ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਸੀਸੀਆਈ ਨੇ ਕੰਫਰਟ ਇਨਵੈਸਟਮੈਂਟ II ਵੱਲੋਂ ਨਕਸਟਰਾ ਡਾਟਾ ਲਿਮਟਿਡ ਦੇ ਲਾਜ਼ਮੀ ਰੂਪ ਵਿੱਚ ਬਦਲਣਯੋਗ ਤਰਜੀਹੀ ਸ਼ੇਅਰਾਂ ਅਤੇ ਇਕੁਇਟੀ ਪ੍ਰਾਪਤ ਕਰਨ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ
Posted On:
27 AUG 2020 4:42PM by PIB Chandigarh
ਭਾਰਤ ਦੇ ਪ੍ਰਤਿਯੋਗੀ ਕਮਿਸ਼ਨ (ਸੀ.ਸੀ.ਆਈ.) ਨੇ ਕੰਫਰਟ ਇਨਵੇਸਟਮੈਂਟ II ਵੱਲੋਂ ਨਕਸਟਰਾ ਡਾਟਾ ਲਿਮਟਿਡ ਦੇ ਲਾਜ਼ਮੀ ਰੂਪ ਵਿੱਚ ਬਦਲਣ ਯੋਗ ਤਰਜੀਹੀ ਸ਼ੇਅਰਾਂ ਅਤੇ ਇਕੁਇਟੀ ਪ੍ਰਾਪਤ ਕਰਨ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਹੈ ।
ਤਜਵੀਜ਼ ਸ਼ੁਦਾ ਜੋੜ ਕੰਫਰਟ ਇਨਵੈਸਟਮੈਂਟ II ਵੱਲੋਂ ਨਕਸਟਰਾ ਡਾਟਾ ਲਿਮਟਿਡ ਦੇ ਲਾਜ਼ਮੀ ਰੂਪ ਵਿੱਚ ਬਦਲਣ ਯੋਗ ਤਰਜੀਹੀ ਸ਼ੇਅਰਾਂ ਅਤੇ ਕੁਝ ਇਕੁਇਟੀ ਸ਼ੇਅਰਾਂ ਨੂੰ ਹਾਸਲ ਕਰਨ ਨਾਲ ਸੰਬੰਧਿਤ ਹੈ। ਇਸ ਉਪਰੰਤ ਇਹ ਵੀ ਕਿਹਾ ਗਿਆ ਹੈ ਕਿ ਮੁਲਾਂਕਣ ਪੂਰਾ ਹੋਣ ਤੇ ਸੀ ਸੀ ਪੀ ਐਸ ਨੂੰ ਇਕਵਿਟੀ ਸ਼ੇਅਰਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ।
ਕੰਫਰਟ ਇਨਵੈਸਟਮੈਂਟਸ II ਮੌਰਿਸ਼ਸ ਵਿੱਚ ਸਥਾਪਿਤ ਕੀਤਾ ਗਿਆ ਵਿਸ਼ੇਸ਼ ਮੰਤਵੀ ਵਾਹਨ ਹੈ, ਜੋ ਪ੍ਰਸਤਾਵਿਤ ਲੈਣ-ਦੇਣ ਦੇ ਉਦੇਸ਼ਾਂ ਲਈ ਕਾਰਲਾਈਲੇ ਸਮੂਹ ਦੇ ਸਹਿਯੋਗੀ ਸੰਗਠਨਾਂ ਦੀ ਮਾਲਕੀ ਅਤੇ ਨਿਵੇਸ਼ ਫੰਡਾਂ ਨਾਲ ਕੰਟਰੋਲ ਜਾਂ ਸਲਾਹ ਨਾਲ ਬਣਾਇਆ ਗਿਆ ਹੈ । ਕਾਰਲਾਈਲੇ ਸਮੂਹ ਇੱਕ ਵਿਸ਼ਵ ਪੱਧਰੀ ਵਿਕਲਪਕ ਸੰਪਤੀ ਪ੍ਰਬੰਧਕ ਹੈ, ਜੋ ਵਿਸ਼ਵ ਪੱਧਰ 'ਤੇ ਨਿਵੇਸ਼ ਕਰਨ ਵਾਲੇ ਫੰਡਾਂ ਦਾ ਪ੍ਰਬੰਧਨ ਕਰਦਾ ਹੈ।
ਨਕਸਟਰਾ ਡਾਟਾ, ਅਤੇ ਗੈਰ-ਸੂਚੀਬੱਧ ਇਕਾਈ, ਜੋ ਭਾਰਤ ਵਿਚ ਸਥਾਪਿਤ ਕੀਤੀ ਗਈ ਹੈ, ਭਾਰਤੀ ਏਅਰਟੈੱਲ ਲਿਮਟਿਡ ਦੀ ਪੂਰੀ ਮਲਕੀਅਤ ਵਾਲੀ ਇਕ ਸਹਾਇਕ ਕੰਪਨੀ ਹੈ ਜੋ ਭਾਰਤ ਵਿਚ ਸਥਿਤ ਇਸ ਦੇ 10 ਡਾਟਾ ਸੈਂਟਰਾਂ (ਜਿਸ ਵਿਚ ਮੁੰਬਈ ਵਿਚਲੇ 2 ਸਹਿਭਾਗੀ ਡਾਟਾ ਸੈਂਟਰ ਸ਼ਾਮਲ ਹਨ) ਵੱਲੋਂ ਪੂਰੇ ਭਾਰਤ ਵਿਚ ਸੱਤ ਥਾਵਾਂ ਤੇ ਵਿਵਸਥਿਤ, ਕਲਾਉਡ ਅਤੇ ਪ੍ਰਬਂਧਤ ਸੇਵਾਵਾਂ ਦਾ ਇਕ ਏਕੀਕ੍ਰਿਤ ਪੋਰਟਫੋਲੀਓ ਪ੍ਰਦਾਨ ਕਰਦਾ ਹੈ ।
ਸੀਸੀਆਈ ਦਾ ਵਿਸਥਾਰਿਤ ਆਦੇਸ਼ ਦਿਤਾ ਜਾਵੇਗਾ ।
-------------------
ਆਰਐਮ/ਕੇਐਮਐਨ
(Release ID: 1649104)
ਵਿਜ਼ੀਟਰ ਕਾਊਂਟਰ : 150