ਕਿਰਤ ਤੇ ਰੋਜ਼ਗਾਰ ਮੰਤਰਾਲਾ

ਸ਼੍ਰੀ ਸੰਤੋਸ਼ ਗੰਗਵਾਰ ਨੇ ਕਿਰਤ ਬਿਊਰੋ ਦਾ ਚਿੰਨ ਲਾਂਚ ਕਰਦਿਆਂ ਕਿਹਾ ਕਿ ਨੀਤੀ ਨਿਰਮਾਣ ਵਿਚ ਡੇਟਾ ਬੇਸ ਬਹੁਤ ਮਹੱਤਵਪੂਰਨ ਹੁੰਦਾ ਹੈ।

Posted On: 20 AUG 2020 2:52PM by PIB Chandigarh

ਕਿਰਤ ਅਤੇ ਰੁਜਗਾਰ ਰਾਜ ਮੰਤਰੀ(ਸੁਤੰਤਰ ਚਾਰਜ)ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਅੱਜ ਸ਼੍ਰਮ ਸ਼ਕਤੀ ਭਵਨ ਵਿਖੇ ਮੰਤਰਾਲੇ ਦੇ ਸਕੱਤਰ ਸ਼੍ਰੀ ਹੀਰਾ ਲਾਲ ਸਮਾਰਿਆ,ਕਿਰਤ ਬਿਊਰੋ ਦੇ ਡਾਇਰੈਕਟਰ ਜਨਰਲ ਡੀਪੀਐੱਸ ਨੇਗੀ ਮੰਤਰਾਲੇ ਦੇ ਹੋਰਨਾਂ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਬਿਊਰੋ ਦੇ ਦ੍ਰਿਸ਼ਟੀਕੋਣ ਅਤੇ ਉਦੇਸ਼ਾਂ ਦੇ ਸੰਚਾਰ ਲਈ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੀ ਕਿਰਤ ਬਿਊਰੋ ਦਾ ਅਧਿਕਾਰਤ ਚਿੰਨ ਲਾਂਚ ਕੀਤਾ । 

https://static.pib.gov.in/WriteReadData/userfiles/image/CLP_0021BIEV.JPG

ਇਸ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਰਤ ਮੰਤਰੀ ਨੇ ਕਿਹਾ ਕਿ ਲੇਬਰ ਬਿਊਰੋ ਦੀ ਸਥਾਪਨਾ 1941 ਵਿੱਚ ਸ਼ਿਮਲਾ ਵਿੱਚ ਕਾਸਟ ਆਫ ਲਿਵਿੰਗ ਡਾਇਰੈਕਟੋਰੇਟ ਵਜੋਂ ਕੀਤੀ ਗਈ ਸੀ, ਜਿਸਦਾ ਉਦੇਸ਼ ਇਕਸਾਰ ਅਧਾਰ ਤੇ ਦੇਸ਼ ਦੇ ਮਹੱਤਵਪੂਰਨ ਕੇਂਦਰਾਂ ਲਈ ਪਰਿਵਾਰਕ ਬਜਟ ਦੀ ਜਾਂਚ ਕਰਾਉਣ ਅਤੇ ਕਾਸਟ ਆਫ ਲਿਵਿੰਗ ਸੂਚਕ ਅੰਕ ਨੰਬਰਾਂ ਦਾ ਸੰਗ੍ਰਹਿ ਕਰਨਾ ਸੀ।

ਕਿਰਤ ਨੀਤੀ ਦੇ ਨਿਰਮਾਣ ਦੇ ਪ੍ਰਸੰਗ ਵਿਚ ਵਧੇਰੇ ਵਿਆਪਕ ਕਿਰਤ ਅੰਕੜਿਆਂ ਦੀ ਜ਼ਰੂਰਤ ਨੂੰ ਸਮਝਣ ਤੋਂ ਬਾਅਦ ਕੁਝ ਹੋਰਨਾਂ ਕੰਮਾਂ ਨੂੰ ਜੋੜਦੇ ਹੋਏ ਕਾਸਟ ਆਫ ਲਿਵਿੰਗ ਡਾਇਰੈਕਟੋਰੇਟ ਨੂੰ ਮੁੜ ਤੋਂ ਸੰਗਠਿਤ ਕਰਕੇ 1 ਅਕਤੂਬਰ 1946 ਨੂੰ ਕਿਰਤ ਬਿਊਰੋ ਦੀ ਸਥਾਪਨਾ ਕੀਤੀ ਗਈ। ਆਪਣੀ ਸਥਾਪਨਾ ਤੋਂ ਬਾਅਦ ਬਿਊਰੋ ਸਮੁਚੇ ਭਾਰਤ ਪੱਧਰ 'ਤੇ ਕਿਰਤ ਦੇ ਵੱਖ-ਵੱਖ ਪਹਿਲੂਆਂ 'ਤੇ ਅੰਕੜੇ ਇਕੱਤਰ ਕਰਨ, ਸੰਗ੍ਰਹਿ, ਵਿਸ਼ਲੇਸ਼ਣ ਅਤੇ ਪ੍ਰਸਾਰ ਵਿਚ ਜੁਟਿਆ ਹੋਇਆ ਹੈ।

ਸ੍ਰੀ ਗੰਗਵਾਰ ਨੇ ਕਿਰਤ ਬਿਊਰੋ ਨੂੰ ਆਪਣੀਆਂ ਪ੍ਰਕਿਰਿਆਵਾਂ ਨੂੰ ਪੂਰੀ ਤਰ੍ਹਾਂ ਡਿਜੀਟਾਈਜ਼ ਕਰਨ ਅਤੇ ਇਸ ਦੇ ਆਪਣੇ ਦਿਨ ਪ੍ਰਤੀ ਦਿਨ ਦੇ ਕੰਮਾਂ ਰਾਹੀਂ ਅੰਕੜਾ ਵਿਸ਼ਲੇਸ਼ਣ ਅਤੇ ਬਨਾਉਟੀ ਬੁੱਧੀ ਦੀ ਵਰਤੋਂ ਦੇ ਦਾਇਰੇ ਨੂੰ ਵਧਾਉਣ ਲਈ ਕਿਹਾ ।

ਸ੍ਰੀ ਗੰਗਵਾਰ ਨੇ ਨੀਤੀ ਨਿਰਮਾਣ ਵਿੱਚ ਇੱਕ ਡੇਟਾ ਬੇਸ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਸਹੀ ਅੰਕੜੇ ਮੁਹੱਈਆ ਕਰਾਉਣ ਲਈ ਸੂਚਨਾ ਤਕਨਾਲੋਜੀ ਦੀ ਵਰਤੋਂ ਵਧਾਉਣ ਦਾ ਸੱਦਾ ਦਿੱਤਾ। ਬਿਨਾਂ ਕਾਗ਼ਜ਼ ਦੀ ਵਰਤੋਂ ਕੀਤੇ ਕਾਗਜ਼ ਰਹਿਤ ਕੰਮ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ, ਉਨ੍ਹਾਂ ਵਿਸ਼ਵਾਸ ਜ਼ਾਹਰ ਕੀਤਾ ਕਿ ਡਿਜੀਟਾਈਜੇਸ਼ਨ ਅਤੇ ਬਨਾਉਟੀ ਬੁੱਧੀ ਬਹੁਤ ਹੀ ਥੋੜੇ ਸਮੇਂ ਵਿਚ ਵੱਡੇ ਅੰਕੜਿਆਂ ਦੇ ਇਕੱਤਰ ਕਰਨ ਅਤੇ ਵਿਸ਼ਲੇਸ਼ਣ ਵਿਚ ਸਹਾਇਤਾ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਰੁਜ਼ਗਾਰ ਮੁਹੱਈਆ ਕਰਾਉਣ ਲਈ ਕੰਮ ਕਰ ਰਹੀ ਹੈ ਅਤੇ ਇਸ ਉਦੇਸ਼ ਲਈ ਸਹੀ ਅੰਕੜੇ ਬਹੁਤ ਮਹੱਤਵਪੂਰਨ ਹੋ ਜਾਂਦੇ ਹਨ।

ਇਸ ਮੌਕੇ ਕਿਰਤ ਅਤੇ ਰੁਜ਼ਗਾਰ ਮੰਤਰੀ ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਅਤੇ ਮੰਤਰਾਲੇ ਦੇ ਸਕੱਤਰ ਸ੍ਰੀ ਹੀਰਾਲਾਲ ਸਾਮਰਿਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਦੀ ਪੁਰਾਣੇ 44 ਕਿਰਤ ਕਾਨੂੰਨ ਨੂੰ ਚਾਰ ਕੋਡ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚੋਂ ਇਕ ਵੇਤਨ ਕੋਡ ਪਹਿਲਾਂ ਹੀ ਇਕ ਐਕਟ ਬਣ ਚੁੱਕਾ ਹੈ ਅਤੇ ਸਮਾਜਿਕ ਸੁਰੱਖਿਆ, ਉਦਯੋਗਿਕ ਸੰਬੰਧਾਂ ਅਤੇ ਕਿੱਤਾਮੁਖੀ ਸੁਰੱਖਿਆ, ਸਿਹਤ ਅਤੇ ਕਾਰਜਕਾਰੀ ਹਾਲਤਾਂ ਨੂੰ ਪਹਿਲਾਂ ਹੀ ਲੋਕ ਸਭਾ ਵਿਚ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਜਿਵੇਂ ਹੀ ਉਨ੍ਹਾਂ ਦੇ ਕਾਨੂੰਨ ਲਾਗੂ ਕੀਤੇ ਜਾਂਦੇ ਹਨ, ਭਾਰਤ ਨੂੰ ਈਜ਼ ਆਫ ਡੂਇੰਗ ਬਿਜ਼ਨਸ ਦੀ ਰੈੰਕਿੰਗ ਬਹੁਤ ਉੱਪਰ ਆ ਜਾਵੇਗੀ। ਇਹ ਭਾਰਤ ਨੂੰ ਨਿਵੇਸ਼ ਲਈ ਇੱਕ ਉੱਤਮ ਸਥਾਨ ਬਣਾਏਗਾ।  ਇਸ ਲਈ ਕਿਰਤ ਬਿਊਰੋ ਨੂੰ ਕੋਡ ਵਿੱਚ ਇਸ ਜਰੂਰੀ ਪ੍ਰਬੰਧਾਂ ਦੇ ਲਈ ਬਿਨਾਂ ਰੁਕਾਵਟ ਡਾਟਾ ਇਕੱਠਾ ਕਰਨਾ ਚਾਹੀਦਾ ਹੈ। ਇਸ ਦੇ ਲਈ ਲੇਬਰ ਬਿਊਰੋ ਨੂੰ ਕਾਨੂੰਨੀ ਅਧਿਕਾਰ ਦੇਣ ਦੇ ਨਿਯਮ ਬਣਾਏ ਜਾਣਗੇ।

ਕਿਰਤ ਸਕੱਤਰ ਨੇ ਲੇਬਰ ਬਿਊਰੋ ਨੂੰ ਆਪਣਾ ਸੌ ਪ੍ਰਤੀਸ਼ਤ ਡਿਜੀਟਾਈਜ਼ੇਸ਼ਨ ਕਰਨ ਲਈ ਤਿਆਰ ਰਹਿਣ ਅਤੇ ਜਾਂਚਕਰਤਾਵਾਂ ਅਤੇ ਸਰਵੇਖਣ ਕਰਤਾਵਾਂ ਦਾ ਪਤਾ ਲਗਾਉਣਾ ਯਕੀਨੀ ਬਣਾਉਣ ਲਈ ਤਿਆਰ ਰਹਿਣ ਲਈ ਵੀ ਕਿਹਾ। ਉਨ੍ਹਾਂ ਬਿਊਰੋ ਨੂੰ ਕਿਰਤ ਕਾਨੂੰਨ ਸੁਧਾਰਾਂ ਦੇ ਮੱਦੇਨਜ਼ਰ ਡਾਟਾ ਇਕੱਤਰ ਕਰਨ ਲਈ ਤਿਆਰੀ ਕਰਨ ਲਈ ਕਿਹਾ, ਜਿਸ ਵਿਚ ਡਾਟਾ ਇਕੱਤਰ ਕਰਨ ਦੀਆਂ ਕਿਸਮਾਂ ਅਤੇ ਇਸ ਦੇ ਤਰੀਕਿਆਂ ਵਿਚ ਤਬਦੀਲੀਆਂ ਦੀ ਲੋੜ ਹੋ ਸਕਦੀ ਹੈ।

ਕਿਰਤ ਬਿਊਰੋ ਵਲੋਂ ਲਾਂਚ ਕੀਤਾ ਗਿਆ ਨਵਾਂ ਚਿੰਨ ਦੱਸਦਾ ਹੈ ਕਿ ਕਿਰਤ ਬਿਊਰੋ ਇੱਕ ਡੇਟਾ ਅਧਾਰਤ ਸੰਗਠਨ ਹੈ ਜੋ ਕਿ ਮਜ਼ਦੂਰਾਂ ਅਤੇ ਕੰਮ ਨਾਲ ਜੁੜੇ ਡੇਟਾ 'ਤੇ ਕੰਮ ਕਰਦਾ ਹੈ। ਇਹ ਚਿੰਨ  ਬਿਊਰੋ ਦੇ ਉਨ੍ਹਾਂ ਤਿੰਨ ਟੀਚਿਆਂ ਯਾਨੀ ਸਟੀਕਤਾ, ਵੈਧਤਾ ਅਤੇ ਭਰੋਸੇਯੋਗਤਾ ਨੂੰ ਵੀ ਦਰਸਾਉਂਦਾ ਹੈ, ਜਿਸ ਲਈ ਬਿਊਰੋ ਕਾਰਸ਼ੀਲ ਰਹਿੰਦਾ ਹੈ ਤਾਂ ਜੋ ਗੁਣਵੱਤਾ ਵਾਲੇ ਡਾਟਾ ਦਾ ਸੰਗ੍ਰਹਿ ਕੀਤਾ ਜਾ ਸਕੇ। ਨੀਲੇ ਰੰਗ ਦਾ ਚੱਕਰ ਇੱਕ ਚੱਕਰਦੰਤ ਹੈ ਜੋ ਕੰਮ ਦੀ ਪ੍ਰਤੀਨਿਧਤਾ ਕਰਦਾ ਹੈ, ਨੀਲੇ ਰੰਗ ਦੀ ਚੋਣ ਇਹ ਦਰਸਾਉਂਦੀ ਹੈ ਕਿ ਬਿਊਰੋ ਮਿਹਨਤੀ ਮਜ਼ਦੂਰਾਂ ਨਾਲ ਕੰਮ ਕਰਦਾ ਹੈ, ਗ੍ਰਾਫ ਇਕੱਲੇ ਵੱਧਦਾ ਨਹੀਂ ਦਰਸਾਇਆ ਗਿਆ ਇਸ ਦਾ ਕਾਰਨ ਇਹ ਹੈ ਕਿ ਅਸਲ ਸੰਸਾਰ ਵਿਚ ਉਤਰਾਅ -ਚੜ੍ਹਾਅ ਹੁੰਦਾ ਰਹਿੰਦਾ ਹੈ ਕਿਉਂਕਿ ਇਹ ਜ਼ਮੀਨੀ ਹਕੀਕਤ ਨਾਲ ਸੰਬੰਧਿਤ ਹੈ। ਰਾਸ਼ਟਰੀ ਝੰਡੇ ਦੇ ਰੰਗਾਂ ਨਾਲ ਮੇਲ ਖਾਂਦਾ ਤਿਰੰਗੇ ਵਾਲਾ ਗ੍ਰਾਫ, ਕਣਕ ਦੇ ਕੰਨਾਂ ਨਾਲ ਪੇਂਡੂ ਖੇਤੀਬਾੜੀ ਕਿਰਤ ਦੇ ਫਲ ਦਰਸਾਉਂਦਾ ਹੈ ਅਤੇ ਇਸ ਨੂੰ ਸੁੰਦਰਤਾ ਨਾਲ ਲੋਗੋ ਵਿੱਚ ਰੱਖਿਆ ਗਿਆ ਹੈ।

ਕਿਰਤ ਬਿਊਰੋ ਨੂੰ ਉਦਯੋਗਿਕ ਕਾਮਿਆਂ ਲਈ ਖਪਤਕਾਰ ਮੁੱਲ ਸੂਚਕ ਅੰਕ, ਉਦਯੋਗਿਕ, ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਖੇਤੀਬਾੜੀ ਅਤੇ ਪੇਂਡੂ ਲੇਬਰ ਦੀ ਗਿਣਤੀ, ਉਜਰਤ ਦਰ ਸੂਚਕ ਅੰਕ ਅਤੇ ਰੁਜ਼ਗਾਰ / ਬੇਰੁਜ਼ਗਾਰੀ, ਉਦਯੋਗਿਕ ਸੰਬੰਧ, ਉਦਯੋਗ ਦੇ ਸੰਗਠਿਤ ਅਤੇ ਗੈਰ-ਸੰਗਠਿਤ ਖੇਤਰ ਵਿਚ ਸਮਾਜਿਕ-ਆਰਥਿਕ ਸਥਿਤੀ ਆਦਿ ਜਿਹੇ ਮਹੱਤਵਪੂਰਨ ਆਰਥਿਕ ਸੰਕੇਤਕਾਂ ਦੇ ਭੰਡਾਰ ਗ੍ਰਹਿ ਦੇ ਰੂਪ ਵਿੱਚ ਕੰਮ ਕਰਨ ਦਾ ਹੁੱਕਮ ਹੈ। ਕਿਰਤ ਬਿਊਰੋ ਕਿਰਤ ਅੰਕੜਿਆਂ ਦੇ ਖੇਤਰ ਵਿੱਚ ਰਾਸ਼ਟਰੀ ਪੱਧਰ ਦਾ ਇੱਕ ਸਿਖ਼ਰ ਸੰਗਠਨ ਹੈ ਜੋ ਲੇਬਰ ਦੀ ਜਾਣਕਾਰੀ, ਖੋਜ, ਨਿਗਰਾਨੀ / ਮੁਲਾਂਕਣ ਅਤੇ ਸਿਖਲਾਈ ਵਰਗੇ ਮਹੱਤਵਪੂਰਨ ਕੰਮ ਕਰਦਾ ਹੈ।

                                                                                        ******

ਆਰਸੀਜੇ/ਐਸਕੇਪੀ/ਆਈਏ


(Release ID: 1647458) Visitor Counter : 220