ਰੱਖਿਆ ਮੰਤਰਾਲਾ

ਆਈ.ਏ.ਐਫ ਮੋਬਾਈਲ ਐਪਲੀਕੇਸ਼ਨ 'ਮਾਈ ਆਈਏਐਫ' ਲਾਂਚ

Posted On: 24 AUG 2020 6:48PM by PIB Chandigarh

ਏਅਰ ਚੀਫ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਡਿਜੀਟਲ ਇੰਡੀਆ ਪਹਿਲ ਦੇ ਹਿੱਸੇ ਵਜੋਂ 24 ਅਗਸਤ, 2020 ਨੂੰ ਏਅਰ ਫੋਰਸ ਦੇ ਮੁੱਖ ਦਫਤਰ 'ਏਅਰ ਭਵਨ' ਵਿਖੇ ਇਕ ਮੋਬਾਈਲ ਐਪਲੀਕੇਸ਼ਨ 'ਮਾਈ ਆਈਏਐਫ' ਲਾਂਚ ਕੀਤੀ ਇਹ ਮੋਬਾਈਲ ਐਪਲੀਕੇਸ਼ਨ, ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਉਟਿੰਗ (ਸੀ-ਡੀਏਸੀ) ਦੇ ਸਹਿਯੋਗ ਨਾਲ ਵਿਕਸਤ ਕੀਤੀ ਗਈ ਹੈ, ਜੋ ਕਿ ਭਾਰਤੀ ਹਵਾਈ ਸੈਨਾ (ਆਈਏਐਫ) ਵਿਚ ਸ਼ਾਮਲ ਹੋਣ ਦੇ ਚਾਹਵਾਨਾਂ ਲਈ ਕੈਰੀਅਰ ਦੀ ਜਾਣਕਾਰੀ ਅਤੇ ਵੇਰਵੇ ਪ੍ਰਦਾਨ ਕਰੇਗੀ

ਐਪ ਦਾ ਉਪਭੋਗਤਾ ਅਨੁਕੂਲ ਫਾਰਮੈਟ ਆਈਏਐਫ ਵਿੱਚ ਉਪਭੋਗਤਾਵਾਂ ਲਈ ਚੋਣ ਪ੍ਰਕਿਰਿਆ, ਟ੍ਰੇਨਿੰਗ ਕੋਰਸ, ਤਨਖਾਹ ਅਤੇ ਭੱਤਿਆਂ ਆਦਿ ਦੇ ਵੇਰਵਿਆਂ ਸਮੇਤ ਅਧਿਕਾਰੀਆਂ ਅਤੇ ਹਵਾਈ ਅੱਡਿਆਂ ਲਈ ਇੱਕ ਸਿੰਗਲ ਡਿਜੀਟਲ ਪਲੇਟਫਾਰਮ 'ਤੇ  ਕੰਮ ਕਰਦਾ ਹੈ ਇਹ ਐਪਲੀਕੇਸ਼ ਐਂਡਰਾਇਡ ਫੋਨਾਂ ਲਈ ਗੂਗਲ ਪਲੇ ਸਟੋਰ ਵਿੱਚ ਉਪਲਬਧ ਹੈ ਇਹ ਆਈਏਐਫ ਦੇ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਗੇਮਾਂ ਨਾਲ ਜੁੜਿਆ ਹੋਇਆ ਹੈ ਇਹ ਭਾਰਤੀ ਹਵਾਈ ਸੈਨਾ (ਆਈਏਐਫ) ਦੇ ਇਤਿਹਾਸ ਅਤੇ ਇਸ ਦੀਆਂ ਬਹਾਦਰੀ ਕਹਾਣੀਆਂ ਦੀ ਝਲਕ ਵੀ ਪ੍ਰਦਾਨ ਕਰੇਗੀ

ਆਈਐਨ/ ਬੀ ਐਸ ਕੇ/ ਜੇ ਪੀ



(Release ID: 1648382) Visitor Counter : 187