ਨੀਤੀ ਆਯੋਗ

ਨੀਤੀ ਆਯੋਗ ਕੱਲ੍ਹ 27 ਅਗਸਤ ਨੂੰ ਰਾਸ਼ਟਰੀ ਪੱਧਰ ’ਤੇ ਨਿਰਧਾਰਿਤ ਯੋਗਦਾਨਾਂ (ਐੱਨਡੀਸੀ)-ਏਸ਼ੀਆ ਲਈ ਆਵਾਜਾਈ ਪਹਿਲ (ਟੀਆਈਏ) ਦੇ ਭਾਰਤੀ ਹਿੱਸੇ ਦੀ ਸ਼ੁਰੂਆਤ ਕਰੇਗਾ

ਐੱਨਡੀਸੀ-ਟੀਆਈਏ ਭਾਰਤੀ ਹਿੱਸਾ ਭਾਰਤ ਵਿੱਚ ਟ੍ਰਾਂਸਪੋਰਟਿੰਗ ਲਈ ਬਹੁ-ਹਿਤਧਾਰਕ ਸੰਵਾਦ ਮੰਚ ਸਥਾਪਿਤ ਕਰਨ ’ਤੇ ਧਿਆਨ ਕੇਂਦਰਿਤ ਕਰੇਗਾ

Posted On: 26 AUG 2020 6:32PM by PIB Chandigarh

ਨੀਤੀ ਆਯੋਗ ਕੱਲ੍ਹ 27 ਅਗਸਤ ਨੂੰ ਰਾਸ਼ਟਰੀ ਪੱਧਰ ਤੇ ਨਿਰਧਾਰਿਤ ਯੋਗਦਾਨਾਂ (ਐੱਨਡੀਸੀ)-ਏਸ਼ੀਆ ਲਈ ਆਵਾਜਾਈ ਪਹਿਲ (ਟੀਆਈਏ) ਦੇ ਭਾਰਤੀ ਹਿੱਸੇ ਦੀ ਵਰਚੁਅਲ ਸ਼ੁਰੂਆਤ ਕਰੇਗਾ।

 

ਜੀਆਈਜ਼ੈੱਡ ਦੇ ਨਿਰਦੇਸ਼ਕ, ਡਿਵੀਜ਼ਨ ਦੱਖਣੀ ਏਸ਼ੀਆ, ਕੋਰਿਨਾ ਕੁਸੇਲ ਅਤੇ ਜਰਮਨ ਅੰਬੈਸੀ ਦੇ ਉਪ ਰਾਜਦੂਤ, ਸਟੀਫਨ ਗ੍ਰੈਭਰ ਸ਼ਾਮ 6 ਵਜੇ ਇਸ ਪ੍ਰੋਗਰਾਮ ਦਾ ਉਦਘਾਟਨ ਕਰਨਗੇ, ਇਸਦੇ ਬਾਅਦ ਡਾ. ਕਰਸਟੇਨ ਸਚ (Dr Karsten Sach), ਡਾਇਰੈਕਟਰ ਜਨਰਲ ਆਈਕੇ, ਇੰਟਰਨੈਸ਼ਨਲ ਐਂਡ ਯੂਰੋਪੀਅਨ ਪੌਲਿਸੀ, ਜਲਵਾਯੂ ਨੀਤੀ, ਸੰਘੀ ਵਾਤਾਵਰਣ ਮੰਤਰਾਲਾ, ਕੁਦਰਤੀ ਸੰਭਾਲ ਅਤੇ ਪਰਮਾਣੂ ਸੁਰੱਖਿਆ (ਬੀਐੱਮਯੂ) ਦੁਆਰਾ ਸ਼ੁਰੂਆਤੀ ਭਾਸ਼ਣ ਦਿੱਤਾ ਜਾਵੇਗਾ।

 

ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਮੁੱਖ ਭਾਸ਼ਣ ਦੇਣਗੇ, ਇਸਦੇ ਬਾਅਦ ਇੰਟਰਨੈਸ਼ਨਲ ਟ੍ਰਾਂਸਪੋਰਟ ਦੇ ਸਕੱਤਰ ਜਨਰਲ ਡਾ. ਯੰਗ ਤਾ ਕਿਮ (Dr Young Tae Kim) ਦਾ ਇੱਕ ਵਿਸ਼ੇਸ਼ ਸੰਬੋਧਨ ਹੋਵੇਗਾ।

 

ਇਹ ਪ੍ਰੋਗਰਾਮ ਆਗਾਮੀ ਸਾਲ ਲਈ ਯੋਜਨਾਬੱਧ ਗਤੀਵਿਧੀਆਂ ਬਾਰੇ ਭਾਰਤ ਦੇ ਆਵਾਜਾਈ, ਊਰਜਾ ਅਤੇ ਜਲਵਾਯੂ ਹਿਤਧਾਰਕਾਂ ਨੂੰ ਸੂਚਿਤ ਕਰੇਗਾ। ਇਹ ਭਾਰਤ ਦੀਆਂ ਆਵਾਜਾਈ ਚੁਣੌਤੀਆਂ ਬਾਰੇ ਇਨਪੁਟ ਪ੍ਰਦਾਨ ਕਰਨ ਦਾ ਮੌਕਾ ਪ੍ਰਦਾਨ ਕਰੇਗਾ ਕਿ ਉਹ ਸੀਓ2 ਘਟਾਉਣ ਦੀਆਂ ਖਹਾਇਸ਼ਾਂ ਨਾਲ ਕਿਵੇਂ ਸਬੰਧਿਤ ਹੈ। ਚਰਚਾ ਵਿੱਚ ਭਾਰਤ ਦੀਆਂ ਵਿਸ਼ੇਸ਼ ਜ਼ਰੂਰਤਾਂ ਅਤੇ ਸਥਿਤੀਆਂ ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਮਿਲੇਗੀ।

 

ਭਾਰਤ, ਵਿਅਤਨਾਮ ਅਤੇ ਚੀਨ ਵਿੱਚ ਡੀਕਾਰਬੋਨੇਟ ਆਵਾਜਾਈ ਲਈ ਇੱਕ ਵਿਆਪਕ ਦ੍ਰਿਸ਼ਟੀਕੋਣ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਐੱਨਡੀਸੀ-ਟੀਆਈਏ ਇੱਕ ਸੰਯੁਕਤ ਪ੍ਰੋਗਰਾਮ ਹੈ ਜੋ ਕਿ ਜਰਮਨੀ ਦੇ ਵਾਤਾਵਰਣ, ਕੁਦਰਤੀ ਸੰਭਾਲ ਅਤੇ ਪਰਮਾਣੂ ਊਰਜਾ ਸੁਰੱਖਿਆ ਮੰਤਰਾਲੇ (ਬੀਐੱਮਯੂ) ਦੇ ਅੰਤਰਰਾਸ਼ਟਰੀ ਜਲਵਾਯੂ ਪਹਿਲ (ਆਈਕੇਆਈ) ਦੁਆਰਾ ਸਮਰਥਿਤ ਹੈ ਅਤੇ ਜਿਸ ਨੂੰ ਸੱਤ ਸੰਗਠਨਾਂ ਦੇ ਸੰਘ ਦੁਆਰਾ ਲਾਗੂ ਕੀਤਾ ਜਾਂਦਾ ਹੈ, ਯਾਨੀ :

 

1.        ਡਾਏਚੇ ਗੇਸਲਚਾਫਟ ਫਰ ਇੰਟਰਨੈਸ਼ਨਲ ਜ਼ੁਸਮੇਨਾਰਬੀਟ (ਜੀਆਈਜ਼ੈੱਡ) ਜੀਐੱਮਬੀਐੱਚ। ( Deutsche Gesellschaft für Internationale Zusammenarbeit (GIZ) GmbH)2.            ਇੰਟਰਨੈਸ਼ਨਲ ਕੌਂਸਲ ਔਨ ਕਲੀਨ ਟ੍ਰਾਂਸਪੋਰਟੇਸ਼ਨ (ਆਈਸੀਸੀਟੀ)

 

3.        ਵਰਲਡ ਰਿਸੋਰਸਿਜ ਇੰਸਟੀਚਿਊਟ (ਡਬਲਿਊਆਰਆਈ)

4.        ਇੰਟਰਨੈਸ਼ਨਲ ਟ੍ਰਾਂਸਪੋਰਟ ਫੋਰਮ (ਆਈਟੀਐੱਫ)

5.        ਅਗੋਰਾ ਵਰਕੇਸ਼ਰਸਵਾਂਡੇ (ਅਗੋਰਾ)

6.        ਪਾਰਟਨਰਸ਼ਿਪ ਔਨ ਸਸਟੇਨੇਬਲ, ਲੋਅ ਕਾਰਬਨ ਟ੍ਰਾਂਸਪੋਰਟ (ਐੱਸਐੱਲਓਸੀਏਟੀ) ਫਾਊਂਡੇਸ਼ਨ

7.        ਰਿਨਿਊਏਬਲ ਐਨਰਜੀ ਪਾਲਿਸੀ ਨੈੱਟਵਰਕ ਫਾਰ ਦਿ 21 ਸੈਂਚਰੀ (ਆਰਈਐੱਨ21)

 

ਭਾਰਤੀ ਹਿੱਸੇ ਨੂੰ ਐੱਸਐੱਲਓਸੀਏਟੀ ਨੂੰ ਛੱਡ ਕੇ ਛੇ ਸੰਘ ਸੰਗਠਨਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ। ਭਾਰਤ ਸਰਕਾਰ ਦੁਆਰਾ ਨੀਤੀ ਆਯੋਗ ਦੇਸ਼ ਦਾ ਪ੍ਰਮੁੱਖ ਨੀਤੀ ਥਿੰਕ ਟੈਂਕ, ਲਾਗੂ ਕਰਨ ਵਿੱਚ ਭਾਈਵਾਲ ਹੋਵੇਗਾ।

 

ਐੱਨਡੀਸੀ-ਟੀਆਈਏ ਪ੍ਰੋਗਰਾਮ ਦੀ ਮਿਆਦ 4 ਸਾਲ ਹੈ ਅਤੇ ਇਹ ਭਾਰਤ ਅਤੇ ਹੋਰ ਭਾਈਵਾਲ ਦੇਸ਼ਾਂ ਨੂੰ ਖੇਤਰ ਵਿੱਚ ਵੱਡੀ ਸੰਖਿਆ ਵਿੱਚ ਹਿਤਧਾਰਕਾਂ ਨਾਲ ਤਾਲਮੇਲ, ਵਿਭਿੰਨ ਦਖਲਾਂ ਰਾਹੀਂ ਇੱਕ ਖੇਤਰੀ ਯੋਗਦਾਨ ਕਰਕੇ ਜਵਾਬਦੇਹ ਲੰਬੇ ਸਮੇਂ ਦੇ ਟੀਚੇ ਪ੍ਰਾਪਤ ਕਰਨ ਦੀ ਆਗਿਆ ਦੇਵੇਗਾ। ਇਹ ਉਨ੍ਹਾਂ ਦੇ ਐੱਨਡੀਸੀ ਪ੍ਰਾਪਤ ਕਰਨ ਅਤੇ 2025 ਐੱਨਡੀਸੀ ਦੇ ਆਵਾਜਾਈ ਖੇਤਰ ਵਿੱਚ ਆਪਣੀਆਂ ਖਹਾਇਸ਼ਾਂ ਨੂੰ ਵਧਾਉਣ ਦੀ ਦਿਸ਼ਾ ਵਿੱਚ ਯੋਗਦਾਨ ਦੇਵੇਗਾ।

 

ਭਾਰਤ ਵਿੱਚ ਇੱਕ ਵਿਸ਼ਾਲ ਅਤੇ ਵਿਭਿੰਨਤਾ ਭਰਪੂਰ ਆਵਾਜਾਈ ਖੇਤਰ ਹੈ ਜੋ ਅਰਬਾਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਇਸ ਕੋਲ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਸੜਕ ਨੈੱਟਵਰਕ ਹੈ ਜੋ ਆਵਾਜਾਈ ਦੇ ਸਾਰੇ ਸਾਧਨਾਂ ਰਾਹੀਂ ਵੱਧ ਤੋਂ ਵੱਧ ਗ੍ਰੀਨਹਾਊਸ ਗੈਸ (ਜੀਐੱਚਜੀ) ਨਿਕਾਸੀ ਵਿੱਚ ਯੋਗਦਾਨ ਦਿੰਦਾ ਹੈ।

 

ਵਧਦੇ ਸ਼ਹਿਰੀਕਰਨ ਨਾਲ ਬੇੜੇ ਦਾ ਅਕਾਰ ਯਾਨੀ ਵਾਹਨਾਂ ਦੀ ਵਿਕਰੀ ਦੀ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ। ਅਨੁਮਾਨ ਹੈ ਕਿ 2030 ਤੱਕ ਕੁੱਲ ਵਾਹਨਾਂ ਦੀ ਸੰਖਿਆ ਦੁੱਗਣੀ ਹੋ ਜਾਵੇਗੀ।

 

ਐੱਨਡੀਸੀ-ਟੀਆਈਏ ਇੰਡੀਆ ਹਿੱਸਾ ਭਾਰਤ ਵਿੱਚ ਡੀਕਾਰਬਨਾਈਜਿੰਗ ਆਵਾਜਾਈ ਲਈ ਇੱਕ ਬਹੁ-ਹਿਤਧਾਰਕ ਸੰਵਾਦ ਪਲੈਟਫਾਰਮ ਸਥਾਪਿਤ ਕਰਨ, ਜੀਐੱਚਜੀ ਨੂੰ ਮਜ਼ਬੂਤ ਕਰਨ ਅਤੇ ਮਾਡਲਿੰਗ ਸਮਰੱਥਾਵਾਂ ਨੂੰ ਮਜ਼ਬੂਤ ਕਰਨ, ਜੀਐੱਚਜੀ ਨਿਕਾਸੀ ਵਿੱਚ ਕਮੀ ਦੇ ਉਪਾਇਆਂ ਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨ, ਆਵਾਜਾਈ ਵਿੱਚ ਜਲਵਾਯੂ ਕਿਰਿਆਵਾਂ ਦੇ ਵਿੱਤਪੋਸ਼ਣ, ਇਲੈਕਟ੍ਰਿਕ ਵਾਹਨ (ਈਵੀ) ਤੇ ਨੀਤੀਗਤ ਸਿਫਾਰਸ਼ਾਂ ਪੇਸ਼ ਕਰਨ ਤੇ ਧਿਆਨ ਕੇਂਦਰਿਤ ਕਰੇਗਾ ਅਤੇ ਸਪਲਾਈ ਨੀਤੀਆਂ, ਲਾਗਤ-ਲਾਭ ਵਿਸ਼ਲੇਸ਼ਣ ਅਤੇ ਇਸ ਦੇ ਬਾਅਦ ਵਪਾਰ ਮਾਡਲ ਦਾ ਮੁੱਲਾਂਕਣ ਕਰੇਗਾ। 

 

ਇਲੈਕਟ੍ਰਿਕ ਆਵਾਜਾਈ ਤੇ ਇੱਕ ਮਹੱਤਵਪੂਰਨ ਧਿਆਨ ਦਿੱਤਾ ਜਾਵੇਗਾ ਜਿਸ ਵਿੱਚ ਆਵਾਜਾਈ ਅਤੇ ਊਰਜਾ ਖੇਤਰਾਂ ਨੂੰ ਜੋੜਨਾ ਅਤੇ ਮੰਤਰਾਲਿਆਂ, ਅੰਤਰਰਾਸ਼ਟਰੀ ਵਿਕਾਸ ਏਜੰਸੀਆਂ, ਥਿੰਕ ਟੈਂਕ, ਜਨਤਕ ਅਤੇ ਨਿਜੀ ਸੰਗਠਨਾਂ ਤੋਂ ਅੰਤਰ ਖੇਤਰੀ ਮਾਹਿਰਤਾ ਪ੍ਰਾਪਤ ਕਰਨ ਦੀ ਲੋੜ ਹੋਵੇਗੀ।

 

ਪ੍ਰੋਗਰਾਮ ਦਾ ਉਦੇਸ਼ ਭਾਰਤ ਵਿੱਚ ਈਵੀਜ਼ ਦੇ ਇਲੈਕਟ੍ਰਿਕ ਵਾਹਨ ਚਾਰਜਿੰਗ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਸੁਚਾਰੂ ਢੰਗ ਨਾਲ ਇਨ੍ਹਾਂ ਨੂੰ ਅਪਣਾਉਣ ਨੂੰ ਪ੍ਰੋਤਸਾਹਨ ਦੇਣ ਲਈ ਨੀਤੀਆਂ ਅਤੇ ਨਿਯਮਾਂ ਦੇ ਵਿਕਾਸ ਦਾ ਸਮਰਥਨ ਕਰਨਾ ਹੈ।

 

ਐੱਨਡੀਸੀ-ਟੀਆਈਏ ਪ੍ਰੋਗਰਾਮ ਟੀਮ ਭਾਰਤ ਦੀਆਂ ਸਰਕਾਰੀ ਏਜੰਸੀਆਂ, ਸਥਾਨਕ ਫੈਸਲਾ ਕਰਤਿਆਂ, ਖੋਜਕਰਤਾਵਾਂ, ਉਦਯੋਗ ਮਾਹਿਰਾਂ, ਥਿੰਕ ਟੈਂਕਾਂ ਅਤੇ ਨਾਗਰਿਕ ਸਮਾਜ ਸੰਗਠਨਾਂ ਨਾਲ ਨਜ਼ਦੀਕੀ ਸਹਿਯੋਗ ਅਤੇ ਤਾਲਮੇਲ ਵਿੱਚ ਕੰਮ ਕਰੇਗਾ।

 

ਪ੍ਰੋਗਰਾਮ ਦਾ ਉਦੇਸ਼ ਆਵਾਜਾਈ ਖੇਤਰ ਵਿੱਚ ਉੱਚ ਖਹਾਇਸ਼ਾਂ ਦਾ ਸਿੱਧਾ ਦੇਸ਼ ਦੇ ਐੱਨਡੀਸੀ ਟੀਚਿਆਂ ਦਾ ਸਮਰਥਨ ਕਰਨਾ ਹੈ। ਇਨ੍ਹਾਂ ਗਤੀਵਿਧੀਆਂ ਨੂੰ ਸਫਲ ਲਾਗੂ ਕਰਨ ਲਈ ਰਾਜਨੀਤਕ ਭਾਈਵਾਲੀ ਦੀ ਰਾਜਨੀਤਕ ਇੱਛਾ ਸ਼ਕਤੀ ਅਤੇ ਰੁਚੀ ਅਤੇ ਟੀਚਾਗਤ ਦੇਸ਼ਾਂ ਵਿੱਚ ਸਬੰਧਿਤ ਹਿਤਧਾਰਕਾਂ ਦੀ ਲੋੜ ਹੁੰਦੀ ਹੈ। ਮੌਜੂਦਾ ਪ੍ਰੋਗਰਾਮਾਂ ਦੌਰਾਨ ਪ੍ਰਸੰਗਿਕ ਹਿਤਧਾਰਕਾਂ ਨਾਲ ਸੰਘ ਮੈਂਬਰਾਂ ਦੀ ਗੱਲਬਾਤ ਅਤੇ ਮਿਸ਼ਨ ਦੇ ਉਦੇਸ਼ਾਂ ਲਈ ਆਯੋਜਿਤ ਚਰਚਾਵਾਂ ਦੇ ਪ੍ਰੋਗਰਾਮ ਦੇ ਉਦੇਸ਼ਾਂ ਲਈ ਇੱਕ ਉੱਚ ਪ੍ਰਤੀਬੱਧਤਾ ਦਾ ਸੰਕੇਤ ਦਿੰਦਾ ਹੈ।

 

ਕੀ : ਰਾਸ਼ਟਰੀ ਪੱਧਰ ਤੇ ਨਿਰਧਾਰਿਤ ਯੋਗਦਾਨਾਂ (ਐੱਨਡੀਸੀ)-ਏਸ਼ੀਆ ਲਈ ਆਵਾਜਾਈ ਪਹਿਲ (ਟੀਆਈਏ) ਦੀ ਸ਼ੁਰੂਆਤ

ਕਦੋਂ : ਵੀਰਵਾਰ, 27 ਅਗਸਤ, 18:19-19:45 ਆਈਐੱਸਟੀ

ਕਿੱਥੇ : https://youtu.be/fEVcZZbhTxk  ’ਤੇ ਯੂ-ਟਿਊਬ ਲਾਈਵਸਟ੍ਰੀਮ

 

****

 

ਵੀਆਰਆਰਕੇ/ਕੇਪੀ(Release ID: 1648861) Visitor Counter : 249


Read this release in: English , Urdu , Hindi , Tamil , Telugu