ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਮਹਾਮਾਰੀ ਦੌਰਾਨ ਬਜ਼ੁਰਗਾਂ ਦਾ ਖ਼ਾਸ ਖ਼ਿਆਲ ਰੱਖਣ ਤੇ ਮਦਦ ਕਰਨ ਦਾ ਸੱਦਾ ਦਿੱਤਾ

ਬਜ਼ੁਰਗ ਲੋਕਾਂ ਦੀਆਂ ਖ਼ਾਸ ਲੋੜਾਂ ਪੂਰੀਆਂ ਕਰਨ ਲਈ ਸਿਹਤ ਪ੍ਰਣਾਲੀ ਨੂੰ ਨਵਾਂ ਰੂਪ ਦੇਣ ਦੀ ਜ਼ਰੂਰਤ ਪ੍ਰਗਟਾਈ


ਬੈਂਕਾਂ, ਜਨਤਕ ਦਫ਼ਤਰਾਂ ਤੇ ਟ੍ਰਾਂਸਪੋਰਟ ਵਿੱਚ ਬਜ਼ੁਰਗਾਂ ਨੂੰ ਲੰਬਾ ਸਮਾਂ ਖੜ੍ਹਾ ਰੱਖਣਾ ਸਾਡੀਆਂ ਸੱਭਿਅਕ ਕਦਰਾਂ–ਕੀਮਤਾਂ ਦੇ ਵਿਰੁੱਧ – ਉਪ ਰਾਸ਼ਟਰਪਤੀ


ਬਜ਼ੁਰਗਾਂ ਦੀ ਦੇਖਭਾਲ਼ ਕਰਨਾ ਨੌਜਵਾਨਾਂ ਸਮੇਤ ਹਰੇਕ ਦਾ ਪਵਿੱਤਰ ਫ਼ਰਜ਼ – ਉਪ ਰਾਸ਼ਟਰਪਤੀ


ਬਜ਼ੁਰਗਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਇੱਕ ਮਜ਼ਬੂਤ ਸ਼ਿਕਾਇਤ ਨਿਵਾਰਣ ਪ੍ਰਬੰਧ ਕਾਇਮ ਕਰਨ ਦਾ ਸੱਦਾ


ਸਾਡੀ ਯੁਗਾਂ ਪੁਰਾਣੀ ਸੰਯੁਕਤ ਪਰਿਵਾਰ ਪ੍ਰਣਾਲੀ ਵਿੱਚ ਆਪਣਾ ਭਰੋਸਾ ਮੁੜ ਦ੍ਰਿੜ੍ਹ ਕਰਨ ਉੱਤੇ ਦਿੱਤਾ ਜ਼ੋਰ

Posted On: 30 AUG 2020 1:46PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕੋਵਿਡ–19 ਦੀ ਮੌਜੂਦਾ ਮਹਾਮਾਰੀ ਦੌਰਾਨ ਬਜ਼ੁਰਗਾਂ ਦੀ ਖ਼ਾਸ ਦੇਖਭਾਲ਼ ਤੇ ਮਦਦ ਕਰਨ ਦਾ ਸੱਦਾ ਦਿੱਤਾ। ਅਜਿਹੀਆਂ ਸਿਹਤ ਐਮਰਜੈਂਸੀਆਂ ਵਿੱਚ ਬਜ਼ੁਰਗ ਲੋਕਾਂ ਨੂੰ ਦਰਪੇਸ਼ ਉੱਚ ਦਰਜੇ ਦੇ ਖ਼ਤਰੇ ਨੂੰ ਉਜਾਗਰ ਕਰਦਿਆਂ, ਉਨ੍ਹਾਂ ਨੌਜਵਾਨਾਂ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਸਲਾਹ ਦਿੱਤੀ ਕਿ ਜੇ ਘਰ ਵਿੱਚ ਕੋਈ ਬਜ਼ੁਰਗ ਮੈਂਬਰ ਹਨ, ਤਾਂ ਉਹ ਕੋਵਿਡ–19 ਨਾਲ ਸਬੰਧਿਤ ਵਿਸ਼ੇਸ਼ ਸਾਵਧਾਨੀਆਂ ਰੱਖਣ।

 

ਭਾਰਤ ਚ ਬਜ਼ੁਰਗ ਲੋਕਾਂ ਨਾਲ ਸਬੰਧਿਤ ਮਸਲੇਬਾਰੇ ਇੱਕ ਫ਼ੇਸਬੁੱਕ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲਾਂ ਵਿੱਚ ਬਜ਼ੁਰਗਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕੋਈ ਵੱਖਰਾ ਗੇਰੀਆਟ੍ਰਿਕ ਵਿਭਾਗ ਨਹੀਂ ਹੁੰਦਾ।

 

ਬਜ਼ੁਰਗਾਂ ਨੂੰ ਦਰਪੇਸ਼ ਸਿਹਤ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਸਾਡੀ ਸਿਹਤ ਪ੍ਰਣਾਲੀ ਨੂੰ ਇੱਕ ਨਵਾਂ ਰੂਪ ਦੇਣ ਦੀ ਲੋੜ ਉੱਤੇ ਜ਼ੋਰ ਦਿੱਤਾ, ਤਾਂ ਜੋ ਬਜ਼ੁਰਗ ਲੋਕਾਂ ਦੀ ਬੀਮਾ ਕਵਰੇਜ ਸਮੇਤ ਉਨ੍ਹਾਂ ਦੀਆਂ ਖ਼ਾਸ ਜ਼ਰੂਰਤਾਂ ਹੱਲ ਹੋ ਸਕਣ।

 

ਉਪ ਰਾਸ਼ਟਰਪਤੀ ਨੇ ਬਜ਼ੁਰਗਾਂ ਨੂੰ ਜਨਤਕ ਸਥਾਨਾਂ ਤੱਕ ਪੁੱਜਣ ਲਈ ਇੱਕ ਸੁਖਾਲਾ ਤੇ ਰੁਕਾਵਟਮੁਕਤ ਰਾਹ ਮੁਹੱਈਆ ਕਰਵਾਉਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਸ਼ਹਿਰ ਤੇ ਉਨ੍ਹਾਂ ਵਿਚਲੀਆਂ ਸੁਵਿਧਾਵਾਂ ਬਜ਼ੁਰਗਾਂ ਦੀ ਪਹੁੰਚ ਵਿੱਚ ਹੋਣੀਆਂ ਚਾਹੀਦੀਆਂ ਹਨ।

 

ਬਜ਼ੁਰਗਾਂ ਦੀ ਭਲਾਈ ਲਈ ਵਿਭਿੰਨ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਇਨ੍ਹਾਂ ਸਰਕਾਰੀ ਨੀਤੀਆਂ ਤੇ ਪ੍ਰੋਗਰਾਮਾਂ ਦੇ ਬਾਵਜੂਦ, ਸਾਨੂੰ ਹਾਲੇ ਵੀ ਅਜਿਹੇ ਬਜ਼ੁਰਗ ਦਿਖਾਈ ਦੇ ਜਾਂਦੇ ਹਨ ਜਿਨ੍ਹਾਂ ਨੂੰ ਵਿਭਿੰਨ ਸੇਵਾਵਾਂ ਤੱਕ ਪਹੁੰਚ ਕਰਨ ਲਈ ਅਨੇਕ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

 

ਬਹੁਤ ਵਾਰ, ਬਜ਼ੁਰਗਾਂ ਨੂੰ ਬੈਂਕਾਂ, ਜਨਤਕ ਦਫ਼ਤਰਾਂ ਤੇ ਬੱਸਾਂ ਤੇ ਰੇਲਗੱਡੀਆਂ ਵਿੱਚ ਬਜ਼ੁਰਗਾਂ ਨੂੰ ਲੰਬਾ ਸਮਾਂ ਖੜ੍ਹੇ ਰੱਖੇ ਜਾਣ ਉੱਤੇ ਅਫ਼ਸੋਸ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਅਜਿਹਾ ਵਿਵਹਾਰ ਸਾਡੀ 5,000 ਸਾਲ ਪੁਰਾਣੀ ਉਸ ਸੱਭਿਅਤਾ ਦੀਆਂ ਕਦਰਾਂਕੀਮਤਾਂ ਦੇ ਉਲਟ ਹੈ, ਜਿਸ ਵਿੱਚ ਭਗਵਾਨ ਰਾਮ ਤੇ ਸ਼੍ਰਵਣ ਕੁਮਾਰ ਜਿਹੇ ਮਾਣਮੱਤੇ ਪ੍ਰਤੀਰੂਪ ਰਹੇ ਹਨ।

 

ਉਨ੍ਹਾਂ ਸਰਕਾਰੀ ਅਧਿਕਾਰੀਆਂ ਤੇ ਆਮ ਜਨਤਾ ਨੂੰ ਬਜ਼ੁਰਗਾਂ ਨਾਲ ਸਬੰਧਿਤ ਮਾਮਲਿਆਂ ਬਾਰੇ ਜਾਗਰੂਕ ਕਰਨ ਤੇ ਸੰਵੇਦਨਸ਼ੀਲ ਬਣਾਉਣ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਉਪਰ ਜ਼ੋਰ ਦਿੱਤਾ। ਉਨ੍ਹਾਂ ਨੇ ਬਜ਼ੁਰਗਾਂ ਨੂੰ ਦਰਪੇਸ਼ ਮਸਲੇ ਹੱਲਕਰਨ ਲਈ ਇੰਕ ਮਜ਼ਬੂਤ ਸ਼ਿਕਾਇਤ ਨਿਵਾਰਣ ਪ੍ਰਬੰਧ ਕਾਇਮ ਕਰਨ ਦਾ ਸੱਦਾ ਵੀ ਦਿੱਤਾ।

 

ਬਜ਼ੁਰਗਾਂ ਨੂੰ ਗਿਆਨ ਤੇ ਸੂਝਬੂਝ ਦਾ ਖ਼ਜ਼ਾਨਾ ਦੱਸਦਿਆਂ ਉਪ ਰਾਸ਼ਟਰਪਤੀ ਨੇ ਉਨ੍ਹਾਂ ਦੇ ਜੀਵਨ ਦੇ ਅੰਤਲੇ ਸਾਲਾਂ ਦੌਰਾਨ ਉਨ੍ਹਾਂ ਨਾਲ ਸਨਮਾਨਜਨਕ, ਨਿੱਘਭਰਪੂਰ ਢੰਗ ਨਾਲ ਪੇਸ਼ ਆਉਣ, ਉਨ੍ਹਾਂ ਦੀ ਪਰਵਾਹ ਕਰਨ ਤੇ ਉਨ੍ਹਾਂ ਦੇ ਸਵੈਮਾਣ ਦਾ ਪੂਰਾ ਖ਼ਿਆਲ ਰੱਖਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ,‘ਬਜ਼ੁਰਗਾਂ ਦਾ ਖ਼ਿਆਲ ਰੱਖਣਾ ਨੌਜਵਾਨਾਂ ਸਮੇਤ ਹਰੇਕ ਦਾ ਪਵਿੱਤਰ ਫ਼ਰਜ਼ ਹੈ।

 

ਆਬਾਦੀ ਤੇ ਵਿਕਾਸ ਬਾਰੇ ਭਾਰਤੀ ਸੰਸਦ ਮੈਂਬਰਾਂ ਦੀ ਐਸੋਸੀਏਸ਼ਨਵੱਲੋਂ ਭਾਰਤ ਵਿੱਚ ਬਜ਼ੁਰਗਾਂ ਦੀ ਆਬਾਦੀਵਿਸ਼ੇ ਬਾਰੇ ਇੱਕ ਹਾਲੀਆ ਰਿਪੋਰਟ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਇਹ ਤੱਥ ਉਜਾਗਰ ਕੀਤਾ ਕਿ 60 ਸਾਲ ਤੋਂ ਵੱਧ ਉਮਰ ਦੇ 10 ਕਰੋੜ ਤੋਂ ਵੱਧ ਲੋਕ ਹਨ ਤੇ ਉਨ੍ਹਾਂ ਦੀ ਗਿਣਤੀ ਆਮ ਆਬਾਦੀ ਦੇ ਮੁਕਾਬਲੇ ਵਧੇਰੇ ਤੇਜ਼ੀ ਨਾਲ ਵਧ ਰਹੀ ਹੈ।

 

ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਲ 2050 ਤੱਕ ਭਾਰਤ ਦੀ 20 ਫ਼ੀ ਸਦੀ ਆਬਾਦੀ ਬਜ਼ੁਰਗਾਂ ਦੀ ਹੋਵੇਗੀ। ਇਸੇ ਰਿਪੋਰਟ ਅਨੁਸਾਰ ਭਾਰਤ ਵਿੱਚ ਜ਼ਿਆਦਾਤਰ ਬਜ਼ੁਰਗ ਇਕੱਲੇ ਰਹਿ ਰਹੇ ਹਨ ਜਾਂ ਆਪਣੇ ਬੱਚਿਆਂ ਉੱਤੇ ਨਿਰਭਰ ਹਨਅਤੇ ਉਨ੍ਹਾਂ ਵਿੱਚੋਂ ਇੱਕ ਖ਼ਾਸ ਦਰਜੇ ਤੱਕ ਬਜ਼ੁਰਗਾਂ ਨੂੰ ਦੁਰਵਿਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ।

 

ਇਸ ਰਿਪੋਰਟ ਵਿੱਚ ਇਹ ਤੱਥ ਵੀ ਉਜਾਗਰ ਕੀਤਾ ਗਿਆ ਹੈ ਕਿ ਬਜ਼ੁਰਗਾਂ ਨਾਲ ਸਬੰਧਿਤ ਮਸਲਿਆਂ ਵੱਲ ਆਮ ਤੌਰ ਤੇ ਘੱਟ ਧਿਆਨ ਦਿੱਤਾ ਜਾਂਦਾ ਹੈ ਕਿਉਂਕਿ ਸੰਸਦ ਮੈਂਬਰਾਂ ਨੇ ਅਜਿਹੇ ਮਸਲਿਆਂ ਬਾਰੇ ਕੇਵਲ ਕੁਝ ਕੁ ਹੀ ਪ੍ਰਸ਼ਨ ਉਠਾਏ ਸਨ।

 

ਸ਼੍ਰੀ ਨਾਇਡੂ ਨੇ ਆਧੁਨਿਕ ਦਵਾਈਆਂ ਕਾਰਣ ਮਨੁੱਖੀ ਉਮਰ ਵਿੱਚ ਵਾਧਾ ਹੋਣ ਉੱਤੇ ਤਸੱਲੀ ਪ੍ਰਗਟਾਈ ਪਰ ਨਾਲ ਹੀ ਉਨ੍ਹਾਂ ਬਜ਼ੁਰਗਾਂ ਨੂੰ ਦਰਪੇਸ਼ ਵਿੱਤੀ ਤੇ ਭਾਵਨਾਤਮਕ ਮਦਦ ਦੀ ਘਾਟ ਜਿਹੀਆਂ ਵਿਭਿੰਨ ਸਮੱਸਿਆਵਾਂ ਬਾਰੇ ਸਾਵਧਾਨ ਵੀ ਕੀਤਾ।

 

ਬਜ਼ੁਰਗਾਂ ਨੂੰ ਅੱਖੋਂ ਪ੍ਰੋਖੇ ਕਰਨ, ਉਨ੍ਹਾਂ ਨੂੰ ਤਿਆਗਣ ਤੇ ਉਨ੍ਹਾਂ ਨਾਲ ਦੁਰਵਿਹਾਰ ਕਰਨ ਦੀਆਂ ਘਟਨਾਵਾਂ ਉੱਤੇ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਸਮਾਜ ਜਿਸ ਤਰ੍ਹਾਂ ਦਾ ਵਿਵਹਾਰ ਆਪਣੇ ਬਜ਼ੁਰਗਾਂ ਨਾਲ ਕਰਦਾ ਹੈ, ਉਸ ਤੋਂ ਉਸ ਦੇ ਸੱਭਿਆਚਾਰ ਤੇ ਨੈਤਿਕ ਕਦਰਾਂਕੀਮਤਾਂ ਦੀ ਝਲਕ ਮਿਲਦੀ ਹੈ।

 

ਇੱਕ ਪੌਰਾਣਿਕ ਕਥਾ ਵਿੱਚ ਦਰਜ ਕਥਾ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਗਵਾਨ ਗਣੇਸ਼ ਨੇ ਆਪਣੇ ਮਾਪਿਆਂ ਦੇ ਆਲੇਦੁਆਲੇ ਇੱਕ ਗੋਲ ਘੇਰਾ ਬਣਾ ਕੇ ਉਨ੍ਹਾਂ ਨੂੰ ਸਮੁੱਚੇ ਵਿਸ਼ਵ ਦੇ ਸਮਾਨ ਦੱਸਿਆ ਸੀ; ਉਨ੍ਹਾਂ ਕਿਹਾ ਕਿ ਮਾਪਿਆਂ ਤੇ ਬਜ਼ੁਰਗਾਂ ਲਈ ਸਤਿਕਾਰ ਇੱਕ ਅਜਿਹਾ ਅਹਿਮ ਸਬਕ ਹੈ ਜੋ ਅਜੋਕੀ ਪੀੜ੍ਹੀ ਭਗਵਾਣ ਗਣੇਸ਼ ਤੋਂ ਸਿੱਖ ਸਕਦੀ ਹੈ।

 

ਭਾਰਤੀ ਸੱਭਿਆਚਾਰ ਤੇ ਸਮਾਜ ਵਿੱਚ ਮਾਪਿਆਂ ਨੂੰ ਦਿੱਤੇ ਗਏ ਸਤਿਕਾਰਯੋਗ ਦਰਜੇ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਅਸੀਂ ਚਰਨਸਪਰਸ਼ਕਰਦੇ ਹਾਂ ਜਾਂ ਬਜ਼ੁਰਗਾਂ ਦੇ ਪੈਰ ਛੋਹੰਦੇ ਹਾਂ, ਤਾਂ ਅਸੀਂ ਉਨ੍ਹਾਂ ਦੇ ਨਿੱਘ, ਗਿਆਨ ਤੇ ਤਜਰਬੇ ਨੂੰ ਮਾਣ ਦੇ ਰਹੇ ਹੁੰਦੇ ਹਾਂ।

 

ਸ਼ਰਧਾ ਨਾਲ ਬਜ਼ੁਰਗਾਂ ਦੀ ਸੇਵਾ ਕਰਨ ਨਾਲ ਲੰਬੀ ਉਮਰ, ਜੱਸ ਤੇ ਸ਼ਕਤੀ ਦਾ ਅਸ਼ੀਰਵਾਦ ਮਿਲਦਾ ਹੈਦੇ ਪ੍ਰਾਚੀਨ ਕਥਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੌਜਵਾਨਾਂ ਨੂੰ ਅਜਿਹੇ ਵਧੀਆ ਵਿਚਾਰਾਂ ਤੋਂ ਪ੍ਰੇਰਣਾ ਲੈਣ ਲਈ ਕਿਹਾ।

 

ਬਜ਼ੁਰਗ ਨਾਗਰਿਕਾਂ ਬਿਰਧ ਆਸ਼ਰਮਾਂ ਦੇ ਵਰਤਾਰੇ ਵੱਲ ਧਿਆਨ ਖਿੱਚਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਬਦਲ ਚੁੱਕੇ ਸਮਾਜ ਦਾ ਪਤਾ ਲਗਦਾ ਹੈ, ਸਗੋਂ ਇਹ ਨਿੱਘਰਦੀਆਂ ਜਾ ਰਹੀਆਂ ਪਰਿਵਾਰਕ ਕਦਰਾਂਕੀਮਤਾਂ ਦਾ ਇੱਕ ਉਦਾਸ ਪ੍ਰਤੀਬਿੰਬ ਵੀ ਹੈ।

 

ਉਨ੍ਹਾਂ ਸੁਆਲ ਕੀਤਾ ਕਿ ਕੀ ਸਾਡਾ ਸਮਾਜ ਆਪਣਾ ਦਿਸ਼ਾਸੂਚਕ ਯੰਤਰ ਗੁਆ ਬੈਠਾ ਹੈ ਤੇ ਉਨ੍ਹਾਂ ਸਾਡੀ ਯੁਗਾਂ ਪੁਰਾਣੀ ਸੰਯੁਕਤ ਪਰਿਵਾਰ ਪ੍ਰਣਾਲੀ ਵਿੱਚ ਆਪਣਾ ਵਿਸ਼ਵਾਸ ਮੁੜ ਦ੍ਰਿੜ੍ਹ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।

 

ਇੱਕ ਸਾਂਝੇ ਪਰਿਵਾਰ ਵਿੱਚ ਆਪਣੇਆਪ ਹੀ ਮੌਜੂਦ ਸਮਾਜਿਕ ਸੁਰੱਖਿਆ ਨੂੰ ਉਭਾਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਪਰਿਵਾਰ ਦੇ ਬੱਚੇ ਆਪਣੇ ਦਾਦਾਦਾਦੀ ਤੇ ਨਾਨਾਨਾਨੀ ਨਾਲ ਬਹੁਤ ਡੂੰਘੀ ਭਾਵਨਾਤਮਕ ਸਾਂਝ ਵਿਕਸਿਤ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਹ ਆਪਸੀ ਖਿੱਚ ਹੀ ਹੁੰਦੀ ਹੈ ਜੋ ਸੰਯੁਕਤ ਪਰਿਵਾਰਾਂ ਨੂੰ ਸੁਵਿਧਾਜਨਕ ਢੰਗ ਨਾਲ ਸੁਰੱਖਿਅਤ ਆਪਸ ਵਿੱਚ ਜੋੜ ਕੇ ਰੱਖਦੀ ਹੈ।

 

ਉਨ੍ਹਾਂ ਕਿਹਾ,‘ਜਦੋਂ ਅਸੀਂ ਸਮਾਜ ਵਿੱਚ ਸ਼ਾਂਤੀ ਤੇ ਸੰਗਤੀ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਪਰਿਵਾਰ ਸਤਿਕਾਰ ਤੇ ਇੱਕਸੁਰਤਾ ਰਾਹੀਂ ਪੀੜ੍ਹੀਆਂ ਵਿਚਾਲੇ ਆਪਸੀ ਸਾਂਝ ਨੂੰ ਉਤਸ਼ਾਹਿਤ ਕਰਨ ਦੀ ਇੱਕ ਬੁਨਿਆਦੀ ਇਕਾਈ ਹੈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਸਮਾਜ ਦਾ ਸਮੂਹਕ ਵਤੀਰਾ ਹੁੰਦਾ ਹੈ, ਜਿਸ ਦੀ ਸਭ ਤੋਂ ਵੱਧ ਅਹਿਮੀਅਤ ਹੁੰਦੀ ਹੈ; ਉਨ੍ਹਾਂ ਬੱਚਿਆਂ ਤੇ ਨੌਜਵਾਨਾਂ ਨੂੰ ਸਹੀ ਕਦਰਾਂਕੀਮਤਾਂ ਨਾਲ ਭਰਪੂਰ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ, ਤਾਂ ਜੋ ਬਜ਼ੁਰਗ ਆਪਣੇ ਅੰਤਲੇ ਸਾਲਾਂ ਚ ਇੱਕ ਸੁਵਿਧਾਜਨਕ, ਪ੍ਰਸੰਨਚਿੱਤ ਤੇ ਸੰਤੋਖਜਨਕ ਜੀਵਨ ਬਤੀਤ ਕਰ ਸਕਣ।

 

 

****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1649853) Visitor Counter : 246