ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 21 AUG 2020 5:09PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ 'ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ:-

 

"ਗਣੇਸ਼ ਚਤੁਰਥੀ ਦੇ ਸ਼ੁਭ ਅਵਸਰ ਤੇ ਮੈਂ ਭਾਰਤ ਅਤੇ ਵਿਦੇਸ਼ ਵਿੱਚ ਰਹਿ ਰਹੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਗਣੇਸ਼ ਚਤੁਰਥੀ ਦਾ ਪੁਰਬ ਸ਼੍ਰੀ ਗਣੇਸ਼ ਜੀ ਦੇ ਜਨਮ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਜੋ ਭਾਰਤ ਦੇ ਲੋਕਾਂ ਦੇ ਉਤਸ਼ਾਹ, ਉਮੰਗ ਅਤੇ ਸਹਿਣਸ਼ੀਲਤਾ ਦਾ ਪ੍ਰਤੀਕ ਹੈ। ਸਾਰਿਆਂ ਨੂੰ ਨਾਲ ਲੈ ਕੇ ਚਲਣ ਦੀ ਪਰੰਪਰਾ ਅਨੁਸਾਰ, ਇਸ ਪੁਰਬ ਵਿੱਚ ਸਮਾਜ ਦੇ ਹਰ ਵਰਗ ਦੇ ਲੋਕ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ।

 

ਇਸ ਸਮੇਂ ਅਸੀਂ ਸਭ ਕੋਵਿਡ-19 ਮਹਾਮਾਰੀ ਨਾਲ ਉਤਪੰਨ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਮੇਰੀ ਕਾਮਨਾ ਹੈ ਕਿ ਵਿਘਨਹਰਤਾ ਸ਼੍ਰੀ ਗਣੇਸ਼ ਜੀ ਦੀ ਕਿਰਪਾ ਨਾਲ ਇਹ ਆਲਮੀ ਆਪਦਾ ਸਮਾਪਤ ਹੋਵੇ ਅਤੇ ਸਾਰੇ ਦੇਸ਼ਵਾਸੀ ਸੁਖੀ ਅਤੇ ਨਿਰੋਗੀ ਜੀਵਨ ਜੀਣ।

 

ਆਓ, ਇਸ ਪੁਰਬ ਤੇ ਦੇਸ਼ ਦੇ ਸਾਰੇ ਨਾਗਰਿਕਾਂ ਦੇ ਦਰਮਿਆਨ ਪਰਸਪਰ ਸਦਭਾਵ, ਭਾਈਚਾਰੇ ਅਤੇ ਏਕਤਾ ਵਧਾਉਣ ਦਾ ਸੰਕਲਪ ਲਈਏ।"

 

Click here to see President's Message in Hindi

 

****

 

ਵੀਆਰਆਰਕੇ/ਕੇਪੀ
 



(Release ID: 1647794) Visitor Counter : 139