ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਵੱਲੋਂ ਸੂਬਿਆਂ ਦੇ ਉਦਯੋਗ ਮੰਤਰੀਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨਾਲ ਉਦਯੋਗਿਕ ਸਰਗਰਮੀ ਤੇ ਸਰਮਾਏਕਾਰੀ ਵਧਾਉਣ ਬਾਰੇ ਵਰਚੂਅਲ ਮੀਟਿੰਗ ।

ਕੌਮੀ ਜੀ ਆਈ ਐਸ - ਅਧਾਰਤ ਭੂੰਮੀ ਬੈਂਕ ਸਿਸਟਮ ਦੀ ਸ਼ੁਰੂਆਤ ।

ਸ਼੍ਰੀ ਗੋਇਲ ਵੱਲੋਂ ਸੂਬਿਆਂ ਨੂੰ ਟੀਮ ਇੰਡੀਆ ਦੀ ਭਾਵਨਾ ਨਾਲ ਇਕੱਠੇ ਹੋ ਕੇ ਕੰਮ ਕਰਨ ਦਾ ਸੱਦਾ।

'ਇੱਕ ਜਿਲਾ ਇੱਕ ਵਸਤੂ' ਪਹੁੰਚ ਬਾਰੇ ਸ਼੍ਰੀ ਗੋਇਲ ਨੇ ਕਿਹਾ ਕਿ ਇਸ ਨਾਲ ਭਾਰਤ ਨੂੰ ਉਤਪਾਦਨ ਦਾ ਇੱਕ
ਪਾਵਰ ਹਾਊਸ ਬਣਾਉਣ ਵਿੱਚ ਮਦਦ ਮਿਲੇਗੀ।

Posted On: 27 AUG 2020 2:57PM by PIB Chandigarh

ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਸੂਬਿਆਂ ਦੇ ਉਦਯੋਗ ਮੰਤਰੀਆਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸਾਸਕਾਂ ਤੇ ਕੇਂਦਰ ਤੇ ਸੂਬਾ ਸਰਕਾਰਾਂ ਦੇ ਉਚ ਅਧਿਕਾਰੀਆਂ ਨਾਲ ਵਰਚੂਅਲ ਮੀਟਿੰਗ ਕੀਤੀ ਇਸ ਮੀਟਿੰਗ ਦੌਰਾਨ ਦੇਸ਼ ਵਿੱਚ ਉਦਯੋਗਿਕ ਉਤਪਾਦਨ ਵਧਾਏ ਜਾਣ, ਸਰਮਾਏਕਾਰੀ ਨੂੰ ਅਕਰਸ਼ਿਤ ਕਰਨ, 'ਇੱਕ ਜਿਲਾ ਇੱਕ ਵਸਤੂ' ਪਹੁੰਚ ਨੂੰ ਅੱਗੇ ਤੋਰਨ ਤੇ ਆਤਮ ਨਿਰਭਰ ਭਾਰਤ ਪ੍ਰਤੀ ਇੱਕ ਕੌਮੀ ਲਹਿਰ ਨੂੰ ਹੱਲਾਸ਼ੇਰੀ ਦੇਣ ਵਰਗੇ ਮੁਦਿਆਂ ਤੇ ਚਰਚਾ ਕੀਤੀ ਗਈ
ਸ਼੍ਰੀ ਪੀਯੂਸ਼ ਗੋਇਲ ਨੇ ਜੀ ਆਈ ਐਸ-ਅਧਾਰਤ ਭੂੰਮੀ ਬੈਂਕ ਸਿਸਟਮ ਦੀ -ਸ਼ੁਰੂਆਤ ਕੀਤੀ ਇਹ ਸਿਸਟਮ ਉਦਯੋਗਿਕ ਸੂਚਨਾ ਪ੍ਰਣਾਲੀ ਨੂੰ ਸੂਬਾ ਜੀ ਆਈ ਐਸ ਪ੍ਰਣਾਲੀਆਂ ਨਾਲ ਜੋੜ ਕੇ ਵਿਕਸਤ ਕੀਤਾ ਜਾ ਰਿਹਾ ਹੈ ਅੱਜ ਇਹ ਪ੍ਰਾਜੈਕਟ 6 ਸੂਬਿਆਂ ਲਈ ਸ਼ੁਰੂ ਕੀਤਾ ਗਿਆ ਸਿਸਟਮ ਨੂੰ ਲਾਂਚ ਕਰਦਿਆਂ ਸ਼੍ਰੀ ਗੋਇਲ ਨੇ ਭਰੋਸਾ ਪ੍ਰਗਟ ਕੀਤਾ ਕਿ ਹੋਰ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦਸੰਬਰ 2020 ਤੱਕ ਇਸ ਸਿਸਟਮ ਨਾਲ ਜੁੜ ਜਾਣਗੇ ਉਨਾ ਕਿਹਾ ਕਿ ਇਹ ਇੱਕ ਛੋਟਾ ਨਮੂਨਾ ਹੈ ਅਤੇ ਇਸ ਨੂੰ ਸੂਬਿਆਂ ਤੋਂ ਸੁਝਾਅ ਮਿਲਣ ਉਪਰੰਤ ਭੂੰਮੀ ਦੀ ਸ਼ਨਾਖਤ ਤੇ ਖਰੀਦ ਕਰਨ ਲਈ ਇੱਕ ਕਾਰਗਰ ਤੇ ਪਾਰਦਰਸ਼ੀ ਤੰਤਰ ਵਜੋਂ ਵਿਕਸਿਤ ਕੀਤਾ ਜਾਵੇਗਾ
ਆਪਣੇ ਸੰਬੋਧਨ ਵਿੱਚ ਸ਼੍ਰੀ ਗੋਇਲ ਨੇ ਦੇਸ਼ ਵਿੱਚ ਉਦਯੋਗਿਕ ਸਰਗਰਮੀਆਂ ਨੂੰ ਵਧਾਉਣ ਲਈ ਸੂਬਿਆਂ ਨੂੰ ਟੀਮ ਇੰਡੀਆ ਦੀ ਭਾਵਨਾ ਨਾਲ ਕੰਮ ਕਰਨ , ਸਰਮਾਏਕਾਰੀ ਨੂੰ ਅਕਰਸ਼ਿਤ ਕਰਨ, 130 ਕਰੋੜ ਲੋਕਾਂ ਨੂੰ ਬੇਹਤਰ ਜੀਵਨ ਦੇਣ ਅਤੇ ਅਗਲੀਆਂ ਪੀੜੀਆਂ ਨੂੰ ਰੌਸ਼ਨ ਭਵਿੱਖ ਦੇਣ ਦਾ ਸੱਦਾ ਦਿੱਤਾ ਉਨਾ ਕਿਹਾ ਕਿ ਆਤਮ ਨਿਰਭਰ ਭਾਰਤ ਨੂੰ ਇੱਕ ਸਵੈ ਨਿਰਭਰ ਦੇਸ਼ ਵਜੋਂ ਦੁਨੀਆਂ ਨਾਲ ਭਰੋਸੇ ਤੇ ਮਜ਼ਬੂਤੀ ਵਾਲੀ ਸਥਿਤੀ ਤੋਂ ਆਪਣੇ ਸਰੋਕਾਰ ਵਧਾਉਣੇ ਹੋਣਗੇ ਉਨਾ ਕਿਹਾ ਕਿ ਭਾਰਤ ਨੂੰ 5 ਸਾਲਾਂ ਵਿੱਚ 5 ਟ੍ਰਿਲੀਅਨ ਡਾਲਰ ਦਾ ਅਰਥਚਾਰਾ ਬਣਾਉਣ ਦਾ ਟੀਚਾ ਹਾਸਲ ਕਰਨਾ ਹੈ
ਵਣਜ ਤੇ ਸਨਅਤ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਭਾਰਤ ਨੂੰ ਫੈਕਟਰੀ ਉਤਪਾਦਨ ਦਾ ਧੁਰਾ ਬਣਾਉਣ ਤੇ ਸਰਮਾਏਕਾਰੀ ਅਕਰਸ਼ਿਤ ਕਰਨ ਲਈ ਸੂਬਿਆਂ ਨੂੰ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ ਉਨਾ ਸੂਬਿਆਂ ਨੂੰ ਹਰੇਕ ਜਿਲੇ ਦੀ ਉਸ ਵਸਤੂ ਦੀ ਸ਼ਨਾਖਤ ਕਰਨ ਲਈ ਕਿਹਾ ਜਿਸ ਨੂੰ ਪ੍ਰੋਤਸਾਹਤ ਕੀਤਾ ਜਾ ਸਕਦਾ ਹੈ


ਵਾਈਬੀ/ਏਪੀ


(Release ID: 1649050) Visitor Counter : 211