ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਹਰਸ਼ ਵਰਧਨ ਨੇ ਐੱਸਟੀਆਈਪੀ (STIP) 2020 ਤਿਆਰ ਕਰਨ ਵਿੱਚ ਜਨਤਾ ਦੀ ਭਾਗੀਦਾਰੀ ਦਾ ਸੱਦਾ ਦਿੱਤਾ

ਐੱਸਟੀਆਈਪੀ (STIP) 2020 ਜਿਸ ਨੂੰ ਤਿਆਰ ਕੀਤਾ ਜਾ ਰਿਹਾ ਹੈ ’ਤੇ ‘ਇਨ ਕਨਵਰਸੇਸ਼ਨ ਵਿਦ’-ਦੇਸ਼ ਭਰ ਦੇ ਵਿਚਾਰਕ ਨੇਤਾਵਾਂ ਨਾਲ ਵਿਸ਼ੇਸ਼ ਗੱਲਬਾਤ ਦੀ ਇੱਕ ਲੜੀ, ਦਾ ਉਦਘਾਟਨ

‘ਮਾਈਗੌਵ ਪੋਰਟਲ’ ’ਤੇ ‘ਸਕੂਲੀ ਵਿਦਿਆਰਥੀਆਂ ਲਈ ਕੁਇਜ਼ ਨੂੰ ਲੋਕਪ੍ਰਿਯ ਕਰਨ’ ਸਮੇਤ ‘ਐੱਸਟੀਆਈਪੀ (STIP) 2020 ਪੇਜ’ ਦੀ ਵੀ ਸ਼ੁਰੂਆਤ ਕੀਤੀ ਗਈ

‘‘ਪ੍ਰਸਤਾਵਿਤ ਐੱਸਟੀਆਈ ਨੀਤੀ ਲੱਖਾਂ ਨੌਜਵਾਨ ਭਾਰਤੀ ਵਿਗਿਆਨਕਾਂ ਅਤੇ ਵਿਦਿਆਰਥੀਆਂ ਦੇ ਸੁਪਨਿਆਂ ਅਤੇ ਖਹਾਇਸ਼ਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਣੀ ਚਾਹੀਦਾ ਹੈ’’-ਡਾ. ਹਰਸ਼ ਵਰਧਨ

Posted On: 28 AUG 2020 7:32PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ, ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਦੇਸ਼ ਅਤੇ ਵਿਦੇਸ਼ ਵਿੱਚ ਵੱਡੇ ਪੈਮਾਨੇ ਤੇ ਹਿਤਧਾਰਕਾਂ ਅਤੇ ਜਨਤਾ ਨੂੰ ਦੇਸ਼ ਲਈ ਵਿਗਿਆਨ ਟੈਕਨੋਲੋਜੀ ਅਤੇ ਇਨੋਵੇਸ਼ਨ ਨੀਤੀ (ਐੱਸਟੀਆਈਪੀ (STIP) 2020) ਸਮੇਤ ਪ੍ਰਮਾਣ ਤਿਆਰ ਕਰਨ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ।

 

ਉਨ੍ਹਾਂ ਨੇ ਕਿਹਾ ਕਿ ਇਹ ਟੈਕਨੋਲੋਜੀ ਸਵਦੇਸ਼ੀਕਰਨ ਬਾਰੇ ਆਤਮਨਿਰਭਰਤਾ ਲਿਆਵੇਗੀ, ਰਵਾਇਤੀ ਖੋਜ ਅਤੇ ਵਿਕਾਸ ਨਾਲ ਮੁੱਖ ਧਾਰਾ ਦੀ ਰਵਾਇਤੀ ਗਿਆਨ ਪ੍ਰਣਾਲੀ, ਉਦਯੋਗ-ਅਕਾਦਮਿਕਤਾ ਨੂੰ ਮਜ਼ਬੂਤ ਕਰਨਾ, ਸਰਕਾਰ ਦਾ ਪਰਸਪਰ ਸਬੰਧ ਅਤੇ ਇਕੁਇਟੀ ਨੂੰ ਪ੍ਰੋਤਸਾਹਨ ਦੇਣਾ ਹੈ।

 

ਡਾ. ਹਰਸ਼ ਵਰਧਨ ਐੱਸਟੀਆਈਪੀ (STIP) 2020 ਜਿਸਨੂੰ ਤਿਆਰ ਕੀਤਾ ਜਾ ਰਿਹਾ ਹੈ ਤੇ ਇਨ ਕਨਵਰਸੇਸ਼ਨ ਵਿਦ’-ਦੇਸ਼ ਭਰ ਦੇ ਵਿਚਾਰਕ ਨੇਤਾਵਾਂ ਅਤੇ ਪਰਵਾਸੀ ਭਾਰਤੀਆਂ ਨਾਲ ਵਿਸ਼ੇਸ਼ ਗੱਲਬਾਤ ਦੀ ਇੱਕ ਲੜੀ ਦੇ ਉਦਘਾਟਨ ਤੇ ਬੋਲ ਰਹੇ ਸਨ। ਉਨ੍ਹਾਂ ਨੇ ਇੱਥੇ ਇੱਕ ਵਰਚੁਅਲ ਪ੍ਰੋਗਰਾਮ ਵਿੱਚ 28 ਅਗਸਤ 2020 ਨੂੰ ਸਕੂਲੀ ਬੱਚਿਆਂ ਵਿੱਚ ਕੁਇਜ਼ ਨੂੰ ਮਕਬੂਲ ਕਰਨਦੇ ਨਾਲ ਹੀ ਮਾਈਗੌਵ ਪੋਰਟਲ’ ’ਤੇ ਐੱਸਟੀਆਈਪੀ (STIP) 2020 ਪੇਜਵੀ ਲਾਂਚ ਕੀਤਾ।

 

 

ਆਪਣੇ ਸੰਬੋਧਨ ਵਿੱਚ ਡਾ. ਹਰਸ਼ ਵਰਧਨ ਨੇ ਕਿਹਾ ਕਿ ਪੂਰੇ ਐੱਸਟੀਆਈ ਈਕੋਸਿਸਟਮ ਨੇ ਹਾਲ ਦੇ ਸਾਲਾਂ ਵਿੱਚ ਪ੍ਰਾਸੰਗਿਕਤਾ, ਖੇਤਰ ਅਤੇ ਪੈਮਾਨੇ ਦੇ ਮਾਮਲੇ ਵਿੱਚ ਤੇਜ਼ੀ ਨਾਲ ਪਰਿਵਰਤਨ ਕੀਤਾ ਹੈ। ਇਸਨੂੰ ਦੇਸ਼ ਲਈ ਲੰਬੇ ਵਿਕਾਸ ਦੇ ਮਾਰਗ ਅਤੇ ਦ੍ਰਿਸ਼ਟੀਕੋਣ ਨੂੰ ਵਿਕਸਿਤ ਕਰਨ ਲਈ ਇੱਕ ਨੀਤੀ ਵਿੱਚ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸਦੇ ਇਲਾਵਾ ਕੋਵਿਡ-19 ਨੇ ਐੱਸਟੀਆਈ ਪ੍ਰਣਾਲੀ ਵਿੱਚ ਕੁਝ ਨਵਾਂ ਸਿੱਖਣ ਅਤੇ ਆਯਾਮਾਂ ਨੂੰ ਸ਼ਾਮਲ ਕੀਤਾ ਹੈ।

 

ਇਹ ਕਹਿੰਦੇ ਹੋਏ, ‘‘ਆਤਮਨਿਰਭਰ ਭਾਰਤ ਨੂੰ ਪ੍ਰਾਪਤ ਕਰਨ ਲਈ ਸਵਦੇਸ਼ੀ ਟੈਕਨੋਲੋਜੀ ਦੇ ਵਿਕਾਸ ਅਤੇ ਜ਼ਮੀਨੀ ਪੱਧਰ ਤੇ ਇਨੋਵੇਸ਼ਨ ਨੂੰ ਪ੍ਰੋਤਸਾਹਨ ਦੇਣ ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੋਵੇਗੀ,’’ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਲੱਖਣ ਅਤੇ ਪ੍ਰਭਾਵੀ ਟੈਕਨੋਲੋਜੀ ਦਾ ਉਦੈ ਹੋਇਆ ਹੈ ਅਤੇ ਦੇਸ਼ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ।’’

 

ਡਾ. ਹਰਸ਼ ਵਰਧਨ ਨੇ ਕਿਹਾ, ‘‘ਪ੍ਰਸਤਾਵਿਤ ਐੱਸਟੀਆਈ ਨੀਤੀ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਐੱਸਟੀਆਈ ਪ੍ਰਣਾਲੀ ਵਿੱਚ ਹੈਰਾਨੀਜਨਕ ਪ੍ਰਗਤੀ ਹੋਈ ਹੈ ਅਤੇ ਇੱਕ ਲੰਬੇ ਸਮੇਂ ਦੇ ਮਾਰਗ ਦਾ ਨਿਰਮਾਣ ਕੀਤਾ ਗਿਆ ਹੈ ਜੋ ਲੱਖਾਂ ਨੌਜਵਾਨ ਭਾਰਤੀ ਵਿਗਿਆਨਕਾਂ ਅਤੇ ਵਿਦਿਆਰਥੀਆਂ ਦੇ ਸੁਪਨਿਆਂ ਅਤੇ ਖਹਾਇਸ਼ਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਣਾ ਚਾਹੀਦਾ ਹੈ।’’ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, ‘‘ਇਹ ਸਿਰਫ਼ ਉਦੋਂ ਹੀ ਕੀਤਾ ਜਾ ਸਕਦਾ ਹੈ ਜਦੋਂ ਅਸੀਂ ਨੀਤੀ ਨਿਰਮਾਣ ਨੂੰ ਪੂਰੀ ਤਰ੍ਹਾਂ ਨਾਲ ਸਮਾਵੇਸ਼ੀ ਅਤੇ ਸਹਿਭਾਗਤਾਪੂਰਨ ਬਣਾਉਂਦੇ ਹਾਂ।’’

 

ਨੀਤੀ ਨਿਰਮਾਣ ਪ੍ਰਕਿਰਿਆ ਨੂੰ ਦੇਖਦੇ ਹੋਏ ਮੰਤਰੀ ਨੇ ਦੱਸਿਆ ਕਿ ‘‘ਐੱਸਟੀਆਈਪੀ (STIP)-2020 ਪ੍ਰਕਿਰਿਆ ਨੂੰ ਕਾਰਜਾਂ ਦੇ 4 ਇੰਟਰਲਿੰਕ ਕੀਤੇ ਗਏ ਟ੍ਰੈਕ ਵਿੱਚ ਵੰਡਿਆ ਗਿਆ ਹੈ। ਟ੍ਰੈਕ-1 ਵਿੱਚ 6 ਗਤੀਵਿਧੀਆਂ ਨਾਲ ਵਿਸਤ੍ਰਿਤ ਜਨਤਕ ਅਤੇ ਮਾਹਿਰਤਾ ਸਲਾਹ ਸ਼ਾਮਲ ਹੈ ਜਿਸ ਦਾ ਉਦੇਸ਼ ਭਾਰਤ ਦੇ ਹਰੇਕ ਨਾਗਰਿਕ ਨੂੰ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਵਾਲੇ ਆਪਣੇ ਵਿਚਾਰਾਂ, ਸੁਝਾਵਾਂ ਅਤੇ ਟਿੱਪਣੀਆਂ ਨੂੰ ਨੀਤੀ ਲਈ ਪ੍ਰਾਪਤ ਕਰਨਾ ਹੈ। ਟ੍ਰੈਕ-2 ਕਾਰਵਾਈ ਮਾਹਿਰਤਾ ਸਲਾਹ ਨਾਲ ਸਬੰਧਿਤ ਹੈ, ਟ੍ਰੈਕ-3 ਮੰਤਰਾਲਿਆਂ ਅਤੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨਾਲ ਸਲਾਹ ਲਈ ਹੈ ਅਤੇ ਟ੍ਰੈਕ-4 ਵਿੱਚ ਸਿਖਰਲੇ ਪੱਧਰ ਦੀ ਸਲਾਹ ਸ਼ਾਮਲ ਹੈ।’’

 

ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, ‘‘ਭਾਰਤ ਅਤੇ ਵਿਸ਼ਵ ਦੇ ਰੂਪ ਵਿੱਚ ਕੋਵਿਡ-19 ਸੰਕਟ ਦੇ ਮੌਜੂਦਾ ਸੰਦਰਭ ਵਿੱਚ ਇਸ ਮਹੱਤਵਪੂਰਨ ਬਿੰਦੂ ਤੇ ਇੱਕ ਇਤਿਹਾਸਕ ਨੀਤੀ ਐੱਸਟੀਆਈਪੀ (STIP) 2020 ਦੀ ਸ਼ੁਰੂਆਤ ਕੀਤੀ ਗਈ ਹੈ।’’ ਉਨ੍ਹਾਂ ਨੇ ਕਿਹਾ, ‘‘ਨਿਰਮਾਣ ਪ੍ਰਕਿਰਿਆ ਡਿਜ਼ਾਇਨ ਰਾਹੀਂ ਗਤੀਵਿਧੀਆਂ ਦੇ ਵਿਭਿੰਨ ਟ੍ਰੈਕਾਂ ਵਿਚਕਾਰ ਅੰਤਰਸਬੰਧ ਨਾਲ ਇੱਕ ਸਮਾਵੇਸ਼ੀ ਅਤੇ ਭਾਗੀਦਾਰੀ ਮਾਡਲ ਦੇ ਰੂਪ ਵਿੱਚ ਕਲਪਨਾ ਕੀਤੀ ਗਈ ਹੈ।’’

 

ਬਾਅਦ ਵਿੱਚ ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਦੁਆਰਾ ਸੰਚਾਲਿਤ ਇੱਕ ਚਰਚਾ ਵਿੱਚ ਡਾ. ਹਰਸ਼ ਵਰਧਨ ਨੇ ਐੱਸਟੀਆਈ ਈਕੋਸਿਸਟਮ ਅਤੇ ਐੱਸਟੀਆਈ ਨੀਤੀ ਨਾਲ ਸਬੰਧਿਤ ਮੁੱਦਿਆਂ ਤੇ ਕਈ ਸਵਾਲ ਪੁੱਛੇ। ਭਾਗੀਦਾਰਾਂ ਨੇ ਵੀ ਲਾਈਵ ਵੈਬੈਕਸ (webex ) ਪਲੈਟਫਾਰਮ ਰਾਹੀਂ ਪ੍ਰਸ਼ਨ ਪੁੱਛੇ। ਉਨ੍ਹਾਂ ਨੇ ਉਨ੍ਹਾਂ ਦੇ ਨਵੇਂ ਸੁਝਾਅ ਪ੍ਰਾਪਤ ਕੀਤੇ। ਇਨ੍ਹਾਂ ਚਰਚਾਵਾਂ ਤੋਂ ਨਿਕਲਣ ਵਾਲੇ ਸੁਝਾਅ ਐੱਸਟੀਆਈਪੀ (STIP) 2020 ਨੀਤੀ ਪ੍ਰਕਿਰਿਆ ਦੇ ਇਨਪੁਟ ਦੇ ਰੂਪ ਵਿੱਚ ਕੰਮ ਕਰਨਗੇ।

 

 

ਨੀਤੀ ਯੋਜਨਾਬੰਦੀ ਦੇ ਮੁਖੀ ਡਾ. ਅਖਿਲੇਸ਼ ਗੁਪਤਾ, ਮਾਈਗੌਵ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਭਿਸ਼ੇਕ ਸਿੰਘ, ਸਾਇੰਸ ਪਾਲਿਸੀ ਫੋਰਮ ਦੇ ਸਹਿ ਸੰਸਥਾਪਕ ਸ਼੍ਰੀ ਅਦਿੱਤਿਆ ਕੌਸ਼ਿਕ, ਡੀਐੱਸਟੀ ਵਿਗਿਆਨੀ ਡਾ. ਰਬਿੰਦਰ ਪਾਨੀਗ੍ਰਹਿ (Rabindra Panigrahy) ਡੀਐੱਸਟੀ-ਐੱਸਟੀਆਈ ਪਾਲਿਸੀ ਫੈਲੋ ਡਾ. ਨਮਿਤਾ ਪਾਂਡੇ, ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨ ਸਲਾਹਕਾਰ ਦਫ਼ਤਰ ਦੇ ਸੀਨੀਅਰ ਟੈਕਨੀਕਲ ਸਪੈਸ਼ਲਿਸਟ ਡਾ. ਸ਼ਗੁਨ ਬਾਸ਼ਾ ਇਸ ਵਰਚੁਅਲ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੀਆਂ ਹਸਤੀਆਂ ਵਿੱਚ ਸ਼ਾਮਲ ਸਨ।

 

ਹਾਈਪਰ ਲਿੰਕਸ :

1.        ਐੱਸਟੀਆਈਪੀ (STIP)-2020 ’ਤੇ ਬੈਕਗਰਾਊਂਡ ਨੋਟ

2.        ਨਿਰਮਾਣ ਪ੍ਰਕਿਰਿਆ ਦੀ ਜਾਣ ਪਹਿਚਾਣ

3.        ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰਾਲੇ ਦਾ ਪਿਛਲੇ ਛੇ ਸਾਲਾਂ ਦਾ ਸਫ਼ਰ- Journey of Last Six Years--Ministry of Science & Technology, and Earth Sciences

 

*****

 

ਐੱਨਬੀ/ਕੇਜੀਐੱਸ



(Release ID: 1649416) Visitor Counter : 205