ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
3.75 ਲੱਖ ਸੀਐਸਸੀ'ਜ ਦੇ ਨੈਟਵਰਕ ਰਾਹੀਂ ਨਾਗਰਿਕਾਂ ਨੂੰ ਉਮੰਗ ਐਪ ਤੇ ਸੇਵਾਵਾਂ ਉਪਲਬਧ ਕਰਾਉਣ ਲਈ ਐਨਈਜੀਡੀ ਅਤੇ ਸੀਐਸਸੀ ਈ-ਗਵਰਨੈਂਸ ਸਰਵਿਸਿਜ਼ ਇੰਡੀਆ ਲਿਮਟਿਡ ਵਿਚਾਲੇ ਸਮਝੌਤੇ ਤੇ ਦਸਤਖ਼ਤ
ਸੀਐਸਸੀ ਆਪਰੇਟਰਜ ਵੀਐੱਲਈਜ਼ ਨਾਗਰਿਕਾਂ ਨੂੰ ਉਮੰਗ ਐਪ ਰਾਹੀਂ 140 ਵਿਭਾਗਾਂ ਦੀਆਂ ਈ-ਗਵਰਨੈਂਸ ਸੇਵਾਵਾਂ ਦਾ ਲਾਭ ਲੈਣ ਦੇ ਯੋਗ ਬਣਾਉਣਗੇ
Posted On:
26 AUG 2020 6:58PM by PIB Chandigarh
"ਸ਼ਕਤੀ ਤੋਂ ਸ਼ਕਤੀਕਰਨ" ਦੇ ਡਿਜੀਟਲ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਅਤੇ ਸਮੁੱਚੇ ਭਾਰਤ (ਲੰਬਾਈ ਅਤੇ ਚੌੜਾਈ ਦੇ ਹਿਸਾਬ ਨਾਲ) ਵਿੱਚ ਡਿਜੀਟਲ ਸ਼ਮੂਲੀਅਤ ਨੂੰ ਸਮਰੱਥ ਬਣਾਉਣ ਦੇ ਉਦੇਸ਼ ਨਾਲ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲਾ (ਐਮਈਆਈਟੀ ਵਾਈ) ਦੀ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐਨਈਜੀਡੀ) ਨੇ ਸੀਐਸਸੀ (ਕਾਮਨ ਸਰਵਿਸ ਸੈਂਟਰ) ਈ ਗਵਰਨੈਂਸ ਸਰਵਿਸਿਜ਼ ਇੰਡੀਆ ਲਿਮਟਿਡ ਨਾਲ 26 ਅਗਸਤ, 2020 ਨੂੰ ਇੱਕ ਸਹਾਇਕ ਵਿਧੀ ਵਿੱਚ ਸੀਐੱਸਸੀ'ਜ ਤੇ ਉਮੰਗ ਸੇਵਾਵਾਂ ਦੀ ਡਿਲੀਵਰੀ ਲਈ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ ਹਨ, ਜਿਸ ਨਾਲ 3.75 ਲੱਖ ਸੀ.ਐੱਸ.ਸੀ'ਜ ਦੇ ਨੈਟਵਰਕ ਰਾਹੀਂ ਨਾਗਰਿਕਾਂ ਨੂੰ ਉਮੰਗ ਐਪ 'ਤੇ ਸੇਵਾਵਾਂ ਉਪਲਬਧ ਹੋਣਗੀਆਂ। ਸੀਐਸਸੀ ਆਪਰੇਟਰ ਗ੍ਰਾਮ ਪੱਧਰੀ ਉੱਦਮੀ (ਵੀਐਲਈ'ਜ਼) ਨਾਗਰਿਕਾਂ ਨੂੰ ਉਮੰਗ ਐਪ ਰਾਹੀਂ 140 ਵਿਭਾਗਾਂ ਦੀ ਈ-ਗਵਰਨੈਂਸ ਸੇਵਾਵਾਂ ਪ੍ਰਾਪਤ ਕਰਨ ਦੇ ਯੋਗ ਕਰਨਗੇ। ਇਹ ਉਨ੍ਹਾਂ ਨਾਗਰਿਕਾਂ ਨੂੰ ਲਾਭ ਪਹੁੰਚਾਉਣਗੀਆਂ ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਹਨ ਜਾਂ ਉਹ ਆਪਣੀ ਪਧੱਰ ਤੇ ਐਪ ਆਧਾਰਿਤ ਈ ਸੇਵਾਵਾਂ ਤੱਕ ਪਹੁੰਚ ਕਰਨ ਦੇ ਸਮਰੱਥ ਨਹੀਂ ਹਨ । ਜਨਤਾ ਲਈ, ਇਹ ਨਾ ਸਿਰਫ ਸਰਕਾਰੀ ਸੇਵਾਵਾਂ ਤੱਕ ਪਹੁੰਚ ਨੂੰ ਮਹੱਤਵਪੂਰਨ ਤੌਰ ਤੇ ਵਧਾਏਗੀ, ਬਲਕਿ ਉਹਨਾਂ ਸੇਵਾਵਾਂ ਦੇ ਖੇਤਰ ਦਾ ਵਿਸਥਾਰ ਵੀ ਕਰੇਗੀ, ਜੋ ਵੀਐਲਈ'ਜ, ਨਾਗਰਿਕਾਂ ਨੂੰ ਪੇਸ਼ ਕਰਨਗੇ, ਜਿਸ ਨਾਲ ਉਨ੍ਹਾਂ ਦੀ ਆਮਦਨੀ ਅਤੇ ਸਮਰੱਥਾ ਵਿੱਚ ਵਾਧਾ ਹੋਵੇਗਾ । ਇਹ ਸਾਰੀਆਂ ਉਮੰਗ ਸੇਵਾਵਾਂ ਬਿਨਾਂ ਕਿਸੇ ਵਾਧੂ ਖਰਚੇ ਦੇ ਸੀਐਸਸੀ ਅਤੇ ਐਨਈਜੀਡੀ ਤੇ ਯੋਗ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਇਹ ਸੇਵਾਵਾਂ ਜੀਰੋ ਲਾਗਤ ਤੇ ਸੀਐਸਸੀ'ਜ ਤੇ ਉਪਲਬੱਧ ਹੋਣ ।
ਐਮਈਆਈਟੀ-ਵਾਈ ਦੀ ਸੀਐਸਸੀ ਸਕੀਮ ਅਧੀਨ ਸਥਾਪਿਤ ਕੀਤੇ ਗਏ ਸਾਂਝੇ ਸੇਵਾਵਾਂ ਕੇਂਦਰਾਂ (ਕਾਮਨ ਸਰਵਿਸ ਸੈਂਟਰਾਂ) ਜਾਂ ਸੀਐਸਸੀ'ਜ ਡਿਜੀਟਲ ਇੰਡੀਆ ਪ੍ਰੋਗਰਾਮ ਦਾ ਇੱਕ ਰਣਨੀਤਕ ਨੀਂਹ ਪੱਥਰ ਹਨ ਅਤੇ ਭਾਰਤ ਦੇ ਪਿੰਡਾਂ ਵਿੱਚ ਵੱਖ ਵੱਖ ਇਲੈਕਟ੍ਰਾਨਿਕ ਸੇਵਾਵਾਂ ਦੀ ਡਿਲੀਵਰੀ ਲਈ ਮੁੱਖ ਪਹੁੰਚ ਬਿੰਦੂ ਹਨ। ਉਮੰਗ, (ਯੁਨੀਫ਼ਾਈਡ ਮੋਬਾਈਲ ਐਪਲੀਕੇਸ਼ਨ ਫ਼ਾਰ ਨਿਉ-ਏਜ ਗਵਰਨੈਂਸ) ਮੋਬਾਈਲ ਪਲੇਟਫਾਰਮ ਰਾਹੀਂ ਵੱਖ ਵੱਖ ਸਰਕਾਰੀ ਵਿਭਾਗਾਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸਾਂਝਾ ਇਕਜੁਟ ਪਲੇਟਫਾਰਮ ਹੈ । ਉਮੰਗ ਅਤੇ ਸੀਐਸਸੀ'ਜ ਵਿਚਕਾਰ ਇਹ ਅਨਮੋਲ ਤਾਲਮੇਲ, ਉਮੰਗ ਪਲੇਟਫਾਰਮ ਤੋਂ 140 ਵਿਭਾਗਾਂ ਦੀਆਂ 1000+ ਤੋਂ ਵੱਧ ਸੇਵਾਵਾਂ ਸੀਐਸਸੀ'ਜ ਨੂੰ ਉਪਲਬੱਧ ਕਰਾਏਗਾ। ਉਮੰਗ ਪਲੇਟਫਾਰਮ 'ਤੇ ਜੁੜੇ 140 ਵਿਭਾਗਾਂ ਲਈ ਇਹ ਬਹੁਤ ਵੱਡਾ ਲਾਭ ਹੋਵੇਗਾ, ਕਿਉਂਕਿ ਉਨ੍ਹਾਂ ਦੀਆਂ ਸੇਵਾਵਾਂ ਹੁਣ ਇੱਕ ਸਹਾਇਕ ਵਿਧੀ ਨਾਲ ਇਕੋ ਸਮੇਂ, ਬਿਨਾਂ ਕਿਸੇ ਲਾਗਤ ਦੇ ਪ੍ਰਦਾਨ ਕੀਤੀਆਂ ਜਾਣਗੀਆਂ ।
ਉਮੰਗ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲਾ ਦੀ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐਨਈਜੀਡੀ) ਵੱਲੋਂ ਵਿਕਸਤ ਕੀਤਾ ਗਿਆ ਸੀ । ਇਹ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ 23 ਨਵੰਬਰ, 2017 ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ। ਇਸਦੇ ਸਫਲਤਾਪੂਰਵਕ ਲਾਗੂ ਹੋਣ ਦੇ ਥੋੜ੍ਹੇ ਸਮੇਂ ਦੇ ਅੰਦਰ ਹੀ, ਮੋਬਾਈਲ ਐਪ ਨੇ ਫਰਵਰੀ 2018 ਵਿੱਚ ਸੰਯੁਕਤ ਅਰਬ ਅਮਾਰਾਤ ਦੇ ਦੁਬਈ ਵਿੱਚ ਹੋਏ 6 ਵੇਂ ਵਿਸ਼ਵ ਸਰਕਾਰ ਸਿਖਰ ਸੰਮੇਲਨ ਵਿੱਚ ‘ਬੈਸਟ ਐਮ-ਗਵਰਨਮੈਂਟ ਸਰਵਿਸ’ ਅਵਾਰਡ ਸਮੇਤ ਚਾਰ ਕੀਰਤੀਵਾਨ ਪੁਰਸਕਾਰ ਪ੍ਰਾਪਤ ਕੀਤੇ। ਉਮੰਗ ਨੂੰ ਵਿਕਸਤ ਕਰਨ ਦਾ ਉਦੇਸ਼ ਇੱਕ ਸਿੰਗਲ ਮੋਬਾਈਲ ਐਪ ਤੋਂ ਨਾਗਰਿਕਾਂ ਲਈ ਮੁੱਖ ਸਰਕਾਰੀ ਸੇਵਾਵਾਂ ਤੱਕ ਪਹੁੰਚ ਨੂੰ ਆਸਾਨ ਬਣਾਉਣਾ ਹੈ ।
ਉਮੰਗ ਮੋਬਾਈਲ ਐਪ ਐਂਡਰਾਇਡ, ਆਈਓਐਸ, ਸਾਰੇ ਵੈਬ ਬ੍ਰਾਉਜ਼ਰ ਪਲੇਟਫਾਰਮਾਂ ਰੇ ਉਪਲਬੱਧ ਹਨ ਅਤੇ ਕਾਈਉਸ ਤੇ 57 ਸੇਵਾਵਾਂ ਦੀ ਚੋਣ ਕਰੋ ਜੋ ਜੀਓ ਫੀਚਰ ਫੋਨ ਤੇ ਉਪਲਬਧ ਹਨ।। ਐਪ ਨੂੰ 97183-97183 'ਤੇ ਮਿਸਡ ਕਾਲ ਦੇ ਕੇ ਜਾਂ https://web.umang.gov.in/uaw/i/v/ref' ਤੇ ਕਲਿਕ ਕਰਕੇ ਡਾਉਨਲੋਡ ਕੀਤਾ ਜਾ ਸਕਦਾ ਹੈ । ਉਮੰਗ 2.05 ਕਰੋੜ ਰਜਿਸਟਰਡ ਖਪਤਕਾਰਾਂ ਸਮੇਤ 3.12 ਕਰੋੜ ਤੋਂ ਵੱਧ ਡਾਉਨਲੋਡਸ ਦੇ ਪੱਧਰ ਤੇ ਪਹੁੰਚ ਗਿਆ ਹੈ, ਜਦੋਂ ਕਿ ਪਲੇ ਸਟੋਰ ਦੀ 100 ਕੇ (ਇੱਕ ਲੱਖ) ਤੋਂ ਵੱਧ ਉਪਯੋਗਕਰਤਾਵਾਂ ਦੀ -4 ਔਸਤ ਰੇਟਿੰਗ ਨੂੰ ਕਾਇਮ ਰਖਿਆ ਹੈ । ਇਸ ਸਮੇਂ 1,011 ਸੇਵਾਵਾਂ (ਕੇਂਦਰ ਤੋਂ 294, ਰਾਜਾਂ ਦੇ ਵਿਭਾਗਾਂ ਤੋਂ 441, ਬਿੱਲ ਅਦਾਇਗੀਆਂ ਤੋਂ 276), ਕੇਂਦਰੀ ਵਿਭਾਗਾਂ ਤੋਂ 70, 26 ਰਾਜਾਂ ਦੇ 71 ਵਿਭਾਗਾਂ ਦੀਆਂ ਸੇਵਾਵਾਂ ਉਮੰਗ 'ਤੇ ਉਪਲਬਧ ਹਨ ਅਤੇ ਗਿਣਤੀ ਹੋਰ ਅਗਾਂਹ ਵੱਧ ਰਹੀ ਹੈ I ਉਮੰਗ ਨੇ ਹੁਣ ਤੱਕ 100 ਕਰੋੜ ਦੇ ਲਗਭਗ ਸੇਵਾ ਦਾ ਲੈਣ-ਦੇਣ ਅਤੇ ਲਗਭਗ 200 ਕਰੋੜ ਹਿੱਟ ਵੇਖੇ ਹਨ
ਉਮੰਗ ਅਤੇ ਸੀਐਸਸੀ'ਜ ਦਾ ਇਹ ਮਹੱਤਵਪੂਰਨ ਗਠਜੋੜ ਸਾਡੇ ਦੇਸ਼ ਦੇ ਲੱਖਾਂ ਨਾਗਰਿਕਾਂ ਦਾ ਸ਼ਕਤੀਕਰਣ ਕਰੇਗਾ ਵਿਸ਼ੇਸ਼ ਤੌਰ ਤੇ ਇਨ੍ਹਾਂ ਨਿਵੇਕਲੀਆਂ ਸਥਿਤੀਆਂ ਦੌਰਾਨ ਸੁਖਾਲੇਪਣ, ਸਹੂਲਤ, ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ।
--------------------------------------------
ਆਰਸੀਜੇ / ਐਮ
(Release ID: 1648874)
Visitor Counter : 280