ਜਲ ਸ਼ਕਤੀ ਮੰਤਰਾਲਾ
ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਨਾਗਾਲੈਂਡ ਦੇ ਮੁੱਖ ਮੰਤਰੀ ਨੇ ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਲਈ ਵੀਡੀਉ ਕਾਨਫਰੈਂਸ ਰਾਹੀਂ ਸਾਂਝੀ ਸਮੀਖਿਆ ਬੈਠਕ ਕੀਤੀ
Posted On:
28 AUG 2020 5:15PM by PIB Chandigarh
ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਨਾਗਾਲੈਂਡ ਵਿੱਚ ਜਲ ਜੀਵਨ ਮਿਸ਼ਨ ਦੀ ਪ੍ਰਗਤੀ ਬਾਰੇ ਵਿਚਾਰ ਵਟਾਂਦਰੇ ਲਈ ਨਾਗਾਲੈਂਡ ਦੇ ਮੁੱਖ ਮੰਤਰੀ ਸ਼੍ਰੀ ਨੇਫਿਊ ਰੀਓ ਨਾਲ ਇੱਕ ਵੀਡੀਓ ਕਾਨਫਰੰਸ ਕੀਤੀ। ਸ਼੍ਰੀ ਸ਼ੇਖਾਵਤ ਹਸਪਤਾਲ ਤੋਂ ਵੀਡੀਓ ਕਾਨਫ਼ਰੰਸ ਵਿਚ ਸ਼ਾਮਲ ਹੋਏ ਕਿਉਂਕਿ ਹਾਲ ਹੀ ਵਿਚ ਉਨ੍ਹਾਂ ਦਾ ਕੋਵਿਡ ਟੈਸਟ ਪੋਜ਼ੀਟਿਵ ਆਇਆ ਸੀ । ਮੀਟਿੰਗ ਵਿੱਚ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਅਤੇ ਵਧੀਕ ਸਕੱਤਰ ਤੇ ਮਿਸ਼ਨ ਡਾਇਰੈਕਟਰ ਅਤੇ ਮੰਤਰਾਲਾ ਦੇ ਹੋਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ ।
ਨਾਗਾਲੈਂਡ 2024 ਤੱਕ ਹਰ ਪੇਂਡੂ ਪਰਿਵਾਰ ਤੱਕ 100% ਟੂਟੀ ਕੁਨੈਕਸ਼ਨ ਉਪਲਬੱਧ ਕਰਾਉਣ ਦੀ ਯੋਜਨਾ ਬਣਾ ਰਿਹਾ ਹੈ। ਰਾਜ ਨੂੰ ਸਾਲ 2019-20 ਲਈ 56.49 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਸੀ, ਪਰ ਰਾਜ ਇਸ ਪੂਰੀ ਰਕਮ ਦੀ ਵਰਤੋਂ ਨਹੀਂ ਕਰ ਸਕਿਆ। ਰਾਜ ਆਪਣੇ ਹਿੱਸੇ ਵਿੱਚੋਂ ਸਿਰਫ 4.67 ਕਰੋੜ ਰੁਪਏ ਹੀ ਖ਼ਰਚ ਕਰ ਸਕਿਆ ਜਦਕਿ ਰਾਜ ਲਈ ਆਪਣੇ ਹਿੱਸੇ ਵਿੱਚੋਂ 5.65 ਕਰੋੜ ਰੁਪਏ ਦੀ ਰਕਮ ਹ ਖ਼ਰਚ ਕੀਤੀ ਜਾਣੀ ਜਰੂਰੀ ਸੀ । 2020-21 ਵਿਚ ਨਾਗਾਲੈਂਡ ਲਈ ਅਲਾਟਮੈਂਟ ਵਧਾ ਕੇ 114.09 ਕਰੋੜ ਰੁਪਏ ਕਰ ਦਿੱਤੀ ਗਈ ਹੈ ਅਤੇ 32.95 ਕਰੋੜ ਦੀ ਸ਼ੁਰੂਆਤੀ ਰਕਮ ਨਾਲ ਨਾਗਾਲੈਂਡ ਨੇ ਜੇਜੇਐਮ ਲਈ ਕੇਂਦਰੀ ਫੰਡ ਲਈ 147.04 ਕਰੋੜ ਰੁਪਏ ਦੀ ਉਪਲਬਧਤਾ ਦਾ ਭਰੋਸਾ ਦਿਵਾਇਆ ਹੈ । ਰਾਜ ਦੇ ਹਿੱਸੇ ਨੂੰ ਮਿਲਾ ਕੇ ਰਾਜ ਕੋਲ 2020-21 ਵਿੱਚ ਜੇਜੇਐਮ ਨੂੰ ਲਾਗੂ ਕਰਨ ਲਈ 163 ਕਰੋੜ ਰੁਪਏ ਹੋਣਗੇ।
ਇਸ ਸਾਲ ਹੁਣ ਤੱਕ 1.47 ਲੱਖ ਦੇ ਟੀਚੇ ਦੇ ਮੁਕਾਬਲੇ ਸਿਰਫ 2,950 ਘਰਾਂ ਨੂੰ ਹੀ ਟੂਟੀ ਕੁਨੈਕਸ਼ਨ ਉਪਲਬੱਧ ਕਰਵਾਏ ਗਏ ਹਨ। ਕੇਂਦਰੀ ਮੰਤਰੀ ਸ਼੍ਰੀ ਸ਼ੇਖਾਵਤ ਨੇ ਕੰਮ ਦੀ ਹੌਲੀ ਪ੍ਰਗਤੀ ਦੇ ਨਾਲ ਨਾਲ ਫੰਡਾਂ ਦੀ ਘੱਟ ਵਰਤੋਂ 'ਤੇ ਆਪਣੀ ਚਿੰਤਾ ਜ਼ਾਹਰ ਕੀਤੀ ਅਤੇ ਰਾਜ ਨੂੰ ਇਸ ਯੋਜਨਾ ਨੂੰ ਤੇਜੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ । ਇਸ ਦੇ ਨਾਲ ਹੀ ਰਾਜ ਵਿਚ ਮਿਸ਼ਨ ਦੇ ਵੱਖ ਵੱਖ ਪਹਿਲੂਆਂ ਤੇ ਮੁੱਖ ਮੰਤਰੀ ਨਾਲ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ । ਮੁੱਖ ਮੰਤਰੀ ਨੇ ਰਾਜ ਦੇ ਪੇਂਡੂ ਘਰਾਂ ਨੂੰ ਘਰੇਲੂ ਤੇਜੀ ਨਾਲ ਟੂਟੀ ਕੁਨੈਕਸ਼ਨ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।
ਨਾਗਾਲੈਂਡ ਦੇ ਮੁੱਖ ਮੰਤਰੀ ਨੂੰ ਰਾਜ ਨੂੰ '100% ਐਫਐਚਟੀਸੀ ਰਾਜ' ਬਣਾਉਣ ਲਈ ਆਪਣੇ ਪੂਰੇ ਸਹਿਯੋਗ ਦਾ ਭਰੋਸਾ ਦਿਵਾਉਂਦਿਆਂ ਕੇਂਦਰੀ ਮੰਤਰੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਹਰ ਪਿੰਡ ਵਿਚ 100% ਟੂਟੀ ਕੁਨੈਕਸ਼ਨ ਮੁਹੱਈਆ ਕਰਵਾਉਣ ਲਈ 'ਹਰ ਘਰ ਜਲ' ਮੁਹਿੰਮ ਦੀ ਸ਼ੁਰੂਆਤ ਕਰਨ ਅਤੇ ਨਿਰਧਾਰਤ ਟੀਚਾ 2024 ਤੋਂ ਬਹੁਤ ਪਹਿਲਾਂ ਹੀ ਹਾਸਲ ਕਰ ਲੈਣ।
------------------------------
ਏਪੀਐਸ/ਐਸਜੀ/ਐਮਜੀ
(Release ID: 1649415)