ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਨਾਮਵਰ ਓਨਕੋਲੋਜਿਸਟ ਡਾ. ਅਸ਼ੋਕ ਵੈਦ ਦੁਆਰਾ ਸੰਪਾਦਿਤ ਕੈਂਸਰ ਬਾਰੇ ਇੱਕ ਕਿਤਾਬ ਨੂੰ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਵਰਚੁਅਲੀ ਰਿਲੀਜ਼ ਕੀਤਾ
प्रविष्टि तिथि:
20 AUG 2020 8:17PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ, ਜੋ ਕਿ ਖ਼ੁਦ ਇੱਕ ਜਾਣੇ ਜਾਂਦੇ ਸ਼ੂਗਰ ਰੋਗ ਵਿਗਿਆਨੀ ਅਤੇ ਮੈਡੀਕਲ ਪੇਸ਼ੇਵਰ ਹਨ, ਉਨ੍ਹਾਂ ਨੇ ਓਨਕੋਲੋਜੀ ’ਤੇ ਅੱਜ ਤੋਂ ਸ਼ੁਰੂ ਹੋਈ 3-ਦਿਨਾ ਵਰਚੁਅਲ ਕਾਨਫ਼ਰੰਸ ਦੇ ਆਯੋਜਿਤ ਕੀਤੇ ਇੱਕ ਖ਼ਾਸ ਸੈਸ਼ਨ ਵਿੱਚ ਕੈਂਸਰ ਬਾਰੇ ਇੱਕ ਕਿਤਾਬ ਨੂੰ ਜਾਰੀ ਕੀਤਾ।ਇਸ ਕਿਤਾਬ ਨੂੰ ਨਾਮਵਰ ਓਨਕੋਲੋਜਿਸਟ ਅਤੇ ਪਦਮਸ਼੍ਰੀ ਪ੍ਰਾਪਤ ਕਰਤਾ ਡਾ. ਅਸ਼ੋਕ ਕੇ ਵੈਦ ਡੀਐੱਮ (ਓਨਕੋਲੋਜੀ) ਦੁਆਰਾ ਸੰਪਾਦਿਤ ਕੀਤਾ ਗਿਆ ਹੈ।

ਡਾ. ਜਿਤੇਂਦਰ ਸਿੰਘ ਨੇ ਭਾਰਤ ਵਿੱਚ ਬਿਮਾਰੀ ਦੇ ਬਦਲਦੇ ਸਿਲਸਿਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਸੰਚਾਰਿਤ ਰੋਗਾਂ ਤੋਂ ਗ਼ੈਰ-ਸੰਚਾਰਿਤ ਰੋਗਾਂ ਵਿੱਚ ਮਹੱਤਵਪੂਰਨ ਤਬਦੀਲੀ ਹੋ ਗਈ ਹੈ, ਜਿਵੇਂ ਕਿ ਸ਼ੂਗਰ ਰੋਗ, ਹਾਈਪਰਟੈਨਸ਼ਨ, ਕੋਰੋਨਰੀ ਹਰਟ ਡਿਸੀਜ਼ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਵਿੱਚ ਵਾਧਾ ਹੋਇਆ ਹੈ। ਇਸ ਦੌਰਾਨ ਅਚਾਨਕ ਸਾਨੂੰ ਕੋਵਿਡ ਮਹਾਮਾਰੀ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ, ਇਹ ਉਨ੍ਹਾਂ ਸੰਵੇਦਨਸ਼ੀਲ ਵਿਅਕਤੀਆਂ ਲਈ ਵਧੇਰੇ ਘਾਤਕ ਹੈ ਜੋ ਇਨ੍ਹਾਂ ਰੋਗਾਂ ਨਾਲ ਗ੍ਰਸਤ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ, ਕੈਂਸਰ ਦੀ ਬਿਮਾਰੀ ਦੇਸ਼ ਭਰ ਵਿੱਚ ਤੇਜ਼ੀ ਨਾਲ ਵਧੀ ਹੈ ਅਤੇ ਇਸਨੇ ਵੱਖ-ਵੱਖ ਅੰਗਾਂ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੱਤਾ ਹੈ। ਉਦਾਹਰਣ ਦੇ ਲਈ, ਜੰਮੂ ਅਤੇ ਕਸ਼ਮੀਰ ਵਿੱਚ ਖ਼ਾਸ ਕਰਕੇ ਘਾਟੀ ਵਿੱਚ, ਗੈਸਟਰੋਇੰਟੇਸਟੀਨਲ ਅਤੇ ਫੇਫੜਿਆਂ ਦੇ ਕੈਂਸਰ ਦੇ ਕੇਸ ਵਧੇਰੇ ਮਿਲਦੇ ਹਨ, ਇਸੇ ਤਰ੍ਹਾਂ ਉੱਤਰ ਪੂਰਬੀ ਖੇਤਰ ਵਿੱਚ ਸਿਰ ਅਤੇ ਗਰਦਨ ਦੇ ਕੈਂਸਰ ਸਭ ਤੋਂ ਵੱਧ ਕੇਸ ਮਿਲਦੇ ਹਨ।
ਸੁਤੰਤਰਤਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਆਰੰਭੇ ਗਏ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਦੀ ਸ਼ਲਾਘਾ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ, ਇਹ ਹਰ ਭਾਰਤੀ ਨਾਗਰਿਕ ਨੂੰ ਜਾਣਕਾਰੀ ਦੇ ਨਿਰਵਿਘਨ ਵਹਾਅ ਅਤੇ ਅਪਡੇਟ ਕੀਤੀ ਸਿਹਤ ਸੰਭਾਲ਼ ਦੀ ਸੁਵਿਧਾ ਲਈ ਹਰ ਵਿਲੱਖਣ ਸਿਹਤ ਪਛਾਣ ਪ੍ਰਦਾਨ ਕਰਨ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਆਯੁਸ਼ਮਾਨ ਭਾਰਤ ਅਤੇ ਈ-ਸਿਗਰੇਟ ਉੱਤੇ ਪਾਬੰਦੀ ਦੇ ਨਾਲ-ਨਾਲ ਮੋਦੀ ਸਰਕਾਰ ਦੀਆਂ ਸਿਹਤ ਨਾਲ ਜੁੜੀਆਂ ਵੱਡੀਆਂ ਪਹਿਲਾਂ ਵਿੱਚੋਂ ਇੱਕ ਹੈ।
<><><><><>
ਐੱਸਐੱਨਸੀ
(रिलीज़ आईडी: 1647486)
आगंतुक पटल : 173