ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦੇ ਸਿੱਖਣ ਵਿੱਚ ਵਾਧੇ ਲਈ ਦਿਸ਼ਾ–ਨਿਰਦੇਸ਼ ਵਰਚੁਅਲੀ ਜਾਰੀ ਕੀਤੇ
Posted On:
19 AUG 2020 7:06PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਨਵੀਂ ਦਿੱਲੀ ਵਿੱਚ ਵਿਦਿਆਰਥੀਆਂ ਦੇ ਸਿੱਖਣ ਵਿੱਚ ਵਾਧੇ ਲਈ ਦਿਸ਼ਾ–ਨਿਰਦੇਸ਼ ਵਰਚੁਅਲੀ ਜਾਰੀ ਕੀਤੇ। ਇਸ ਮੌਕੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਕੋਵਿਡ–19 ਦੀ ਮੌਜੂਦਾ ਮਹਾਮਾਰੀ ਦੌਰਾਨ ਸਿੱਖਿਆ ਮੰਤਰਾਲੇ ਅਧੀਨ ਇੱਕਜੁਟਤਾ ਨਾਲ ਕੰਮ ਕੀਤਾ ਗਿਆ ਅਤੇ ਡਿਜੀਟਲ ਸਾਧਨਾਂ ਨਾਲ ਸਕੂਲੀ ਸਿੱਖਿਆ ਨੂੰ ਬੱਚਿਆਂ ਦੇ ਘਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਵੈਕਲਪਿਕ ਅਕਾਦਮਿਕ ਕੈਲੰਡਰ, ਪ੍ਰੱਗਿਅਤਾ ਦਿਸ਼ਾ–ਨਿਰਦੇਸ਼, ਡਿਜੀਟਲ ਸਿੱਖਿਆ–ਭਾਰਤ ਰਿਪੋਰਟ, ਨਿਸ਼ਠਾ–ਔਨਲਾਈਨ ਆਦਿ ਜਿਹੇ ਦਸਤਾਵੇਜ਼ ਅਜਿਹੀਆਂ ਕੁਝ ਪਹਿਲਕਦਮੀਆਂ ਹਨ ਜੋ ਬੱਚਿਆਂ ਦੀ ਸਕੂਲੀ ਸਿੱਖਿਆ ਜਾਰੀ ਰੱਖਣ ਲਈ ਕੀਤੀਆਂ ਗਈਆਂ ਹਨ। ਵੈਕਲਪਿਕ ਤਰੀਕਿਆਂ ਨਾਲ ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਮੁਹੱਈਆ ਕਰਵਾਉਣ ਦੀਆਂ ਕੋਸ਼ਿਸ਼ਾਂ ਦੌਰਾਨ ਵਿਭਿੰਨ ਸਬੰਧਿਤ ਧਿਰਾਂ ਨੇ ਅਜਿਹੇ ਬੱਚਿਆਂ ਦੇ ਸਿੱਖਣ ਬਾਰੇ ਚਿੰਤਾਵਾਂ ਪ੍ਰਗਟਾਈਆਂ ਸਨ, ਜਿਨ੍ਹਾਂ ਦੀ ਪਹੁੰਚ ਡਿਜੀਟਲ ਸੰਸਾਧਨਾਂ ਤੱਕ ਨਹੀਂ ਹੈ। ਇਸ ਦੇ ਨਾਲ ਹੀ, ਇਹ ਇੰਕਸ਼ਾਫ਼ ਵੀ ਕੀਤਾ ਗਿਆ ਸੀ ਕਿ ਘਰ ਵਿੱਚ ਸਕੂਲੀ ਸਿੱਖਿਆ ਹਾਸਲ ਕਰਨ ਲਈ ਡਿਜੀਟਲ ਸਾਧਨਾਂ ਤੱਕ ਅਸਮਾਨ ਪਹੁੰਚ ਕਾਰਨ ਸਮਾਨਤਾ ਤੇ ਸਮਾਵੇਸ਼ ਜ਼ਰੀਏ ਬੱਚਿਆਂ ਦੇ ਸਿੱਖਣ ਦੇ ਰਾਹ ਵਿੱਚ ਆਉਣ ਵਾਲੀਆਂ ਘਾਟਾਂ ਦੂਰ ਕੀਤੀਆਂ ਜਾ ਸਕਦੀਆਂ ਹਨ।
https://twitter.com/DrRPNishank/status/1296079566335688717
ਇਸ ਦੇ ਮੱਦੇਨਜ਼ਰ, NCERT ਨੇ ਸਿੱਖਿਆ ਮੰਤਰਾਲੇ ਦੀ ਹਿਦਾਇਤ ਉੱਤੇ ਮੌਜੂਦਾ ਹਾਲਤ ਅਤੇ ਮਹਾਮਾਰੀ ਤੋਂ ਬਾਅਦ ਦੀ ਸਥਿਤੀ ਲਈ ਵਿਦਿਆਰਥੀਆਂ ਦੇ ਸਿੱਖਣ ਵਿੱਚ ਵਾਧੇ ਲਈ ਦਿਸ਼ਾ–ਨਿਰਦੇਸ਼ ਤਿਆਰ ਕੀਤੇ ਹਨ। ਮੰਤਰੀ ਨੇ ਸੂਚਿਤ ਕੀਤਾ ਕਿ ਇਹ ਦਿਸ਼ਾ–ਨਿਰਦੇਸ਼, ਆਦਰਸ਼ ਨਿਮਨਲਿਖਤ ਤਿੰਨ ਪ੍ਰਕਾਰ ਦੀਆਂ ਸਥਿਤੀਆਂ ਲਈ ਸੁਝਾਏ ਗਏ ਹਨ। ਪਹਿਲੀ, ਜਿਸ ਵਿੱਚ ਵਿਦਿਆਰਥੀਆਂ ਕੋਲ ਕੋਈ ਡਿਜੀਟਲ ਸਰੋਤ ਨਹੀਂ ਹੁੰਦੇ, ਦੂਜੀ, ਜਿਸ ਵਿੱਚ ਵਿਦਿਆਰਥੀਆਂ ਕੋਲ ਸੀਮਤ ਡਿਜੀਟਲ ਸਰੋਤ ਉਪਲਬਧ ਹੁੰਦੇ ਹਨ। ਅੰਤ ਵਿੱਚ, ਜਿੱਥੇ ਵਿਦਿਆਰਥੀਆਂ ਕੋਲ ਔਨਲਾਈਨ ਸਿੱਖਿਆ ਲਈ ਡਿਜੀਟਲ ਸਰੋਤ ਉਪਲਬਧ ਹੁੰਦੇ ਹਨ।
ਮੰਤਰੀ ਨੇ ਕਿਹਾ ਕਿ ਇਨ੍ਹਾਂ ਦਿਸ਼ਾ–ਨਿਰਦੇਸ਼ਾਂ ਵਿੱਚ ਵਰਕ–ਬੁੱਕਸ, ਵਰਕ–ਸ਼ੀਟਸ ਆਦਿ ਲੈਣ ਜਿਹੀਆਂ ਸਿੱਖਣ ਦੇ ਕੰਮ ਆਉਣ ਵਾਲੀਆਂ ਸਮੱਗਰੀਆਂ ਲੈਣ ਲਈ ਸਥਾਨਕ ਨਾਗਰਿਕਾਂ ਦੇ ਸਕੂਲ ਨਾਲ ਮਿਲ ਕੇ ਕੰਮ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ, ਜੋ ਆਮ ਤੌਰ ਉੱਤੇ ਅਧਿਆਪਕਾਂ ਤੇ ਵਲੰਟੀਅਰਾਂ ਦੁਆਰਾ ਬੱਚਿਆਂ ਦੇ ਘਰਾਂ ਦੇ ਦਰਾਂ ਉੱਤੇ ਹੀ ਪਹੁੰਚਾ ਦਿੱਤੀਆਂ ਜਾਂਦੀਆਂ ਹਨ। ਇਸ ਵਿੱਚ ਇਹ ਸੁਝਾਅ ਵੀ ਦਿੱਤਾ ਗਿਆ ਹੈ ਕਿ ਵਲੰਟੀਅਰਾਂ ਜਾਂ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਕਮਿਊਨਿਟੀ ਸੈਂਟਰ ਵਿੱਚ ਟੈਲੀਵਿਜ਼ਨ ਲਾ ਕੇ ਪੜ੍ਹਾਇਆ ਜਾਵੇ ਤੇ ਇਸ ਦੌਰਾਨ ਸਮਾਜਿਕ–ਦੂਰੀ ਦੇ ਨੇਮਾਂ ਦੀ ਪੂਰੀ ਪਾਲਣਾ ਕੀਤੀ ਜਾਵੇ।
ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਇਨ੍ਹਾਂ ਦਿਸ਼ਾ–ਨਿਰਦੇਸ਼ਾਂ ਵਿੱਚ ਸਥਾਨਕ ਨਿਵਾਸੀਆਂ ਤੇ ਪੰਚਾਇਤੀ ਰਾਜ ਦੇ ਮੈਂਬਰਾਂ ਦੀ ਮਦਦ ਨਾਲ ਇੱਕ ਹੈਲਪਲਾਈਨ ਸਥਾਪਿਤ ਕਰਨ ਦੀ ਗੱਲ ਵੀ ਕੀਤੀ ਗਈ ਹੈ। ਇਹ ਦਿਸ਼ਾ–ਨਿਰਦੇਸ਼ ਮਾਪਿਆਂ ਦੁਆਰਾ ਆਪਣੇ ਬੱਚਿਆਂ ਦੀ ਸਿੱਖਿਆ ਵਿੱਚ ਮਦਦ ਕਰਨ ਤੇ ਉਸ ਵਿੱਚ ਸ਼ਾਮਲ ਹੋਣ ਦਾ ਰੁਝਾਨ ਪੈਦਾ ਕਰਨ ਦੀ ਸਿਫ਼ਾਰਸ਼ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਰੀਆਂ ਤਿੰਨੇ ਸਥਿਤੀਆਂ ਵਿੱਚ, ਵੈਕਲਪਿਕ ਅਕਾਦਮਿਕ ਕੈਲੰਡਰ ਦੀ ਵਰਤੋਂ ਤੇ ਉਸ ਨੂੰ ਸਥਾਪਿਤ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਇਨ੍ਹਾਂ ਦਿਸ਼ਾ–ਨਿਰਦੇਸ਼ਾਂ ਵਿੱਚ ਕੀਤੀਆਂ ਗਈਆਂ ਸਿਫ਼ਾਰਸ਼ਾਂ; ਕੇਂਦਰੀਯ ਵਿਦਿਆਲਯ ਸੰਗਠਨ, ਨਵੋਦਯ ਵਿਦਿਆਲਯ ਸਮਿਤੀ ਤੇ ਸੈਂਟਰਲ ਬੋਰਡ ਆਵ੍ ਸੈਕੰਡਰੀ ਐਜੂਕੇਸ਼ਨ ਦੇ ਸਕੂਲਾਂ ਦੇ ਡਿਜੀਟਲ ਸੰਸਾਧਨਾਂ ਦੀ ਪਹੁੰਚਯੋਗਤਾ ਬਾਰੇ NCERT ਦੁਆਰਾ ਕਰਵਾਏ ਸਰਵੇਖਣ ਅਤੇ ਸਿੱਖਿਆ ਮੰਤਰਾਲੇ ਦੁਆਰਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਤਿਆਰ ਕੀਤੀ ‘ਸਿੱਖਣ ਨਾਲ ਸਬੰਧਿਤ ਨਿਰੰਤਰ ਯੋਜਨਾ’ ਉੱਤੇ ਅਧਾਰਿਤ ਹਨ।
ਮੰਤਰੀ ਨੇ ਇਹ ਵੀ ਦੱਸਿਆ ਕਿ ਇਹ ਦਿਸ਼ਾ–ਨਿਰਦੇਸ਼ ਅਜਿਹੇ ਬੱਚਿਆਂ ਦੀ ਮਦਦ ਕਰਨਗੇ, ਜਿਨ੍ਹਾਂ ਕੋਲ ਘਰ ਵਿੱਚ ਆਪਣੇ ਅਧਿਆਪਕਾਂ ਜਾਂ ਵਲੰਟੀਅਰਾਂ ਤੋਂ ਸਿੱਖਣ ਦੇ ਮੌਕੇ ਹਾਸਲ ਕਰਨ ਹਿਤ ਡਿਜੀਟਲ ਸੰਸਾਧਨ ਨਹੀਂ ਹਨ। ਇਸ ਤੋਂ ਇਲਾਵਾ, ਇਸ ਦੁਆਰਾ ਅਜਿਹੇ ਸਾਰੇ ਬੱਚਿਆਂ ਦੀਆਂ ਸਿੱਖਣ ਦੇ ਰਾਹ ਵਿੱਚ ਆਉਣ ਵਾਲੀਆਂ ਕਮੀਆਂ ਦੂਰ ਕਰਨ ਹਿਤ ਸਾਡੀਆਂ ਕੋਸ਼ਿਸ਼ਾਂ ਵਿੱਚ ਮਦਦ ਮਿਲੇਗੀ, ਜੋ ਰੇਡੀਓ, ਟੀਵੀ, ਸਮਾਰਟ ਫ਼ੋਨ ਆਦਿ ਦੀ ਵਰਤੋਂ ਕਰਨ ਜਿਹੇ ਵਿਭਿੰਨ ਵੈਕਲਪਿਕ ਤਰੀਕਿਆਂ ਜ਼ਰੀਏ ਆਪੋ–ਆਪਣੇ ਘਰਾਂ ਵਿੱਚ ਸਿੱਖ ਰਹੇ ਹਨ।
ਵਿਦਿਆਰਥੀਆਂ ਦੇ ਸਿੱਖਣ ਵਿੱਚ ਵਾਧੇ ਹਿਤ ਦਿਸ਼ਾ–ਨਿਰਦੇਸ਼ਾਂ ਲਈ ਇੱਥੇ ਕਲਿੱਕ ਕਰੋ:
*****
ਐੱਮਸੀ/ਏਕੇਜੇ/ਏਕੇ
(Release ID: 1647181)
Visitor Counter : 224