ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਐੱਸਸੀਟੀਆਈਐੱਮਐੱਸਟੀ ਅਤੇ ਆਈਆਈਟੀ ਮਦਰਾਸ ਨੇ ਕੋਵਿਡ-19 ਲਈ ਪੋਰਟੇਬਲ ਹਸਪਤਾਲ ਢਾਂਚਾ ਸਥਾਪਿਤ ਕੀਤਾ

“ਫੋਲਡੇਬਲ, ਪੋਰਟੇਬਲ, ਪ੍ਰੀ-ਫੈਬ ਹਸਪਤਾਲ ਜੋ ਕਿ ਸਥਾਨ 'ਤੇ ਤੁਰੰਤ ਇਕੱਠੇ ਹੋ ਸਕਦੇ ਹਨ, ਤੇਜ਼ੀ ਨਾਲ ਮਹਾਮਾਰੀ, ਆਫ਼ਤਾਂ ਅਤੇ ਹੋਰ ਸੰਕਟਕਾਲੀ ਸਥਿਤੀਆਂ ਦੀਆਂ ਲੋੜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਇੱਕ ਮਜ਼ਬੂਤ ਹੱਲ ਪ੍ਰਦਾਨ ਕਰਦੇ ਹਨ” - ਪ੍ਰੋ ਆਸ਼ੂਤੋਸ਼ ਸ਼ਰਮਾ

ਇਹ ਪ੍ਰੀਫੈਬਰੀਕੇਸ਼ਨ ਮਾਡਿਊਲਰ ਟੈਕਨੋਲੋਜੀ ਅਤੇ ਇਕ ਟੈਲੀਸਕੋਪ ਫਰੇਮ ਨਾਲ ਲੈਸ ਹੈ, ਜੋ ਮਾਡਲ ਨੂੰ ਆਪਣੇ ਅਸਲ ਆਕਾਰ ਦੇ 1/5 ਤੱਕ ਸੁੰਗੜਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ, ਜੋ ਇਸਨੂੰ ਭੰਡਾਰਨ ਅਤੇ ਆਵਾਜਾਈ ਲਈ ਸੁਵਿਧਾਜਨਕ ਬਣਾਉਂਦਾ ਹੈ

ਹੁਣ ਤੱਕ, ਸੁਗਾਹ ਹੈਲਥ ਕਾਰਪ ਪ੍ਰਾਈਵੇਟ ਕਾਰਪੋਰੇਸ਼ਨ ਵਿਖੇ ਚੇਂਗਲਪੇਟ, ਚੇਨਈ ਵਿਖੇ 34 ਲੱਖ ਰੁਪਏ ਦੀ ਲਾਗਤ ਨਾਲ 30 ਬਿਸਤਰਿਆਂ ਵਾਲਾ ਹਸਪਤਾਲ ਅਤੇ ਕੇਰਲਾ ਦੇ ਵਯਨਾਡ ਵਿੱਚ 16 ਲੱਖ ਰੁਪਏ ਦੀ ਲਾਗਤ ਵਾਲਾ ਇੱਕ ਹੋਰ 12 ਬਿਸਤਰਿਆਂ ਵਾਲਾ ਹਸਪਤਾਲ, ਪ੍ਰਾਇਮਰੀ ਹੈਲਥ ਕੇਅਰ ਸੈਂਟਰ,ਵਾਰਾਦੂਰ -ਸਰਕਾਰੀ ਸੰਗਠਨ ਦੁਆਰਾ ਸਫਲਤਾਪੂਰਵਕ ਚਾਰ ਜ਼ੋਨ ਹਸਪਤਾਲ ਸਥਾਪਿਤ ਕੀਤੇ ਗਏ ਹਨ

Posted On: 19 AUG 2020 5:14PM by PIB Chandigarh

ਕੋਵਿਡ-19 ਮਹਾਮਾਰੀ ਨੇ ਸਿਹਤ ਬੁਨਿਆਦੀ ਢਾਂਚੇ, ਖਾਸ ਕਰਕੇ ਗ੍ਰਾਮੀਣ ਖੇਤਰਾਂ ਵਿੱਚ ਸੁਧਾਰ ਲਈ ਪ੍ਰਣਾਲੀਆਂ ਸਥਾਪਿਤ ਕਰਨ ਦੀ ਲੋੜ ਨੂੰ ਉਜਾਗਰ ਕੀਤਾ ਹੈ।  ਸਥਾਨਕ ਭਾਈਚਾਰਿਆਂ ਵਿੱਚ ਕੋਵਿਡ -19 ਦੇ ਮਰੀਜ਼ਾਂ ਦਾ ਪਤਾ ਲਗਾਉਣ, ਜਾਂਚ, ਪਛਾਣ, ਅਲੱਗ-ਥਲੱਗ ਕਰਨ ਅਤੇ ਇਲਾਜ ਕਰਨ ਲਈ ਪੋਰਟੇਬਲ ਹਸਪਤਾਲ ਜਲਦੀ ਸਿਹਤ ਸੰਭਾਲ਼ ਢਾਂਚੇ ਦੀਆਂ ਵੱਧ ਰਹੀਆਂ ਮੰਗਾਂ ਨਾਲ ਨਜਿੱਠਣ ਲਈ ਇੱਕ ਵਧੀਆ ਹੱਲ ਹੋ ਸਕਦੇ ਹਨ।

 

ਸ਼੍ਰੀ ਚਿਤ੍ਰਾ ਤਿਰੂਨਲ ਇੰਸਟੀਟਿਊਟ ਫਾਰ ਮੈਡੀਕਲ ਸਾਇੰਸਜ਼ ਐਂਡ ਟੈਕਨੋਲੋਜੀ (ਐੱਸਸੀਟੀਆਈਐੱਮਐੱਸਟੀ), ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਅਧੀਨ ਇੱਕ ਖੁਦਮੁਖਤਿਆਰੀ ਸੰਸਥਾ ਹੈ ਜਿਸਨੇ ਆਈਆਈਟੀ ਮਦਰਾਸ ਦੇ ਮੋਡਿਊਲਸ ਹਾਊਸਿੰਗ ਨਾਲ ਮਿਲਕੇ ਪੋਰਟੇਬਲ ਮਾਈਕ੍ਰੋਸਟਰੱਕਚਰ ਦੇ ਜ਼ਰੀਏ ਸਥਾਨਕ ਲੋਕਾਂ ਵਿਚ ਕੋਵਿਡ-19 ਦੇ ਮਰੀਜ਼ਾਂ ਦਾ ਪਤਾ ਲਗਾਉਣ, ਪ੍ਰਬੰਧ ਕਰਨ ਅਤੇ ਉਨ੍ਹਾਂ ਦਾ ਇਲਾਜ ਕਰਨ ਲਈ ਵਿਕੇਂਦਰੀਕਰਨ ਪਹੁੰਚ ਦੀ ਵਰਤੋਂ ਕਰਦਿਆਂ ਇਕ ਹੱਲ ਕੱਢਿਆ ਹੈ।

 

ਐੱਸਸੀਟੀਆਈਐੱਮਐੱਸਟੀ ਦੇ ਵਿਗਿਆਨੀਆਂ ਸ਼੍ਰੀ ਸੁਭਾਸ਼ ਐੱਨਐੱਨ ਅਤੇ ਸ਼੍ਰੀ ਮੁਰਲੀਧਰਨ ਸੀਵੀ  ਨੇ ਮੋਡਿਊਲਸ ਹਾਊਸਿੰਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀਰਾਮ ਰਵੀਚੰਦਰਨ ਨੇ ਆਪਣੇ ਸਾਥੀਆਂ ਸਮੇਤ, ਪੋਰਟੇਬਲ ਮਾਈਕ੍ਰੋਸਟਰੱਕਚਰ ਨੂੰ "ਮੈਡੀਕਾਬ"(MediCAB) ਵਜੋਂ ਵਿਕਸਿਤ ਕੀਤਾ ਹੈ, ਜੋ ਕਿ ਮਾਡਿਊਲਰ, ਪੋਰਟੇਬਲ, ਟਿਕਾਊ ਅਤੇ ਅਸਾਨੀ ਨਾਲ ਸਥਾਪਿਤ ਕੀਤੀ ਗਈ ਹੈ ਅਤੇ ਗਾਹਕ ਦੀਆਂ ਜ਼ਰੂਰਤਾਂ ਅਨੁਸਾਰ ਅਨੁਕੂਲਿਤ ਕੀਤੀ ਜਾ ਸਕਦੀ ਹੈ।  ਇਹ ਇਕੱਠਾ ਕੀਤਾ ਜਾ ਸਕਦਾ ਹੈ ਅਤੇ ਚਾਰ ਜ਼ੋਨਾਂ ਤੋਂ ਬਣਿਆ ਹੈ - ਇੱਕ ਡਾਕਟਰ ਦਾ ਕਮਰਾ, ਇੱਕ ਆਈਸੋਲੇਸ਼ਨ  ਕਮਰਾ, ਇੱਕ ਮੈਡੀਕਲ ਰੂਮ / ਵਾਰਡ ਅਤੇ ਦੋ ਬੈੱਡ ਵਾਲਾ ਆਈਸੀਯੂ , ਜੋ ਕਿ ਨੈਗੇਟਿਵ ਦਬਾਅ ਵਿਚ ਰੱਖਿਆ ਜਾਂਦਾ ਹੈ। ਇਸ ਨੂੰ ਭੂਗੋਲਿਕ ਸਥਾਨਾਂ ਤੇ ਕਿਤੇ ਵੀ ਅਸਾਨੀ ਨਾਲ ਲਿਜਾਇਆ ਜਾ ਸਕਦਾ ਹੈ ਅਤੇ ਸਥਾਪਿਤ ਕੀਤਾ ਜਾ ਸਕਦਾ ਹੈ ਅਤੇ ਚਾਰ ਵਿਅਕਤੀਆਂ ਦੀ ਸਹਾਇਤਾ ਨਾਲ ਸਿਰਫ ਦੋ ਘੰਟਿਆਂ ਵਿੱਚ ਤਿਆਰ ਕੀਤਾ ਜਾ ਸਕਦਾ ਹੈ।  ਮੈਡੀਕਾਬ ਵਿਚਲੇ ਕੈਬਿਨਾਂ ਨੂੰ ਮਜ਼ਬੂਤੀ ਨਾਲ ਸੀਲ ਕੀਤਾ ਗਿਆ ਹੈ ਅਤੇ ਇਹ ਧੂੜ ਮਿੱਟੀ ਤੋਂ ਮੁਕਤ ਹਨ। ਇਸ ਵਿੱਚ ਬਣੇ ਬਣਾਏ  ਇਲੈਕਟ੍ਰਿਕਲਜ਼ ਹਨ, ਜੋ ਸਿਰਫ ਬਿਜਲੀ ਦੇਣ ਨਾਲ ਚਲਾਏ ਜਾ ਸਕਦੇ ਹਨ।  ਮੈਡੀਕਾਬ ਮਾੜੇ ਮੌਸਮ ਅਤੇ ਭਾਰੀ ਬਾਰਸ਼ ਦਾ ਵੀ ਸਾਹਮਣਾ ਕਰ ਸਕਦਾ ਹੈ।

 

ਇਹ ਪ੍ਰੀਫੈਬਰੀਕੇਸ਼ਨ ਮਾਡਿਊਲਰ ਟੈਕਨੋਲੋਜੀ ਅਤੇ ਇਕ ਦੂਰਬੀਨ ਫਰੇਮ ਨਾਲ ਲੈਸ ਹੈ ਜੋ ਮਾਡਲ ਨੂੰ ਆਪਣੇ ਅਸਲ ਆਕਾਰ ਦੇ 1/5 ਤੱਕ ਸੁੰਗੜਨ ਦਿੰਦਾ ਹੈ, ਜੋ ਇਸਨੂੰ ਭੰਡਾਰਨ ਅਤੇ ਆਵਾਜਾਈ ਲਈ ਸੁਵਿਧਾਜਨਕ ਬਣਾਉਂਦਾ ਹੈ।  ਇਹ ਪੋਰਟੇਬਲ ਯੂਨਿਟ  200, 400, ਅਤੇ 800 ਵਰਗ ਫੁੱਟ ਦੇ ਤਿੰਨ ਅਕਾਰ ਵਿੱਚ ਆਉਂਦੇ ਹਨ।  ਇਕਾਈਆਂ ਨੂੰ ਕਾਰ ਪਾਰਕਿੰਗ ਵਿਚ ਜਾਂ ਹਸਪਤਾਲ ਦੀ ਛੱਤ 'ਤੇ ਸਹੂਲਤਾਂ ਅਨੁਸਾਰ ਜਗ੍ਹਾ ਦੀ ਉਪਲਬਧਤਾ ਜਾਂ ਉਪਲਬਧਤਾ ਦੇ ਅਨੁਸਾਰ ਸਥਾਪਿਤ ਕੀਤਾ ਜਾ ਸਕਦਾ ਹੈ।

 

ਹੁਣ ਤੱਕ, ਸੁਗਾਹ ਹੈਲਥ ਕਾਰਪ ਪ੍ਰਾਈਵੇਟ ਕਾਰਪੋਰੇਸ਼ਨ ਵਿਖੇ ਚੇਂਗਲਪੇਟ, ਚੇਨਈ ਵਿਖੇ 34 ਲੱਖ ਰੁਪਏ ਦੀ ਲਾਗਤ ਨਾਲ 30 ਬਿਸਤਰਿਆਂ ਵਾਲਾ ਹਸਪਤਾਲ ਅਤੇ ਕੇਰਲਾ ਦੇ ਵਯਨਾਡ ਵਿੱਚ 16 ਲੱਖ ਰੁਪਏ ਦੀ ਲਾਗਤ ਵਾਲਾ ਇੱਕ ਹੋਰ 12 ਬਿਸਤਰਿਆਂ ਵਾਲਾ ਹਸਪਤਾਲ, ਪ੍ਰਾਇਮਰੀ ਹੈਲਥ ਕੇਅਰ ਸੈਂਟਰ,ਵਾਰਾਦੂਰ -ਸਰਕਾਰੀ ਸੰਗਠਨ ਦੁਆਰਾ ਸਫਲਤਾਪੂਰਵਕ ਚਾਰ ਜ਼ੋਨ ਹਸਪਤਾਲ ਸਥਾਪਿਤ ਕੀਤੇ ਗਏ ਹਨ।

ਮੋਡਿਊਲਸ ਹਾਊਸਿੰਗ ਦੀ ਟੀਮ ਦਾ ਕਹਿਣਾ ਹੈ ਕਿ ਇਹ ਇਕ ਦੋਹਰੇ ਡਿਜ਼ਾਈਨ 'ਤੇ ਕੰਮ ਕਰ ਰਹੀ ਹੈ ਜਿਥੇ ਇਨ੍ਹਾਂ ਮੋਬਾਈਲ ਹਸਪਤਾਲਾਂ ਨੂੰਕੋਵਿਡ -19 ਆਈਸੋਲੇਸ਼ਨ ਵਾਰਡਾਂ ਦੇ ਤੌਰ ਤੇ ਤੇਜ਼ੀ ਨਾਲ ਲਾਂਚ ਕੀਤਾ ਜਾ ਸਕਦਾ ਹੈ। ਮੋਡਿਊਲਸ ਹਾਊਸਿੰਗ ਨੇ ਹੜ੍ਹਾਂ ਦੌਰਾਨ ਐੱਲ ਐਂਡ ਟੀ, ਟਾਟਾ ਸਮੂਹ ਅਤੇ ਸ਼ਾਪੂਰਜੀ, ਸੇਲਕੋ ਵਰਗੇ ਸੈਕਟਰਾਂ ਦੇ ਵੱਕਾਰੀ ਗਾਹਕਾਂ ਨੂੰ ਐੱਮਰਜੈਂਸੀ ਰਿਹਾਇਸ਼ੀ ਹੱਲ ਪ੍ਰਦਾਨ ਕੀਤੇ ਹਨ।  ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਨੇ ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਉੱਦਮ ਦੀ ਸ਼ਲਾਘਾ ਕੀਤੀ ਹੈ।

 

ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, “ਫੋਲਡੇਬਲ, ਪੋਰਟੇਬਲ, ਪ੍ਰੀ-ਫੈਬ ਹਸਪਤਾਲ ਜੋ ਕਿ ਸਾਈਟ ਤੇ ਇਕੱਠੇ ਹੋ ਸਕਦੇ ਹਨ ਤੇਜ਼ੀ ਨਾਲ ਮਹਾਮਾਰੀ, ਆਫ਼ਤਾਂ ਅਤੇ ਹੋਰ ਸੰਕਟਕਾਲੀ ਸਥਿਤੀਆਂ ਦੀਆਂ ਲੋੜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਇੱਕ ਮਜ਼ਬੂਤ ਹੱਲ ਮੁਹੱਈਆ ਕਰਦੇ ਹਨ।

 

A picture containing outdoor, grass, truck, streetDescription automatically generatedA picture containing indoor, kitchen, cabinet, buildingDescription automatically generatedA bed in a roomDescription automatically generated

A close up of a doorDescription automatically generatedA house with a grass fieldDescription automatically generated

 

[ਵਧੇਰੇ ਜਾਣਕਾਰੀ ਲਈ, ਸ਼੍ਰੀ ਸੁਭਾਸ਼ ਐੱਨਐੱਨ  (Subhashnn@sctimst.ac.in)ਅਤੇ ਸ਼੍ਰੀ ਸ਼੍ਰੀਰਾਮ ਰਵੀਚੰਦਰਨ (Shreeramdpm[at]gmail[dot]com) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਲੇਖਕ ;

ਈਆਰ ਅਰਵਿੰਦ ਕੁਮਾਰ ਪ੍ਰਜਾਪਤੀ, ਸ਼੍ਰੀ ਚਿਤ੍ਰਾ ਤਿਰੂਨਲ ਇੰਸਟੀਟਿਊਟ ਫਾਰ ਮੈਡੀਕਲ ਸਾਇੰਸਜ਼ ਐਂਡ ਟੈਕਨੋਲੋਜੀ ਵਿਖੇ ਇੱਕ ਵਿਗਿਆਨੀ / ਇੰਜੀਨੀਅਰ ਹਨ ਜੋ ਕਿ ਹੁਣ ਕੇਰਲਾ ਦੇ ਤ੍ਰਿਵੰਦ੍ਰਮ ਵਿੱਚ ਰਹਿੰਦੇ ਹਨ । ਅਰਵਿੰਦ ਕੋਲ ਮੈਡੀਕਲ ਉਪਕਰਣਾਂ , ਨਵੀਂ ਉਤਪਾਦ ਵਿਕਾਸ ਪ੍ਰਕਿਰਿਆ (ਐੱਨਪੀਡੀਪੀ), ਸੀਏਡੀ ਮਾਡਲਿੰਗ (ਪੀਟੀਸੀ ਕ੍ਰੀਓ), ਡਿਜ਼ਾਨ ਕੰਟਰੋਲ ਡੌਕੂਮੈਂਟ (ਡੀਆਈਓਵੀਵੀ, ਡੀਐਫਐੱਮਈਸੀਏ), ਤਸਦੀਕ ਗਤੀਵਿਧੀ ਅਤੇ ਸਹਿਣਸ਼ੀਲਤਾ ਵਿਸ਼ਲੇਸ਼ਣ, ਫਿਨਿਟੀ ਐਲੀਮੈਂਟ ਵਿਸ਼ਲੇਸ਼ਣ, ਵੈਲਡਿੰਗ,ਗੋਡੇ ਅਤੇ ਹਿੱਪ ਜੋੜਾਂ ਦੇ ਬਾਇਓਮੈਕਨਿਕਸ, ਜਿਓਮੈਟ੍ਰਿਕ ਡਾਈਮੇਸ਼ਨਿੰਗ ਐਂਡ ਟੋਲਰਨਸਿੰਗ (ਜੀਡੀ ਐਂਡ ਟੀ),ਉਤਪਾਦਨ ਢੰਗਾਂ ,ਗੋਡੇ ਅਤੇ ਹਿੱਪ ਯੰਤਰਾਂ ਦਾ ਡਿਜ਼ਾਈਨ ਅਤੇ ਵਿਕਾਸ ਕਰਨ ਵਿੱਚ ਲਗਭਗ ਅੱਠ ਸਾਲਾਂ ਦੇ ਕੰਮ ਦਾ ਤਜਰਬਾ ਹੈ।

ਵੈਬ ਪੇਜ: https://sctimst.ac.in/People/arvind]

                                            *****

ਐੱਨਬੀ/ਕੇਜੀਐੱਸ
 



(Release ID: 1647352) Visitor Counter : 148