ਗ੍ਰਹਿ ਮੰਤਰਾਲਾ
ਪੁਲਿਸ ਖੋਜ ਅਤੇ ਵਿਕਾਸ ਬਿਉਰੋ (ਬੀਪੀਆਰ ਐਂਡ ਡੀ) ਅੱਜ ਆਪਣੀ ਗੋਲਡਨ ਜੁਬਲੀ ਵਰ੍ਹੇਗੰਢ ਮਨਾ ਰਿਹਾ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੀਪੀਆਰ ਐਂਡ ਡੀ ਨੂੰ ਵਧਾਈ ਦਿੰਦਿਆਂ ਕਿਹਾ "ਪਿਛਲੇ 50 ਸਾਲਾਂ ਦੌਰਾਨ, ਬੀਪੀਆਰ ਅਤੇ ਡੀ ਦੇਸ਼ ਦੀ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਵਿੱਚ ਅਟੱਲ ਰਿਹਾ ਹੈ"
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਖੋਜ ਅਤੇ ਵਿਕਾਸ ਰਾਹੀਂ ਬੀਪੀਆਰ ਐਂਡ ਡੀ ਨੇ ਭਾਰਤ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ”
ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਜੀ ਕਿਸ਼ਨ ਰੈਡੀ ਦਾ ਕਹਿਣਾ ਹੈ ਕਿ “ਨਵੀਂ ਸੋਚ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਅਤੇ ਪੁਲਿਸ ਬਲਾਂ ਨੂੰ ਦੇਸ਼ ਦੀ ਸੁਰੱਖਿਆ ਲਈ ਸਮਰੱਥ ਬਣਾਉਣਾ ਇਕ ਨਵੇਂ ਅਤੇ ਆਤਮਨਿਰਭਰ ਭਾਰਤ ਦਾ ਮਹੱਤਵਪੂਰਣ ਪਹਿਲੂ ਹੈ”
Posted On:
28 AUG 2020 4:46PM by PIB Chandigarh
ਪੁਲਿਸ ਖੋਜ ਅਤੇ ਵਿਕਾਸ ਬਿਉਰੋਂ (ਬੀਪੀਆਰਐਂਡਡੀ) ਅੱਜ ਆਪਣੀ ਗੋਲਡਨ ਜੁਬਲੀ ਵਰ੍ਹੇਗੰਢ ਮਨਾ ਰਿਹਾ ਹੈ। ਇਸ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਵਰਚੁਅਲ ਵਿਧੀ ਰਾਹੀਂ ਇੱਕ ਸਮਾਗਮ ਕਰਵਾਇਆ ਗਿਆ । ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਜੀ ਕਿਸ਼ਨ ਰੈਡੀ ਨੇ ਨਵੀਂ ਦਿੱਲੀ ਵਿਖੇ ਆਯੋਜਤ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਦੀ ਗੋਲਡਨ ਜੁਬਲੀ 'ਤੇ ਬੀਪੀਆਰ ਐਂਡ ਡੀ ਨੂੰ ਵਧਾਈ ਦਿੱਤੀ। ਆਪਣੇ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ 50 ਸਾਲਾਂ ਵਿੱਚ, ਬੀਪੀਆਰ ਅਤੇ ਡੀ ਦੇਸ਼ ਦੀ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਵਿੱਚ ਅਟੱਲ ਰਿਹਾ ਹੈ । ਸਾਡਾ ਜ਼ੋਰ ਇਕ ਆਧੁਨਿਕ, ਪ੍ਰਭਾਵਸ਼ਾਲੀ ਅਤੇ ਸੰਵੇਦਨਸ਼ੀਲ ਸੁਰੱਖਿਆ ਢਾਂਚੇ ਦੇ ਨਿਰਮਾਣ 'ਤੇ ਹੈ ਜੋ ਸਮਾਜ ਦੇ ਸਾਰੇ ਵਰਗਾਂ ਵਿਚ ਸੁਰੱਖਿਆ ਦੀ ਭਾਵਨਾ ਨੂੰ ਪ੍ਰੇਰਿਤ ਕਰਦਾ ਹੈ । ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ “ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਤੌਰ ਤੇ ਬਣਾਈ ਰੱਖਣ ਲਈ ਤੇਜ ਰਫਤਾਰ ਨਾਲ ਵਿਕਸਿਤ ਹੋ ਰਹੇ ਤਕਨਾਲੋਜੀ ਦੇ ਉਪਯੋਗੀ ਸਾਧਨ ਨਾਲ ਕਦਮ ਮਿਲਾ ਕੇ ਚਲਣ ਦੀ ਜ਼ਰੂਰਤ ਅੱਜ ਤੋਂ ਪਹਿਲਾਂ ਕਦੇ ਵੀ ਇੰਨੀ ਜਿਆਦਾ ਨਹੀਂ ਸੀ।"
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ, “ਤਕਨਾਲੋਜੀ ਅਤੇ ਮਨੁੱਖੀ ਸਰੋਤਾਂ ਦੀ ਸਰਬੋਤਮ ਵਰਤੋਂ ਕਰਨ ਲਈ ਨਵੀਨਤਾ ਅਤੇ ਖੋਜ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਨਾਗਰਿਕ-ਕੇਂਦਰਿਤ ਅਤੇ ਨਾਗਰਿਕ-ਪੱਖੀ ਦ੍ਰਿਸ਼ਟੀਕੋਣ ਨਾਲ ਪੁਲਿਸ ਬਲਾਂ ਦੀ ਪਹੁੰਚ ਅਤੇ ਸਮਰੱਥਾ ਨੂੰ ਹੋਰ ਅੱਗੇ ਵਧਾਉਣ ਲਈ ਹੁਨਰ ਨਿਰਮਾਣ, ਖੋਜ ਅਤੇ ਸਿਖਲਾਈ ਦੇ ਖੇਤਰਾਂ ਨੂੰ ਨਿਰੰਤਰ ਅਪਡੇਟ ਕਰਨਾ ਮਹਤਵਪੂਰਨ ਹੈ ।
ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਵੀ ਬੀਪੀਆਰ ਐਂਡ ਡੀ ਨੂੰ ਇਸਦੀ ਗੋਲਡਨ ਜੁਬਲੀ ਵਰ੍ਹੇਗੰਢ 'ਤੇ ਵਧਾਈ ਦਿੱਤੀ ਹੈ। ਆਪਣੇ ਸੰਦੇਸ਼ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਪੁਲਿਸ ਖੋਜ ਅਤੇ ਵਿਕਾਸ ਬਿਉਰੋਂ ਨੂੰ ਇਸਦੀ ਗੋਲਡਨ ਜੁਬਲੀ ਵਰ੍ਹੇਗੰਢ ਤੇ ਵਧਾਈ। ਬੀਪੀਆਰ ਐਂਡ ਡੀ ਨੇ ਖੋਜ ਅਤੇ ਵਿਕਾਸ ਦੇ ਜ਼ਰੀਏ ਭਾਰਤ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਮੈਂ ਦੇਸ਼ ਵਿੱਚ ਇੱਕ ਮਜਬੂਤ ਅਤੇ ਆਧੁਨਿਕ ਪੁਲਿਸ ਪ੍ਰਣਾਲੀ ਲਈ ਬੀਪੀਆਰ ਅਤੇ ਡੀ ਦੇ ਨਿਰੰਤਰ ਯਤਨਾਂ ਨੂੰ ਸਲਾਮ ਕਰਦਾ ਹਾਂ। ”
ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਜੀ ਕਿਸ਼ਨ ਰੈਡੀ ਨੇ ਕਿਹਾ ਕਿ ਨਵੀਂ ਸੋਚ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਅਤੇ ਪੁਲਿਸ ਬਲਾਂ ਨੂੰ ਦੇਸ਼ ਦੀ ਸੁਰੱਖਿਆ ਲਈ ਸਮਰੱਥ ਬਣਾਉਣਾ ਇੱਕ ਨਵੇਂ ਅਤੇ ਆਤਮਨਿਰਭਰ ਭਾਰਤ ਦਾ ਇੱਕ ਮਹੱਤਵਪੂਰਣ ਪਹਿਲੂ ਹੈ। ਉਨ੍ਹਾਂ ਕਿਹਾ ਕਿ ਬਦਲਦੇ ਸਮੇਂ ਨਾਲ ਕਦਮ ਮਿਲਾ ਕੇ ਚਲਣ ਲਈ ਦੇਸ਼ ਵਿੱਚ ਕਾਨੂਨ ਤੇ ਪ੍ਰਬੰਧ ਦੇ ਬੁਨਿਆਦੀ ਢਾਂਚੇ ਵਿੱਚ ਤੇਜੀ ਲਿਆਉਣ ਦੀ ਜ਼ਰੂਰਤ ਹੈ ਅਤੇ ਇਹ ਖੋਜ ਅਤੇ ਵਿਕਾਸ ਤੋਂ ਬਿਨਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸ੍ਰੀ ਰੈਡੀ ਨੇ ਜੈਪੁਰ ਵਿੱਚ ਸੈਂਟ੍ਰਲ ਡਿਟੇਕਟਿਵ ਟ੍ਰੇਨਿੰਗ ਇੰਸਟਿਚਿਊਟ (ਸੀਡੀਟੀਆਈ) ਦੇ ਨਵੇਂ ਬਣੇ ਨਵੇਂ ਆਧੁਨਿਕ ਕੈਂਪਸ ਦਾ ਉਦਘਾਟਨ ਕੀਤਾ ਅਤੇ ਵਿਦਿਆਰਥੀ ਪੁਲਿਸ ਕੈਡਿਟਸ ਦੀ ਵੈਬਸਾਈਟ ਲਾਂਚ ਕੀਤੀ। ਬੀਪੀਆਰ ਐਂਡ ਡੀ ਦੀ ਗੋਲਡਨ ਜੁਬਲੀ 'ਤੇ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਲਈ ਵੱਖ-ਵੱਖ ਪੁਲਿਸ ਬਲਾਂ ਵੱਲੋਂ ਅਪਣਾਏ ਗਏ ਵਧੀਆ ਢੰਗ ਤਰੀਕਿਆਂ ਲਈ ਕੋਵਿਡ-19 'ਤੇ ਇੱਕ ਡਾਕ ਟਿਕਟ, ਸੋਵਿਨਿਅਰ ਅਤੇ ਰਿਪੋਜ਼ਟਰੀ ਆਫ਼ ਰਿਸਰਚ ਵੀ ਜਾਰੀ ਕੀਤਾ ਗਿਆ।
ਗ੍ਰਹਿ ਸਕੱਤਰ ਸ੍ਰੀ ਅਜੈ ਕੁਮਾਰ ਭੱਲਾ ਨੇ ਕਿਹਾ ਕਿ ਬੀਪੀਆਰ ਐਂਡ ਡੀ ਨੇ ਪਿਛਲੇ ਪੰਜ ਦਹਾਕਿਆਂ ਦੌਰਾਨ ਭਾਰਤੀ ਪੁਲਿਸ ਨੂੰ ਅਪਰਾਧਾਂ ਅਤੇ ਕਾਨੂੰਨ ਤੇ ਪ੍ਰਬੰਧ ਨਾਲ ਨਜਿੱਠਣ ਲਈ ਵਧੇਰੇ ਨਿਪੁੰਨ ਬਣਾਉਣ ਦੇ ਕੰਮ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਨੇ ਇੱਕ ਅਦਾਇਗੀ ਸ਼ੁਦਾ ਇੰਟਰਨਸ਼ਿਪ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਹੈ ਤਾਂ ਜੋ ਨੌਜਵਾਨ ਵਿਦਿਆਰਥੀਆਂ ਨੂੰ ਪੁਲਿਸ ਨਾਲ ਸਬੰਧਤ ਵਿਸ਼ਿਆਂ ਵਿੱਚ ਪੜ੍ਹਾਈ ਲਈ ਉਤਸ਼ਾਹਿਤ ਕੀਤਾ ਜਾ ਸਕੇ, ਜਦੋਂ ਉਹ ਬੀਪੀਆਰ ਐਂਡ ਡੀ ਨਾਲ ਜੁੜੇ ਹੋਏ ਹੋਣ। ਗ੍ਰਹਿ ਸਕੱਤਰ ਨੇ ਇਹ ਵੀ ਕਿਹਾ ਕਿ ਗ੍ਰਹਿ ਮੰਤਰਾਲਾ ਬੀਪੀਆਰ ਐਂਡ ਡੀ ਦਾ ਮਾਰਗ ਦਰਸ਼ਨ ਕਰਨ ਅਤੇ ਇਸਦੇ ਸਾਰੇ ਯਤਨਾਂ ਵਿੱਚ ਸਹਿਯੋਗ ਦੇਣ ਲਈ ਵਚਨਬੱਧ ਹੈ।
ਪੁਲਿਸ ਖੋਜ ਤੇ ਵਿਕਾਸ ਬਿਓਰੋ 28 ਅਗਸਤ 1970 ਨੂੰ ਭਾਰਤ ਸਰਕਾਰ ਦੇ ਗ੍ਰਿਹ ਮੰਤਰਾਲੇ ਦੇ ਇੱਕ ਮਤੇ ਰਾਹੀਂ ਸਥਾਪਿਤ ਕੀਤਾ ਗਿਆ ਸੀ ਤੇ ਇਸ ਨੂੰ ਕਾਇਮ ਕਰਨ ਦਾ ਮੰਤਵ ਪੁਲਿਸ ਦੇ ਕੰਮ ਵਿੱਚ ਬੇਹਤਰੀਨ ਕਾਰਗੁਜ਼ਾਰੀ ਨੂੰ ਉਤਸ਼ਾਹਿਤ ਕਰਨਾ, ਪੁਲਿਸ ਦੀਆਂ ਸਮੱਸਿਆਵਾਂ ਨੂੰ ਛੇਤੀਤੇ ਇੱਕ ਤਰੀਕੇ ਅਨੁਸਾਰ ਅਧਿਐਨ ਕਰਨਾ, ਪੁਲਿਸ ਦੀਆਂ ਵਿਧੀਆਂ ਤੇ ਤਕਨੀਕਾਂ ਵਿੱਚ ਵਿਗਿਆਨ ਤੇ ਟੈਕਨੋਲੋਜੀ ਨੂੰ ਲਾਗੂ ਕਰਨਾ ਸੀ।
--------------------------------------------------------------
ਐਨਡਬਲਿਊ/ਆਰਕੇ/ਪੀਕੇ/ਏਡੀ/ਡੀਡੀਡੀ
(Release ID: 1649413)
Visitor Counter : 237