ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਐੱਫਐੱਸਐੱਸਏਆਈ’ਜ਼ ਦੀ ‘ਈਟ ਰਾਈਟ ਚੈਲੰਜ ਓਰੀਐਂਟੇਸ਼ਨ’ ਵਰਕਸ਼ਾਪ ਨੂੰ ਡਿਜੀਟਲ ਰੂਪ ਵਿੱਚ ਸੰਬੋਧਨ ਕੀਤਾ

‘ਫਿਟ ਇੰਡੀਆ ਦੇ ਨਾਲ-ਨਾਲ ਈਟ ਰਾਈਟ, ਪੋਸ਼ਣ ਅਭਿਯਾਨ, ਅਨੀਮੀਆ ਮੁਕਤ ਭਾਰਤ, ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਅਭਿਯਾਨ ਪ੍ਰਧਾਨ ਮੰਤਰੀ ਦੇ ਨਿਊ ਇੰਡੀਆ ਦਾ ਅਧਾਰ ਬਣਦੇ ਹਨ’’

Posted On: 19 AUG 2020 5:47PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ ਵਰਧਨ ਨੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਵ੍ ਇੰਡੀਆ (ਐੱਫਐੱਸਐੱਸਏਆਈ) ਦੁਆਰਾ ਆਪਣੇ ਈਟ ਰਾਈਟ ਚੈਲੰਜਦੇ ਹਿੱਸੇ ਦੇ ਰੂਪ ਵਿੱਚ ਆਯੋਜਿਤ ਇੱਕ ਔਨਲਾਈਨ ਓਰੀਐਂਟੇਸ਼ਨ ਵਰਕਸ਼ਾਪ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਦੇਸ਼ ਭਰ ਵਿੱਚ ਈਟ ਰਾਈਟ ਇੰਡੀਆਦੀ ਪਹਿਲ ਕਰਨ ਲਈ ਵਿਭਿੰਨ ਹਿਤਧਾਰਕਾਂ ਦੀ ਮਦਦ ਕਰਨ ਲਈ ਐੱਫਐੱਸਐੱਸਏਆਈ ਦੀ ਈਟ ਰਾਈਟ ਇੰਡੀਆਹੈਂਡਬੁੱਕ ਅਤੇ ਵੈੱਬਸਾਈਟ eatrightindia.gov.in ਵੀ ਲਾਂਚ ਕੀਤੀ। ਇਸ ਮੌਕੇ ਤੇ ਸਿਹਤ ਤੇ ਪਰਿਵਾਰ ਕਲਿਆਣ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਵੀ ਮੌਜੂਦ ਸਨ।

 

ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਪਹਿਲ ਵਿੱਚ ਐੱਫਐੱਸਐੱਸਏਆਈ ਦੁਆਰਾ ਸ਼ੁਰੂ ਕੀਤੀ ਗਈ ਈਟ ਰਾਈਟ ਇੰਡੀਆਲਹਿਰ ਲੋਕਾਂ ਨੂੰ ਸੁਰੱਖਿਅਤ, ਸਿਹਤਮੰਦ ਅਤੇ ਸਥਾਈ ਭੋਜਨ ਆਦਤਾਂ ਬਾਰੇ ਜਾਗਰੂਕਤਾ ਪੈਦਾ ਕਰ ਰਹੀ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਅਤੇ ਪ੍ਰੋਗਰਾਮ ਨੂੰ ਲੋਕ ਲਹਿਰ ਵਿੱਚ ਤਬਦੀਲ ਕਰਨ ਲਈ ਐੱਫਐੱਸਐੱਸਏਆਈ ਨੇ ਹਾਲ ਹੀ ਵਿੱਚ ਈਟ ਰਾਈਟ ਇੰਡੀਆ ਚੈਲੰਜਦਾ ਐਲਾਨ ਕੀਤਾ, ਜਿਸ ਵਿੱਚ 197 ਜ਼ਿਲ੍ਹਿਆਂ ਅਤੇ ਸ਼ਹਿਰਾਂ ਲਈ ਖਾਧ ਸੁਰੱਖਿਆ ਅਤੇ ਰੈਗੂਲੇਟਰੀ ਮਾਹੌਲ ਨੂੰ ਮਜ਼ਬੂਤ ਕਰਨ, ਉਪਭੋਗਤਾਵਾਂ ਵਿਚਕਾਰ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਬਿਹਤਰ ਭੋਜਨ ਵਿਕਲਪ ਬਣਾਉਣ ਦੀ ਤਾਕੀਦ ਕਰਨ ਲਈ ਸਲਾਨਾ ਪ੍ਰਤੀਯੋਗਤਾ ਹੈ। ਭੋਜਨ ਸੁਰੱਖਿਆ ਕਮਿਸ਼ਨਰ ਅਤੇ ਜ਼ਿਲ੍ਹਾ ਅਧਿਕਾਰੀ ਵਰਗੇ ਸ਼ਹਿਰਾਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਨਾਮਜ਼ਦ ਅਧਿਕਾਰੀ ਵੀ ਔਨਲਾਈਨ ਵਰਕਸ਼ਾਪ ਵਿੱਚ ਸ਼ਾਮਲ ਹੋਏ।

 

ਈਟ ਰਾਈਟ ਹੈਂਡਬੁੱਕਜਾਰੀ ਕਰਨਾ, ਅਧਿਕਾਰੀਆਂ ਨੂੰ ਆਪਣੇ ਸਬੰਧਿਤ ਅਧਿਕਾਰ ਖੇਤਰ ਵਿੱਚ ਈਟ ਰਾਈਟ ਇੰਡੀਆ’ (ਈਆਰਆਈ) ਪਹਿਲ ਨੂੰ ਅਪਣਾਉਣ ਅਤੇ ਵਧਾਉਣ ਲਈ ਇੱਕ ਉਪਯੋਗੀ ਪ੍ਰਸੰਗਿਕ ਗਾਈਡ ਹੈ। ਡਾ. ਹਰਸ਼ ਵਰਧਨ ਨੇ ਕਿਹਾ, ‘‘ਭੋਜਨ ਸਿਰਫ਼ ਭੁੱਖ ਜਾਂ ਸਵਾਦ ਬਾਰੇ ਨਹੀਂ ਹੈ, ਬਲਕਿ ਸਿਹਤ ਅਤੇ ਪੋਸ਼ਣ ਬਾਰੇ ਵੀ ਹੈ। ਇਹ ਵਰਕਸ਼ਾਪ ਇਸ ਮਾਅਨੇ ਵਿੱਚ ਵਿਲੱਖਣ ਹੈ ਕਿ ਇਹ ਇਕਹਿਰੇ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਹੀ ਛਤਰੀ ਹੇਠ ਸੜਕ ਦੇ ਕਿਨਾਰੇ ਭੋਜਨ ਸਥਾਨਾਂ ਅਤੇ ਵੱਡੇ ਰੇਸਤਰਾਵਾਂ ਨੂੰ ਲਿਆਉਂਦਾ ਹੈ।’’

 

197 ਸ਼ਹਿਰਾਂ ਅਤੇ ਜ਼ਿਲ੍ਹਿਆਂ ਦੇ ਮੌਜੂਦ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਅਭਿਆਨ ਦੀ ਜ਼ਰੂਰਤ ਤੇ ਰੋਸ਼ਨੀ ਪਾਈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਰਹਿਣ ਵਾਲੇ 135 ਕਰੋੜ ਲੋਕਾਂ ਵਿੱਚੋਂ ‘196 ਮਿਲੀਅਨ ਭੁੱਖਮਰੀ ਦੇ ਸ਼ਿਕਾਰ ਹਨ ਜਦੋਂਕਿ 180 ਮਿਲੀਅਨ ਹੋਰ ਮੋਟਾਪੇ ਤੋਂ ਪੀੜਤ ਹਨ। 47 ਮਿਲੀਅਨ ਬੱਚਿਆਂ ਦੇ ਵਿਕਾਸ ਵਿੱਚ ਰੁਕਾਵਟਾਂ ਪੈਦਾ ਹੋਈਆਂ ਹਨ ਜਦੋਂਕਿ ਹੋਰ 25 ਮਿਲੀਅਨ ਭੋਜਨ ਬਰਬਾਦ ਹੋ ਗਿਆ ਹੈ। 500 ਮਿਲੀਅਨ ਸੂਖਮ ਪੋਸ਼ਕ ਤੱਤਾਂ ਦੀ ਘਾਟ ਹੈ ਅਤੇ 100 ਮਿਲੀਅਨ ਭੋਜਨ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਪੀੜਤ ਹਨ।’’

 

ਉਨ੍ਹਾਂ ਨੇ ਕਿਹਾ ਕਿ ਇਹ ਲਹਿਰ ਇਨ੍ਹਾਂ ਚੁਣੌਤੀਆਂ ਨੂੰ ਰੋਕਣ ਅਤੇ ਦੂਰ ਕਰਨ ਲਈ ਭੋਜਨ ਅਤੇ ਪੋਸ਼ਣ ਦੀਆਂ ਆਦਤਾਂ ਬਾਰੇ ਭੋਜਨ, ਪੋਸ਼ਣ ਅਤੇ ਜਾਗਰੂਕਤਾ ਨੂੰ ਤਰਜੀਹ ਦੇਣ ਤੇ ਸਾਡਾ ਧਿਆਨ ਕੇਂਦਰਿਤ ਕਰੇਗੀ। ਇਹ ਭੋਜਨ ਦੀ ਬਰਬਾਦੀ ਅਤੇ ਭੋਜਨ ਦੇ ਨਿਪਟਾਰੇ ਦੀ ਸਮੱਸਿਆ ਤੇ ਜ਼ੋਰ ਦੇਵੇਗੀ।

 

2022 ਵਿੱਚ ਅਜ਼ਾਦੀ ਦੇ 75ਵੇਂ ਸਾਲ ਤੱਕ ਨਿਊ ਇੰਡੀਆ ਬਣਾਉਣ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਬਾਰੇ ਸਾਰਿਆਂ ਨੂੰ ਯਾਦ ਦਿਵਾਉਂਦੇ ਹੋਏ ਕੇਂਦਰੀ ਸਿਹਤ ਮੰਤਰੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੇ 2 ਅਕਤੂਬਰ, 2014 ਨੂੰ ਸਵੱਛ ਭਾਰਤ ਅਭਿਯਾਨ ਦੀ ਸ਼ੁਰੂਆਤ ਕੀਤੀ ਤਾਂ ਕਿ ਦੇਸ਼ ਵਿੱਚ ਗੰਦਗੀ ਤੋਂ ਉਤਪੰਨ ਹੋਣ ਵਾਲੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ। ਜਲ ਜੀਵਨ ਮਿਸ਼ਨ ਰਾਹੀਂ ਪੀਣ ਯੋਗ ਪਾਈਪਡ ਪਾਣੀ ਉਪਲੱਬਧ ਕਰਵਾਉਣਾ ਹੈ ਜੋ ਦੇਸ਼ ਵਿੱਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰੇਗਾ ਜਦੋਂਕਿ ਉੱਜਵਲਾ ਯੋਜਨਾ ਧੂੰਏ ਅਤੇ ਫੇਫੜਿਆਂ ਦੇ ਰੋਗਾਂ ਨਾਲ ਨਜਿੱਠਣ ਲਈ ਸਵੱਛ ਈਂਧਣ ਤੱਕ ਪਹੁੰਚ ਪ੍ਰਦਾਨ ਕਰਦੀ ਹੈ।’’

 

ਪੋਸ਼ਣ ਅਭਿਆਨ, ਅਨੀਮੀਆ ਮੁਕਤ ਭਾਰਤ ਅਤੇ ਫਿਟ ਇੰਡੀਆ ਅੰਦੋਲਨ ਦੇ ਮਹੱਤਵ ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ‘2022 ਤੱਕ ਪ੍ਰਧਾਨ ਮੰਤਰੀ ਦੇ ਨਵੇਂ ਭਾਰਤ ਦੀ ਬੁਨਿਆਦ ਹਨ।’’

 

ਮੰਤਰੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦਾ ਮੁੱਖ ਧਿਆਨ ਨਿਵਾਰਕ, ਸਕਾਰਾਤਮਕ ਅਤੇ ਪ੍ਰਚਾਰਕ ਸਿਹਤ ਤੇ ਹੈ। ਉਨ੍ਹਾਂ ਨੇ ਕਿਹਾ ਕਿ ਐੱਚਡਬਲਿਊਸੀਜ਼ ਪ੍ਰਧਾਨ ਮੰਤਰੀ ਦੇ ਸਿਹਤਮੰਦ ਭਾਰਤ ਦੇ ਦ੍ਰਿਸ਼ਟੀਕੋਣ ਦਾ ਇੱਕ ਅਨਿੱਖੜਵਾਂ ਅੰਗ ਹੈ।

 

ਡਾ. ਹਰਸ਼ ਵਰਧਨ ਨੇ ਰੋਗਾਣੂਆਂ ਦਾ ਮੁਕਾਬਲਾ ਕਰਨ ਵਿੱਚ ਸਿਹਤਮੰਦ ਭੋਜਨ ਅਤੇ ਪੋਸ਼ਣ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਭੋਜਨ ਵਿਭਿੰਨ ਪ੍ਰਕਾਰ ਦੇ ਰੋਗਾਂ ਪ੍ਰਤੀ ਇੱਕ ਲਚਕੀਲਾਪਣ ਅਤੇ ਪ੍ਰਤੀਰੋਧਕ ਸਮਰੱਥਾ ਬਣਾਉਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਨੇ ਗ਼ੈਰ ਸੰਚਾਰੀ ਰੋਗਾਂ ਜਿਵੇਂ ਸ਼ੂਗਰ, ਹਾਈਪਰਟੈਨਸ਼ਨ, ਦਿਲ ਸਬੰਧੀ ਮੁਸ਼ਕਿਲਾਂ ਆਦਿ ਨਾਲ 61.8 ਫੀਸਦੀ ਮੌਤਾਂ ਹੋਣ ਬਾਰੇ ਦੱਸਿਆ ਜੋ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਦੋਸ਼ਪੂਰਨ ਭੋਜਨ ਨਾਲ ਸਬੰਧਿਤ ਹਨ। ਇੱਥੋਂ ਤੱਕ ਕੇ ਲਾਗ ਰੋਗ ਜਿਵੇਂ ਤਪਦਿਕ ਉਨ੍ਹਾਂ ਲੋਕਾਂ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ ਜੋ ਕੁਪੋਸ਼ਣ ਦਾ ਸ਼ਿਕਾਰ ਹਨ। ਇੱਕ ਹੀ ਘਰ ਦੇ ਲੋਕ ਪੋਸ਼ਣ ਰਾਹੀਂ ਹਾਸਲ ਕੀਤੀ ਗਈ ਪ੍ਰਤੀਰੋਧਕ ਸਮਰੱਥਾ ਦੇ ਅਧਾਰ ਤੇ ਕੋਵਿਡ ਲਈ ਅਲੱਗ-ਅਲੱਗ ਪ੍ਰਤੀਕਿਰਿਆਵਾਂ ਦਿਖਾ ਰਹੇ ਹਨ।’’

 

ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ‘‘ਸਰੀਰ ਤੇ ਪੈਣ ਵਾਲੇ ਪ੍ਰਭਾਵ ਦੇ ਅਧਾਰ ਤੇ ਭੋਜਨ ਨੂੰ ਵਰਗੀਕ੍ਰਿਤ ਕਰਕੇ ਲੋਕਾਂ ਨੂੰ ਸਹੀ ਖਾਣ ਦੀਆਂ ਪ੍ਰਥਾਵਾਂ ਲਈ ਮਾਰਗਦਰਸ਼ਨ ਪ੍ਰਦਾਨ ਕਰਨ ਵਿੱਚ ਸਦੀਆਂ ਪੁਰਾਣੇ ਗਿਆਨ ਅਤੇ ਰਵਾਇਤੀ ਆਯੁਰਵੇਦ ਦੀ ਭੂਮਿਕਾ ਤੇ ਪ੍ਰਕਾਸ਼ ਪਾਇਆ।’’ ਭਗਵਦ ਗੀਤਾ ਅਤੇ ਉਪਨਿਸ਼ਦਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਰਵਾਇਤੀ ਖਾਣਿਆਂ ਦੀਆਂ ਆਦਤਾਂ ਅਤੇ ਪੌਦਿਆਂ ਤੇ ਅਧਾਰਿਤ ਭੋਜਨ ਦੀ ਭੂਮਿਕਾ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿਹਤਮੰਦ ਭੋਜਨ ਦੀਆਂ ਆਦਤਾਂ ਅਤੇ ਸਰਗਰਮ ਸਰੀਰਿਕ ਗਤੀਵਿਧੀ ਦੇ ਤਾਲਮੇਲ ਨਾਲ ਇੱਕ ਬਿਹਤਰ ਅਤੇ ਸਿਹਤਮੰਦ ਭਾਰਤ ਬਣੇਗਾ।

 

ਐੱਫਐੱਸਐੱਸਏਆਈ ਦੀ ਚੇਅਰਪਰਸਨ ਸ਼੍ਰੀਮਤੀ ਰੀਟਾ ਟੀਓਟੀਆ (Ms. Rita Teaotia) ਅਤੇ ਐੱਫਐੱਸਐੱਸਏਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਰੁਣ ਸਿੰਘਲ ਨੇ ਵੀ ਇਸ ਮੌਕੇ ਤੇ ਡਿਜੀਟਲੀ ਹਿੱਸਾ ਲਿਆ।

 

****

 

ਐੱਮਵੀ/ਐੱਸਜੇ



(Release ID: 1647180) Visitor Counter : 251