ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਜੇ ਬੀ ਕੈਮੀਕਲਜ਼ ਵਿਚ ਸ਼ੇਅਰ ਹਾਸਲ ਕਰਨ ਲਈ ਤਾਉ ਇਨਵੈਸਟਮੈਂਟ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ

Posted On: 26 AUG 2020 5:59PM by PIB Chandigarh

ਭਾਰਤ ਦੇ ਪ੍ਰਤਿਯੋਗੀ ਕਮਿਸ਼ਨ (ਸੀਸੀਆਈ) ਨੇ ਤਾਉ ਇਨਵੈਸਟਮੈਂਟ ਦੇ ਜੇ ਬੀ ਕੈਮੀਕਲਜ਼ ਵਿਚ ਸ਼ੇਅਰ ਹਾਸਲ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ । ਪ੍ਰਸਤਾਵਿਤ ਮਿਲਾਪ ਜੇ ਬੀ ਕੈਮੀਕਲਜ਼ ਅਤੇ ਫਾਰਮਾਸਿਉਟਿਕਲਜ ਲਿਮਟਿਡ ਦੀ 64.90 % ਤੱਕ ਦੀ ਸ਼ੇਅਰ ਪੂੰਜੀ ਤਾਉ ਇਨਵੈਸਟਮੈਂਟ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ (ਤਾਉ ਇਨਵੈਸਟਮੈਂਟ) ਵੱਲੋਂ ਹਾਸਲ ਕਰਨ ਦਾ ਵਿਚਾਰ ਦਿੰਦਾ ਹੈ ।

ਤਾਉ ਇਨਵੈਸਟਮੈਂਟ ਸਿੰਗਾਪੁਰ ਵਿਚ ਸਥਾਪਿਤ ਕੀਤੀ ਗਈ ਇੱਕ ਕੰਪਨੀ ਹੈ । ਇਹ ਕੇਕੇਆਰ ਏਸ਼ੀਅਨ ਫੰਡ III ਐਲਪੀ ਦੀ ਇੱਕ ਅਸਿੱਧੇ ਤੌਰ ਤੇ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ । ਇਹ ਫੰਡਾਂ, ਵਾਹਨਾਂ ਅਤੇ/ਜਾਂ ਸੰਸਥਾਵਾਂ ਨਾਲ ਸੰਬੰਧਤ ਹੈ ਜੋ ਕੋਹਲਬਰਗ ਕ੍ਰਾਵਿਸ ਰੌਬਰਟਸ ਐਂਡ ਕੰਪਨੀ ਐਲਪੀ ਵੱਲੋਂ ਪ੍ਰਬੰਧਤ ਕੀਤੀਆਂ ਜਾਂਦੀਆਂ ਹਨ ਜਾਂ ਇਸ ਦੀ ਸਲਾਹ ਨਾਲ ਚਲਾਈਆਂ ਜਾਂਦੀਆਂ ਹਨ, ਜੋ ਕੇਕੇਆਰ ਐਂਡ ਕੰਪਨੀ ਦੀ ਇੱਕ ਅਸਿੱਧੀ ਸਹਾਇਕ ਕੰਪਨੀ ਹੈ ।

ਜੇ ਬੀ ਕੈਮੀਕਲਜ਼ ਐਂਡ ਫਾਰਮਾਸਿਉਟਿਕਲਜ ਲਿਮਟਿਡ ਇਕ ਭਾਰਤੀ ਫਾਰਮਾਸਿਉਟੀਕਲਜ ਕੰਪਨੀ ਹੈ, ਜਿਸ ਦਾ ਮੁੱਖ ਦਫਤਰ ਮੁੰਬਈ, ਮਹਾਰਾਸ਼ਟਰ ਵਿਚ ਹੈ। ਇਹ ਬੀਐਸਸੀ ਲਿਮਟਿਡ ਅਤੇ ਨੈਸ਼ਨਲ ਸਟਾਕ ਐਕਸਚੇਂਜ ਆਫ਼ ਇੰਡੀਆ ਲਿਮਟਿਡ ਤੇ ਸੂਚੀਬੱਧ ਹੈ.

Detailed order of the CCI will follow.

ਸੀਸੀਆਈ ਦਾ ਵਿਸਥਾਰਿਤ ਆਦੇਸ਼ ਦਿੱਤਾ ਜਾ ਰਿਹਾ ਹੈ :

----------------------------------------

ਆਰਐਮ/ਕੇਐਮਐਨ



(Release ID: 1648844) Visitor Counter : 104