ਸੈਰ ਸਪਾਟਾ ਮੰਤਰਾਲਾ

ਆਈਐੱਚਐੱਮ ਸ੍ਰੀਨਗਰ ਅਤੇ ਆਈਐੱਚਐੱਮ ਚੇਨਈ ਨੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਪ੍ਰਫੁੱਲਤ ਕਰਨ ਲਈ ‘ਤਮਿਲ ਨਾਡੂ, ਜੰਮੂ ਤੇ ਕਸ਼ਮੀਰ, ਅਤੇ ਲੱਦਾਖ ਦੇ ਮਨਮੋਹਕ ਲੋਕ ਨਾਚ’ ਸਮਾਗਮ ਦਾ ਔਨਲਾਈਨ ਆਯੋਜਨ ਕੀਤਾ

Posted On: 26 AUG 2020 4:14PM by PIB Chandigarh

ਇਸ ਹਫ਼ਤੇ ਟੂਰਿਜ਼ਮ ਮੰਤਰਾਲੇ ਦੇ ਆਈਐੱਚਐੱਮ ਸ੍ਰੀਨਗਰ ਅਤੇ ਆਈਐੱਚਐੱਮ ਚੇਨਈ ਨੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਪ੍ਰਫੁੱਲਤ ਕਰਨ ਲਈ ਤਮਿਲ ਨਾਡੂ, ਜੰਮੂ ਤੇ ਕਸ਼ਮੀਰ, ਅਤੇ ਲੱਦਾਖ ਦੇ ਮਨਮੋਹਕ ਲੋਕ ਨਾਚਸਮਾਗਮ ਦਾ ਔਨਲਾਈਨ ਆਯੋਜਨ ਕੀਤਾ। ਆਈਐੱਚਐੱਮ ਚੇਨਈ ਦੇ ਵਿਦਿਆਰਥੀਆਂ ਅਤੇ ਆਈਐੱਚਐੱਮ ਸ੍ਰੀਨਗਰ ਦੇ 3 ਵਿਦਿਆਰਥੀਆਂ ਨੇ ਏਕ ਭਾਰਤ ਸ਼੍ਰੇਸ਼ਠ ਭਾਰਤ (ਈਬੀਐੱਸਬੀ) ਤਹਿਤ ਇਨ੍ਹਾਂ ਦੋਵਾਂ ਰਾਜਾਂ ਲਈ ਲੋਕ ਨਾਚ ਪੇਸ਼ ਕੀਤੇ।

 

ਵਿਦਿਆਰਥੀਆਂ ਨੇ ਦੂਰ-ਦਰਾਜ ਵਿੱਚ ਇਹ ਪ੍ਰਦਰਸ਼ਨ ਕੀਤਾ ਅਤੇ ਪ੍ਰਦਰਸ਼ਨ ਨੂੰ ਰਿਕਾਰਡ ਕਰਕੇ ਵੀਡੀਓ ਨੂੰ ਔਨਲਾਈਨ ਸਾਂਝਾ ਕੀਤਾ ਪ੍ਰਦਰਸ਼ਨ ਨੂੰ ਔਨਲਾਈਨ ਪਲੈਟਫਾਰਮ ਦੀ ਵਰਤੋਂ ਕਰਦਿਆਂ ਪ੍ਰਸਾਰਿਤ ਕੀਤਾ ਗਿਆ ਅਤੇ ਨੋਡਲ ਅਫ਼ਸਰ ਦੁਆਰਾ ਦੋਵਾਂ ਰਾਜਾਂ ਦੇ ਲੋਕ ਨਾਚਾਂ ਦੀ ਮਹੱਤਤਾ ਦੀ ਸ਼ਲਾਘਾ ਕਰਦਿਆਂ ਇੱਕ ਭਾਸ਼ਣ ਦਿੱਤਾ ਗਿਆ ਸਾਰੇ ਵਿਦਿਆਰਥੀਆਂ ਅਤੇ ਦੋਵਾਂ ਸੰਸਥਾਵਾਂ ਦੇ ਸਟਾਫ਼ ਦੁਆਰਾ ਇਹ ਪ੍ਰੋਗਰਾਮ ਦੇਖਿਆ ਗਿਆ ਅਤੇ ਇਸ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ

 

ਇਨ੍ਹਾਂ ਥਾਵਾਂ ਤੋਂ ਪ੍ਰਸਿੱਧ ਲੋਕ ਨਾਚਾਂ ਲਈ ਇੱਕ ਜਾਣ ਪਹਿਚਾਣ ਦਿੱਤੀ ਗਈ, ਉਦਾਹਰਣ ਲਈ ਉਹ ਨਾਚ ਜੋ ਕਸ਼ਮੀਰ ਵਿੱਚ ਵਿਆਹਾਂ ਅਤੇ ਮੁੱਖ ਸਮਾਗਮਾਂ ਜਿਵੇਂ ਕਿ ਕੁਡ, ਦਮਹਾਲ, ਰੌਫ, ਹਾਫਿਜ਼ਾ, ਭੰਡ ਜਸ਼ਨ ਆਦਿ ਵਿੱਚ ਪੇਸ਼ ਕੀਤੇ ਜਾਂਦੇ ਹਨ ਇਸੇ ਤਰ੍ਹਾਂ, ਤਮਿਲ ਨਾਡੂ ਦੇ ਕਬਾਇਲੀ ਨਾਚਾਂ ਵਿੱਚ ਕਠਪੁਤਲੀ ਸ਼ੋਅ ਦੇ ਸਰਲ ਸਧਾਰਣ ਰੂਪ ਤੋਂ ਲੈ ਕੇ ਪੋਇਕਲ ਕੁਤੀਰਾਈ ਅਟਮ ਤੱਕ ਦੇ ਨਾਚ ਸ਼ਾਮਲ ਹਨ ਜਿਸ ਵਿੱਚ ਕਲਾਕਾਰ ਮਈਲ ਅਟਮ ਲਈ ਮੋਰ ਦੀ ਤਰ੍ਹਾਂ, ਪੋਇਕਲ ਕੁਤੀਰਾਈ ਅਟਮ ਵਿੱਚ ਘੋੜੇ ਵਾਂਗ, ਕਾਲਾਈ ਅਟਮ ਵਿੱਚ ਇੱਕ ਬਲਦ ਵਾਂਗ, ਪੰਪੂ ਅਟਮ ਵਿੱਚ ਸੱਪ ਵਾਂਗ ਅਤੇ ਕਰਾਦੀ ਅਟਮ ਵਿੱਚ ਇੱਕ ਰਿੱਛ ਵਾਂਗ ਪਹਿਰਾਵੇ ਪਹਿਨਦੇ ਹਨ

 

ਸਮਾਗਮ ਵਿੱਚ ਭਾਗ ਲੈਣ ਵਾਲਿਆਂ ਦੁਆਰਾ ਸੱਭਿਆਚਾਰਕ ਵਿਵਿਧਤਾ ਅਤੇ ਅਮੀਰੀ ਦੀ ਸ਼ਲਾਘਾ ਕਰਦਿਆਂ ਇਹ ਸਮਾਗਮ ਇੱਕ ਉੱਚ ਨੋਟ ਤੇ ਸਮਾਪਤ ਹੋਇਆ ਸਾਰੀਆਂ ਪੇਸ਼ਕਾਰੀਆਂ ਅਤੇ ਹਿੱਸਾ ਲੈਣ ਵਾਲਿਆਂ ਨੂੰ ਈ -ਪ੍ਰਮਾਣ ਪੱਤਰ ਦਿੱਤੇ ਗਏ ਹਨ, ਕੁੱਲ 192 ਵਿਦਿਆਰਥੀਆਂ ਨੇ ਭਾਗ ਲਿਆ

 

ਸੈਸ਼ਨ ਔਨਲਾਈਨ ਹੁਣ ਯੂਟਿਊਬ ਲਿੰਕ https://youtu.be/_nmxgeju68E ਤੇ ਉਪਲਬਧ ਹਨ: ਇਸ ਤੋਂ ਇਲਾਵਾ ਇਹ ਈਬੀਐੱਸਬੀ ਪੋਰਟਲ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਾਂ ਤੇ ਵੀ ਉਪਲਬਧ ਹਨ

https://ci4.googleusercontent.com/proxy/oT-_y9fPU2raB6vsXdDqPPu5RovXhRrn4bZ9McYby0acwA_Q40XT_YAYGGSQFLhlQQfVW_5Ca2_E7A_naXOXxdEWghMtBZNr-Uv1bQ6iSvuAiYnCQqgYvruv6A=s0-d-e1-ft#https://static.pib.gov.in/WriteReadData/userfiles/image/image001APIH.jpg https://ci3.googleusercontent.com/proxy/ahRw9r60uxh2GQPqlTx5J-TSx11yk3NbJTJGhiCvB3pmzioHCFoavH_46nTtevgXU0SLkI7ifg_qJisJQrVakXMS5cyhcpGxuq2cOctgebnswcsolkBl9Ass4A=s0-d-e1-ft#https://static.pib.gov.in/WriteReadData/userfiles/image/image002J73K.jpg

https://ci4.googleusercontent.com/proxy/uYGE4xfE-h0Mm9uoVcFBuyNpc_pbsXgkvOAHGRb1ezOgTZMhUzR-JOA4qLSmsD7v5m-4zfsvC9BWyt_rdcouLP528t07hwvLMNcK_4hDTi3pFjpX14i4c12N5w=s0-d-e1-ft#https://static.pib.gov.in/WriteReadData/userfiles/image/image0037EO0.jpg https://ci3.googleusercontent.com/proxy/E8h-gm20cMML7LLsRn5P3FB-YNNAhMN1-wOXo4-3lH1BLnkIzKYTl3YzdOPZOdHpwMt3iBJUixwKegwD3Rloe658JFaRDSHYbys5tm1nXD4PAtKZen6Obaq8Yg=s0-d-e1-ft#https://static.pib.gov.in/WriteReadData/userfiles/image/image004NJBC.jpg

“ਤਮਿਲ ਨਾਡੂ, ਜੰਮੂ, ਕਸ਼ਮੀਰ ਅਤੇ ਲੱਦਾਖ ਦੇ ਮਨਮੋਹਕ ਲੋਕ ਨਾਚ 21 ਅਗਸਤ, 2020

 

https://ci6.googleusercontent.com/proxy/UbfsSg1u8_ONS5Ka_LKuH2SbbSwVYfxsSFss8d3HEhPZftymSbaYvIoIg2AFPlOvkm_BqnWp1DoubvdXdu_2NlAJFOR5DJ7eLu1r_hrZ4m5l3ZYnHM_YDSr4jA=s0-d-e1-ft#https://static.pib.gov.in/WriteReadData/userfiles/image/image0052H1Z.jpg

 

***********

 

ਐੱਨਬੀ/ ਏਕੇਜੇ / ਯੂਡੀ



(Release ID: 1648805) Visitor Counter : 139