ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਪਬਲਿਕ ਟਰਾਂਸਪੋਰਟ ਵਿੱਚ ਉੱਨਤ ਪਬਲਿਕ ਟਰਾਂਸਪੋਰਟ ਮਾਡਲ ਅਪਣਾਉਣ ਅਤੇ ਜੈਵਿਕ ਈਂਧਣ, ਬਿਜਲੀ, ਸੀਐੱਨਜੀ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ

Posted On: 24 AUG 2020 6:36PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪਬਲਿਕ ਟਰਾਂਸਪੋਰਟ ਦਾ ਆਧੁਨਿਕੀਕਰਨ ਕੀਤਾ ਜਾ ਸਕਦਾ ਹੈ, ਜੋ ਈਂਧਣ ਦੇ ਰੂਪ ਵਿੱਚ ਜੈਵ ਈਂਧਣ, ਸੀਐੱਨਜੀ ਅਤੇ ਬਿਜਲੀ ਤੇ ਆਧਾਰਤ ਹੈ।  ਇੱਕ ਵੈਬੀਨਾਰ - ਚੌਥੇ ਯੂਆਈਟੀਪੀ ਇੰਡੀਆ ਬੱਸ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਅੱਜ ਕਿਹਾ ਕਿ ਜ਼ਿਆਦਾਤਰ ਰਾਜ ਰੋਡ ਟਰਾਂਸਪੋਰਟ ਉਪਕਰਮ (ਐੱਸਆਰਟੀਯੂ) ਰਵਾਇਤੀ ਈਂਧਣ ਤੇ ਭਾਰੀ ਖ਼ਰਚ ਕਰ ਰਹੇ ਹਨ ਜੋ ਕਿ ਮਹਿੰਗੇ ਹਨ। ਸ਼੍ਰੀ ਗਡਕਰੀ ਨੇ ਜੈਵਿਕ ਈਂਧਣ, ਸੀਐੱਨਜੀ ਅਤੇ ਬਿਜਲੀ ਨੂੰ ਆਵਾਜਾਈ ਈਂਧਣ ਦੇ ਰੂਓਪ ਵਿੱਚ ਅੱਗੇ ਵਧਾਉਣ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਈਂਧਣ ਦੇ ਬਿਲ ਵਿੱਚ ਬੱਚਤ ਹੋਵੇਗੀ ਬਲਕਿ ਅਰਥਵਿਵਸਥਾ ਨੂੰ ਵਧਾਉਣ ਅਤੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਵੀ ਯੋਗਦਾਨ ਮਿਲੇਗਾ। ਸ਼੍ਰੀ ਗਡਕਰੀ ਨੇ ਕਿਹਾ ਕਿ ਵਰਤਮਾਨ ਵਿੱਚ ਦੇਸ਼ ਕੱਚੇ ਤੇਲ/ ਹਾਈਡਰੋਕਾਰਬਨ ਦੇ ਆਯਾਤ ਤੇ ਭਾਰੀ ਮਾਤਰਾ ਵਿੱਚ ਖ਼ਰਚ ਕਰ ਰਿਹਾ ਹੈ, ਜਿਸ ਨੂੰ ਘਟਾਉਣ ਦੀ ਲੋੜ ਹੈ।

 

ਜੈਵ ਈਂਧਣ/ ਸੀਐੱਨਜੀ ਆਦਿ ਦੀ ਵਰਤੋਂ ਦੀ ਕਾਰਜਸ਼ੀਲਤਾ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਦੱਸਿਆ ਕਿ ਨਾਗਪੁਰ ਨੇ 450 ਬੱਸਾਂ ਨੂੰ ਜੈਵ ਈਂਧਣ ਬੱਸਾਂ ਵਿੱਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ 90 ਬੱਸਾਂ ਤਬਦੀਲ ਹੋ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬੱਸ ਸੇਵਾ ਵਿੱਚ ਪ੍ਰਤੀ ਸਾਲ 60 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ, ਜਿਸ ਨਾਲ ਬੱਸਾਂ ਨੂੰ ਸੀਐੱਨਜੀ ਵਿੱਚ ਤਬਦੀਲ ਕਰਕੇ ਬਚਾਇਆ ਜਾ ਸਕਦਾ ਹੈ। ਸ਼੍ਰੀ ਗਡਕਰੀ ਨੇ ਇਹ ਵੀ ਦੱਸਿਆ ਕਿ ਸੀਵਰੇਜ ਦੇ ਪਾਣੀ ਤੋਂ ਸੀਐੱਨਜੀ ਦਾ ਉਤਪਾਦਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਐੱਸਆਰਟੀਯੂ ਨੂੰ ਆਪਣੇ ਘਾਟੇ ਨੂੰ ਘਟਾਉਣ ਲਈ ਇਹ ਮਾਡਲ ਅਪਨਾਉਣ ਦਾ ਸੱਦਾ ਦਿੱਤਾ ਹੈ ਜਿਸ ਨਾਲ ਬਿਹਤਰ ਪਬਲਿਕ ਟਰਾਂਸਪੋਰਟ ਨੂੰ ਬਿਹਤਰ ਢੰਗ ਨਾਲ ਮੁਹੱਈਆ ਕਰਵਾਉਣ ਵਿੱਚ  ਸਹਾਇਤਾ ਮਿਲੇਗੀ। ਉਨ੍ਹਾਂ ਨੇ ਭਵਿੱਖ ਵਿੱਚ ਝੋਨੇ ਦੀ ਪਰਾਲੀ ਵਰਗੇ ਸੀਐੱਨਜੀ ਦੇ ਹੋਰ ਸਰੋਤਾਂ ਨੂੰ ਅਪਣਾਉਣ ਦਾ ਸੰਕੇਤ ਦਿੱਤਾ, ਜਿਸ ਨਾਲ ਕਿਸਾਨਾਂ, ਆਵਾਜਾਈ, ਵਾਤਾਵਰਣ ਅਤੇ ਅਰਥਵਿਵਸਥਾ ਨੂੰ ਅਨੇਕਾਂ ਫਾਇਦੇ ਹੋਣਗੇ।

 

ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਨੇ ਬਿਹਤਰ ਪਬਲਿਕ ਟਰਾਂਸਪੋਰਟ ਦੇ ਲਈ ਨਿਜੀ ਪੂੰਜੀ ਨੂੰ ਵਰਤੋਂ ਵਿੱਚ ਲਿਆਉਣ ਦੇ ਲਈ ਲੰਡਨ ਬੱਸ ਮਾਡਲ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਸ਼੍ਰੀ ਗਡਕਰੀ ਨੇ ਕਿਹਾ, ਸਾਰੀਆਂ ਆਧੁਨਿਕ ਸੁਵਿਧਾਵਾਂ ਦੇ ਨਾਲ ਬੱਸ ਪੋਰਟਾਂ ਨੂੰ ਜੋੜਨ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਚਾਲਕਾਂ ਦੁਆਰਾ ਡਬਲ-ਡੈਕਰ ਬੱਸਾਂ ਨੂੰ ਅਪਣਾਉਣ ਨਾਲ ਪਬਲਿਕ ਟਰਾਂਸਪੋਰਟ ਦੀ ਕੁਸ਼ਲਤਾ ਵਿੱਚ ਵੀ ਸੁਧਾਰ ਹੋਵੇਗਾ। ਸ਼੍ਰੀ ਗਡਕਰੀ ਨੇ ਕਿਹਾ, ਬੱਸ ਚਾਲਕ ਵਧੀਆ ਸੇਵਾਵਾਂ, ਵਧੀਆ ਮਨੋਰੰਜਨ ਦੇ ਸਾਧਨ ਜਿਵੇਂ ਕਿ ਆਡੀਓ ਸੰਗੀਤ, ਵੀਡੀਓ ਫ਼ਿਲਮਾਂ ਆਦਿ ਜਿਹੀਆਂ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਬਾਰੇ ਵਿਚਾਰ ਕਰ ਸਕਦੇ ਹਨ, ਜਿਸ ਨਾਲ ਬਿਹਤਰ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ।

 

***

 

ਆਰਸੀਜੇ / ਐੱਮਐੱਸ / ਇਰਸ਼ਾਦ(Release ID: 1648375) Visitor Counter : 153