ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਦੇ ਤਹਿਤ 'ਆਤਮਨਿਰਭਰ ਭਾਰਤ- ਟੂਰਿਜ਼ਮ ਅਤੇ ਯਾਤਰਾ ਨਾਲ ਸਬੰਧਿਤ ਮੁੱਦੇ' ਨਾਮੀ50ਵਾਂ ਵੈਬੀਨਾਰ ਆਯੋਜਿਤ ਕੀਤਾ

प्रविष्टि तिथि: 22 AUG 2020 1:40PM by PIB Chandigarh

ਟੂਰਿਜ਼ਮ ਮੰਤਰਾਲੇ ਨੇ 20 ਅਗਸਤ 2020 ਨੂੰ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਦੇ ਤਹਿਤ "ਆਤਮਨਿਰਭਰ ਭਾਰਤ ਟੂਰਿਜ਼ਮ ਅਤੇ ਯਾਤ੍ਰਾ ਨਾਲ ਸਬੰਧਿਤ ਮੁੱਦੇ" ਨਾਮੀ ਆਪਣਾ 50ਵਾਂ ਵੈਬੀਨਾਰ ਆਯੋਜਿਤ ਕੀਤਾ। ਵੈਬੀਨਾਰ ਨੇ ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮ ਖੇਤਰ ਅਤੇ ਇਸਦੇ ਵਰਗੀਕਰਣ, ਐੱਮਐੱਸਐੱਮਈਜ਼ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ, ਸਰਵਿਸਿਜ਼ ਸੈਕਟਰ ਲਈ ਐੱਮਐੱਸਐੱਮਈ ਮੰਤਰਾਲੇ ਦੀਆਂ ਕ੍ਰੈਡਿਟ/ ਵਿੱਤ ਸਕੀਮਾਂ, ਜਨਤਕ ਖ੍ਰੀਦ ਨੀਤੀ ਆਦਿ ਨੂੰ  ਪ੍ਰਸਤੁਤ ਕੀਤਾ। ਇਹ ਵੈਬੀਨਾਰ ਇਸ ਵਿਜ਼ਨ ਨਾਲ ਆਯੋਜਿਤ ਕੀਤਾ ਗਿਆ ਸੀ ਕਿ ਐੱਮਐੱਸਐੱਮਈ ਦੇ ਕਈ ਤੱਤਾਂ ਅਤੇ ਸਕੀਮਾਂ ਤੋਂ ਹੋਣ ਵਾਲੇ ਲਾਭਾਂ ਬਾਰੇ ਹਿਤਧਾਰਕਾਂ ਨੂੰ ਜਾਣਕਾਰੀ ਅਤੇ ਮਾਰਗ ਦਰਸ਼ਨ ਪ੍ਰਦਾਨ ਕੀਤਾ ਜਾ ਸਕੇ।

ਵੈਬੀਨਾਰ ਸ਼੍ਰੀ ਦਵੇਂਦਰ ਕੁਮਾਰ ਸਿੰਘ, ਵਧੀਕ ਸਕੱਤਰ ਅਤੇ ਵਿਕਾਸ ਕਮਿਸ਼ਨਰ, ਐੱਮਐੱਸਐੱਮਈ ਅਤੇ ਸ੍ਰੀ ਅਨੰਦ ਸ਼ੇਰਖੇਨ, ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਵਧੀਕ ਵਿਕਾਸ ਕਮਿਸ਼ਨਰ ਦੁਆਰਾ ਪੇਸ਼ ਕੀਤਾ ਗਿਆ। ਸਾਲ 2006 ਵਿੱਚ ਐੱਮਐੱਸਐੱਮਈ ਵਿਕਾਸ ਐਕਟ ਦੇ  ਹੋਂਦ ਵਿੱਚ ਆਉਣ ਤੋਂ 14 ਸਾਲ ਬਾਅਦ, ਐੱਮਐੱਸਐੱਮਈ ਪਰਿਭਾਸ਼ਾ ਵਿੱਚ 13 ਮਈ 2020 ਨੂੰ ਆਤਮਨਿਰਭਰ ਭਾਰਤ ਪੈਕੇਜ ਵਿੱਚ ਇੱਕ ਸੋਧ ਦਾ ਐਲਾਨ ਕੀਤਾ ਗਿਆ ਸੀ। ਇਸ ਐਲਾਨ ਦੇ ਅਨੁਸਾਰ, ਸੂਖਮ ਨਿਰਮਾਣ ਅਤੇ ਸੇਵਾਵਾਂ ਇਕਾਈਆਂ ਦੀ ਪਰਿਭਾਸ਼ਾ ਨੂੰ ਵਧਾ ਕੇ 1ਕਰੋੜ ਰੁਪਏ ਦਾ ਨਿਵੇਸ਼ ਅਤੇ 5 ਕਰੋੜ  ਰੁਪਏ ਦੀ ਟਰਨਓਵਰ ਕਰ ਦਿੱਤਾ ਗਿਆ। ਲਘੂ  ਇਕਾਈ ਦੀ ਸੀਮਾ ਵਧਾ ਕੇ 10ਕਰੋੜ ਰੁਪਏ ਨਿਵੇਸ਼ ਅਤੇ 50 ਕਰੋੜ ਰੁਪਏ ਟਰਨਓਵਰ ਕਰ ਦਿੱਤੀ ਗਈ। ਇਸੇ ਤਰ੍ਹਾਂ ਦਰਮਿਆਨੀ ਇਕਾਈ ਦੀ ਸੀਮਾ ਵਧਾ ਕੇ 20 ਕਰੋੜ ਰੁਪਏ ਦਾ ਨਿਵੇਸ਼ ਅਤੇ 100 ਕਰੋੜ ਰੁਪਏ ਦੀ ਟਰਨਓਵਰ ਕਰ ਦਿੱਤੀ ਗਈ। ਭਾਰਤ ਸਰਕਾਰ ਨੇ 01.06.2020 ਨੂੰ ਐੱਮਐੱਸਐੱਮਈ ਪਰਿਭਾਸ਼ਾ ਵਿੱਚ ਅੱਗੇ ਹੋਰ ਸੋਧ ਕਰਨ ਦਾ ਫੈਸਲਾ ਕੀਤਾ। ਦਰਮਿਆਨੇ ਉੱਦਮਾਂ ਲਈ, ਹੁਣ 50 ਕਰੋੜ ਰੁਪਏ ਦਾ ਨਿਵੇਸ਼ ਅਤੇ  250 ਕਰੋੜ ਦੀ ਟਰਨਓਵਰ ਹੋਵੇਗੀ

ਮਿਤੀ 13 ਮਈ, 2020 ਨੂੰ ਪੈਕੇਜ ਦੇ ਐਲਾਨ ਤੋਂ ਬਾਅਦ, ਬਹੁਤ ਸਾਰੀਆਂ ਪ੍ਰਤੀਬੇਨਤੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚ ਕਿਹਾ ਗਿਆ ਕਿ ਸੋਧ ਬਾਰੇ ਕੀਤਾ ਗਿਆ ਐਲਾਨ  ਅਜੇ ਵੀ ਮਾਰਕਿਟ ਅਤੇ ਕੀਮਤ ਸ਼ਰਤਾਂ ਦੇ ਅਨੁਕੂਲ ਨਹੀਂ ਹੈ ਅਤੇ ਇਸ ਲਈ ਇਸ ਨੂੰ ਹੋਰ ਸੋਧਿਆ ਜਾਣਾ ਚਾਹੀਦਾ ਹੈ। ਇਨ੍ਹਾਂ ਪ੍ਰਤੀਵੇਦਨਾਂ ਨੂੰ ਧਿਆਨ ਵਿਚ ਰੱਖਦਿਆਂ ਪ੍ਰਧਾਨ ਮੰਤਰੀ ਨੇ ਦਰਮਿਆਨੇ ਉੱਦਮਾਂ ਦੀ ਸੀਮਾ ਨੂੰ ਹੋਰ ਵਧਾਉਣ ਦਾ ਫੈਸਲਾ ਕੀਤਾ। ਇਹ, ਸਮੇਂ ਦੇ ਨਾਲ ਵਾਸਤਵਿਕ ਬਣਨ ਅਤੇ ਵਰਗੀਕਰਣ ਦੀ ਇੱਕ ਉਦੇਸ਼ ਪ੍ਰਣਾਲੀ ਸਥਾਪਿਤ ਕਰਨ ਅਤੇ ਕਾਰੋਬਾਰ ਕਰਨ ਵਿੱਚ ਅਸਾਨੀ ਪ੍ਰਦਾਨ ਕਰਨ ਲਈ ਕੀਤਾ ਗਿਆ ਹੈ।

ਐੱਮਐੱਸਐੱਮਈ ਮੰਤਰਾਲੇ ਨੇ ਦੁਹਰਾਇਆ ਹੈ ਕਿ ਉਸਨੇ ਐੱਮਐੱਸਐੱਮਈਜ਼ ਅਤੇ ਨਵੇਂ ਉੱਦਮੀਆਂ ਲਈ ਚੈਂਪੀਅਨਸ (www.champions.gov.in)   ਨਾਮ ਦੀ ਇੱਕ ਬਹੁਤ ਹੀ ਮਜ਼ਬੂਤ ਸਹਾਇਤਾ-ਵਿਵਸਥਾ ਸਥਾਪਿਤ ਕੀਤੀ ਹੈ ਜੋ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਦੁਆਰਾ ਲਾਂਚ ਕੀਤੀ ਗਈ ਸੀ। ਚਾਹਵਾਨ ਉੱਦਮ / ਲੋਕ ਇਸ ਵਿਵਸਥਾ ਦਾ ਲਾਭ ਲੈ ਸਕਦੇ ਹਨ ਅਤੇ ਆਪਣੇ ਪ੍ਰਸ਼ਨ ਜਾਂ ਸ਼ਿਕਾਇਤਾਂ ਵੀ ਕਰ ਸਕਦੇ ਹਨ। ਉਨ੍ਹਾਂ ʼਤੇ ਪੂਰੀ ਮੁਸਤੈਦੀ ਨਾਲ ਕਾਰਵਾਈ ਕੀਤੀ ਜਾਵੇਗੀ।

ਪੇਸ਼ਕਾਰਾਂ ਨੇ ਐੱਮਐੱਸਐੱਮਈ ਵਿੱਚ ਰਜਿਸਟ੍ਰੇਸ਼ਨ ਦੀਆਂ ਪ੍ਰਕਿਰਿਆਵਾਂ ਵੀ ਸਾਂਝੀਆਂ ਕੀਤੀਆਂ।

ਉਦਯਮ ਰਜਿਸਟ੍ਰੇਸ਼ਨ ਲਾਜ਼ਮੀ ਹੈ https://udyamregifications.gov.in

ਮੁਫ਼ਤ ਰਜਿਸਟ੍ਰੇਸ਼ਨ- ਕੋਈ ਫੀਸ ਨਹੀਂ

ਸਿਰਫ ਆਧਾਰ ਨੰਬਰ ਦੀ ਜ਼ਰੂਰਤ ਹੈ

ਸਥਾਈ ਰਜਿਸਟ੍ਰੇਸ਼ਨ ਨੰਬਰ

ਰਜਿਸਟ੍ਰੇਸ਼ਨ ਸਰਟੀਫਿਕੇਟ ਔਨਲਾਈਨ ਜਾਰੀ ਕੀਤਾ ਜਾਂਦਾ ਹੈ। ਜੇਕਰ ਇਕ ਵਾਰ ਰਜਿਸਟਰ ਹੋ ਗਏ ਤਾਂ  ਨਵੀਨੀਕਰਨ ਦੀ ਜ਼ਰੂਰਤ ਨਹੀਂ

ਚੈਂਪੀਅਨਸ ਸੈਂਟਰਸ (ਡੀਆਈਸੀ) ਸਹਾਇਤਾ ਪ੍ਰਦਾਨ ਕਰਨਗੇ

ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਤਰ੍ਹਾਂ ਮੁਫਤ ਹੈ

ਕਿਸੇ ਨੂੰ ਵੀ ਕੋਈ ਲਾਗਤ ਜਾਂ ਫੀਸ ਨਹੀਂ ਦੇਣੀ ਹੈ।

ਆਤਮਨਿਰਭਰ ਭਾਰਤ ਵੱਲ ਇੱਕ ਕਦਮ ਚੁੱਕਦੇ ਹੋਏ 200 ਕਰੋੜ ਰੁਪਏ ਤੱਕ ਦੇ ਗਲੋਬਲ ਟੈਂਡਰਾਂ ਨੂੰ ਰੋਕ ਦਿੱਤਾ ਜਾਵੇਗਾ। ਇਹ ਆਤਮਨਿਰਭਰ ਇੰਡੀਆ ਅਤੇ ਮੇਕ ਇਨ ਇੰਡੀਆ ਦੇ ਸਮਰਥਨ ਦੀ ਦਿਸ਼ਾ ਵੱਲ ਇੱਕ ਕਦਮ ਹੋਵੇਗਾ। ਪੇਸ਼ਕਾਰਾਂ ਨੇ ਪ੍ਰੋਗਰਾਮ ਦੇ ਸਬਸਿਡੀ ਲਾਭ ਵੀ ਸਾਂਝੇ ਕੀਤੇ ਜਿਨਾਂ ਵਿੱਚ ਆਮ ਵਰਗ ਦੇ ਲਾਭਾਰਥੀ ਗ੍ਰਾਮੀਣ ਖੇਤਰਾਂ ਵਿੱਚ ਪ੍ਰੋਜੈਕਟ ਲਾਗਤ ਦੀ 25% ਅਤੇ ਸ਼ਹਿਰੀ ਖੇਤਰਾਂ ਵਿੱਚ 15% ਦੀ ਮਾਰਜਿਨ ਮਨੀ ਸਬਸਿਡੀ ਲੈ ਸਕਦੇ ਹਨ। ਅਨੁਸੂਚਿਤ ਜਾਤੀ / ਅਨੁਸੂਚਿਤ ਕਬੀਲੇ / ਮਹਿਲਾਵਾਂ ਜਿਹੀਆਂ ਵਿਸ਼ੇਸ਼ ਸ਼੍ਰੇਣੀਆਂ ਨਾਲ ਸਬੰਧਿਤ ਲਾਭਾਰਥੀਆਂ ਲਈ ਗ੍ਰਾਮੀਣ ਖੇਤਰਾਂ ਵਿੱਚ  ਮਾਰਜਿਨ ਮਨੀ ਸਬਸਿਡੀ 35% ਹੈ ਅਤੇ ਸ਼ਹਿਰੀ ਖੇਤਰਾਂ ਵਿਚ 25% ਹੈ।

ਪੇਸ਼ਕਾਰਾਂ ਨੇ ਛੋਟੇ ਕਾਰੋਬਾਰਾਂ ਨਾਲ ਸਬੰਧਿਤ ਐੱਮਐੱਸਐੱਮਈ ਰਜਿਸਟ੍ਰੇਸ਼ਨ ਲਾਭਾਂ ਬਾਰੇ ਵੀ ਦੱਸਿਆ:

1. ਕੋਲੈਟਰਲ ਮੁਕਤ ਬਗੈਰ ਕਰਜ਼ੇ

ਸਰਕਾਰ ਨੇ ਐੱਮਐੱਸਐੱਮਈ / ਐੱਸਐੱਸਆਈ ਲਈ ਵੱਖ ਵੱਖ ਪਹਿਲਾਂ ਆਰੰਭ ਕੀਤੀਆਂ ਹਨ ਜਿਹੜੀਆਂ ਉਨ੍ਹਾਂ ਨੂੰ ਕੋਲੈਟਰਲ ਮੁਕਤ ਕਰਜ਼ੇ ਲੈਣ ਦੀ ਆਗਿਆ ਦਿੰਦੀਆਂ ਹਨ। ਐੱਮਐੱਸਐੱਮਈ ਰਜਿਸਟ੍ਰੇਸ਼ਨ ਦੇ ਬਿਹਤਰੀਨ ਲਾਭਾਂ ਵਿੱਚੋਂ ਇੱਕ ਹੈ- ʼਦ ਕ੍ਰੈਡਿਟ ਗਾਰੰਟੀ ਟਰੱਸਟ ਫੰਡ ਸਕੀਮʼ ਦੇ ਨਾਮ ਅਧੀਨ ਜੀਓਆਈ (ਭਾਰਤ ਸਰਕਾਰ), ਸਿਡਬੀ (ਸਮਾਲ ਇੰਡਸਟ੍ਰੀਜ਼ ਡਿਵੈਲਪਮੈਂਟ ਬੈਂਕ ਆਵ੍ ਇੰਡੀਆ) ਅਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੁਆਰਾ ਕੋਲੈਟਰਲ ਮੁਕਤ ਕਰਜ਼ਾ ਪ੍ਰਦਾਨ ਕਰਨ ਦੀ ਪਹਿਲ। ਇਹ ਛੋਟੇ ਕਾਰੋਬਾਰਾਂ ਦੇ ਮਾਲਕਾਂ ਲਈ  ਹੁਣ ਤੱਕ ਦਾ ਬਿਹਤਰੀਨ ਐੱਮਐੱਸਐੱਮਈ ਰਜਿਸਟ੍ਰੇਸ਼ਨ ਲਾਭ ਹੈ।

2. ਪੇਟੈਂਟ ਰਜਿਸਟ੍ਰੇਸ਼ਨ ਅਤੇ ਉਦਯੋਗਿਕ ਪ੍ਰੋਤਸਾਹਨ 'ਤੇ ਸਬਸਿਡੀ:

ਐੱਮਐੱਸਐੱਮਈ ਐਕਟ ਅਧੀਨ ਰਜਿਸਟ੍ਰਡ ਕਾਰੋਬਾਰ ਉੱਦਮਾਂ ਨੂੰ ਪੇਟੈਂਟ ਰਜਿਸਟ੍ਰੇਸ਼ਨ ਲਈ 50%  ਦੀ ਭਾਰੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਦਾ ਲਾਭ ਸਬੰਧਿਤ ਮੰਤਰਾਲੇ ਨੂੰ ਅਰਜ਼ੀ ਭੇਜ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਐੱਮਐੱਸਐੱਮਈ ਰਜਿਸਟ੍ਰੇਸ਼ਨ ਦਾ ਇੱਕ ਵੱਡਾ ਲਾਭ ਸਰਕਾਰ ਦੁਆਰਾ ਸੁਝਾਏ ਉਦਯੋਗਿਕ ਪ੍ਰੋਤਸਾਹਨ ਲਈ ਸਬਸਿਡੀ ਪ੍ਰਾਪਤ ਕਰਨਾ ਹੈ।

ਪੇਸ਼ਕਾਰਾਂ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ:3 ਪੇਸ਼ਕਸ਼ਾਂ ਸ਼ਿਸ਼ੂ’, ‘ਕਿਸ਼ੋਰਅਤੇ ਤਰੁਣਦਾ ਵੀ ਉੱਲੇਖ ਕੀਤਾ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦਾ ਪ੍ਰਾਥਮਿਕ ਉਤਪਾਦ ਸੂਖਮ ਕਾਰੋਬਾਰਾਂ / ਇਕਾਈਆਂ (ਦਰਮਿਆਨੇ ਅਤੇ ਲਘੂ ਉੱਦਮੀਆਂ) ਨੂੰ ਕਰਜ਼ਾ ਦੇਣ ਲਈ ਪੁਨਰ-ਵਿੱਤ ਪ੍ਰਦਾਨ ਕਰੇਗਾ। ਇਸ ਛਤਰੀ ਅਧੀਨ ਸ਼ੁਰੂਆਤੀ ਉਤਪਾਦ ਅਤੇ ਯੋਜਨਾਵਾਂ ਪਹਿਲਾਂ ਹੀ ਬਣਾਈਆਂ ਜਾ ਚੁੱਕੀਆਂ ਹਨ ਅਤੇ ਲਾਭਾਰਥੀ ਸੂਖਮ ਇਕਾਈ/ ਉੱਦਮ ਦੇ ਵਿਕਾਸ ਪੜਾਅ ਅਤੇ ਫੰਡਿੰਗ ਜ਼ਰੂਰਤਾਂ ਨੂੰ ਦਰਸਾਉਣ ਲਈ ਕੀਤੇ ਜਾਣ ਵਾਲੇ ਦਖਲਾਂ ਨੂੰ 'ਸ਼ਿਸ਼ੂ', 'ਕਿਸ਼ੋਰ' ਅਤੇ 'ਤਰੁਣ' ਦਾ ਨਾਮ ਦਿੱਤਾ ਗਿਆ ਹੈ।

1. ਸ਼ਿਸ਼ੂ: 50,000 ਰੁਪਏ ਤੱਕ ਦੇ ਕਰਜ਼ ਕਵਰ ਕਰਨਾ

2. ਕਿਸ਼ੋਰ: 50,000 ਰੁਪਏ ਤੋਂ 5 ਲੱਖ ਰੁਪਏ ਤੱਕ ਦੇ ਕਰਜ਼ ਕਵਰ ਕਰਨਾ

3. ਤਰੁਣ: 5 ਲੱਖ ਰੁਪਏ ਤੋਂ 10 ਲੱਖ ਰੁਪਏ ਤੱਕ ਦੇ ਕਰਜ਼ ਕਵਰ ਕਰਨਾ

ਹੁਣ, ਨਿਰਮਾਣ ਅਤੇ ਸੇਵਾ ਖੇਤਰਾਂ ਵਿਚ ਕੋਈ ਅੰਤਰ ਨਹੀਂ ਹੋਵੇਗਾ। ਨਵੀਂ ਪਰਿਭਾਸ਼ਾ ਐੱਮਐੱਸਐੱਮਈਜ਼ ਨੂੰ ਮਜ਼ਬੂਤ ਕਰਨ ਅਤੇ ਇਨ੍ਹਾਂ ਦੀ ਪ੍ਰਗਤੀ ਲਈ ਰਾਹ ਪੱਧਰਾ ਕਰੇਗੀ। ਵਿਸ਼ੇਸ਼ ਤੌਰ 'ਤੇ, ਨਿਰਯਾਤ ਨੂੰ ਟਰਨਓਵਰ ਦੀ ਗਿਣਤੀ ਤੋਂ ਬਾਹਰ ਕਰਨ ਦੀ ਵਿਵਸਥਾ, ਐੱਮਐੱਸਐੱਮਈਜ਼ ਨੂੰ ਵੱਧ ਤੋਂ ਵੱਧ ਨਿਰਯਾਤ ਕਰਨ ਲਈ ਉਤਸ਼ਾਹਿਤ ਕਰੇਗੀ ਕਿਉਂਕਿ ਇਸ ਨਾਲ ਇੱਕ ਐੱਮਐੱਸਐੱਮਈ ਯੂਨਿਟ ਦੇ ਲਾਭ ਘਟ ਜਾਣ ਦਾ ਡਰ ਨਹੀਂ ਰਹਿੰਦਾ। ਇਸ ਨਾਲ ਦੇਸ਼ ਤੋਂ ਨਿਰਯਾਤ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੀ ਉਮੀਦ ਹੈ ਜਿਸ ਨਾਲ ਵਧੇਰੇ ਪ੍ਰਗਤੀ,ਆਰਥਿਕ ਗਤੀਵਿਧੀਆਂ ਅਤੇ ਨੌਕਰੀਆਂ ਦੀ ਸਿਰਜਣਾ ਹੋਵੇਗੀ।

ਸ਼੍ਰੀਮਤੀ ਰੁਪਿੰਦਰ ਬਰਾੜ ਨੇ ਸੇਵਾ ਖੇਤਰ ਨੂੰ ਮਾਨਤਾ ਦੇਣ ਵਿੱਚ ਐੱਮਐੱਸਐੱਮਈ ਦੇ ਪ੍ਰਯਤਨਾਂ ਨੂੰ ਸਵੀਕਾਰ ਕਰਦਿਆਂ ਵੈਬੀਨਾਰ ਦੀ ਸਮਾਪਤੀ ਕੀਤੀ ਅਤੇ ਕਿਹਾ ਕਿ ਐੱਮਐੱਸਐੱਮਈ, ਸਰਕਾਰ ਦੁਆਰਾ ਐਲਾਨੀ ਅਤਿਰਿਕਤ ਕੋਲੈਟਰਲ ਮੁਕਤ ਤਰਲਤਾ ਸਮਰਥਨ ਪ੍ਰਾਪਤ ਕਰਨ ਲਈ ਦੇਸ਼ ਵਿੱਚ ਯਾਤਰਾ, ਟੂਰਿਜ਼ਮ ਅਤੇ ਪ੍ਰਾਹੁਣਚਾਰੀ ਕਾਰੋਬਾਰਾਂ ਦੇ ਲਾਭ ਲਈ ਕੰਮ ਕਰੇਗਾ।  ਬੈਂਕਾਂ ਅਤੇ ਐੱਨਬੀਐੱਫਸੀ ਦੇ ਰਾਹੀਂ  ਐੱਮਐੱਸਐੱਮਈ ਕਾਰੋਬਾਰਾਂ ਲਈ 3 ਲੱਖ ਕਰੋੜ ਦੀ ਕੋਲੈਟਰਲ ਮੁਕਤ ਆਟੋਮੈਟਿਕ ਲੋਨਜ਼ ਦਾ ਐਲਾਨ, ਸੇਵਾ ਪ੍ਰਦਾਤਾਵਾਂ ਨੂੰ ਪ੍ਰੇਰਿਤ ਕਰਨ ਵਿੱਚ ਇੱਕ ਲੰਬਾ ਰਸਤਾ ਤੈਅ ਕਰੇਗਾ।

ਦੇਖੋ ਅਪਣਾ ਦੇਸ਼ ਵੈਬੀਨਾਰ ਸੀਰੀਜ਼, ਨੈਸ਼ਨਲ ਈ ਗਵਰਨੈਂਸ ਵਿਭਾਗ, ਇਲੈਕਟ੍ਰੌਨਿਕਸ ਅਤੇ ਸੂਚਨਾਟੈਕਨੋਲੋਜੀ ਮੰਤਰਾਲੇ ਦੇ ਨਾਲ ਤਕਨੀਕੀ ਭਾਈਵਾਲੀ ਵਿੱਚ ਪੇਸ਼ ਕੀਤੀ ਜਾਂਦੀ ਹੈ। ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featuredਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਸ ʼਤੇ ਵੀ ਉਪਲੱਬਧ ਹਨ।

 

*****

 

ਐੱਨਬੀ / ਏਕੇਜੇ / ਓਏ


(रिलीज़ आईडी: 1647984) आगंतुक पटल : 157
इस विज्ञप्ति को इन भाषाओं में पढ़ें: English , Urdu , हिन्दी , Bengali , Manipuri , Gujarati , Tamil