ਪ੍ਰਧਾਨ ਮੰਤਰੀ ਦਫਤਰ
ਰਾਣੀ ਲਕਸ਼ਮੀ ਬਾਈ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ ਦੇ ਕਾਲਜ ਅਤੇ ਪ੍ਰਸ਼ਾਸਨਿਕ ਭਵਨਾਂ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
29 AUG 2020 3:38PM by PIB Chandigarh
ਸਾਡੇ ਦੇਸ਼ ਦੇ ਖੇਤੀਬਾੜੀ ਮੰਤਰੀ ਸ਼੍ਰੀਮਾਨ ਨਰੇਂਦਰ ਸਿੰਘ ਤੋਮਰ ਜੀ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਹੋਰ ਸਾਥੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਾਨਾਥ ਜੀ, ਹੋਰ ਮਹਿਮਾਨ, ਸਾਰੇ ਵਿਦਿਆਰਥੀ ਮਿੱਤਰ ਅਤੇ ਦੇਸ਼ ਦੇ ਹਰ ਕੋਨੇ ਤੋਂ ਜੁੜੇ ਹੋਏ ਇਸ ਵਰਚੁਅਲ ਸਮਾਰੋਹ ਵਿੱਚ ਹਾਜ਼ਰ ਸਾਰੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।
ਰਾਣੀ ਲਕਸ਼ਮੀ ਬਾਈ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ ਦੇ ਨਵੇਂ ਵਿੱਦਿਅਕ ਅਤੇ ਪ੍ਰਸ਼ਾਸਨਿਕ ਭਵਨ ਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਇੱਥੋਂ ਪੜ੍ਹ ਕੇ, ਬਹੁਤ ਕੁਝ ਸਿੱਖ ਕੇ ਨਿਕਲਣ ਵਾਲੇ ਯੁਵਾ ਸਾਥੀ ਦੇਸ਼ ਦੇ ਖੇਤੀਬਾੜੀ ਖੇਤਰ ਨੂੰ ਸਸ਼ਕਤੱ ਕਰਨ ਦਾ ਕੰਮ ਕਰਨਗੇ।
ਵਿਦਿਆਰਥੀ-ਵਿਦਿਆਰਥਣਾਂ ਦੀਆਂ ਤਿਆਰੀਆਂ, ਉਨ੍ਹਾਂ ਦਾ ਉਤਸ਼ਾਹ ਅਤੇ ਹੁਣ ਜੋ ਸੰਵਾਦ ਹੋ ਰਿਹਾ ਸੀ, ਅਤੇ ਜੋ ਮੈਨੂੰ ਆਪ ਲੋਕਾਂ ਨਾਲ ਗੱਲ ਕਰਨ ਦਾ ਮੈਨੂੰ ਮੌਕਾ ਮਿਲਿਆ, ਮੈਂ ਉਤਸ਼ਾਹ, ਉਮੰਗ, ਵਿਸ਼ਵਾਸ ਦਾ ਅਨੁਭਵ ਕਰ ਰਿਹਾ ਸੀ, ਇਹ ਦਿਖਾਈ ਦਿੱਤਾ। ਮੈਨੂੰ ਵਿਸ਼ਵਾਸ ਹੈ ਕਿ ਇਸ ਨਵੇਂ ਭਵਨ ਦੇ ਬਣਨ ਨਾਲ ਅਨੇਕ ਨਵੀਆਂ ਸੁਵਿਧਾਵਾਂ ਮਿਲਣਗੀਆਂ। ਇਨ੍ਹਾਂ ਸੁਵਿਧਾਵਾਂ ਨਾਲ students ਨੂੰ ਹੋਰ ਜ਼ਿਆਦਾ ਕੰਮ ਕਰਨ ਦੀ ਪ੍ਰੇਰਣਾ ਮਿਲੇਗੀ ਅਤੇ ਜ਼ਿਆਦਾ ਪ੍ਰੋਤਸਾਹਨ ਮਿਲੇਗਾ।
ਸਾਥੀਓ, ਕਦੇ ਰਾਣੀ ਲਕਸ਼ਮੀ ਬਾਈ ਬੁੰਦੇਲਖੰਡ ਦੀ ਧਰਤੀ ‘ਤੇ ਗਰਜੀ ਸੀ, ‘’ਮੈਂ ਮੇਰੀ ਝਾਂਸੀ ਨਹੀਂ ਦੇਵਾਂਗੀ।‘’ ਸਾਨੂੰ ਸਾਰਿਆ ਨੂੰ ਇਹ ਵਾਕ ਬਰਾਬਰ ਯਾਦ ਹੈ, ‘ਮੈਂ ਮੇਰੀ ਝਾਂਸੀ ਨਹੀਂ ਦੇਵਾਂਗੀ’। ਅੱਜ ਇੱਕ ਨਵੀਂ ਗਰਜ ਦੀ ਜ਼ਰੂਰਤ ਹੈ ਅਤੇ ਇਸੇ ਝਾਂਸੀ ਤੋਂ, ਇਸ ਬੁੰਦੇਲਖੰਡ ਦੀ ਧਰਤੀ ਤੋਂ ਜ਼ਰੂਰਤ ਹੈ। ਮੇਰੀ ਝਾਂਸੀ, ਮੇਰਾ ਬੁੰਦੇਲਖੰਡ ਆਤਮ ਨਿਰਭਰ ਭਾਰਤ ਅਭਿਯਾਨ ਨੂੰ ਸਫਲ ਬਣਾਉਣ ਲਈ ਪੂਰੀ ਤਾਕਤ ਲਗਾ ਦੇਵੇਗਾ, ਇੱਕ ਨਵਾਂ ਅਧਿਆਇ ਲਿਖੇਗਾ।
ਇਸ ਵਿੱਚ ਬਹੁਤ ਵੱਡੀ ਭੂਮਿਕਾ ਖੇਤੀਬਾੜੀ ਦੀ ਹੈ, ਐਗਰੀਕਲਚਰ ਦੀ ਹੈ। ਜਦੋਂ ਅਸੀਂ ਖੇਤੀਬਾੜੀ ਵਿੱਚ ਆਤਮ ਨਿਰਭਰਤਾ ਦੀ ਗੱਲ ਕਰਦੇ ਹਾਂ ਤਾਂ ਇਹ ਸਿਰਫ ਅਨਾਜ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਇਹ ਪਿੰਡ ਦੀ ਪੂਰੀ ਅਰਥਵਿਵਸਥਾ ਦੀ ਆਤਮਨਿਰਭਰਤਾ ਦੀ ਗੱਲ ਹੈ। ਇਹ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਖੇਤੀ ਤੋਂ ਪੈਦਾ ਹੋਣ ਵਾਲੇ ਉਤਪਾਸਦਾਂ ਵਿੱਚ value addition ਕਰਕੇ ਦੇਸ਼ ਅਤੇ ਦੁਨੀਆ ਦੇ ਬਾਜ਼ਾਰਾਂ ਵਿੱਚ ਪਹੁੰਚਾਉਣ ਦਾ ਮਿਸ਼ਨ ਹੈ। ਖੇਤੀਬਾੜੀ ਵਿੱਚ ਆਤਮਨਿਰਭਰਤਾ ਦਾ ਟੀਚਾ ਕਿਸਾਨਾਂ ਨੂੰ ਇੱਕ ਉਤਪਾਦਕ ਦੇ ਨਾਲ ਹੀ ਉੱਦਮੀ ਬਣਾਉਣ ਦਾ ਵੀ ਹੈ। ਜਦੋਂ ਕਿਸਾਨ ਅਤੇ ਖੇਤੀ ਉਦਯੋਗ ਦੀ ਭਾਂਤੀ ਅੱਗੇ ਵਧਣਗੇ ਤਾਂ ਵੱਡੇ ਪੱਧਰ ‘ਤੇ ਪਿੰਡ ਵਿੱਚ ਅਤੇ ਪਿੰਡ ਦੇ ਪਾਸ ਹੀ ਰੋਜਗਾਰ ਅਤੇ ਸਵੈ–ਰੋਜਗਾਰ ਦੇ ਅਵਸਰ ਤਿਆਰ ਹੋਣ ਵਾਲੇ ਹਨ।
ਸਾਥੀਓ, ਇਸ ਸਮੇਂ ਹੋਰ ਜਦੋਂ ਅਸੀਂ ਇਸ ਸੰਕਲਪ ਦੇ ਨਾਲ ਹੀ ਹਾਲ ਵਿੱਚ ਖੇਤੀਬਾੜੀ ਨਾਲ ਜੁੜੇ ਇਤਿਹਾਸਿਕ reforms ਇਹ ਸਰਕਾਰ ਲਗਾਤਾਰ ਕਰ ਰਹੀ ਹੈ, ਕਈ reforms ਕੀਤੇ ਗਏ ਹਨ। ਭਾਰਤ ਵਿੱਚ ਕਿਸਾਨ ਨੂੰ ਬੰਦਸ਼ਾਂ ਵਿੱਚ ਜਕੜਨ ਵਾਲੀਆਂ ਕਾਨੂੰਨੀ ਵਿਵਸਥਾਵਾਂ, ਮੰਡੀ ਕਾਨੂੰਨ ਜਿਹਾ ਅਤੇ ਜ਼ਰੂਰੀ ਵਸਤੂ ਕਾਨੂੰਨ, ਇਨ੍ਹਾਂ ਸਭ ਵਿੱਚ ਬਹੁਤ ਵੱਡਾ ਸੁਧਾਰ ਕੀਤਾ ਗਿਆ ਹੈ। ਇਸ ਨਾਲ ਕਿਸਾਨ ਹੁਣ ਬਾਕੀ ਉਦਯੋਗਾਂ ਦੀ ਤਰ੍ਹਾਂ ਪੂਰੇ ਦੇਸ਼ ਵਿੱਚ ਮੰਡੀਆਂ ਤੋਂ ਬਾਹਰ ਵੀ ਜਿੱਥੇ ਉਸ ਨੂੰ ਜ਼ਿਆਦਾ ਦਾਮ ਮਿਲਦੇ ਹਨ, ਉੱਥੇ ਆਪਣੀ ਉਪਜ ਵੇਚ ਸਕੇਗਾ।
ਇਤਨਾ ਹੀ ਨਹੀਂ, ਪਿੰਡ ਦੇ ਪਾਸ ਉਦਯੋਗਾਂ ਦੇ ਕਲਸਟਰ ਬਣਾਉਣ ਦੀ ਵਿਆਪਕ ਯੋਜਨਾ ਬਣਾਈ ਗਈ ਹੈ। ਇਨ੍ਹਾਂ ਉਦਯੋਗਾਂ ਨੂੰ ਬਿਹਤਰ infrastructure ਦੀ ਸੁਵਿਧਾ ਮਿਲੇ, ਇਸ ਦੇ ਲਈ ਇੱਕ ਲੱਖ ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਬਣਾਇਆ ਗਿਆ ਹੈ। ਇਸ ਫੰਡ ਰਾਹੀਂ ਸਾਡੇ ਕ੍ਰਿਸ਼ੀ ਉਤਪਾਨਦਕ ਸੰਘ, ਸਾਡੇ FPOs ਹੁਣ ਭੰਡਾਰਨ ਨਾਲ ਜੁੜਿਆ ਆਧੁਨਿਕ infrastructure ਵੀ ਤਿਆਰ ਕਰ ਸਕਣਗੇ ਅਤੇ ਪ੍ਰੋਸੈੱਸਿੰਗ ਨਾਲ ਜੁੜੇ ਉਦਯੋਗ ਵੀ ਲਗਾ ਸਕਣਗੇ। ਇਸ ਨਾਲ ਖੇਤੀਬਾੜੀ ਖੇਤਰ ਵਿੱਚ ਪੜ੍ਹਾਈ ਕਰਨ ਵਾਲੇ ਨੌਜਵਾਨਾਂ ਅਤੇ ਉਨ੍ਹਾਂ ਦੇ ਸਾਰੇ ਸਾਥੀ, ਇਨ੍ਹਾਂ ਸਭ ਨੂੰ ਨਵੇਂ ਅਵਸਰ ਮਿਲਣਗੇ, ਨਵੇਂ startup ਲਈ ਰਸਤੇ ਬਣਨਗੇ।
ਸਾਥੀਓ, ਅੱਜ ਬੀਜ ਤੋਂ ਲੈ ਕੇ ਬਾਜ਼ਾਰ ਤੱਕ ਖੇਤੀ ਨੂੰ ਟੈਕਨੋਲੋਜੀ ਨਾਲ ਜੋੜਨ ਦਾ, ਆਧੁਨਿਕ ਰਿਸਰਚ ਦੇ ਫਾਇਦਿਆਂ ਨੂੰ ਜੋੜਨ ਦਾ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ। ਇਸ ਵਿੱਚ ਬਹੁਤ ਵੱਡੀ ਭੂਮਿਕਾ ਰਿਸਰਚ ਸੰਸਥਾਦਨਾਂ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਦੀ ਵੀ ਹੈ। ਛੇ ਸਾਲ ਪਹਿਲਾਂ ਦੀ ਹੀ ਗੱਲ ਕਰੀਏ ਤਾਂ ਜਿੱਥੇ ਦੇਸ਼ ਵਿੱਚ ਸਿਰਫ ਇੱਕ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ ਸੀ, ਅੱਜ ਤਿੰਨ-ਤਿੰਨ Central Agricultural Universities ਦੇਸ਼ ਵਿੱਚ ਕਾਰਜਰਤ ਹਨ। ਇਸ ਦੇ ਇਲਾਵਾ ਤਿੰਨ ਹੋਰ ਰਾਸ਼ਟਰੀ ਸੰਸਥਾਵਨ IARI- ਝਾਰਖੰਡ, IARI-ਅਸਾਮ, ਅਤੇ ਬਿਹਾਰ ਦੇ ਮੋਤੀਹਾਰੀ ਵਿੱਚ Mahatma Gandhi Institute for Integrated farming, ਇਨ੍ਹਾਂ ਦੀ ਵੀ ਸਥਾਾਪਨਾ ਕੀਤੀ ਜਾ ਰਹੀ ਹੈ। ਇਹ ਰਿਸਰਚ ਸੰਸਥਾਨ ਵਿਦਿਆਰਥੀ -ਵਿਦਿਆਰਥਣਾਂ ਨੂੰ ਨਵੇਂ ਮੌਕੇ ਤਾਂ ਦੇਣਗੇ ਹੀ, ਸਥਾਨਕ ਕਿਸਾਨਾਂ ਤੱਕ ਟੈਕਨੋਲੋਜੀ ਦੇ ਲਾਭ ਪਹੁੰਚਾਉਣ ਵਿੱਚ ਵੀ, ਉਨ੍ਹਾਂ ਦੀ ਸਮਰੱਥਾ ਵਧਾਉਣ ਵਿੱਚ ਵੀ ਮਦਦ ਕਰਨਗੇ।
ਹੁਣ ਦੇਸ਼ ਵਿੱਚ ਸੋਲਰ ਪੰਪ, ਸੋਲਰ ਟ੍ਰੀ, ਸਥਾਨਕ ਜ਼ਰੂਰਤਾਂ ਦੇ ਮੁਤਾਬਕ ਤਿਆਰ ਕੀਤੇ ਗਏ ਬੀਜ, ਮਾਈਕ੍ਰੋਇਰੀਗੇਸ਼ਨ, ਡ੍ਰਿਪ ਇਰੀਗੇਸ਼ਨ, ਅਨੇਕ ਖੇਤਰਾਂ ਵਿੱਚ ਇਕੱਠਿਆਂ ਕੰਮ ਹੋ ਰਿਹਾ ਹੈ। ਇਨ੍ਹਾਂ ਯਤਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਪਹੁੰਚਾਉਣ ਲਈ, ਖਾਸ ਤੌਰ ‘ਤੇ ਬੁੰਦੇਲਖੰਡ ਦੇ ਕਿਸਾਨਾਂ ਨੂੰ ਇਸ ਨਾਲ ਜੋੜਨ ਲਈ ਆਪ ਸਭ ਦੀ ਬਹੁਤ ਵੱਡੀ ਭੂਮਿਕਾ ਹੈ। ਆਧੁਨਿਕ ਟੈਕਨੋਲੋਜੀ ਦਾ ਉਪਯੋਗ ਖੇਤੀਬਾੜੀ ਅਤੇ ਇਸ ਦੇ ਨਾਲ ਜੁੜੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਕਿਵੇਂ ਕੰਮ ਆ ਰਿਹਾ ਹੈ- ਹਾਲ ਵਿੱਚ ਇਸ ਦਾ ਇੱਕ ਹੋਰ ਉਦਾਹਰਣ ਦੇਖਣ ਨੂੰ ਮਿਲਿਆ ਹੈ।
ਤੁਹਾਨੂੰ ਯਾਦ ਹੋਵੇਗਾ, ਇੱਥੇ ਬੁੰਲੇਦਖੰਡ ਵਿੱਚ ਮਈ ਦੇ ਮਹੀਨੇ ਵਿੱਚ ਟਿੱਡੀ ਦਲ ਦਾ ਬਹੁਤ ਵੱਡਾ ਹਮਲਾ ਹੋਇਆ ਸੀ। ਅਤੇ ਪਹਿਲਾਂ ਤਾਂ ਇਹ ਟਿੱਡੀ ਦਲ ਆਪਣੇ-ਆਪ ਵਿੱਚ, ਖ਼ਬਰ ਆਉਂਦੀ ਹੈ ਨਾ ਜਦੋਂ ਕਿ ਟਿੱਡੀ ਦਲ ਆਉਣ ਵਾਲਾ ਹੈ ਤਾਂ ਕਿਸਾਨ ਰਾਤ-ਰਾਤ ਭਰ ਸੌਂ ਨਹੀਂ ਸਕਦਾ ਹੈ, ਸਾਰੀ ਮਿਹਨਤ ਮਿੰਟਾਂ ਵਿੱਚ ਤਬਾਹ ਕਰ ਦਿੰਦਾ ਹੈ। ਕਿਤਨੇ ਹੀ ਕਿਸਾਨਾਂ ਦੀਆਂ ਫਸਲ, ਸਬਜ਼ੀਆਂ ਬਰਬਾਦ ਹੋਣਾ ਬਿਲਕੁਲ ਨਿਰਧਾਰਿਤ ਹੋ ਜਾਂਦਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਬੁੰਦੇਲਖੰਡ ਵਿੱਚ ਕਰੀਬ-ਕਰੀਬ 30 ਸਾਲ ਬਾਅਦ ਟਿੱਡੀਆਂ ਨੇ ਹਮਲਾ ਕੀਤਾ, ਵਰਨਾ ਪਹਿਲਾਂ ਇਸ ਖੇਤਰ ਵਿੱਚ ਟਿੱਡੀਆਂ ਨਹੀਂ ਆਉਂਦੀਆਂ ਸਨ।
ਸਾਥੀਓ, ਸਿਰਫ ਉੱਤਰ ਪ੍ਰਦੇਸ਼ ਹੀ ਨਹੀਂ, ਦੇਸ਼ ਦੇ ਦਸ ਤੋਂ ਜ਼ਿਆਦਾ ਰਾਜ ਟਿੱਡੀ ਦਲ ਜਾਂ ਲੌਕਸਟ ਦੇ ਹਮਲੇ ਤੋਂ ਪ੍ਰਭਾਵਿਤ ਹੋਏ ਸਨ। ਜਿਤਨੀ ਤੇਜ਼ੀ ਨਾਲ ਇਹ ਫੈਲ ਰਿਹਾ ਸੀ ਉਸ ‘ਤੇ ਸਧਾਰਨ ਤੌਰ-ਤਰੀਕਿਆਂ, ਪਰੰਪਰਾਗਤ ਮਾਧਿਅਮਾਂ ਨਾਲ ਨਿਯਤ੍ਰੰਣ ਪਾਉਣਾ ਮੁਸ਼ਕਿਲ ਸੀ। ਅਤੇ ਜਿਸ ਪ੍ਰਕਾਰ ਨਾਲ ਭਾਰਤ ਨੇ ਇਹ ਟਿੱਡੀ ਦਲ ਤੋਂ ਮੁਕਤੀ ਪਾਈ ਹੈ, ਇਤਨੇ ਵੱਡੇ ਹਮਲੇ ਨੂੰ ਬਹੁਤ ਵਿਗਿਆਨਕ ਤਰੀਕੇ ਨਾਲ ਜਿਸ ਪ੍ਰਕਾਰ ਨਾਲ ਸੰਭਾਲ਼ਿਆ ਹੈ। ਜੇਕਰ ਕੋਰੋਨਾ ਜਿਹੀਆਂ ਹੋਰ ਚੀਜ਼ਾਂ ਨਾ ਹੁੰਦੀਆਂ ਤਾਂ ਸ਼ਾਇਦ ਹਿੰਦੁਸਤਾਤਨ ਦੇ ਮੀਡੀਆ ਵਿੱਚ ਹਫ਼ਤੇ ਭਰ ਇਸ ਦੀ ਬਹੁਤ ਸਕਾਰਾਤਮਕ ਚਰਚਾ ਹੋਈ ਹੁੰਦੀ, ਇਤਨਾ ਵੱਡਾ ਕੰਮ ਹੋਇਆ ਹੈ।
ਅਤੇ ਅਜਿਹੇ ਵਿੱਚ ਟਿੱਡੀ ਦਲ ਦੇ ਹਮਲੇ ਤੋਂ ਕਿਸਾਨਾਂ ਦੀਆਂ ਫਸਲਾਂ ਨੂੰ ਬਚਾਉਣ ਲਈ ਜੋ ਜੰਗੀ ਪੱਧਰ ‘ਤੇ ਕੰਮ ਕੀਤਾ ਗਿਆ। ਝਾਂਸੀ ਸਮੇਤ ਅਨੇਕ ਸ਼ਹਿਰਾਂ ਵਿੱਚ ਦਰਜਨਾਂ ਕੰਟਰੋਲ ਰੂਮ ਬਣਾਏ ਗਏ, ਕਿਸਾਨਾਂ ਤੱਕ ਪਹਿਲਾਂ ਤੋਂ ਜਾਣਕਾਰੀ ਪਹੁੰਚੇ ਇਸ ਦਾ ਇੰਤਜਾਮ ਕੀਤਾ ਗਿਆ। ਟਿੱਡੀਆਂ ਨੂੰ ਮਾਰਨ ਅਤੇ ਭਜਾਉਣ ਲਈ ਜੋ ਸਪ੍ਰੇਅ ਵਾਲੀਆਂ ਸਪੈਸ਼ਲ ਮਸ਼ੀਨਾਂ ਹੁੰਦੀਆਂ ਹਨ, ਉਹ ਵੀ ਉਦੋਂ ਸਾਡੇ ਪਾਸ ਇਤਨੀ ਸੰਖਿਆ ਵਿੱਚ ਨਹੀਂ ਸਨ ਕਿਉਂਕਿ ਇਹ ਹਮਲੇ ਐਵੇਂ ਨਹੀਂ ਆਉਂਦੇ ਹਨ। ਸਰਕਾਰ ਨੇ ਤੁਰੰਤ ਅਜਿਹੀਆਂ ਦਰਜਨਾਂ ਆਧੁਨਿਕ ਮਸ਼ੀਨਾਂ ਨੂੰ ਖਰੀਦ ਕੇ ਜ਼ਿਲ੍ਹਿਆਂ ਤੱਕ ਪਹੁੰਚਾਇਆ। ਟੈਂਕਰ ਹੋਣ, ਗੱਡੀਆਂ ਹੋਣ, ਕੈਮੀਕਲ ਹੋਣ, ਦਵਾਈਆਂ ਹੋਣ, ਇਹ ਸਾਰੇ ਸੰਸਾਧਨ ਲਗਾ ਦਿੱਤੇ ਤਾਕਿ ਕਿਸਾਨਾਂ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ।
ਇਤਨਾ ਹੀ ਨਹੀਂ, ਉੱਚੇ ਰੁੱਖਾਂ ਨੂੰ ਬਚਾਉਣ ਦੇ ਲਈ, ਵੱਡੇ ਖੇਤਰਾਂ ਵਿੱਚ ਇਕੱਠੇ ਦਵਾਈ ਦਾ ਛਿੜਕਾਅ ਕਰਨ ਦੇ ਲਈ ਦਰਜਨਾਂ ਡ੍ਰੋਨ ਲਗਾ ਦਿੱਤੇ ਗਏ, ਹੈਲੀਕੌਪਟਰ ਤੱਕ ਨਾਲ ਦਵਾਈ ਦਾ ਛਿੜਕਾਅ ਕੀਤਾ ਗਿਆ। ਇਨ੍ਹਾਂ ਸਾਰੇ ਯਤਨਾਂ ਦੇ ਬਾਅਦ ਹੀ ਭਾਰਤ, ਆਪਣੇ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣ ਤੋਂ ਬਚਾ ਸਕਿਆ।
ਸਾਥੀਓ, ਡ੍ਰੋਨ ਟੈਕਨੋਲੋਜੀ ਹੋਵੇ, ਦੂਜੀ ਆਰਟੀਫਿਸ਼ਲ ਇੰਟੈਲੀਜੈਂਸ ਦੀ ਟੈਕਨੋਲੋਜੀ ਹੋਵੇ, ਆਧੁਨਿਕ ਖੇਤੀਬਾੜੀ ਉਪਕਰਣ ਹੋਣ, ਇਸ ਇਸ ਨੂੰ ਦੇਸ਼ ਦੀ ਖੇਤੀਬਾੜੀ ਵਿੱਚ ਅਧਿਕ ਤੋਂ ਅਧਿਕ ਉਪਯੋਗ ਵਿੱਚ ਲਿਆਉਣ ਦੇ ਲਈ ਆਪ ਜਿਹੇ ਯੁਵਾ Researchers ਨੂੰ, ਯੁਵਾ ਵਿਗਿਆਨੀਆਂ ਨੂੰ ਨਿਰੰਤਰ ਇੱਕ ਸਮਰਪਿਤ ਭਾਵ ਨਾਲ, one life one mission ਦੀ ਤਰ੍ਹਾਂ ਕੰਮ ਕਰਨਾ ਹੋਵੇਗਾ।
ਬੀਤੇ 6 ਸਾਲਾਂ ਤੋਂ ਇਹ ਨਿਰੰਤਰ ਕੋਸ਼ਿਸ਼ ਕੀਤੀ ਜਾ ਰਹੀ ਹੈ ਰਿਸਰਚ ਦਾ ਖੇਤੀ ਨਾਲ ਸਿੱਧਾ ਸਰੋਕਾਰ ਹੋਵੇ, ਪਿੰਡ ਦੇ ਪੱਧਰ 'ਤੇ ਛੋਟੇ ਤੋਂ ਛੋਟੇ ਕਿਸਾਨ ਨੂੰ ਵੀ ਸਾਇੰਟਿਫਿਕ ਅਡਵਾਈਸ ਉਪਲਬਧ ਹੋਵੇ। ਹੁਣ ਕੈਂਪਸ ਤੋਂ ਲੈ ਕੇ ਫੀਲਡ ਤੱਕ ਐਕਸਪਰਟਸ ਦੇ, ਜਾਣਕਾਰਾਂ ਦੇ ਇਸ ecosystem ਨੂੰ ਹੋਰ ਪ੍ਰਭਾਵੀ ਬਣਾਉਣ ਦੇ ਲਈ ਕੰਮ ਕੀਤਾ ਜਾਣਾ ਜਰੂਰੀ ਹੈ। ਇਸ ਵਿੱਚ ਤੁਹਾਡੀ ਯੂਨੀਵਰਸਿਟੀ ਦੀ ਵੀ ਬਹੁਤ ਵੱਡੀ ਭੂਮਿਕਾ ਹੈ।
ਸਾਥੀਓ, ਖੇਤੀਬਾੜੀ ਨਾਲ ਜੁੜੀ ਸਿੱਖਿਆ ਨੂੰ, ਉਸ ਦੀ practical application ਨੂੰ ਸਕੂਲ ਪੱਧਰ ‘ਤੇ ਲਿਜਾਣਾ ਵੀ ਜ਼ਰੂਰੀ ਹੈ। ਯਤਨ ਹੈ ਕਿ ਪਿੰਡ ਦੇ ਪੱਧਰ ‘ਤੇ ਮਿਡਲ ਸਕੂਲ ਲੈਵਲ ‘ਤੇ ਹੀ ਖੇਤੀਬਾੜੀ ਦੇ ਵਿਸ਼ੇ ਨੂੰ introduce ਕੀਤਾ ਜਾਵੇ। ਇਸ ਦੇ ਦੋ ਲਾਭ ਹੋਣਗੇ। ਇੱਕ ਲਾਭ ਤਾਂ ਇਹ ਹੋਵੇਗਾ ਕਿ ਪਿੰਡ ਦੇ ਬੱਚਿਆਂ ਵਿੱਚ ਖੇਤੀ ਨਾਲ ਜੁੜੀ ਜੋ ਇੱਕ ਸੁਭਾਵਿਕ ਸਮਝ ਹੁੰਦੀ ਹੈ, ਉਸ ਦਾ ਵਿਗਿਆਨਕ ਤਰੀਕੇ ਨਾਲ ਵਿਸਤਾਰ ਹੋਵੇਗਾ। ਦੂਸਰਾ ਲਾਭ ਇਹ ਹੋਵੇਗਾ ਕਿ ਉਹ ਖੇਤੀ ਅਤੇ ਇਸ ਨਾਲ ਜੁੜੀ ਤਕਨੀਕ, ਵਪਾਰ-ਕਾਰੋਬਾਰ, ਇਸ ਦੇ ਬਾਰੇ ਆਪਣੇ ਪਰਿਵਾਰ ਨੂੰ ਜ਼ਿਆਦਾ ਜਾਣਕਾਰੀ ਦੇ ਸਕਣਗੇ। ਇਸ ਨਾਲ ਦੇਸ਼ ਵਿੱਚ Agro Enterprise ਨੂੰ ਵੀ ਹੋਰ ਹੁਲਾਰਾ ਮਿਲੇਗਾ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਇਸ ਦੇ ਲਈ ਵੀ ਕਈ ਜ਼ਰੂਰੀ reforms ਕੀਤੇ ਗਏ ਹਨ।
ਸਾਥੀਓ, ਕਿੰਨੀਆਂ ਹੀ ਚੁਣੌਤੀਆਂ ਕਿਉਂ ਨਾ ਹੋਣ, ਨਿਰੰਤਰ ਉਨ੍ਹਾਂ ਦਾ ਮੁਕਾਬਲਾ ਕਰਨਾ, ਹਮੇਸ਼ਾ ਤੋਂ, ਸਿਰਫ ਲਕਸ਼ਮੀ ਬਾਈ ਦੇ ਜ਼ਮਾਨੇ ਤੋਂ ਨਹੀਂ; ਹਮੇਸ਼ਾ ਤੋਂ ਬੁੰਦੇਲਖੰਡ ਅਗਵਾਈ ਕਰਦਾ ਰਿਹਾ ਹੈ; ਬੁੰਦੇਲਖੰਡ ਦੀ ਇਹੀ ਪਹਿਚਾਣ ਰਹੀ ਹੈ ਕਿ ਕੋਈ ਵੀ ਸੰਕਟ ਦੇ ਸਾਹਮਣੇ ਮੁਕਾਬਲਾ ਕਰਨਾ ਹੈ।
ਕੋਰੋਨਾ ਦੇ ਖ਼ਿਲਾਫ਼ ਬੁੰਦੇਲਖੰਡ ਦੇ ਲੋਕ ਵੀ ਡਟੇ ਹੋਏ ਹਨ। ਸਰਕਾਰ ਨੇ ਵੀ ਯਤਨ ਕੀਤੇ ਹਨ ਕਿ ਲੋਕਾਂ ਨੂੰ ਘੱਟ ਤੋਂ ਘੱਟ ਦਿੱਕਤ ਹੋਵੇ। ਗ਼ਰੀਬ ਦਾ ਚੁਲ੍ਹਾ ਜਲਦਾ ਰਹੇ, ਇਸ ਦੇ ਲਈ ਉੱਤਰ ਪ੍ਰਦੇਸ਼ ਦੇ ਕਰੋੜਾਂ ਗ਼ਰੀਬ ਅਤੇ ਗ੍ਰਾਮੀਣ ਪਰਿਵਾਰਾਂ ਨੂੰ, ਜਿਵੇਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ, ਤੁਹਾਡੇ ਇੱਥੇ ਵੀ ਦਿੱਤਾ ਜਾ ਰਿਹਾ ਹੈ। ਬੁੰਦੇਲਖੰਡ ਦੀਆਂ ਕਰੀਬ-ਕਰੀਬ 10 ਲੱਖ ਗ਼ਰੀਬ ਭੈਣਾਂ ਨੂੰ ਇਸ ਦੌਰਾਨ ਮੁਫਤ ਗੈਸ ਸਿਲੰਡਰ ਦਿੱਤੇ ਗਏ ਹਨ। ਲੱਖਾਂ ਭੈਣਾਂ ਦੇ ਜਨਧਨ ਖਾਤੇ ਵਿੱਚ ਹਜ਼ਾਰਾਂ ਕਰੋੜਾਂ ਰੁਪਏ ਜਮ੍ਹਾਂ ਕੀਤੇ ਗਏ ਹਨ। ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦੇ ਤਹਿਤ ਇੱਕਲੇ ਉੱਤਰ ਪ੍ਰਦੇਸ਼ ਵਿੱਚ 700 ਕਰੋੜ ਰੁਪਏ ਤੋਂ ਅਧਿਕ ਖਰਚ ਹੁਣ ਤੱਕ ਕੀਤਾ ਜਾ ਚੁੱਕਿਆ ਹੈ, ਜਿਸ ਦੇ ਤਹਿਤ ਲੱਖਾਂ ਮਜ਼ਦੂਰ ਸਾਥੀਆਂ ਨੂੰ ਰੋਜਗਾਰ ਉਪਲਬਧ ਹੋ ਰਿਹਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਸ ਅਭਿਯਾਨ ਦੇ ਤਹਿਤ ਇੱਥੇ ਬੁੰਦੇਲਖੰਡ ਵਿੱਚ ਵੀ ਸੈਂਕੜੇ ਤਲਾਬਾਂ ਨੂੰ ਠੀਕ ਕਰਨ ਅਤੇ ਨਵੇਂ ਤਲਾਬ ਬਣਾਉਣ ਦਾ ਕੰਮ ਕੀਤਾ ਗਿਆ ਹੈ।
ਸਾਥੀਓ, ਚੋਣਾਂ ਤੋਂ ਪਹਿਲਾਂ ਜਦੋਂ ਮੈਂ ਝਾਂਸੀ ਆਇਆ ਸੀ, ਉਦੋਂ ਮੈਂ ਬੁੰਦੇਲਖੰਡ ਦੀਆਂ ਭੈਣਾਂ ਨੂੰ ਕਿਹਾ ਸੀ ਕਿ ਬੀਤੇ 5 ਸਾਲ ਸ਼ੌਚਾਲਯ ਦੇ ਲਈ ਸਨ ਅਤੇ ਆਉਣ ਵਲੇ 5 ਸਾਲ ਪਾਣੀ ਦੇ ਲਈ ਹੋਣਗੇ। ਭੈਣਾਂ ਦੇ ਅਸ਼ੀਰਵਾਦ ਨਾਲ ਹਰ ਘਰ ਜਲ ਪਹੁੰਚਾਉਣ ਦਾ ਇਹ ਅਭਿਯਾਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਯੂਪੀ ਅਤੇ ਐੱਮਪੀ ਵਿੱਚ ਫੈਲੇ ਬੁੰਦੇਲਖੰਡ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਾਣੀ ਦੇ ਸਰੋਤਾਂ ਦਾ ਨਿਰਮਾਣ ਅਤੇ ਪਾਈਪਲਾਈਨ ਵਿਛਾਉਣ ਦਾ ਕੰਮ ਨਿਰੰਤਰ ਜਾਰੀ ਹੈ। ਇਸ ਖੇਤਰ ਵਿੱਚ 10 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਕਰੀਬ 500 ਜਲ ਪ੍ਰੋਜੈਕਟਾਂ ਨੂੰ ਸਵੀਕ੍ਰਿਤੀ ਦਿੱਤੀ ਜਾ ਚੁੱਕੀ ਹੈ।
ਪਿਛਲੇ 2 ਮਹੀਨਿਆਂ ਵਿੱਚ ਇਨ੍ਹਾਂ ਵਿੱਚੋਂ ਕਰੀਬ-ਕਰੀਬ 3 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ‘ਤੇ ਕੰਮ ਸ਼ੁਰੂ ਵੀ ਹੋ ਚੁੱਕਾ ਹੈ। ਜਦੋਂ ਇਹ ਤਿਆਰ ਹੋ ਜਾਣਗੇ ਤਾਂ ਇਸ ਨਾਲ ਬੁੰਦੇਲਖੰਡ ਦੇ ਲੱਖਾਂ ਪਰਿਵਾਰਾਂ ਨੂੰ ਸਿੱਧਾ ਲਾਭ ਹੋਵੇਗਾ। ਇੰਨਾ ਹੀ ਨਹੀਂ, ਬੁੰਦੇਲਖੰਡ ਵਿੱਚ, ਭੂ ਜਲ ਦੇ ਪੱਧਰ ਨੂੰ ਉਠਾਉਣ ਲਈ ਅਟਲ ਭੂਜਲ ਯੋਜਨਾ ‘ਤੇ ਵੀ ਕੰਮ ਚਲ ਰਿਹਾ ਹੈ। ਝਾਂਸੀ, ਮਹੋਬਾ, ਬਾਂਦਾ, ਹਮੀਰਪੁਰ, ਚਿੱਤ੍ਰਕੂਟ ਅਤੇ ਲਲਿਤਪੁਰ, ਇਸ ਦੇ ਨਾਲ-ਨਾਲ ਪੱਛਮੀ ਯੂਪੀ ਦੇ ਸੈਂਕੜੇ ਪਿੰਡਾਂ ਵਿੱਚ ਜਲ ਪੱਧਰ ਨੂੰ ਸੁਧਾਰਨ ਲਈ 700 ਕਰੋੜ ਰੁਪਏ ਤੋਂ ਅਧਿਕ ਦੀ ਯੋਜਨਾ 'ਤੇ ਕੰਮ ਜਾਰੀ ਹੈ।
ਸਾਥੀਓ, ਬੁੰਦੇਲਖੰਡ ਦੇ ਇੱਕ ਪਾਸੇ ਬੇਤਵਾ ਵਹਿੰਦੀ ਅਤੇ ਦੂਸਰੇ ਪਾਸੇ ਕੇਨ ਨਦੀ ਵਹਿੰਦੀ ਹੈ। ਉੱਤਰ ਦਿਸ਼ਾ ਵਿੱਚ ਮਾਂ ਯਮੁਨਾ ਜੀ ਹਨ। ਲੇਕਿਨ ਸਥਿਤੀਆਂ ਅਜਿਹੀਆਂ ਹਨ ਕਿ ਇਨ੍ਹਾਂ ਨਦੀਆਂ ਦਾ ਪੂਰਾ ਲਾਭ, ਪੂਰੇ ਖੇਤਰ ਨੂੰ ਨਹੀਂ ਮਿਲ ਸਕਦਾ ਹੈ। ਇਸ ਸਥਿਤੀ ਨੂੰ ਬਦਲਣ ਦੇ ਲਈ ਵੀ ਕੇਂਦਰ ਸਰਕਾਰ ਨਿਰੰਤਰ ਪ੍ਰਯਤਨ ਕਰ ਰਹੀ ਹੈ। ਕੇਨ ਬੇਤਵਾ ਨਦੀ ਲਿੰਕ ਪ੍ਰੋਜੈਕਟ ਵਿੱਚ ਇਸ ਖੇਤਰ ਦੇ ਭਾਗ ਨੂੰ ਬਦਲਣ ਦੀ ਬਹੁਤ ਤਾਕਤ ਹੈ। ਇਸ ਦਿਸ਼ਾ ਵਿੱਚ ਅਸੀਂ ਦੋਵੇਂ ਰਾਜ ਸਰਕਾਰਾਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਾਂ, ਕੰਮ ਕਰ ਰਹੇ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇੱਕ ਵਾਰ ਜਦੋਂ ਬੁੰਦੇਲਖੰਡ ਨੂੰ ਉਚਿਤ ਪਾਣੀ ਮਿਲੇਗਾ ਤਾਂ ਇੱਥੇ ਜੀਵਨ ਪੂਰੀ ਤਰ੍ਹਾਂ ਨਾਲ ਬਦਲ ਜਾਵੇਗਾ।
ਬੁੰਦੇਲਖੰਡ ਐਕਸਪ੍ਰੈੱਸਵੇਅ ਹੋਵੇ ਜਾਂ ਫਿਰ Defence Corridor, ਹਜ਼ਾਰਾਂ ਕਰੋੜ ਰੁਪਏ ਦੇ ਇਹ project ਵੀ ਇੱਥੇ ਰੋਜਗਾਰ ਦੇ ਹਜ਼ਾਰਾਂ ਨਵੇਂ ਅਵਸਰ ਬਣਾਉਣ ਦਾ ਕੰਮ ਕਰਨਗੇ। ਉਹ ਦਿਨ ਦੂਰ ਨਹੀਂ ਜਦੋਂ ਵੀਰਾਂ ਦੀ ਇਹ ਭੂਮੀ, ਝਾਂਸੀ ਅਤੇ ਇਸ ਦੇ ਆਸ-ਪਾਸ ਦਾ ਇਹ ਪੂਰਾ ਖੇਤਰ ਦੇਸ਼ ਨੂੰ ਰੱਖਿਆ ਖੇਤਰ ਵਿੱਚ ਆਤਮਨਿਰਭਰ ਬਣਾਉਣ ਦੇ ਲਈ ਇੱਕ ਵੱਡਾ ਖੇਤਰ ਵਿਕਸਿਤ ਹੋ ਜਾਵੇਗਾ। ਯਾਨੀ ਇੱਕ ਤਰ੍ਹਾਂ ਨਾਲ ਬੁੰਦੇਲਖੰਡ ਵਿੱਚ, 'ਜੈ ਜਵਾਨ, ਜੈ ਕਿਸਾਨ ਅਤੇ ਜੈ ਵਿਗਿਆਨ' ਦਾ ਮੰਤਰ ਚਾਰੇ ਦਿਸ਼ਾਵਾਂ ਵਿੱਚ ਗੂੰਜੇਗਾ। ਕੇਂਦਰ ਸਰਕਾਰ ਅਤੇ ਉੱਤਰ ਪ੍ਰਦੇਸ਼ ਦੀ ਸਰਕਾਰ ਬੁੰਦੇਲਖੰਡ ਦੀ ਪੁਰਾਤਨ ਪਹਿਚਾਣ ਨੂੰ, ਇਸ ਧਰਤੀ ਦੇ ਗੌਰਵ ਨੂੰ ਸਮ੍ਰਿੱਧ ਕਰਨ ਦੇ ਲਈ ਪ੍ਰਤੀਬੱਧ ਹੈ।
ਭਵਿੱਖ ਦੀਆਂ ਮੰਗਲਕਾਮਨਾਵਾਂ ਦੇ ਨਾਲ ਇੱਕ ਵਾਰ ਫਿਰ ਇੱਕ ਵਾਰ ਯੂਨੀਵਰਸਿਟੀ ਦੇ ਨਵੇਂ ਭਵਨ ਦੀ ਆਪ ਸਭ ਨੂੰ ਬਹੁਤ-ਬਹੁਤ ਵਧਾਈ।
ਦੋ ਗਜ਼ ਦੀ ਦੂਰੀ, ਮਾਸਕ ਹੈ ਜ਼ਰੂਰੀ, ਇਸ ਮੰਤਰ ਨੂੰ ਆਪ ਹਮੇਸ਼ਾ ਯਾਦ ਰੱਖੋ।
ਤੁਸੀਂ ਸੁਰੱਖਿਅਤ ਰਹੋਗੇ, ਤਾਂ ਦੇਸ਼ ਸੁਰੱਖਿਅਤ ਰਹੇਗਾ।
ਆਪ ਸਭ ਦਾ ਬਹੁਤ-ਬਹੁਤ ਆਭਾਰ!
ਧੰਨਵਾਦ।
****
ਵੀਆਰਆਰਕੇ/ਕੇਪੀ/ਐੱਨਐੱਸ
(Release ID: 1649600)
Visitor Counter : 247
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam