ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਆਈ. ਟੀ. ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ 'ਚੁਣੌਤੀ’-ਨੈਕਸਟ ਜਨਰੇਸ਼ਨ ਸਟਾਰਟ ਅਪ ਚੈਲੇਂਜ਼ ਮੁਕਾਬਲੇ ਦੀ ਕੀਤੀ ਸ਼ੁਰੂਆਤ
प्रविष्टि तिथि:
28 AUG 2020 4:18PM by PIB Chandigarh
ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਭਾਰਤ ਦੇ ਟੀਯਰ-2 ਸ਼ਹਿਰਾਂ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ ਸਟਾਰਟਅਪਾਂ ਅਤੇ ਸਾਫ਼ਟਵੇਅਰ ਉਤਪਾਦਾਂ ਨੂੰ ਅੱਗੇ ਵਧਾਉਣ ਲਈ 'ਚੁਣੌਤੀ’- ਨੈਕਸਟ ਜਨਰੇਸ਼ਨ ਸਟਾਰਟਅਪ ਚੈਲੇਂਜ ਮੁਕਾਬਲੇ ਦੀ ਸ਼ੁਰੂਆਤ ਕੀਤੀ। ਸਰਕਾਰ ਨੇ ਇਸ ਪ੍ਰੋਗ੍ਰਾਮ ਲਈ 3 ਸਾਲਾਂ ਲਈ 95.03 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਪਛਾਣ ਕੀਤੇ ਖੇਤਰਾਂ 'ਚ ਕੰਮ ਕਰ ਰਹੇ ਲਗਭਗ 300 ਸਟਾਰਟ-ਅਪਸ ਦੀ ਪਛਾਣ ਕਰਨਾ ਅਤੇ ਉਨਾਂ ਨੂੰ 25 ਲੱਖ ਰੁਪਏ ਤੱਕ ਦੀ ਸ਼ੁਰੂਆਤੀ ਰਕਮ (ਬੀਜ ਫ਼ੰਡ) ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨਾ ਹੈ।
ਇਸ ਚੁਣੌਤੀ ਮੁਕਾਬਲੇ ਦੇ ਤਹਿਤ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਹੇਠ ਦਿੱਤੇ ਕੰਮ ਦੇ ਖੇਤਰਾਂ 'ਚ ਸ਼ੁਰੂਆਤ ਨੂੰ ਸੱਦਾ ਦੇਵੇਗਾ। ਜਿਨਾਂ ਆਮ ਲੋਕਾਂ ਲਈ ਐਜੂ-ਟੈਕ, ਐਗਰੀ ਟੈਕ ਅਤੇ ਫਿਨ-ਟੈਕ ਸਮਾਧਾਨ, ਸਪਲਾਈ ਚੇਨ, ਲੌਜਿਸਟਿਕਸ ਅਤੇ ਟ੍ਰਾਂਸਪੋਰਟੇਸ਼ਨ ਮੈਨੇਜਮੈਂਟ, ਬੁਨਿਆਦੀ ਢਾਂਚੇ ਅਤੇ ਰਿਮੋਟ ਨਿਗਰਾਨੀ, ਮੈਡੀਕਲ ਸਿਹਤ ਦੇਖਭਾਲ, ਡਾਇਗਨੋਸਟਿਕ, ਰੋਕਥਾਮ ਅਤੇ ਮਾਨਸਿਕ ਰੋਗ ਦੇਖਭਾਲ, ਨੌਕਰੀਆਂ ਅਤੇ ਹੁਨਰ, ਭਾਸ਼ਾਈ ਸੰਦ ਅਤੇ ਤਕਨਾਲੋਜੀ ਦੇ ਨਾਂ ਜ਼ਿਕਰਯੋਗ ਹਨ।
ਚੁਣੌਤੀ ਪ੍ਰੋਗਰਾਮ ਦੁਆਰਾ ਚੁਣੇ ਗਏ ਸਟਾਰਟਅਪਾਂ ਨੂੰ ਦੇਸ਼ ਭਰ 'ਚ ਫੈਲੀਆਂ ਸਾਫ਼ਟਵੇਅਰ ਟੈਕਨਾਲੋਜੀ ਪਾਰਕਾਂ ਦੇ ਜ਼ਰੀਏ ਸਰਕਾਰ ਦੁਆਰਾ ਵੱਖ ਵੱਖ ਸਹਾਇਤਾ ਪ੍ਰਦਾਨ ਕੀਤੀਆਂ ਜਾਣਗੀਆਂ। ਉਨਾਂ ਨੂੰ ਪ੍ਰਫੁਲਿੱਤ ਸਹੂਲਤਾਂ, ਸਲਾਹਕਾਰਾਂ, ਸੁਰੱਖਿਆ ਜਾਂਚ ਸਹੂਲਤਾਂ, ਉੱਦਮ ਪੂੰਜੀਵਾਦੀ ਫ਼ੰਡਾਂ ਤੱਕ ਪਹੁੰਚ, ਉਦਯੋਗ ਦੀ ਸ਼ਮੂਲੀਅਤ ਦੇ ਨਾਲ ਨਾਲ ਕਾਨੂੰਨੀ ਸਲਾਹ, ਮਨੁੱਖੀ ਸਰੋਤ (ਐਚਆਰ), ਆਈਪੀਆਰ ਅਤੇ ਪੇਟੈਂਟ ਮਾਮਲਿਆਂ 'ਚ ਸਲਾਹ ਦਿੱਤੀ ਜਾਵੇਗੀ। ਉਨਾਂ ਕਿਹਾ ਕਿ 25 ਲੱਖ ਰੁਪਏ ਤੱਕ ਦੀ ਸ਼ੁਰੂਆਤੀ ਰਕਮ (ਬੀਜ ਫੰਡ) ਤੋਂ ਇਲਾਵਾ ਸਟਾਰਟਅਪ ਨੂੰ ਕ੍ਰੈਡਿਟ ਪ੍ਰਮੁੱਖ ਕਲਾਊਂਡ ਸਰਵਿਸ ਪ੍ਰੋਵਾਈਡਰਜ਼ ਦੁਆਰਾ ਵੀ ਪ੍ਰਦਾਨ ਕੀਤੀ ਜਾਏਗੀ। ਪ੍ਰੋਵੀਨੈਂਸ ਦੇ ਪੱਧਰ 'ਤੇ ਸਟਾਰਟਅਪਸ ਨੂੰ ਪ੍ਰੀ-ਇਨਕਿਊਬੇਸ਼ਨ ਪ੍ਰੋਗਰਾਮ ਤਹਿਤ ਵੀ ਚੁਣਿਆ ਜਾ ਸਕਦਾ ਹੈ ਅਤੇ ਉਨਾਂ ਨੂੰ ਆਪਣੀ ਕਾਰੋਬਾਰੀ ਯੋਜਨਾ ਅਤੇ ਪ੍ਰਸਤਾਵਿਤ ਵਿਚਾਰ ਦੇ ਆਲੇ ਦੁਆਲੇ ਦੇ ਹੱਲ ਨੂੰ ਵਿਕਸਿਤ ਕਰਨ ਲਈ 6 ਮਹੀਨਿਆਂ ਤੱਕ ਦੀ ਸਲਾਹ ਦਿੱਤੀ ਜਾਂਦੀ ਹੈ। ਹਰੇਕ ਇੰਟਰਨਲ (ਪ੍ਰੀ-ਪ੍ਰਫੁਲਿੱਤ ਅਧੀਨ) ਨੂੰ 6 ਮਹੀਨਿਆਂ ਦੀ ਮਿਆਦ ਲਈ 10,000/- ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਸਟਾਰਟਅਪ ਐਸਟੀਪੀਆਈ ਦੀ ਵੈਬਸਾਈਟ https://innovate.stpinext.in/ 'ਤੇ ਜਾ ਕੇ ਜਾਂ ਲਿੰਕ 'ਤੇ ਕਲਿੱਕ ਕਰਕੇ ਅਰਜ਼ੀ ਦੇ ਸਕਦੇ ਹਨ।
ਕੇਂਦਰੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਬਿਹਾਰ ਦੇ ਮੁਜ਼ੱਫਰਪੁਰ 'ਚ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨਾਲੌਜੀ (ਨੀਲਿਟ) ਦੇ ਡਿਜੀਟਲ ਟ੍ਰੇਨਿੰਗ ਅਤੇ ਸਕਿੱਲ ਸੈਂਟਰ ਦਾ ਨੀਂਹ ਪੱਥਰ ਵੀ ਰੱਖਿਆ। ਇਸ ਕੇਂਦਰ ਦਾ ਵਿਕਾਸ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ 9.17 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਬਿਹਾਰ ਸਰਕਾਰ ਨੇ ਇਸ ਸੰਸਥਾ ਲਈ ਇਕ ਏਕੜ ਜ਼ਮੀਨ ਅਲਾਟ ਕੀਤੀ ਹੈ। ਇਹ ਸੈਂਟਰ ਅਤਿ ਆਧੁਨਿਕ ਸਿਖਲਾਈ ਸਹੂਲਤ ਅਤੇ ਡਿਜੀਟਲ ਪ੍ਰਯੋਗਸ਼ਾਲਾ ਨਾਲ ਲੈਸ ਹੋਵੇਗਾ। ਇਸ ਸੈਂਟਰ ਤੋਂ ਵੱਖ ਵੱਖ ਕੋਰਸ ਜਿਵੇਂ ਕਿ ਓ ਲੈਵਲ, ਸੀ. ਸੀ. ਸੀ., ਬੀ. ਸੀ. ਸੀ., ਪ੍ਰੋਗਰਾਮਿੰਗ ਅਤੇ ਮਲਟੀਮੀਡੀਆ ਟ੍ਰੇਨਿੰਗ ਦੀ ਪੇਸ਼ਕਸ਼ ਕੀਤੀ ਜਾਏਗੀ।
ਬਿਹਾਰ ਦੇ ਉੱਪ ਮੁੱਖ ਮੰਤਰੀ ਦੀ ਮੌਜੂਦਗੀ 'ਚ ਇਕ ਵਰਚੁਅਲ ਸਮਾਗਮ 'ਚ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ“''ਮੈਂ ਭਾਰਤ ਦੇ ਨੌਜਵਾਨ, ਪ੍ਰਤਿਭਾਵਾਨ ਖੋਜਕਰਤਾਵਾਂ ਨੂੰ ਅੱਗੇ ਵੱਧਣ ਅਤੇ ਭਾਰਤ ਦੀ ਚੁਣੌਤੀ ਮੁਕਾਬਲੇ ਦਾ ਲਾਭ ਲੈਣ ਅਤੇ ਨਵੇਂ ਸਾਫਟਵੇਅਰ ਉਤਪਾਦ ਅਤੇ ਇਕ ਐਪ ਬਣਾਉਣ ਦੀ ਅਪੀਲ ਕਰਦਾ ਹਾਂ। ਉਨਾਂ ਕਿਹਾ ਕਿ ਇਸ ਮੁਕਾਬਲੇ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸਪੱਸ਼ਟ ਸੱਦੇ ਤਹਿਤ ਇਕ ਦਲੇਰਾਨਾ ਪਹਿਲ ਹੈ।''
ਆਰਸੀਜੇ/ਐਮ
(रिलीज़ आईडी: 1649421)
आगंतुक पटल : 295
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Odia
,
Tamil
,
Telugu
,
Malayalam