ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਵੱਲੋਂ ਕੌਮੀ ਬਾਲ ਭਵਨ ਬਾਰੇ ਨਵੀਂ ਦਿੱਲੀ ਵਿੱਚ ਸਮੀਖਿਆ ਬੈਠਕ । ਬੱਚਿਆਂ ਵਿਚਾਲੇ ਸਿਰਜਨਾਤਮਕ ਸਰਗਰਮੀਆਂ ਨੂੰ ਹੱਲਾਸ਼ੇਰੀ ਦੇਣ ਲਈ ਕੌਮੀ ਬਾਲ ਭਵਨ ਨੂੰ ਬੱਚਿਆਂ ਲਈ ਕੌਮੀ ਪੱਧਰ ਦਾ ਪੁਰਸਕਾਰ ਸ਼ੁਰੂ ਕਰਨਾ ਚਾਹੀਦਾ ਹੈ - ਸ਼੍ਰੀ ਰਮੇਸ਼ ਪੋਖਰਿਆਲ ਨਿਸ਼ੰਕ ।
Posted On:
25 AUG 2020 4:58PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕੌਮੀ ਬਾਲ ਭਵਨ ਬਾਰੇ ਅੱਜ ਨਵੀਂ ਦਿੱਲੀ ਵਿੱਚ ਸਮੀਖਿਆ ਬੈਠਕ ਕੀਤੀ । ਮੀਟਿੰਗ ਵਿੱਚ ਐੱਸ ਈ ਐਂਡ ਐੱਲ ਸਕੱਤਰ ਸ਼੍ਰੀਮਤੀ ਅਨੀਤਾ ਕਰਵਾਲ, ਸਕੂਲ ਸਿੱਖਿਆ ਬਾਰੇ ਸੰਯੁਕਤ ਸਕੱਤਰ ਸ਼੍ਰੀ ਆਰ ਸੀ ਮੀਨਾ ਤੇ ਕੌਮੀ ਬਾਲ ਭਵਨ ਦੇ ਉੱਚ ਅਧਿਕਾਰੀਆਂ ਨੇ ਸ਼ਿਰਕਤ ਕੀਤੀ । ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਕੌਮੀ ਬਾਲ ਭਵਨ ਦੀਆਂ ਸਰਗਰਮੀਆਂ ਦੀ ਸਮੀਖਿਆ ਕੀਤੀ ਅਤੇ ਮੌਜੂਦਾ ਮਾਹੌਲ ਵਿੱਚ ਕੌਮੀ ਬਾਲ ਭਵਨ ਦੀਆਂ ਸਰਗਰਮੀਆਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ । ਉਹਨਾਂ ਕੌਮੀ ਬਾਲ ਭਵਨ ਦੀ ਪਿਛਲੇ 2 ਸਾਲਾਂ ਦੀ ਕਾਰਗੁਜ਼ਾਰੀ, ਮੌਜੂਦਾ ਮੈਂਬਰਸ਼ਿਪ ਵੇਰਵੇ ਤੇ ਸਿੱਖਲਾਈ ਪਰੋਗਰਾਮਾਂ ਦਾ ਵੀ ਜਾਇਜ਼ਾ ਲਿਆ । ਮੰਤਰੀ ਨੇ ਅਧਿਕਾਰੀਆਂ ਨੂੰ ਵੈਬੀਨਾਰਾਂ ਰਾਹੀਂ ਵਿਦਿਆਰਥੀਆਂ ਵਾਸਤੇ ਸਭਿਆਚਾਰ ਤਬਾਦਲਾ ਪਰੋਗਰਾਮਾਂ ਵੱਲ ਵਧੇਰੇ ਧਿਆਨ ਦੇਣ ਦੀ ਹਦਾਇਤ ਕੀਤੀ, ਤਾਂ ਜੋ ਉਹ ਸਾਡੇ ਦੇਸ਼ ਦੇ ਸਭਿਆਚਾਰ ਦੇ ਵੱਖ-ਵੱਖ ਪਹਿਲੂਆਂ ਨੂੰ ਸਿੱਖ ਸਕਣ । ਸ਼੍ਰੀ ਪੋਖਰਿਆਲ ਨੇ ਅਧਿਕਾਰੀਆਂ ਤੋਂ ਇਹ ਵੀ ਜਾਨਣਾ ਚਾਹਿਆ ਕਿ ਬਾਲ ਭਵਨ ਦੀਆਂ ਸਰਗਰਮੀਆਂ ਨੂੰ ਕੌਮਾਂਤਰੀ ਮੰਚਾਂ ਤੇ ਕਿਵੇਂ ਪਰੋਤਸਾਹਿਤ ਕੀਤਾ ਜਾ ਸਕਦਾ ਹੈ । ਸ਼੍ਰੀ ਨਿਸ਼ੰਕ ਨੇ ਕਿਹਾ ਕਿ ਕੌਮੀ ਬਾਲ ਭਵਨ ਸਾਡੇ ਬੱਚਿਆਂ ਲਈ ਵੱਖ-ਵੱਖ ਸਰਗਰਮੀਆਂ ਸਿੱਖਣ ਵਾਸਤੇ ਇੱਕ ਮਹਾਨ ਮੰਚ ਹੈ ਤੇ ਸਾਨੂੰ ਇਸ ਦੀਆਂ ਸਰਗਰਮੀਆਂ ਖੇਤਰੀ ਕੇਂਦਰਾਂ ਵਿੱਚ ਵੀ ਵਧਾਉਣੀਆਂ ਚਾਹੀਦੀਆਂ ਨੇ, ਤਾਂ ਜੋ ਵਧ ਤੋਂ ਵਧ ਬੱਚੇ ਇਸ ਮੰਚ ਤੋਂ ਲਾਹਾ ਲੈ ਸਕਣ । ਉਹਨਾਂ ਕਿਹਾ ਕਿ ਬੱਚਿਆਂ ਵਿੱਚ ਸਿਰਜਨਾਤਮਕ ਸਰਗਰਮੀਆਂ ਨੂੰ ਹੱਲਾਸ਼ੇਰੀ ਦੇਣ ਲਈ ਕੌਮੀ ਬਾਲ ਭਵਨ ਨੂੰ ਬੱਚਿਆਂ ਲਈ ਇੱਕ ਕੌਮੀ ਪੱਧਰ ਦਾ ਪੁਰਸਕਾਰ ਸ਼ੁਰੂ ਕਰਨਾ ਚਾਹੀਦਾ ਹੈ ਤੇ ਉਹਨਾਂ ਇਸ ਮੁੱਦੇ ਤੇ ਅਧਿਕਾਰੀਆਂ ਨੂੰ ਇੱਕ ਯੋਜਨਾ ਉਲੀਕਣ ਨੂੰ ਕਿਹਾ । ਸਿੱਖਿਆ ਮੰਤਰੀ ਨੇ ਕੌਮੀ ਬਾਲ ਭਵਨ ਵਿੱਚ ਖਾਲੀ ਪਈਆਂ ਅਸਾਮੀਆਂ ਦੀ ਵੀ ਸਮੀਖਿਆ ਕੀਤੀ ਅਤੇ ਇਹਨਾਂ ਖਾਲੀ ਥਾਂਵਾਂ ਨੂੰ ਭਰਨ ਲਈ ਅਮਲ ਤੇਜ਼ ਕਰਨ ਦੀ ਹਦਾਇਤ ਕੀਤੀ ।
ਐੱਮਸੀ/ਏਕੇਜੇ
(Release ID: 1648567)
Visitor Counter : 196