ਆਸਪਾਸ ਦੇ ਖੇਤਰ ਵਿੱਚ ਪ੍ਰਮੁੱਖ ਆਵਾਜਾਈ ਸੇਵਾਵਾਂ
  • ਮੈਸਰਜ਼ ਟੀਸੀਆਈ, ਐਸੋਸੀਏਟੇਡ ਕਰੀਅਰਜ਼, ਏਬੀਟੀ, ਪ੍ਰਕਾਸ਼ ਰੋਡਲਾਈਨਜ਼, ਡੀਡੀਟੀਸੀ ਆਦਿ
  • ਪੀਨਯਾ ਉਦਯੋਗਿਕ ਖੇਤਰ-ਨੇਲਮੰਗਲਾ ਤੋਂ 20 ਕਿਲੋਮੀਟਰ
  • ਦੋਬਾਸਪੇਟ ਉਦਯੋਗਿਕ ਖੇਤਰ-ਨੇਲਮੰਗਲਾ ਤੋਂ 25 ਕਿਲੋਮੀਟਰ
  • ਹਿਰੀਹੱਲੀ ਉਦਯੋਗਿਕ ਖੇਤਰ-ਨੇਲਮੰਗਲਾ ਤੋਂ 35 ਕਿਲੋਮੀਟਰ

4

ਅਨੁਮਾਨਿਤ ਵਸਤੂਆਂ

 

ਖੇਤੀਬਾੜੀ ਉਤਪਾਦ, ਉਦਯੋਗਿਕ ਵਸਤੂਆਂ, ਰਸਾਇਣ ਆਦਿ

 

ਰੋ-ਰੋ ਸੇਵਾਵਾਂ ਦੇ ਫਾਇਦੇ ਅਤੇ ਅਵਸਰ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ ਰੋ-ਰੋ ਰੇਲ ਸੇਵਾ ਨੂੰ ਪੂਰਨ ਸਮਰਥਨ ਦੇਣ ਦਾ ਵੀ ਵਾਅਦਾ ਕੀਤਾ ਹੈ। ਨਿਰਵਿਘਨ ਰੋ-ਰੋ ਸੇਵਾ ਨਾਲ ਦੋਵੇਂ ਸ਼ਹਿਰਾਂ ਦੇ ਖੇਤੀਬਾੜੀ ਖੇਤਰ ਅਤੇ ਉਦਯੋਗਾਂ ਨੂੰ ਜ਼ਬਰਦਸਤ ਲਾਭ ਮਿਲੇਗਾ ਜੋ ਸਾਰੇ ਹਿਤਧਾਰਕਾਂ ਲਈ ਜਿੱਤ ਦੀ ਸਥਿਤੀ ਹੋਵੇਗੀ।

 

***

 

ਡੀਜੇਐੱਨ/ਐੱਮਕੇਵੀ


(Release ID: 1649924) Visitor Counter : 204