ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਗ੍ਰਾਮੀਣ ਖੇਤਰਾਂ ਵਿੱਚ ਘੱਟ ਕਠੋਰਸਥਿਤੀਆਂ ਵਿੱਚ ਸਟੋਰੇਜ ਲਈ ਉਪਯੁਕਤ, ਘੱਟ ਲਾਗਤ ਵਾਲੀ ਕੋਵਿਡ 19 ਡਿਟੈਕਸ਼ਨ ਕਿੱਟ ਲਈ ਅਧਿਐਨ ਸ਼ੁਰੂ ਕੀਤਾ ਗਿਆ

ਖੋਜਕਾਰ ਸਾਰਸ-ਕੋ-ਵੀ2 ਸੰਕ੍ਰਮਣ ਦਾ ਪਤਾ ਲਗਾਉਣ ਲਈ ਇੱਕ ਐਪਟਾਮਰ ਅਧਾਰਤ ਡਾਇਗਨੋਸਟਿਕ ਕਿੱਟ ਤਿਆਰ ਕਰ ਰਹੇ ਹਨ
ਇਹ ਘੱਟ ਲਾਗਤ ਵਿੱਚ ਕੋਵਿਡ 19 ਸੰਕ੍ਰਮਣ ਦੀ ਪਹਿਚਾਣ ਕਰਨ ਤੋਂ ਇਲਾਵਾ, ਸਟੀਕ ਅਤੇ ਕੁਸ਼ਲ ਤਰੀਕੇ ਨਾਲ ਕਈ ਸੰਕ੍ਰਮਣਾਂ ਦਾ ਪਤਾ ਲਗਾ ਸਕਦੀ ਹੈ।

Posted On: 21 AUG 2020 12:29PM by PIB Chandigarh

ਕੋਵਿਡ 19 ਮਹਾਮਾਰੀ ਨੇ ਦੂਰ ਦੁਰਾਡੇ ਦੇ ਅਜਿਹੇਖੇਤਰਾਂ ਵਿੱਚ ਤੇਜ਼ੀ ਨਾਲ ਡਾਇਗਨੋਸਟਿਕ ਸਹੂਲਤਾਂ ਸਥਾਪਤ ਕਰਨ ਦੀ ਨਵੀਂ ਚੁਣੌਤੀ ਦਿੱਤੀ ਹੈ ਜਿੱਥੇ ਕਿ ਲੋੜੀਂਦਾ ਬੁਨਿਆਦੀ ਢਾਂਚਾ ਨਹੀਂ ਹੈ ਇਸ ਵਾਸਤੇ ਘੱਟ ਕੀਮਤ ਵਾਲੇ ਉਪਕਰਣਾਂ ਦੀ ਜ਼ਰੂਰਤ ਹੈ ਜਿਨ੍ਹਾਂ ਨੂੰ ਕਿ ਬਹੁਤ ਕਠੋਰ ਸਟੋਰੇਜ ਸਹੂਲਤਾਂ ਦੀ ਲੋੜ ਨਹੀਂ ਹੁੰਦੀ ਵਿਗਿਆਨੀਆਂ ਨੇ ਇਸ ਤੁਰੰਤ ਲੋੜ ਨੂੰ ਪੂਰਾ ਕਰਨ ਲਈ ਇਕ ਖੋਜ ਯੋਜਨਾ ਬਣਾਈ ਹੈ।

ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ) ਦੇ ਸਹਿਯੋਗ ਨਾਲ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਤਹਿਤ ਇੱਕ ਅਧਿਨਿਯਮਕ ਸੰਸਥਾ,ਬਿਰਲਾ ਇੰਸਟੀਟਿਊਟ ਆਵ੍ ਟੈਕਨੋਲੋਜੀ, ਮੇਸਰਾ, ਰਾਂਚੀਨੇ ਬਾਇਓ ਇਨਫਰਮੈਟਿਕਸ ਟੂਲ ਦੀ ਵਰਤੋਂ ਕਰਦਿਆਂ ਇੱਕ ਅਜਿਹੇ ਟਾਰਗੈੱਟ ਪ੍ਰੋਟੀਨ ਦੀ ਡਿਟੈਕਸ਼ਨ ਨਾਲ  ਖੋਜ ਸ਼ੁਰੂ ਕੀਤੀ ਹੈ ਜਿਸ ਦੇ ਵਿਰੁੱਧ ਡਾਇਗਨੋਸਟਿਕ ਕਿੱਟ ਵਿਕਸਤ ਕੀਤੀ ਜਾਣੀ ਹੈ। ਇਸ ਅਧਿਐਨ ਨੇ ਡਾਇਗਨੋਸਟਿਕ ਕਿੱਟ ਦੇ ਵਿਕਾਸ ਲਈ ਸਪਾਈਕ ਪ੍ਰੋਟੀਨ ਦੇ ਵਿਸ਼ੇਸ਼ ਡੋਮੇਨ ਨੂੰ ਵਿਚਾਰ ਅਧੀਨ ਰੱਖਿਆ  ਹੈ

ਖੋਜਕਾਰ ਸਾਰਸ-ਕੋ-ਵੀ2 ਸੰਕ੍ਰਮਣ ਦਾ ਪਤਾ ਲਗਾਉਣ ਲਈ ਇੱਕ ਐਪਟਾਮਰ ਅਧਾਰਤ ਡਾਇਗਨੋਸਟਿਕ ਕਿੱਟ ਤਿਆਰ ਕਰ ਰਹੇ ਹਨ ਉਨ੍ਹਾਂ ਦਾ ਅਧਿਐਨ ਪਹਿਲਾਂ ਕੋਰੋਨਾ ਵਾਇਰਸ ਦੇਸੰਕ੍ਰਮਣ ਦੀ ਪਹਿਚਾਣ ਨੂੰ ਯਕੀਨੀ ਬਣਾਏਗਾ ਜਦੋਂ ਕਿ ਬਾਅਦ ਵਿੱਚ, ਇਹ ਕਿੱਟ ਕੋਵਿਡ 19 ਦੇਸੰਕ੍ਰਮਣ ਸਮੇਤ ਕਈ ਕਿਸਮਾਂ ਦੇ ਕੋਰੋਨਾ ਵਾਇਰਸ ਇਨਫੈਕਸ਼ਨ (ਸਾਰਸ ਕੋ-ਵੀ1, ਐੱਮਈਆਰਐੱਸ) ਵਿੱਚ ਅੰਤਰ ਕਰੇਗੀ ਸਧਾਰਨ ਕੋਰੋਨਾ ਵਾਇਰਸ ਦੇ ਸੰਕ੍ਰਮਣ ਦਾ ਪਤਾ ਤਿੰਨੋਂ ਕੋਰੋਨਾ ਵਾਇਰਸ ਇਨਫੈਕਸ਼ਨਸ (ਸਾਰਸ ਕੋ-ਵੀ1, ਐੱਮਈਆਰਐੱਸ ਅਤੇ ਕੋਵਿਡ 19) ਵਿੱਚ ਮੌਜੂਦਸੰਰੱਖਿਅਤ ਡੋਮੇਨ ਦੇ ਅਧਾਰ 'ਤੇ ਲਗਾਇਆ ਜਾ ਸਕਦਾ ਹੈ, ਜਦੋਂ ਕਿ ਭੇਦਾਤਮਿਕ ਕਿੱਟ ਦਾ ਵਿਕਾਸ ਕ੍ਰਮਵਾਰ ਸਾਰਸ- ਕੋਵੀ1 ਵਾਇਰਸ, ਸਾਰਸ ਕੋਵੀ2 ਅਤੇ ਐੱਮਈਆਰਐੱਸਵਾਇਰਸ ਵਿੱਚ ਮੌਜੂਦ ਸੁਰੱਖਿਅਤ ਅਤੇ ਅਸੁਰੱਖਿਅਤ ਦੇ ਸੰਯੋਜਨ ਦੇ ਅਧਾਰ ʼਤੇ ਕੀਤਾ ਜਾਵੇਗਾ।

ਅਣੂ ਜੀਵ ਵਿਗਿਆਨ ਅਤੇ ਡਰੱਗ ਡਿਲਿਵਰੀ ਡੋਮੇਨ ਵਿੱਚ ਅਤਿ-ਆਧੁਨਿਕ ਮੁਹਾਰਤ ਨਾਲ ਲੈਸ, ਬਿਰਲਾ ਇੰਸਟੀਟਿਊਟ ਆਵ੍ ਟੈਕਨੋਲੋਜੀ, ਮੇਸਰਾ (ਬੀਆਈਟੀ, ਮੇਸਰਾ) ਰਾਂਚੀ ਦੇ ਸਹਾਇਕ ਪ੍ਰੋਫੈਸਰ ਡਾ. ਅਭਿਮੰਨਯੂਦੇਵ ਨੇ ਇੱਥੋਂ ਦੇ ਐਸੋਸ਼ੀਏਟ ਪ੍ਰੋਫੈਸਰ ਡਾ. ਵੈਂਕਟਸਨ ਜੈਪ੍ਰਕਾਸ਼ ਨਾਲ ਮਿਲ ਕੇ ਇਸ ਖੋਜ ʼਤੇਕੰਮ ਕਰਨ ਲਈ ਇੱਕ ਟੀਮ ਬਣਾਈ ਹੈ ਡਾਇਗਨੋਸਟਿਕ ਕਿੱਟ ਦਾ ਵਿਕਾਸ ਬਿਰਲਾ ਇੰਸਟੀਟਿਊਟ ਆਵ੍ ਟੈਕਨੋਲੋਜੀ, ਮੇਸਰਾ ਲੈਬ ਵਿਖੇ ਕੀਤਾ ਜਾਵੇਗਾ ਜਦੋਂ ਕਿ ਕਿੱਟ ਦੀ ਟੈਸਟਿੰਗਇੰਸਟੀਟਿਊਟ ਆਵ੍ ਲਾਈਫ ਸਾਇੰਸਿਜ਼ (ਆਈਐੱਲਐੱਸ), ਭੁਵਨੇਸ਼ਵਰ ਵਿਖੇ ਡਾ. ਰਾਜੀਬ ਕੁਮਾਰ ਸਵੈਨ, ਸਾਇੰਟਿਸਟ ਈ, ਆਈਐੱਲਐੱਸ ਭੁਵਨੇਸ਼ਵਰ ਦੀ ਨਿਗਰਾਨੀ ਹੇਠ ਕੀਤੀ ਜਾਏਗੀ।

ਐਪਟਾਮਰ-ਅਧਾਰਤ ਟੈਕਨੋਲੋਜੀ ਤੁਲਨਾਤਮਕ ਤੌਰ ʼਤੇ  ਇੱਕ ਨਵੀਂ ਤਕਨੀਕ ਹੈ ਇਹ ਸਹੀ ਅਤੇ ਕੁਸ਼ਲ ਤਰੀਕੇ ਨਾਲ ਕਈ ਸੰਕ੍ਰਮਣਾਂ ਦਾ ਪਤਾ ਲਗਾ ਸਕਦੀ ਹੈ ਇਸ ਤੋਂ ਇਲਾਵਾ, ਇਹ ਕੋਵਿਡ 19 ਸੰਕ੍ਰਮਣ ਦਾ ਪਤਾ ਲਗਾਉਣਾ ਕਿਫਾਇਤੀ ਬਣਾ ਦਿੰਦੀ ਹੈ ਅਤੇ ਉਪਕਰਣਾਂ ਨੂੰ ਘੱਟ ਕਠੋਰ ਸਥਿਤੀਆਂ ਵਿੱਚ ਸਟੋਰ ਕੀਤਾ ਜਾ ਸਕਦਾ ਹੈਜਿਸ ਨਾਲ ਇਹ ਵਿਸ਼ੇਸ਼ ਰੂਪਵਿੱਚਪੇਂਡੂ ਅਤੇ ਰਿਮੋਟ ਸਥਿਤ ਅਬਾਦੀ ਲਈਰਵਾਇਤੀ ਐਂਟੀਬੌਡੀ ਅਧਾਰਤ ਡਿਟੈਕਸ਼ਨ ਤਕਨੀਕਾਂਦੀ ਤੁਲਨਾ ਵਿੱਚ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ

ਇਹ ਕਿੱਟ ਬਹੁਤ ਘੱਟ ਸਮੇਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦਾ ਪਤਾ ਲਗਾਉਣ ਵਿੱਚ ਵੀ ਸਹਾਇਕ ਹੈ ਕਿਉਂਕਿ ਇਹ ਰੰਗ ਵਿੱਚ ਤਬਦੀਲੀ ਦੇ ਅਧਾਰ ʼਤੇ ਖੋਜ ਲਈ ਇੱਕ ਤੇਜ਼ ਡਾਇਗਨੋਸਟਿਕ ਕਿੱਟ ਹੋਵੇਗੀਇਸ ਤੋਂ ਇਲਾਵਾ ਇਹ ਕਿੱਟਘੱਟ ਉਤਪਾਦਨ ਲਾਗਤ ਅਤੇ ਘੱਟ ਸਖਤ ਸਟੋਰੇਜ ਸਹੂਲਤਾਂ ਦੀ ਜ਼ਰੂਰਤ ਦੇ ਕਾਰਨ ਐਂਟੀਬੌਡੀ ਅਧਾਰਤ ਖੋਜ ਤਕਨੀਕ ਦੇ ਮੁਕਾਬਲੇ  ਕਿਫਾਇਤੀ ਹੋਵੇਗੀ

ਚਿੱਤਰ, ਕੋਵਿਡ19ਸੰਕ੍ਰਮਣ ਦੀ ਐਪਟਾਮਰ ਅਧਾਰਤ ਡਿਟੈਕਸ਼ਨ ਸੀਮੈਟਿਕ ਰਿਪ੍ਰੀਜ਼ੈਂਟੇਸ਼ਨ ਨੂੰ ਦਰਸਾਉਂਦਾ ਹੈ

[ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸੰਪਰਕ ਕਰੋ; ਡਾ. ਅਭਿਮੰਨਯੂਦੇਵ, ਬਿਰਲਾ ਇੰਸਟੀਟਿਊਟ ਆਵ ਟੈਕਨੋਲੋਜੀ, ਮੇਸਰਾ (ਬੀਆਈਟੀ ਮੇਸਰਾ) ਈਮੇਲ: abhimanyudev@bitmesra.ac.in,: 9955165915

ਡਾ. ਵੈਂਕਟੇਸਨ ਜੈਪ੍ਰਕਾਸ਼, ਬਿਰਲਾ ਇੰਸਟੀਟਿਊਟ ਆਵ੍ ਟੈਕਨੋਲੋਜੀ, ਮੇਸਰਾ (ਬੀਆਈਟੀ ਮੇਸਰਾ) ਈ-ਮੇਲ: venkatesanj@bitmesra.ac.in,ਮੋਬ: 9470137264]

*****

ਐੱਨਬੀ / ਕੇਜੀਐੱਸ (ਡੀਐੱਸਟੀ ਮੀਡੀਆ ਸੈੱਲ)


(Release ID: 1647713) Visitor Counter : 189