ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਏਰੀਜ (ARIES), ਨੈਨੀਤਾਲ ਦੁਆਰਾ ‘ਏਅਰੋਸੋਲ ਹਵਾ ਗੁਣਵੱਤਾ, ਜਲਵਾਯੂ ਪਰਿਵਰਤਨ ਦੇ ਵਿਸ਼ਾਲ ਹਿਮਾਲਾ ਪਰਬਤਾਂ ਦੇ ਜਲ–ਸਰੋਤਾਂ ਤੇ ਉਪਜੀਵਕਾਵਾਂ ਉੱਤੇ ਅਸਰ’ ਬਾਰੇ ਕਰਵਾਈ ਜਾਵੇਗੀ ਅੰਤਰਰਾਸ਼ਟਰੀ ਔਨਲਾਈਨ ਕਾਨਫ਼ਰੰਸ

Posted On: 24 AUG 2020 12:11PM by PIB Chandigarh

ਮੱਧ ਸਤੰਬਰ ਏਅਰੋਸੋਲ ਹਵਾ ਗੁਣਵੱਤਾ, ਜਲਵਾਯੂ ਪਰਿਵਰਤਨ ਦਾ ਵਿਸ਼ਾਲ ਹਿਮਾਲਾ ਪਰਬਤਾਂ ਦੇ ਜਲਸਰੋਤਾਂ ਤੇ ਉਪਜੀਵਕਾਵਾਂ ਉੱਤੇ ਅਸਰਬਾਰੇ ਇੱਕ ਪ੍ਰਮੁੱਖ ਔਨਲਾਈਨ ਅੰਤਰਰਾਸ਼ਟਰੀ ਕਾਨਫ਼ਰੰਸ ਦੇਖਣ ਨੂੰ ਮਿਲੇਗੀ। ਇਸ ਕਾਨਫ਼ਰੰਸ ਦੌਰਾਨ ਉਦਯੋਗੀਕਰਨ ਅਤੇ ਸ਼ਹਿਰੀਕਰਨ ਕਾਰਣ ਵਾਯੂ ਪ੍ਰਦੂਸ਼ਣ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਅਤੇ ਉਸ ਕਰਕੇ ਖੇਤਰੀ ਤੇ ਵਿਸ਼ਵ ਦੀ ਹਵਾ ਗੁਣਵੱਤਾ, ਦ੍ਰਿਸ਼ਟਮਾਨਤਾ ਵਿੱਚ ਕਮੀ, ਬੱਦਲਾਂ ਦੇ ਬਣਨ ਤੇ ਵਾਤਾਵਰਣ ਕੈਮਿਸਟ੍ਰੀ, ਰੈਡੀਏਸ਼ਨ ਬਜਟ, ਈਕੋਸਿਸਟਮ, ਹਿਮਲਿਅਨ ਜਲਵਾਯੂ, ਤੇ ਗਲੇਸ਼ੀਓਲੋਜੀ ਕ੍ਰਾਇਓਸਫ਼ੀਅਰ, ਮੌਨਸੂਨ ਦੀਆਂ ਪੱਧਤੀਆਂ, ਜਲ ਉਪਲਬਧਤਾ ਤੇ ਮਨੁੱਖੀ ਸਿਹਤ ਉੱਤੇ ਪੈਣ ਵਾਲੇ ਅਸਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਇਹ ਸਾਰੇ ਖ਼ਾਸ ਤੌਰ ਤੇ ਭਾਰਤ, ਨੇਪਾਲ ਤੇ ਬੰਗਲਾਦੇਸ਼ ਲਈ ਵਿਚਾਰਵਟਾਂਦਰੇ ਹਿਤ ਮਹੱਤਵਪੂਰਣ ਵਿਸ਼ੇ ਹਨ।

 

ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਅਧੀਨ ਆਉਂਦੇ ਇੱਕ ਖ਼ੁਦਮੁਖਤਿਆਰ ਖੋਜ ਸੰਸਥਾਨ ਆਰਿਆਭੱਟ ਰਿਸਰਚ ਇੰਸਟੀਟਿਊਟ ਆਵ੍ ਆਬਜ਼ਰਵੇਸ਼ਨਲ ਸਾਇੰਸਜ਼’ (ARIES), ਨੈਨੀਤਾਲ ਅਤੇ ਉਤਰਾਖੰਡ ਦੇ ਪੌੜੀ ਗੜ੍ਹਵਾਲ ਦੇ ਸ੍ਰੀਨਗਰ ਚ ਸਥਿਤ ਹੇਮਵਤੀ ਨੰਦਨ ਬਹੁਗੁਣਾ ਗੜ੍ਹਵਾਲ ਯੂਨੀਵਰਸਿਟੀ’ (HNBGU – ਇੱਕ ਕੇਂਦਰੀ ਯੂਨੀਵਰਸਿਟੀ) ਦੁਆਰਾ ਸਾਂਝੇ ਤੌਰ ਉੱਤੇ 14–16 ਸਤੰਬਰ, 2020 ਨੂੰ ਏਅਰੋਸੋਲ ਹਵਾ ਗੁਣਵੱਤਾ, ਜਲਵਾਯੂ ਪਰਿਵਰਤਨ ਦੇ ਵਿਸ਼ਾਲ ਹਿਮਾਲਾ ਪਰਬਤਾਂ ਦੇ ਜਲਸਰੋਤਾਂ ਤੇ ਉਪਜੀਵਕਾਵਾਂ ਉੱਤੇ ਅਸਰਵਿਸ਼ੇ ਉੱਤੇ ਤਿੰਨਦਿਨਾ ਔਨਲਾਈਨ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਆਯੋਜਨ ਦੀ ਯੋਜਨਾ ਉਲੀਕੀ ਜਾ ਰਹੀ ਹੈ। ਇਸ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਗੋਲਡਨ ਜੁਬਲੀ ਯਾਦਗਾਰੀ ਵਰ੍ਹੇ ਦੇ ਜਸ਼ਨ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ। ਇਸ ਮਹਾਮਾਰੀ ਦੌਰਾਨ ARIES, ਨੈਨੀਤਾਲ ਦੁਆਰਾ ਆਯੋਜਿਤ ਕੀਤੀ ਜਾਣ ਵਾਲੀ ਇਹ ਪਹਿਲੀ ਔਨਲਾਈ ਅੰਤਰਰਾਸ਼ਟਰੀ ਕਾਨਫ਼ਰੰਸ ਹੋਵੇਗੀ।

 

ਇਸ ਕਾਨਫ਼ਰੰਸ ਲਈ ਸੱਦੇ ਗਏ ਬੁਲਾਰੇ ਸਮੁੱਚੇ ਵਿਸ਼ਵ ਦੇ ਵੱਖੋਵੱਖਰੇ ਭਾਗਾਂ ਤੋਂ ਹਨ ਅਤੇ ਉਹ ਇਨ੍ਹਾਂ ਵਿਸ਼ਿਆਂ ਉੱਤੇ ਆਪਣੇ ਭਾਸ਼ਣ ਦੇਣਗੇ: ਭਾਰਤਗੰਗਾ ਨਦੀ ਦੇ ਮੈਦਾਨਾਂ ਅਤੇ ਕੇਂਦਰੀ ਗੰਗਾ ਵਾਲੇ ਹਿਮਾਲਿਅਨ ਖੇਤਰ, ਹਿਮਾਲਿਅਨ ਗਲੇਸ਼ੀਅਰਾਂ ਉੱਤੇ ਵਧਦੇ ਜਾ ਰਹੇ ਵਾਯੂ ਪ੍ਰਦੂਸ਼ਣ, ਹਿਮਾਲਿਅਨ ਗਲੇਸ਼ੀਅਰ ਅਤੇ ਹਿਮਾਲਾ ਪਰਬਤਾਂ ਉੱਤੇ ਮੌਨਸੂਨ ਉੱਪਰ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ, ਵੱਡੇ ਈਵੈਂਟਸ ਅਤੇ ਅਜਿਹੇ ਹੋਰ ਵਿਸ਼ੇ। ਸਮੀਖਿਆ ਉਪਰੰਤ ਇਨ੍ਹਾਂ ਪੇਸ਼ਕਾਰੀਆਂ ਨੂੰ ਜਰਨਲ ਆਵ੍ ਅਰਥ ਸਿਸਮ ਸਾਇੰਸ’ (JESS) ਵਿੱਚ ਏਅਰੋਸੋਲਜ਼ਜਲਵਾਯੂ ਅੰਤਰਕਾਰਜ ਤੇ ਹਿਮਾਲਾ ਪਰਬਤਾਂ ਦੇ ਜਲਸਰੋਤਵਿਸ਼ੇ ਅਧੀਨ ਪ੍ਰਕਾਸ਼ਿਤ ਕੀਤਾ ਜਾਵੇਗਾ।

 

ਏਰੀਜ (ARIES), ਨੈਨੀਤਾਲ ਨੇ ਲਗਭਗ ਦੋ ਦਹਾਕੇ ਪਹਿਲਾਂ ਵਾਤਾਵਰਣਕ ਵਿਗਿਆਨ ਤੇ ਜਲਵਾਯੂ ਪਰਿਵਰਤਨ ਦੇ ਖੇਤਰ ਵਿੱਚ ਖੋਜ ਗਤੀਵਿਧੀਆਂ ਦੀ ਸ਼ੁਰੂ ਕੀਤੀ ਸੀ। ਇਸ ਨੇ ਏਅਰੋਸੋਲਸ ਦੀਆਂ ਵਿਭਿੰਨ ਔਪਟੀਕਲ, ਭੌਤਿਕ ਤੇ ਰਸਾਇਣਕ ਵਿਸ਼ੇਸ਼ਤਾਵਾਂ ਨੂੰ ਨਾਪਣ ਤੇ ਗੈਸਾਂ ਦਾ ਪਤਾ ਲਾਉਣ ਲਈ ਹਿਮਾਲਾ ਪਰਬਤਾਂ ਦੇ ਕੇਂਦਰ ਵਿੱਚ ਰਣਨੀਤਕ ਤੌਰ ਉੱਤੇ ਇੱਕ ਮਹੱਤਵਪੂਰਣ ਸਥਾਨ ਮਨੋਰਾ ਚੋਟੀ ਉੱਤੇ ਆਧੁਨਿਕ ਉਪਕਰਣਾਂ ਦੀ ਇੱਕ ਬੈਟਰੀ ਸਥਾਪਿਤ ਕੀਤੀ ਹੈ। ARIES ਨੇ ਇਨ੍ਹਾਂ ਖੇਤਰਾਂ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਤਾਲਮੇਲ ਵੀ ਸਥਾਪਿਤ ਕੀਤੇ ਹਨ।

 

[ਹੋਰ ਵੇਰਵਿਆਂ ਲਈ ਡਾ. ਉਮੇਸ਼ ਚੰਦਰਾ ਦੁਮਕਾ (ਈ–ਮੇਲ: dumka@aries.res.in; 09897559451) ਅਤੇ ਡਾ. ਆਲੋਕ ਐਸ. ਗੌਤਮ (ਈ–ਮੇਲ: phyalok[at]gmail[dot]com; 09935647365) ਨਾਲ ਸੰਪਰਕ ਕੀਤਾ ਜਾ ਸਕਦਾ ਹੈ]

 

 

ARIES conference1

ਚਿੱਤਰ 1: ਕਾਨਫਰੰਸ ਬੈਨਰ

ARIES conference

 

ਚਿੱਤਰ 2: ਕਾਨਫਰੰਸ ਬਰੋਸ਼ਰ

 

*****

ਐੱਨਬੀ/ਕੇਜੀਐੱਸ


(Release ID: 1648230) Visitor Counter : 137