ਗ੍ਰਹਿ ਮੰਤਰਾਲਾ

ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਅਨਲੌਕ - 3 ਦੌਰਾਨ ਵਿਅਕਤੀਆਂ, ਚੀਜ਼ਾਂ ਅਤੇ ਸੇਵਾਵਾਂ ਦੀ ਨਿਰਵਿਘਨ ਆਵਾਜਾਈ ਦੀ ਇਜ਼ਾਜਤ ਦੇਣ ਲਈ ਕਿਹਾ

ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਜਾਂ ਰਾਜ ਸਰਕਾਰਾਂ ਦੁਆਰਾ ਸਥਾਨਕ ਪੱਧਰ ’ਤੇ ਲਗਾਈਆਂ ਪਾਬੰਦੀਆਂ ਆਪਦਾ ਪ੍ਰਬੰਧਨ ਐਕਟ, 2005 ਦੀਆਂ ਧਾਰਾਵਾਂ ਤਹਿਤ ਐੱਮਐੱਚਏ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਹਨ

Posted On: 22 AUG 2020 5:31PM by PIB Chandigarh

ਕੇਂਦਰ ਨੇ ਰਾਜਾਂ ਨੂੰ ਕਿਹਾ ਹੈ ਕਿ ਮੌਜੂਦਾ ਚਲਦੇ ਅਨਲੌਕ - 3 ਦਿਸ਼ਾ-ਨਿਰਦੇਸ਼ਾਂ ਦੌਰਾਨ ਵਿਅਕਤੀਆਂ, ਚੀਜ਼ਾਂ ਅਤੇ ਸੇਵਾਵਾਂ ਦੀ ਅੰਤਰ-ਰਾਜ ਅਤੇ ਪਰਸਪਰ ਰਾਜਾਂ ਵਿਚਕਾਰ ਆਵਾਜਾਈ ’ਤੇ ਕੋਈ ਪਾਬੰਦੀ ਨਹੀਂ ਲਗਾਈ ਜਾਣੀ ਚਾਹੀਦੀ।

ਕੇਂਦਰੀ ਗ੍ਰਹਿ ਮੰਤਰਾਲੇ (ਐੱਮਐੱਚਏ) ਨੇ ਅੱਜ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਇੱਕ ਖ਼ਤ ਵਿੱਚ ਸਪਸ਼ਟ ਕੀਤਾ ਹੈ ਕਿ ਇਹ ਪਤਾ ਲੱਗਿਆ ਹੈ ਕਿ ਵੱਖ-ਵੱਖ ਜ਼ਿਲ੍ਹਿਆਂ / ਰਾਜਾਂ ਵੱਲੋਂ ਆਵਾਜਾਈ ’ਤੇ ਸਥਾਨਕ ਪੱਧਰ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਅਜਿਹੀਆਂ ਪਾਬੰਦੀਆਂ ਵਸਤੂਆਂ ਅਤੇ ਸੇਵਾਵਾਂ ਦੀ ਅੰਤਰ-ਰਾਜ ਗਤੀਵਿਧੀਆਂ ਵਿੱਚ ਮੁਸ਼ਕਲਾਂ ਪੈਦਾ ਕਰ ਰਹੀਆਂ ਹਨ ਅਤੇ ਸਪਲਾਈ ਨੂੰ ਪ੍ਰਭਾਵਤ ਕਰ ਰਹੀਆਂ ਹਨ, ਨਤੀਜੇ ਵਜੋਂ ਆਰਥਿਕ ਗਤੀਵਿਧੀਆਂ ਅਤੇ ਰੁਜ਼ਗਾਰ ਵਿੱਚ ਵਿਘਨ ਪੈਣ ਦੇ ਨਾਲ-ਨਾਲ ਵਸਤੂਆਂ ਅਤੇ ਸੇਵਾਵਾਂ ਦੀ ਸਪਲਾਈ ਪ੍ਰਭਾਵਤ ਹੋ ਰਹੀ ਹੈ।

ਐੱਮਐੱਚਏ ਨੇ ਕਿਹਾ ਹੈ ਕਿ ਸਥਾਨਕ ਪੱਧਰ ’ਤੇ ਜ਼ਿਲ੍ਹਾ ਪ੍ਰਸ਼ਾਸ਼ਨਾਂ ਦੁਆਰਾ ਜਾਂ ਰਾਜਾਂ ਦੁਆਰਾ ਲਗਾਈਆਂ ਗਈਆਂ ਅਜਿਹੀਆਂ ਪਾਬੰਦੀਆਂ ਆਪਦਾ ਪ੍ਰਬੰਧਨ ਐਕਟ, 2005 ਦੀਆਂ ਧਾਰਾਵਾਂ ਤਹਿਤ ਐੱਮਐੱਚਏ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹਨ|

ਅਨਲੌਕ -3 ਦੇ ਦਿਸ਼ਾ-ਨਿਰਦੇਸ਼ਾਂ ਨੂੰ ਦਰਸਾਉਂਦਾ ਐੱਮਐੱਚਏ ਦਾ 29 ਜੁਲਾਈ, 2020 ਦਾ ਆਦੇਸ਼ ਦੁਹਰਾਉਂਦਾ ਹੈ ਕਿ ਵਿਅਕਤੀਆਂ ਅਤੇ ਵਸਤੂਆਂ ਦੀ ਅੰਤਰ-ਰਾਜ ਅਤੇ ਰਾਜਾਂ ਵਿਚਕਾਰ ਆਵਾਜਾਈ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਅਜਿਹੀ ਆਵਾਜਾਈ ਲਈ ਕਿਸੇ ਵੱਖਰੀ ਆਗਿਆ / ਪ੍ਰਵਾਨਗੀ / ਈ-ਪਰਮਿਟ ਦੀ ਲੋੜ ਨਹੀਂ ਪਵੇਗੀ| ਇਸ ਵਿੱਚ ਗੁਆਂਢੀ ਦੇਸ਼ਾਂ ਨਾਲ ਸੰਧੀਆਂ ਅਧੀਨ ਅੰਤਰ-ਸਰਹੱਦੀ ਵਪਾਰ ਲਈ ਵਿਅਕਤੀਆਂ ਅਤੇ ਮਾਲ ਦੀ ਆਵਾਜਾਈ ਸ਼ਾਮਲ ਹੈ|

*****

ਐੱਨਡਬਲਯੂ/ ਪੀਕੇ/ ਏਡੀ/ ਐੱਸਐੱਸ/ ਡੀਡੀਡੀ



(Release ID: 1647983) Visitor Counter : 201