ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ਵਿਖੇ ਸਿਵਲ ਸੇਵਾ ਪਰੀਖਿਆ 2019 ਦੇ ਅਖਿਲ ਭਾਰਤੀ ਟਾਪਰਾਂ ਨਾਲ ਗੱਲਬਾਤ ਕੀਤੀ

Posted On: 25 AUG 2020 5:48PM by PIB Chandigarh

ਉੱਤਰੀ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਸਿਵਲ ਸੇਵਾ ਪਰੀਖਿਆ (ਆਈਏਐੱਸ) 2019 ਦੇ ਅਖਿਲ ਭਾਰਤੀ ਟਾਪਰਾਂ ਨੂੰ ਵਧਾਈ ਦਿੱਤੀ, ਜਿਸ ਦਾ ਨਤੀਜਾ ਹਾਲ ਹੀ ਵਿੱਚ ਐਲਾਨਿਆ ਗਿਆ ਹੈ। ਇਨ੍ਹਾਂ ਵਿੱਚ ਆਲ ਇੰਡੀਆ ਰੈਂਕ-1 ਪ੍ਰਦੀਪ ਸਿੰਘ ਹਰਿਆਣਾ ਤੋਂ, ਆਲ ਇੰਡੀਆ ਰੈਂਕ-2 ਜਤਿਨ ਕਿਸ਼ੋਰ ਦਿੱਲੀ ਤੋਂ ਅਤੇ ਆਲ ਇੰਡੀਆ ਰੈਂਕ-3 ਪ੍ਰਤਿਭਾ ਵਰਮਾ ਉੱਤਰ ਪ੍ਰਦੇਸ਼ ਤੋਂ ਹੈ।

ਗੱਲਬਾਤ ਦੌਰਾਨ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਉਨ੍ਹਾਂ ਨੇ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਵਿੱਚ ਨੌਰਥ ਬਲਾਕ ਵਿਖੇ ਡੀਓਪੀਟੀ ਮੁੱਖ ਦਫ਼ਤਰ ਵਿੱਚ ਅਖਿਲ ਭਾਰਤੀ ਟਾਪਰਾਂ ਨੂੰ ਨਿਜੀ ਤੌਰ ਤੇ ਬੁਲਾਉਣ ਅਤੇ ਪ੍ਰਸੰਸਾ ਪੱਤਰਾਂ ਨਾਲ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਇੱਕ ਨਵੀਂ ਰਵਾਇਤ ਸ਼ੁਰੂ ਕੀਤੀ ਸੀ। ਹਾਲਾਂਕਿ ਮਹਾਮਾਰੀ ਦੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਇਸ ਸਾਲ ਦਾ ਸਮਾਗਮ ਇੱਕੋ ਸਵਰੂਪ ਵਿੱਚ ਨਹੀਂ ਹੋ ਸਕਿਆ ਅਤੇ ਇਸ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਅਖਿਲ ਭਾਰਤੀ ਟਾਪਰਾਂ ਨਾਲ ਇੱਕ ਵੀਡਿਓ ਕਾਨਫਰੰਸ ਕੀਤੀ ਜਾ ਰਹੀ ਹੈ।

 

ਡਾ. ਜਿਤੇਂਦਰ ਸਿੰਘ ਨੇ ਮਹਾਮਾਰੀ ਦੇ ਪੂਰੇ ਦੌਰ ਦੌਰਾਨ ਇੱਕ ਵੀ ਅਧਿਕਾਰਿਤ ਕਾਰਜ ਵਿੱਚ ਰੁਕਾਵਟ ਨਾ ਪੈਣ ਦੇ ਕੇ ਮੋਦੀ ਸਰਕਾਰ ਦੀਆਂ ਉਮੀਦਾਂ ਤੇ ਖਰਾ ਉਤਰਨ ਲਈ ਡੀਓਪੀਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਜੋ ਸਮਾਗਮ ਹੋ ਰਿਹਾ ਹੈ, ਇਹ ਇਸ ਗੱਲ ਦਾ ਦੁਹਰਾ ਕਰ ਰਿਹਾ ਹੈ।

 

ਟਾਪਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਡਾ. ਜਿਤੇਂਦਰ ਸਿੰਘ ਨੇ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੀਆਂ ਭਵਿੱਖ ਦੀਆਂ ਇੱਛਾਵਾਂ ਬਾਰੇ ਪੁੱਛਿਆ। ਉਨ੍ਹਾਂ ਨੇ ਕਿਹਾ ਕਿ ਅਜ਼ਾਦ ਭਾਰਤ ਦੇ ਇਤਿਹਾਸ ਦੇ ਸਰਵਉੱਚ ਸਮੇਂ ਵਿੱਚ ਉਹ ਸੇਵਾਵਾਂ ਵਿੱਚ ਦਾਖਲ ਹੋ ਰਹੇ ਹਨ, ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਅੱਗੇ ਵਧ ਰਿਹਾ ਹੈ ਅਤੇ ਜਲਦੀ ਹੀ ਦੁਨੀਆ ਦਾ ਇੱਕ ਮੋਹਰੀ ਦੇਸ਼ ਹੋਵੇਗਾ। ਉਸ ਦ੍ਰਿਸ਼ਟੀਕੋਣ ਨਾਲ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੌਜਵਾਨ ਅਧਿਕਾਰੀਆਂ ਕੋਲ 30 ਤੋਂ 35 ਸਾਲ ਦੀ ਸੇਵਾ ਨਿਭਾਉਣ ਦਾ ਸਮਾਂ ਹੈ, ਨੂੰ ਮੋਦੀ ਦੇ ਨਵੇਂ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦਾ ਸੁਭਾਗ ਪ੍ਰਾਪਤ ਹੋਵੇਗਾ।

 

ਡਾ. ਜਿਤੇਂਦਰ ਸਿੰਘ ਨੇ ਪਿਛਲੇ ਛੇ ਸਾਲਾਂ ਦੌਰਾਨ ਨੌਜਵਾਨ ਪ੍ਰੋਬੇਸ਼ਨਰੀ ਅਤੇ ਆਈਏਐੱਸ ਅਧਿਕਾਰੀਆਂ ਲਈ ਲਿਆਂਦੇ ਗਏ ਕੁਝ ਯਾਦਗਾਰੀ ਸੁਧਾਰਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਬੰਧਿਤ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਅਲਾਟ ਕੀਤੇ ਕਾਡਰ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਦੀ 3 ਮਹੀਨੇ ਦੀ ਕੇਂਦਰ ਸਰਕਾਰ ਵਿੱਚ ਸ਼ੁਰੂਆਤ ਸ਼ਾਮਲ ਹੈ।

 

 

ਡਾ. ਜਿਤੇਂਦਰ ਸਿੰਘ ਨੇ ਜਨਸੰਖਿਆ ਤਬਦੀਲੀ ਤੇ ਵੀ ਧਿਆਨ ਦਿੱਤਾ ਜੋ ਪਿਛਲੇ ਕੁਝ ਸਾਲਾਂ ਵਿੱਚ ਟਾਪਰਾਂ ਦੀ ਪ੍ਰੋਫਾਇਲ ਵਿੱਚ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਲਗਭਗ ਇੱਕ ਦਹਾਕਾ ਪਹਿਲਾਂ ਤੱਕ ਭਾਰਤ ਦੇ ਕੁਝ ਹੀ ਰਾਜ ਬਾਰ-ਬਾਰ ਟਾਪਰਾਂ ਦੀ ਸੂਚੀ ਵਿੱਚ ਆਉਂਦੇ ਸਨ ਜਦਕਿ ਅੱਜ ਸਾਡੇ ਕੋਲ ਹਰਿਆਣਾ, ਪੰਜਾਬ, ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਰਗੇ ਰਾਜਾਂ ਦੇ ਟਾਪਰ ਹਨ ਜੋ ਆਮ ਨਾਲੋਂ ਇੱਕ ਨਵੀਂ ਘਟਨਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਹੀ ਲਗਭਗ ਹਰ ਸਾਲ ਪਹਿਲੇ 3 ਟਾਪਰਾਂ ਵਿੱਚੋਂ ਇੱਕ ਜਾਂ ਇੱਕ ਤੋਂ ਜ਼ਿਆਦਾ ਮਹਿਲਾ ਉਮੀਦਵਾਰ ਹੁੰਦੀਆਂ ਹਨ।

 

ਡਾ. ਜਿਤੇਂਦਰ ਸਿੰਘ ਨੇ ਇਸ ਬੈਚ ਦੇ ਪਹਿਲੇ 25 ਟਾਪਰਾਂ ਵਿੱਚ ਬਾਰਾਂ ਇੰਜਨੀਅਰਾਂ ਦੀ ਹਾਜ਼ਰੀ ਦਾ ਵੀ ਜ਼ਿਕਰ ਕੀਤਾ ਜਿਸ ਦੀ ਉਨ੍ਹਾਂ ਨੂੰ ਉਮੀਦ ਹੈ ਕਿ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵੱਖ-ਵੱਖ ਵਿਸ਼ੇਸ਼ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਨੇਪਰੇ ਚਾੜ੍ਹਨ ਵਿੱਚ ਉਨ੍ਹਾਂ ਨੂੰ ਸੌਂਪੇ ਗਏ ਕੰਮ ਨੂੰ ਮਹੱਤਵ ਮਿਲੇਗਾ।

 

ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਦੇ ਸਕੱਤਰ ਡਾ. ਸੀ. ਚੰਦਰਮੌਲੀ ਨੇ ਸੀਐੱਸਈ 2019 ਦੇ ਟਾਪਰਾਂ ਦਾ ਸਵਾਗਤ ਕਰਦੇ ਹੋਏ ਸਾਰੇ 20 ਟਾਪਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਸਾਰੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਸਿਵਲ ਸੇਵਾ ਨੂੰ ਇੱਕ ਕਰੀਅਰ ਵਿਕਲਪ ਦੇ ਰੂਪ ਵਿੱਚ ਸਮਾਜ ਅਤੇ ਰਾਸ਼ਟਰ ਦੇ ਵਿਾਕਸ ਲਈ ਚੁਣਿਆ ਹੈ ਕਿਉਂਕਿ ਇਹ ਸੇਵਾ ਸਿਰਫ਼ ਵਿਭਿੰਨ ਖੇਤਰਾਂ ਵਿੱਚ ਕੰਮ ਕਰਨ ਦੇ ਅਣਗਿਣਤ ਮੌਕੇ ਪ੍ਰਦਾਨ ਕਰਦੀ ਹੈ। ਇਸ ਲਈ ਉਮੀਦਵਾਰਾਂ ਨੂੰ ਇੱਕ ਉੱਤਮਤਾ ਪ੍ਰਾਪਤ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।

 

ਸੀਐੱਸਈ-2019 ਦੇ ਸਾਰੇ 20 ਟਾਪਰ ਔਨਲਾਈਨ ਵੀਡਿਓ ਕਾਨਫਰੰਸ ਜ਼ਰੀਏ ਇਸ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਵਿਚਾਰ ਵੀ ਪ੍ਰਗਟਾਏ ਅਤੇ ਦੇਸ਼ ਦੀ ਸੇਵਾ ਲਈ ਆਪਣੀ ਪੂਰੀ ਇੱਛਾ ਪ੍ਰਗਟਾਈ।

 

ਪ੍ਰੋਗਰਾਮ ਵਿੱਚ ਵਿਭਾਗ ਦੇ ਸਾਰੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਦੇ ਐਡੀਸ਼ਨਲ ਸਕੱਤਰ ਸ਼੍ਰੀ ਲੋਕ ਰੰਜਨ ਨੇ ਧੰਨਵਾਦ ਦਾ ਮਤਾ ਪ੍ਰਸਤਾਵਿਤ ਕੀਤਾ।

 

                                                       <><><><><>

 

ਐੱਸਐੱਨਸੀ



(Release ID: 1648628) Visitor Counter : 151