ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਆਰੋਗਿਆ ਸੇਤੂ ਨੇ ਲੋਕਾਂ , ਕਾਰੋਬਾਰਾਂ ਅਤੇ ਅਰਥਚਾਰੇ ਨੂੰ ਆਮ ਵੱਲ ਪਰਤਣ ਵਿੱਚ ਮਦਦ ਕਰਨ ਦੀ ਸੋਚ ਨਾਲ ਇੱਕ ਨੋਵਲ ਵਿਸੇ਼ਸ਼ਤਾ ਵਾਲੀ ''ਓਪਨ ਏਪੀਆਈ ਸਰਵਿਸ'' ਪੇਸ਼ ਕੀਤੀ ।
ਇਹ ਸੇਵਾ ਅਜਿਹੀਆਂ ਸੰਸਥਾਵਾਂ ਅਤੇ ਵਪਾਰਕ ਅਦਾਰਿਆਂ ਵੱਲੋਂ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦੇ ਭਾਰਤ ਵਿੱਚ 50 ਤੋਂ ਵੱਧ ਕਰਮਚਾਰੀ ਰਜਿਸਟਰਡ ਹਨ ।
ਓਪਨ ਏ ਪੀ ਆਈ ਸਰਵਿਸ ਸੰਸਥਾਵਾਂ ਨੂੰ ਉਨ੍ਹਾਂ ਦੇ ਕਰਮਚਾਰੀਆਂ ਜਾਂ ਹੋਰਨਾਂ ਅਰੋਗਿਆ ਸੇਤੂ ਵਰਤਣ ਵਾਲਿਆਂ ਦੀ ਸਿਹਤ ਸਥਿਤੀ ਬਾਰੇ ਬਿਨਾਂ ਉਨ੍ਹਾਂ ਦੇ ਡਾਟਾ ਨਿਜਤਾ ਦੀ ਉਲੰਘਣਾ ਕੀਤੇ ਜਾਣਕਾਰੀ ਉਪਲਬਧ ਕਰਵਾਉਂਦੀ ਹੈ ।
Posted On:
22 AUG 2020 3:08PM by PIB Chandigarh
ਜਿਵੇਂ ਕਿ ਅਸੀਂ ਕੋਵਿਡ -19 ਨਾਲ ਜੀਉਣਾ ਸਿੱਖਣ ਦੇ ਨਵੇਂ ਅਮਲ ਨਾਲ ਅੱਗੇ ਵਧ ਰਹੇ ਹਾਂ , ਆਰੋਗਿਆ ਸੇਤੂ ਟੀਮ ਵੱਲੋਂ ਇੱਕ ਨਿਵੇਕਲੀ ਵਿਸ਼ੇਸ਼ਤਾ ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਨੂੰ 'ਓਪਨ ਏਪੀਆਈ ਸਰਵਿਸ'' ਕਿਹਾ ਜਾਂਦਾ ਹੈ। ਕਾਰੋਬਾਰਾਂ ਅਤੇ ਆਰਥਿਕਤਾ ਨੂੰ ਸੁਰੱਖਿਅਤ ਰੱਖਦਿਆਂ ਆਮ ਵਾਂਗ ਕੰਮ ਕਰਨਾ ਸ਼ੁਰੂ ਕਰਨ ਵਿੱਚ ਸਹਾਇਤਾ ਲਈ ''ਓਪਨ ਏਪੀਆਈ ਸਰਵਿਸ'' ਸੰਸਥਾਵਾਂ ਨੂੰ ਆਰੋਗਿਆ ਸੇਤੂ ਦੀ ਤਾਜ਼ਾ ਸਥਿਤੀ ਬਾਰੇ ਜਾਂਚ ਦੇ ਯੋਗ ਬਣਾਉਂਦੀ ਹੈ। ਇਸ ਐਪ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵੱਲੋਂ ਵੱਖ ਵੱਖ ਕਾਰਜਾਂ ਨੂੰ ਏਕੀਕ੍ਰਿਤ ਕੀਤਾ ਜਾ ਸਕਦਾ ਹੈ। ਆਰੋਗਿਆ ਸੇਤੂ ਐਪ ਦੀ ''ਓਪਨ ਏਪੀਆਈ ਸਰਵਿਸ'' ਕੋਵਿਡ-19 ਲਾਗ ਦੇ ਡਰ/ਜ਼ੋਖਿਮ ਬਾਰੇ ਅਗਾਊ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ ਜਿਸ ਨਾਲ ਲੋਕਾਂ , ਕਾਰੋਬਾਰਾਂ ਅਤੇ ਆਰਥਿਕਤਾ ਨੂੰ ਸਧਾਰਣਤਾ ਵੱਲ ਪਰਤਣ ਵਿੱਚ ਸਹਾਇਤਾ ਮਿਲਦੀ ਹੈ।
ਆਰੋਗਿਆ ਸੇਤੂ ਐਪ 2 ਅਪ੍ਰੈਲ 2020 ਨੂੰ ਲਾਂਚ ਹੋਣ ਤੋਂ ਬਾਅਦ ਕੋਵਿਡ-19 ਵਿਰੁੱਧ ਭਾਰਤ ਦੀ ਲੜਾਈ ਨੂੰ ਤਾਕਤਵਰ ਬਣਾ ਰਹੀ ਹੈ। ਅਰੋਗਿਆ ਸੇਤੂ ਐਪ ਹੁਣ ਤੱਕ 15 ਕਰੋੜ ਤੋਂ ਵੱਧ ਉਪਭੋਗਤਾਵਾਂ ਵੱਲੋਂ ਵਰਤੀ ਜਾ ਰਹੀ ਹੈ ਅਤੇ ਇਹ ਦੁਨੀਆਂ ਵਿੱਚ ਸਭ ਤੋਂ ਵੱਧ ਡਾਊਨਲੋਡ ਕੀਤੀ ਗਈ ਸੰਪਰਕ ਟ੍ਰੇਸਿੰਗ ਐਪ ਬਣ ਕੇ ਉੱਭਰੀ ਹੈ। ਲੋਕਾਂ ਦੇ ਭਾਰੀ ਹੁਲਾਰੇ ਨੇ ਅਰੋਗਿਆ ਸੇਤੂ ਨੂੰ ਫਰੰਟ ਲਾਈਨ, ਹੈਲਥ ਵਰਕਰਾਂ ਅਤੇ ਸਰਕਾਰ ਦੇ ਕੋਵਿਡ-19 ਨੂੰ ਘਟਾਉਣ ਤੇ ਪ੍ਰਬੰਧਨ ਦੀਆਂ ਕੋਸ਼ਿਸ਼ਾਂ ਵਿੱਚ ਸਹਾਇਤਾ ਕਰਨਯੋਗ ਬਣਾਇਆ ਹੈ। 6 ਇਸ਼ਾਰੀਆ 6 ਮਿਲੀਅਨ ਤੋਂ ਵੱਧ ਬਲਿਊਟੁੱਥ ਸੰਪਰਕਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਜਿਨ੍ਹਾਂ ਦੇ ਟੈਸਟ ਕੀਤੇ ਗਏ ਹਨ, ਉਨ੍ਹਾਂ ਚੋਂ ਤਕਰੀਬਨ 27 ਫੀਸਦ ਨਤੀਜੇ ਪੌਜ਼ੀਟਿਵ ਆਏ ਹਨ । ਇਸ ਤਰ੍ਹਾਂ ਨਾਲ ਆਰੋਗਿਆ ਸੇਤੂ ਅਧਾਰਤ ਬਲਿਊਟੁੱਥ ਸੰਪਰਕ ਟ੍ਰ਼ੇਸਿੰਗ ਅਤੇ ਟੈਸਟਿੰਗ ਬਹੁਤ ਕਾਰਗਰ ਅਤੇ ਪ੍ਰਭਾਵਸ਼ਾਲੀ ਰਹੇ ਹਨ। ਇਸ ਦੀ ਮਦਦ ਨਾਲ ਕਈਆਂ ਨੂੰ ਸਮੇਂ ਰਹਿੰਦਿਆਂ ਸਾਵਧਾਨ ਅਤੇ ਵੱਖੋ-ਵੱਖਰੇ ਰਹਿਣ ਦੀ ਸਲਾਹ ਦਿੱਤੀ ਗਈ ਹੈ ਅਤੇ ਇਸ ਨਾਲ ਕੋਰੋਨਾ ਦੇ ਫੈਲਾਅ ਦੀ ਲੜੀ ਨੂੰ ਤੋੜਨ ਚ ਵੀ ਮਦਦ ਮਿਲੀ ਹੈ। ਛੇਤੀ ਪਤਾ ਲਗਾਉਣ ਵਿੱਚ ਇਹ ਐਪ ਅਸਰਦਾਰ ਸਾਬਤ ਹੋਈ ਹੈ, ਜਿਸ ਦੇ ਚੱਲਦਿਆਂ ਭਾਰਤ ਵਿੱਚ ਮੌਤ ਦੀ ਦਰ ਸਭ ਤੋਂ ਘੱਟ ਰੱਖਣ ਚ ਇਸ ਐਪ ਨੇ ਅਹਿਮ ਯੋਗਦਾਨ ਪਾਇਆ ਹੈ। ਅਰੋਗਿਆ ਸੇਤੂ ਐਪ ਖਪਤਕਾਰ ਵੱਲੋਂ ਵਰਤੇ ਜਾਣ ਵਾਲੇ ਲੋਕੇਸ਼ਨ ਡਾਟਾ ਦੇ ਅਧਾਰ ਤੇ ਉੱਭਰ ਰਹੇ ਹਾਟਸਪਾਟ ਦੀ ਭਵਿੱਖਬਾਣੀ ਕਰਨ ਚ ਸਮਰੱਥ ਹੈ। ਵੇਲੇ ਸਿਰ ਮਿਲਣ ਵਾਲੇ ਅੰਕੜਿਆਂ ਅਤੇ ਆਰੋਗਿਆ ਸੇਤੂ ਐਪ ਵੱਲੋਂ ਕੀਤੇ ਜਾਣ ਵਾਲੇ ਵਿਸ਼ਲੇਸ਼ਣ ਦੇ ਅਧਾਰ ਤੇ ਸਿਹਤ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਜ਼ਰੂਰੀ ਸਾਵਧਾਨੀ ਵਾਲੇ ਕਦਮ ਚੁੱਕਣ ਚ ਮਦਦ ਮਿਲਦੀ ਹੈ। ਇਹ ਐਪ 300 ਮੀਟਰ X 300 ਮੀਟਰ ਦੇ ਪੱਧਰ ਤੱਕ 30 ਹਜ਼ਾਰ ਤੋਂ ਵੱਧ ਹਾਟਸਪਾਟ ਦੀ ਪਛਾਣ ਕਰਨ ਚ ਸਹਾਇਕ ਸਾਬਤ ਹੁੰਦੀ ਹੈ। ਉੱਨੀ ਹੀ ਤੇਜ਼ੀ ਨਾਲ ਇਸ ਐਪ ਵੱਲੋਂ ਇਹ ਅੰਕੜੇ ਸੂਬਾ ਸਰਕਾਰਾਂ ਅਤੇ ਜ਼ਿਲ੍ਹਿਆਂ ਨਾਲ ਸਾਂਝੇ ਕੀਤੇ ਜਾਂਦੇ ਹਨ।
ਇਸ ਦੀ ਸ਼ੁਰੂਆਤ ਤੋਂ ਬਾਅਦ ਆਰੋਗਿਆ ਸੇਤੂ ਐਪ - ਈ-ਪਾਸ ਏਕੀਕਰਣ, ਕਿਊ ਆਰ ਕੋਡ ਸਕੈਨਿੰਗ, ਪਰਿਵਾਰਕ / ਜਾਣ-ਪਛਾਣ ਵਾਲੇ ਵਿਅਕਤੀਆਂ ਦੀ ਸਿਹਤ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰਨ ਵਰਗੀਆਂ ਵਿਸ਼ੇਸ਼ਤਾਵਾਂ ਦੇ ਚੱਲਦਿਆਂ ਇਸ ਨੂੰ ਨਿਰੰਤਰ ਵਰਤੋਂ ਯੋਗ ਬਣਾਉਣ ਚ ਕਾਰਗਰ ਸਾਬਤ ਹੋਈ । ਇਹ ਅੰਕੜੇ ਭਾਰਤ ਅਤੇ ਭਾਰਤ ਵਾਸੀਆਂ ਦੇ ਨਾਲ ਮੇਲ ਖਾਂਦੇ ਨਜ਼ਰ ਆਏ ਅਤੇ ਇਸ ਦਾ ਅਸਰ ਬਹੁਤ ਪ੍ਰਭਾਵਸ਼ਾਲੀ ਰਿਹਾ ਹੈ। ਆਰੋਗਿਆ ਸੇਤੂ ਦਾ ਮੁੱਖ ਮੰਤਵ ਹੈ- ਮੈਂ ਸੁਰੱਕਸ਼ਿਤ, ਹਮ ਸੁਰੱਕਸ਼ਿਤ, ਭਾਰਤ ਸੁਰੱਕਸ਼ਿਤ ।
''ਓਪਨ ਏਪੀਆਈ ਸਰਵਿਸ''
ਆਰੋਗਿਆ ਸੇਤੂ ਦੀ ''ਓਪਨ ਏਪੀਆਈ ਸਰਵਿਸ'' ਅਜਿਹੀਆਂ ਸੰਸਥਾਵਾਂ ਅਤੇ ਕਾਰੋਬਾਰੀ ਅਦਾਰਿਆਂ ਵੱਲੋਂ ਵਰਤੋਂ ਚ ਲਿਆਂਦੀ ਜਾ ਰਹੀ ਹੈ , ਜਿਨ੍ਹਾਂ ਦੇ ਭਾਰਤ ਵਿੱਚ 50 ਤੋਂ ਵੱਧ ਕਰਮਚਾਰੀ ਰਜਿਸਟਰਡ ਹਨ। ਉਹ ਅਸਲ ਵਿੱਚ ਅਰੋਗਿਆ ਸੇਤੂ ਐਪਲੀਕੇਸ਼ਨ ਬਾਰੇ ਪੁੱਛ-ਗਿੱਛ ਕਰਨ ਅਤੇ ਸਿਹਤ ਸਬੰਧੀ ਤਾਜ਼ਾ ਜਾਣਕਾਰੀ ਹਾਸਲ ਕਰਨ ਲਈ ''ਓਪਨ ਏਪੀਆਈ ਸਰਵਿਸ'' ਦੀ ਵਰਤੋਂ ਕਰ ਸਕਦੇ ਹਨ। ਆਪਣੇ ਕਰਮਚਾਰੀਆਂ ਦੀ ਸਥਿਤੀ ਜਾਂ ਕੋਈ ਹੋਰ ਅਰੋਗਿਆ ਸੇਤੂ ਉਪਭੋਗਤਾ ਜਿਸ ਵੱਲੋਂ ਆਪਣੀ ਸਿਹਤ ਸਥਿਤੀ ਬਾਰੇ ਜਾਣਕਾਰੀ ਸੰਸਥਾ ਨਾਲ ਸਾਂਝਾ ਕਰਨ ਦੀ ਸਹਿਮਤੀ ਦਿੱਤੀ ਹੋਵੇ, ਉਹ ''ਓਪਨ ਏਪੀਆਈ ਸਰਵਿਸ'' ਦੀ ਵਰਤੋਂ ਕਰਦੇ ਹੋਏ ਅਰੋਗਿਆ ਸੇਤੂ ਦੀ ਸਥਿਤੀ ਅਤੇ ਅਰੋਗਿਆ ਸੇਤੂ ਖਪਤਕਾਰ ਦੇ ਨਾਂ ਨੂੰ ਹਾਸਲ ਕਰ ਸਕਦਾ ਹੈ। ਇਸ ਤੋਂ ਇਲਾਵਾ ਉਸ ਦਾ ਹੋਰ ਕੋਈ ਨਿੱਜੀ ਡਾਟਾ ''ਓਪਨ ਏਪੀਆਈ ਸਰਵਿਸ'' ਵੱਲੋਂ ਸਾਂਝਾ ਨਹੀਂ ਕੀਤਾ ਜਾਵੇਗਾ।
''ਓਪਨ ਏਪੀਆਈ ਸਰਵਿਸ'' ਲਈ ਰਜਿਸਟ੍ਰੇਸ਼ਨ ਇੱਥੇ ਕੀਤੀ ਜਾ ਸਕਦੀ ਹੈ :https://openapi.aarogyasetu.gov.in
''ਓਪਨ ਏਪੀਆਈ ਸਰਵਿਸ'' ਨਾਲ ਸਬੰਧਤ ਤਕਨੀਕੀ ਸਵਾਲਾਂ ਨੂੰ :openapi.aarogyasetu[at]gov[dot]in ਤੇ ਪੁੱਛ ਸਕਦੇ ਹਨ।
ਆਰਸੀਜੇ/ਐਮ
(Release ID: 1647982)
Visitor Counter : 300