ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਨੌਜਵਾਨਾਂ ਵਿੱਚ ਉੱਦਮਸ਼ੀਲ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ

ਸਾਨੂੰ ਇੱਕ ਸਸ਼ਕਤ ਭਾਰਤ, ਇੱਕ ਸਵੈਭਿਮਾਨੀ ਭਾਰਤ ਅਤੇ ਇੱਕ ਆਤਮਨਿਰਭਰ ਭਾਰਤ ਦੀ ਸਿਰਜਣਾ ਕਰਨੀ ਚਾਹੀਦੀ ਹੈ: ਉਪ ਰਾਸ਼ਟਰਪਤੀ


ਗਾਂਧੀ ਜੀ ਸਾਡੇ ਮਾਰਗ-ਦਰਸ਼ਕ ਰਹੇ ਹਨ ਕਿਉਂਕਿ ਉਹ ਇੱਕ ਇਨੋਵੇਟਰ ਸਨ ਜਿਨ੍ਹਾਂ ਨੇ ਨਿਰੰਤਰ ਪ੍ਰਯੋਗ ਕੀਤੇ: ਉਪ ਰਾਸ਼ਟਰਪਤੀ


ਸਾਡਾ ਸੁਤੰਤਰਤਾ ਸੰਗਰਾਮ ਸਿਰਫ ਇੱਕ ਰਾਜਨੀਤਿਕ ਲਹਿਰ ਹੀ ਨਹੀਂ ਸੀ ਬਲਕਿ ਰਾਸ਼ਟਰੀ ਪੁਨਰ-ਉਥਾਨ ਅਤੇ ਸਮਾਜਿਕ-ਸੱਭਿਆਚਾਰਕ ਜਾਗ੍ਰਿਤੀ ਦੀ ਮੰਗ ਸੀ: ਉਪ ਰਾਸ਼ਟਰਪਤੀ


ਆਚਾਰੀਆ ਵਿਨੋਬਾ ਭਾਵੇ ਜਿਹੇ ਮਹਾਨ ਨੇਤਾਵਾਂ ਦੇ ਜੀਵਨ ਅਤੇ ਕਾਰਜਾਂ ਬਾਰੇ ਨੌਜਵਾਨਾਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾਵੇ: ਉਪ ਰਾਸ਼ਟਰਪਤੀ

Posted On: 27 AUG 2020 12:55PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਆਉਣ ਵਾਲੇ ਸਮੇਂ ਵਿੱਚ ਭਾਰਤ ਨੂੰ ਆਤਮਨਿਰਭਰਬਣਾਉਣ ਲਈ ਰਾਸ਼ਟਰ ਦੇ ਨੌਜਵਾਨਾਂ ਵਿੱਚ ਉੱਦਮਸ਼ੀਲ ਪ੍ਰਤਿਭਾ ਨੂੰ ਪ੍ਰੋਤਸਾਹਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਆਤਮ-ਨਿਰਭਰਤਾ ਪ੍ਰਾਪਤ ਕਰਨ ਲਈ ਅਤੇ ਵੱਡੇ ਪੈਮਾਨੇ ʼਤੇ ਮਨੁੱਖਤਾ ਦੀ ਸੇਵਾ ਕਰਨ ਲਈ ਦੇਸ਼ ਦੇ ਹਰੇਕ ਨਾਗਰਿਕ ਦੀ ਉੱਦਮਸ਼ੀਲ ਪ੍ਰਤਿਭਾ ਤੇ ਤਕਨੀਕੀ ਹੁਨਰ ਅਤੇ ਆਪਣੇ ਸਥਾਨਕ ਸੰਸਾਧਨਾਂ ਦਾ ਉਪਯੋਗ ਕਰਨਾ ਚਾਹੀਦਾ ਹੈ।

 

ਉਹ ਸਮਾਜਿਕ ਉਥਾਨ ਅਤੇ ਭੂਦਾਨ ਅੰਦੋਲਨ ਲਈ ਗਾਂਧੀ ਜੀ ਦੇ ਫ਼ਲਸਫ਼ੇ ਦੇ ਪ੍ਰਸਾਰ ਵਿੱਚ ਆਚਾਰੀਆ ਵਿਨੋਬਾ ਭਾਵੇ ਦੇ ਯੋਗਦਾਨ 'ਤੇ ਇੱਕ ਵੈਬੀਨਾਰ ਨੂੰ ਸੰਬੋਧਨ ਕਰ ਰਹੇ ਸਨ।

 

ਵਿਨੋਬਾ ਜੀ ਅਤੇ ਗਾਂਧੀ ਜੀ ਦੀ ਵਿਜ਼ਨ ਅਨੁਸਾਰ ਇੱਕ ਸਸ਼ਕਤ ਭਾਰਤ, ਇੱਕ ਸਵੈਭਿਮਾਨੀ ਭਾਰਤ ਅਤੇ ਇੱਕ ਆਤਮਨਿਰਭਰ ਭਾਰਤ ਦੀ ਸਿਰਜਣਾ ਕਰਨ ਦਾ ਸੱਦਾ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀ ਆਤਮ-ਨਿਰਭਰਤਾ ਦੀ ਧਾਰਨਾ ਅਤੀ ਰਾਸ਼ਟਰਵਾਦੀ ਅਤੇ ਸੰਰੱਖਿਆਵਾਦੀ ਨਹੀਂ ਹੈ, ਬਲਕਿ ਗਲੋਬਲ ਭਲਾਈ ਵਿੱਚ ਹੋਰ ਮਹੱਤਵਪੂਰਨ ਭਾਗੀਦਾਰ ਬਣਨ ਦੀ ਹੈ।

 

ਮਹਾਤਮਾ ਗਾਂਧੀ ਦੇ ਵਿਚਾਰਾਂ ਦੀ ਨਿਰੰਤਰਤਾ ਬਾਰੇ ਬੋਲਦਿਆਂ, ਸ਼੍ਰੀ ਨਾਇਡੂ ਨੇ ਕਿਹਾ ਕਿ ਗਾਂਧੀ ਜੀ ਅੱਜ ਵੀ ਸਾਡੇ ਮਾਰਗ-ਦਰਸ਼ਕ ਬਣੇ ਹੋਏ ਹਨ ਕਿਉਂਕਿ ਉਹ ਇੱਕ ਇਨੋਵੇਟਰ ਸਨ ਜੋ ਨਿਰੰਤਰ ਪ੍ਰਯੋਗ ਕਰਦੇ ਰਹੇ।

 

ਉਨ੍ਹਾਂ ਕਿਹਾ ਕਿ ਗਾਂਧੀ ਜੀ ਵਿੱਚ ਉਨ੍ਹਾਂ ਮੁੱਦਿਆਂ ਨੂੰ ਉਠਾਉਣ ਦੀ ਹਿੰਮਤ ਸੀ ਜੋ ਛੂਤ-ਛਾਤ ਦੀ ਤਰਾਂ ਨਿਹਾਇਤ ਚੁਣੌਤੀਪੂਰਨ ਸਨ। ਉਨ੍ਹਾਂ ਅੱਗੇ ਕਿਹਾ, “ਅਸੀਂ ਉਨ੍ਹਾਂ ਦੀ ਸੁਹਿਰਦਤਾ, ਇਮਾਨਦਾਰੀ ਅਤੇ ਲੋਕਾਂ ਪ੍ਰਤੀ ਡੂੰਘੀ ਸੰਵੇਦਨਾ  ਲਈ ਪ੍ਰਸ਼ੰਸਾ ਕਰਦੇ ਹਾਂ।

 

ਇਹ ਦੇਖਦਿਆਂ ਕਿ ਹਰਿਜਨ ਸੇਵਕ ਸੰਘ ਦੀ ਸਥਾਪਨਾ ਮਹਾਤਮਾ ਗਾਂਧੀ ਨੇ 1932 ਵਿੱਚ ਪੂਨਾ ਪੈਕਟ ਦੇ ਸਿਧਾਂਤਾਂ ਵਿੱਚ ਆਪਣੀ ਡੂੰਘੀ ਆਸਥਾ ਦੇ ਕਾਰਨ ਕੀਤੀ ਸੀ, ਉਪ ਰਾਸ਼ਟਰਪਤੀ ਨੇ ਕਿਹਾ ਕਿ ਗਾਂਧੀ ਜੀ ਲਈ ਪੂਨਾ ਪੈਕਟ ਇੱਕ ਆਸਥਾ ਦਾ ਦਸਤਾਵੇਜ਼ ਸੀ ਅਤੇ ਇਹ ਦੱਬੇ-ਕੁਚਲੇ ਵਰਗ ਦੇ ਲੋਕਾਂ ਦੇ ਉਥਾਨ, ਉਨ੍ਹਾਂ ਲਈ ਬਣਦੇ ਨਿਆਂ ਅਤੇ ਸਨਮਾਨ ਨੂੰ ਪੁਨਰ ਸਥਾਪਿਤ ਕਰਨ ਦੇ ਵਿਸ਼ਵਾਸ ਦਾ ਮਾਮਲਾ ਸੀ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਸਾਡਾ ਸੁਤੰਤਰਤਾ ਸੰਗਰਾਮ ਸਿਰਫ ਰਾਜਨੀਤਿਕ ਲਹਿਰ ਹੀ ਨਹੀਂ ਸੀ ਬਲਕਿ ਰਾਸ਼ਟਰੀ ਪੁਨਰ-ਉਥਾਨ ਅਤੇ ਸਮਾਜਿਕ-ਸੱਭਿਆਚਾਰਕ ਜਾਗ੍ਰਿਤੀ ਦਾ ਸੱਦਾ ਵੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕਾਂ ਦਾ ਸਸ਼ਕਤੀਕਰਨ, ਸਾਡੇ ਸੁਤੰਤਰਤਾ ਅੰਦੋਲਨ ਦਾ ਇੱਕ ਮੁੱਖ ਹਿੱਸਾ ਸੀ ਅਤੇ ਕਿਹਾ ਕਿ ਗਾਂਧੀ ਜੀ ਚਾਹੁੰਦੇ ਹਨ ਕਿ ਭਾਰਤ ਬਸਤੀਵਾਦੀ ਸ਼ਾਸਨ ਵਿਰੁੱਧ ਇੱਕਜੁਟ ਰਹੇ, ਆਪਣੇ ਸੱਭਿਆਚਾਰ, ਭਾਸ਼ਾ ਉੱਤੇ ਬਹੁਤ ਮਾਣ ਕਰੇ ਅਤੇ ਆਪਣੀਆਂ ਅੰਦਰੂਨੀ ਸ਼ਕਤੀਆਂ ਦੀ ਫਿਰ ਤੋਂ ਖੋਜ ਕਰੇ।

 

ਇਹ ਦੇਖਦੇ ਹੋਏ ਕਿ ਮਹਾਤਮਾ ਗਾਂਧੀ ਨੇ ਅਵੱਗਿਆ ਦੇ ਬਾਵਜੂਦ ਵੀ ਨਿਮਰਤਾ ਦਿਖਾਈ, ਉਪ ਰਾਸ਼ਟਰਪਤੀ ਨੇ ਕਿਹਾ ਕਿ ਗਾਂਧੀ ਜੀ ਨੂੰ ਸ਼ੇਅਰ ਐਂਡ ਕੇਅਰਦੇ ਪ੍ਰਾਚੀਨ ਭਾਰਤੀ ਲੋਕਾਚਾਰ ਦਾ ਅਨੁਭਵ  ਸੀ।

 

ਆਚਾਰੀਆ ਵਿਨੋਬਾ ਭਾਵੇ ਨੂੰ ਗਾਂਧੀ ਜੀ ਦਾ ਇੱਕ ਆਦਰਸ਼ ਚੇਲਾ ਦੱਸਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਉਹ ਵਿਸ਼ਵਾਸ ਕਰਦੇ ਹਨ ਕਿ ਭਾਰਤੀਅਤਾ ਦਾ ਸਾਰ ਇੱਕ ਦੇਖਭਾਲ ਕਰਨ ਵਾਲਾ ਰਵੱਈਆ ਅਤੇ ਤਿਆਗ ਤੇ ਸੇਵਾ ਦੀ ਭਾਵਨਾ ਹੈ।

 

ਆਚਾਰੀਆ ਵਿਨੋਬਾ ਭਾਵੇ ਦੇ ਅੰਦੋਲਨ ਦੀ ਗੱਲ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ  ਗਾਂਧੀ ਜੀ ਵਾਂਗ ਹੀ ਵਿਨੋਬਾ ਨੇ ਬਿਨਾ ਕਿਸੇ ਜ਼ਬਰਦਸਤੀ, ਬਿਨਾ ਹਿੰਸਾ ਦੇ ਪਰਿਵਰਤਨ ਲਿਆਂਦਾ ਅਤੇ ਦਿਖਾਇਆ ਕਿ ਸਕਾਰਾਤਮਿਕ ਅਤੇ ਸਥਾਈ ਪਰਿਵਰਤਨ ਲੋਕਾਂ ਦੀ ਸਰਗਰਮ ਭਾਗੀਦਾਰੀ ਨਾਲ ਸੰਭਵ ਹਨ।

 

ਵਿਨੋਬਾ ਜੀ ਦੁਆਰਾ 14 ਸਾਲ ਵਿੱਚ  ਲਗਭਗ 70,000 ਕਿਲੋਮੀਟਰ ਲੰਮੀ ਪੈਦਲ ਯਾਤਰਾ ਜਿਸ ਦੌਰਾਨ ਭੂਮੀਹੀਣ ਕਿਸਾਨਾਂ ਲਈ 42 ਲੱਖ ਏਕੜ ਭੂਮੀ ਦਾਨ ਹੋਈ, ਦਾ ਜ਼ਿਕਰ ਕਰਦਿਆਂ ਉਪ-ਰਾਸ਼ਟਰਪਤੀ ਨੇ ਦੱਸਿਆ ਕਿ ਪੋਚਮਪੱਲੀ ਦੇ ਸ਼੍ਰੀ ਵੇਦਿਰੇ  ਰਾਮ ਚੰਦਰ ਰੈੱਡੀ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਵਿਨੋਭਾ ਜੀ ਦੀ ਅਪੀਲ ਦੇ ਜਵਾਬ ਵਿੱਚ ਉਨ੍ਹਾਂ ਨੂੰ ਆਪਣੀ 100 ਏਕੜ ਜ਼ਮੀਨ ਦਾਨ ਕਰ ਦਿੱਤੀ ਸੀ।

 

ਇਹ ਰੇਖਾਂਕਿਤ ਕਰਦੇ ਹੋਏ ਕਿ ਵਿਨੋਬਾ ਦੇ ਸਰਵੋਦਯ ਅੰਦੋਲਨ ਅਤੇ ਗ੍ਰਾਮਦਾਨ ਸੰਕਲਪ ਨੇ ਗ੍ਰਾਮ ਪੁਨਰ ਨਿਰਮਾਣ ਅਤੇ ਗ੍ਰਾਮ ਉਥਾਨ ਦੇ ਗਾਂਧੀਵਾਦੀ ਆਦਰਸ਼ ਦੀ ਮਿਸਾਲ ਕਾਇਮ ਕੀਤੀ, ਉਪ ਰਾਸ਼ਟਰਪਤੀ ਨੇ ਕਿਹਾ ਕਿ ਮਨੁੱਖੀ  ਭਲਾਈ ਉੱਤੇ ਭਰੋਸਾ ਅਤੇ ਇਹ ਵਿਸ਼ਵਾਸ ਕਿ  ਅਮੀਰ ਲੋਕ ਆਪਣੀ ਖੁਸ਼ਹਾਲੀ ਨੂੰ ਵੰਚਿਤ ਅਬਾਦੀ ਦੇ ਨਾਲ ਸਾਂਝਾ ਕਰਨਗੇਇਹ ਪਹਿਲਕਦਮੀਆਂ ਇਸ ਗੱਲ ʼਤੇ ਹੀ ਕੇਂਦ੍ਰਿਤ ਸਨ । ਉਨ੍ਹਾਂ ਹੋਰ ਕਿਹਾ, “ਇਹ ਪਿੰਡਾਂ ਦੇ ਸਮਾਜਿਕ-ਆਰਥਿਕ ਉਥਾਨ ਲਈ ਇੱਕ ਸਹਿਕਾਰੀ ਪ੍ਰਣਾਲੀ ਸੀ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਵਿਨੋਬਾ ਜੀ ਭਾਰਤੀ ਰਾਸ਼ਟਰਵਾਦੀਆਂ ਦੀ ਉਸ ਲੰਬੀ ਅਤੇ ਪ੍ਰੇਰਣਾਦਾਇਕ ਪਰੰਪਰਾ  ਨਾਲ ਸਬੰਧਿਤ ਸਨ ਜਿਨ੍ਹਾਂ ਨੇ ਸਾਡੇ ਲੋਕਾਂ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਨੂੰ ਦਿਸ਼ਾ ਦਿੱਤੀ। ਉਨ੍ਹਾਂ ਕਿਹਾ ਕਿ ਸਾਡੀ ਗ੍ਰਾਮੀਣ ਅਬਾਦੀ ਜੋ ਕਿ ਸਾਡੀ ਕੁੱਲ ਅਬਾਦੀ ਦਾ 60% ਹੈ, ਲਈ ਏਕੀਕ੍ਰਿਤ ਤਰੀਕੇ ਨਾਲ ਕੰਮ ਕਰਨਾ ਹੀ ਵਿਨੋਬਾ ਜੀ ਨੂੰ, ਉਨ੍ਹਾਂ ਦੇ 125ਵੇਂ ਜਨਮ ਦਿਵਸ 'ਤੇ ਸੱਚੀ ਸ਼ਰਧਾਂਜਲੀ ਹੋਵੇਗੀ। ਸ਼੍ਰੀ ਨਾਇਡੂ ਨੇ ਨੌਜਵਾਨਾਂ ਨੂੰ ਮਹਾਨ ਲੀਡਰਾਂ ਦੇ ਜੀਵਨ ਅਤੇ ਕਾਰਜਾਂ ਬਾਰੇ ਜਾਗਰੂਕ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ।

 

ਉਪ ਰਾਸ਼ਟਰਪਤੀ ਨੇ ਜਾਤੀ, ਸੰਪਰਦਾਇ, ਧਰਮ ਅਤੇ ਖਿੱਤੇ ਦੀ ਪਰਵਾਹ ਕੀਤੇ ਬਿਨਾ ਸਾਰਿਆਂ ਲਈ ਵਿਕਾਸ ਦੇ ਬਰਾਬਰ ਅਵਸਰਾਂ ਦੀ ਮੰਗ ਕੀਤੀ ਅਤੇ ਕਿਹਾ ਕਿ ਸਾਨੂੰ ਲਾਜ਼ਮੀ ਤੌਰ 'ਤੇ ਕਿਸੇ ਸਮਾਜਿਕ ਜਾਂ ਆਰਥਿਕ ਸਮੂਹ ਦੇ ਮੈਂਬਰਾਂ ਦੀ ਬਜਾਏ ਵਿਅਕਤੀਆਂ ਵਜੋਂ ਹੀ ਵਿਅਕਤੀਆਂ ਦੀ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਵੋਦਯਾ ਅਤੇ ਅੰਤਯੋਦਯਾ ਸਮਾਜਿਕ ਏਕਤਾ ਅਤੇ ਆਰਥਿਕ ਬਰਾਬਰੀ ਲਈ ਜ਼ਰੂਰੀ ਸਨ।

 

ਕੋਵਿਡ-19 ਸਿਹਤ ਸੰਕਟਕਾਲ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਅਜਮਾਇਸ਼ ਦੀ ਘੜੀ ਵਿੱਚ, ਸਾਨੂੰ ਇਕੱਠੇ ਹੋ ਕੇ ਸਾਂਝੇ ਪ੍ਰਯਤਨ ਕਰਨੇ ਪੈਣਗੇ, ਨਾ ਕੇਵਲ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ, ਬਲਕਿ ਉਨ੍ਹਾਂ ਲੋਕਾਂ ਨੂੰ ਇੱਕ ਗਾਂਧੀਵਾਦੀ  ਢੰਗ ਨਾਲ ਆਸਰਾ ਅਤੇ ਦਿਲਾਸਾ  ਦੇਣ ਲਈ ਜੋ ਲੌਕਡਾਊਨ ਕਾਰਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਉਨ੍ਹਾਂ ਅੱਗੇ ਕਿਹਾ, “ਮਨੁੱਖੀ ਆਤਮਾ ਇਸ ਤਰਾਂ ਦੀ ਪ੍ਰਤੀਕੂਲਤਾ ਦੇ ਸਮੇਂ ਆਪਣਾ ਉੱਤਮ ਪ੍ਰਗਟਾਵਾ ਕਰਦੀ ਹੈ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਤਰਾਂ ਦੇ ਸਮੇਂ ਵਿੱਚ, ਬਹੁਤ ਸਾਰੀਆਂ ਗ਼ੈਰ-ਸਰਕਾਰੀ ਸੰਸਥਾਵਾਂ ਦੁਆਰਾ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਨਾ ਅਤੇ ਸਾਡੇ ਡਾਕਟਰਾਂ, ਪੈਰਾਮੈਡਿਕਸ, ਸਾਡੇ ਸੁਰੱਖਿਆ ਕਰਮਚਾਰੀਆਂ ਅਤੇ ਹੋਰ ਜੋ ਸਾਨੂੰ ਸੁਰੱਖਿਅਤ ਰੱਖ ਰਹੇ ਹਨ, ਦੁਆਰਾ ਦਿੱਤੀ ਜਾ ਰਹੀ ਨਿਰਸੁਆਰਥ ਸੇਵਾ ਨੂੰ ਮਾਨਤਾ ਦੇਣਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸਾਨੂੰ ਖੇਤਾਂ ਵਿੱਚ ਮਿਹਨਤ ਕਰਨ ਵਾਲੇ ਅਤੇ ਸਾਡੇ ਕੋਲ ਖਾਣ ਲਈ ਕਾਫ਼ੀ ਭੋਜਨ ਹੈ, ਨੂੰ ਸੁਨਿਸ਼ਚਿਤ ਕਰਨ ਵਾਲੇ ਕਿਸਾਨਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ।

 

ਇਸ ਮੌਕੇ ʻਤੇ ਹਰਿਜਨ ਸੇਵਕ ਸੰਘ ਦੇ ਪ੍ਰਧਾਨ ਡਾ: ਸੰਕਰ ਕੁਮਾਰ ਸੰਨਿਆਲ, ਹਰਿਜਨ ਸੇਵਕ ਸੰਘ ਦੇ ਸਕੱਤਰ ਡਾ. ਰਜਨੀਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।

 

*********

 

ਵੀਆਰਆਰਕੇ / ਐੱਮਐੱਸ / ਐੱਮਐੱਸਵਾਈ / ਡੀਪੀ



(Release ID: 1649046) Visitor Counter : 190