ਵਿੱਤ ਮੰਤਰਾਲਾ
ਜੀ ਐਸ ਟੀ ਦੀ ਦੇਰੀ ਨਾਲ ਅਦਾਇਗੀ 'ਤੇ ਵਿਆਜ: ਸੀ.ਬੀ.ਆਈ.ਸੀ.
Posted On:
26 AUG 2020 5:34PM by PIB Chandigarh
ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀ.ਬੀ.ਆਈ.ਸੀ.) ਨੇ ਅੱਜ ਸਪੱਸ਼ਟ ਕੀਤਾ ਹੈ ਕਿ ਜੀ.ਐੱਸ.ਟੀ. ਦੀ ਦੇਰੀ ਨਾਲ ਅਦਾਇਗੀ 'ਤੇ ਵਿਆਜ ਨਾਲ ਸਬੰਧਤ 25 ਅਗਸਤ 2020 ਨੂੰ ਜਾਰੀ ਨੋਟੀਫਿਕੇਸ਼ਨ ਨੰ. 63 / 2020- ਕੇਂਦਰੀ ਟੈਕਸ ਸੰਭਾਵਤ ਤੌਰ ਤੇ ਕੁਝ ਤਕਨੀਕੀ ਸੀਮਾਵਾਂ ਕਾਰਨ ਜਾਰੀ ਕੀਤਾ ਗਿਆ ਹੈ । ਹਾਲਾਂਕਿ, ਬੋਰਡ ਨੇ ਭਰੋਸਾ ਦਿੱਤਾ ਹੈ ਕਿ ਜੀ ਐਸ ਟੀ ਕੌਂਸਲ ਦੀ 39 ਵੀਂ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਅਨੁਸਾਰ ਕੇਂਦਰੀ ਅਤੇ ਰਾਜ ਟੈਕਸ ਪ੍ਰਸ਼ਾਸਨ ਵੱਲੋਂ ਪਿਛਲੇ ਅਰਸੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਵਸੂਲੀ ਨਹੀਂ ਕੀਤੀ ਜਾਵੇਗੀ । ਜੀ ਐਸ ਟੀ ਕੌਂਸਲ ਵਲੋਂ ਲਏ ਗਏ ਫੈਸਲਿਆਂ ਅਨੁਸਾਰ ਟੈਕਸ ਦਾਤਾਵਾਂ ਲਈ ਪੂਰੀ ਰਾਹਤ ਯਕੀਨੀ ਬਣਾਈ ਜਾਵੇਗੀ ।
ਸੀ ਬੀ ਆਈ ਸੀ ਵੱਲੋਂ ਇਹ ਸਪੱਸ਼ਟੀਕਰਨ 25 ਅਗਸਤ 2020 ਦੀ ਨੋਟੀਫਿਕੇਸ਼ਨ ਦੇ ਸੰਬੰਧ ਵਿੱਚ ਸੋਸ਼ਲ ਮੀਡੀਆ ਤੇ ਆ ਰਹੀਆਂ ਟਿੱਪਣੀਆਂ ਦੇ ਜਵਾਬ ਵਜੋਂ ਆਇਆ ਹੈ । 1 ਸਤੰਬਰ 2020 ਤੋਂ ਸ਼ੁੱਧ ਦੇਣਦਾਰੀ ਉੱਤੇ ਟੈਕਸ ਦੀ ਦੇਰੀ ਨਾਲ ਅਦਾਇਗੀ ਉੱਤੇ ਵਿਆਜ ਵਸੂਲਣ (ਨਕਦ ਵਿੱਚ ਛੂਟ ਦੇਣ ਵਾਲੀ ਟੈਕਸ ਦੇਣਦਾਰੀ) ਦਾ ਫ਼ੈਸਲਾ ਲਾਗੂ ਹੋ ਰਿਹਾ ਹੈ ।
ਆਰ.ਐਮ. / ਕੇ.ਐੱਮ.ਐੱਨ
(Release ID: 1648842)