ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ‘ਨੈਸ਼ਨਲ ਰਿਕਰੂਟਮੈਂਟ ਏਜੰਸੀ’ (NRA) ਦੀ ਸਥਾਪਨਾ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਇੱਕ ਇਤਿਹਾਸਿਕ ਫ਼ੈਸਲਾ ਕਰਾਰ ਦੇ ਕੇ ਸਲਾਹਿਆ

‘ਨੈਸ਼ਨਲ ਰਿਕਰੂਟਮੈਂਟ ਏਜੰਸੀ’ (NRA) ਕੇਂਦਰ ਸਰਕਾਰ ਦੀਆਂ ਨੌਕਰੀਆਂ ਲਈ ਭਰਤੀ ਪ੍ਰਕਿਰਿਆ ਵਿੱਚ ਪਰਿਵਰਤਨਾਤਮਕ ਸੁਧਾਰ ਲਈ ਰਾਹ ਪੱਧਰਾ ਕਰੇਗੀ: ਡਾ. ਜਿਤੇਂਦਰ ਸਿੰਘ

‘ਨੈਸ਼ਨਲ ਰਿਕਰੂਟਮੈਂਟ ਏਜੰਸੀ’ (NRA) ਉਮੀਦਵਾਰਾਂ ਲਈ ਸੁਵਿਧਾ ਤੇ ਲਾਗਤ ਘਟਾਉਣ ਦਾ ਇੱਕ ਸੁਮੇਲ: ਡਾ. ਜਿਤੇਂਦਰ ਸਿੰਘ

ਹਰੇਕ ਜ਼ਿਲ੍ਹੇ ਵਿੱਚ ਸਾਂਝੀ ਪਾਤਰਤਾ ਪਰੀਖਿਆ (CET) ਨਾਲ ਦਿਹਾਤੀ ਨੌਜਵਾਨਾਂ, ਔਰਤਾਂ ਤੇ ਵੰਚਿਤ ਉਮੀਦਵਾਰਾਂ ਨੂੰ ਪਹੁੰਚ ਦੀ ਸੌਖ ਹੋਵੇਗੀ

NRA ਮੌਕ ਪਰੀਖਿਆਵਾਂ ਲਵੇਗੀ, ਇਸ ਦੀ 24X7 ਹੈਲਪਲਾਈਨ ਤੇ ਸ਼ਿਕਾਇਤ ਨਿਵਾਰਣ ਪੋਰਟਲ ਹੋਣਗੇ

Posted On: 19 AUG 2020 5:38PM by PIB Chandigarh

ਉੱਤਰਪੂਰਬੀ ਖੇਤਰ ਦੇ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਕ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਮਾਮਲੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੌਕਰੀਆਂ ਹਿਤ ਭਰਤੀ ਹਿਤ ਸਾਂਝੀ ਪਾਤਰਤਾ ਪਰੀਖਿਆਲੈਣ ਲਈ ਨੈਸ਼ਨਲ ਰਿਕਰੂਟਮੈਂਟ ਏਜੰਸੀਸਥਾਪਿਤ ਕਰਨ ਦਾ ਫ਼ੈਸਲਾ ਇਤਿਹਾਸਿਕ, ਦੂਰਦ੍ਰਿਸ਼ਟੀ ਵਾਲਾ ਤੇ ਇਨਕਲਾਬੀ ਸੁਧਾਰ ਹੈ। ਇੱਥੇ ਮੀਡੀਆ ਨੂੰ ਸੰਬੋਘਨ ਕਰਦਿਆਂ, ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਸਰਕਾਰੀ ਭਰਤੀ ਪ੍ਰਕਿਰਿਆ ਵਿੱਚ ਮਿਸਾਲੀ ਤਬਦੀਲੀ ਆਵੇਗੀ। ਉਨ੍ਹਾਂ ਕਿਹਾ ਕਿ ਬਹੁਏਜੰਸੀ ਵਾਲੀ ਇਕਾਈ; ਗਰੁੱਪ ਬੀ ਤੇ ਸੀ (ਗ਼ੈਰਤਕਨੀਕੀ) ਆਸਾਮੀਆਂ ਲਈ ਉਮੀਦਵਾਰਾਂ ਦੀ ਜਾਂਚਪੜਤਾਲ/ਛਾਂਟੀ ਕਰਨ ਹਿਤ ਨੈਸ਼ਨਲ ਰਿਕਰੂਟਮੈਂਟ ਏਜੰਸੀ’ (NRA) ‘ਸਾਝੀ ਯੋਗਤਾ ਪਰੀਖਿਆ’ (CET) ਲਵੇਗੀ ਤੇ ਇੰਝ ਸਾਰੇ ਉਮੀਦਵਾਰਾਂ ਨੂੰ ਬਰਾਬਰ ਦਾ ਮੌਕਾ ਮਿਲੇਗਾ।

 

https://twitter.com/DrJitendraSingh/status/1296037726408466433?ref_src=twsrc%5Etfw%7Ctwcamp%5Etweetembed%7Ctwterm%5E1296037740643938312%7Ctwgr%5E&ref_url=https%3A%2F%2Fwww.pib.gov.in%2FPressReleasePage.aspx%3FPRID%3D1646988

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਕਮ ਨਾਲ ਨਾ ਸਿਰਫ਼ ਭਰਤੀ, ਚੋਣ ਤੇ ਨੌਕਰੀ ਪਲੇਸਮੈਂਟ ਵਿੱਚ ਸੌਖ ਹੋਵੇਗੀ, ਬਲਕਿ ਜੀਵਨ ਵਿੱਚ ਵੀ ਅਸਾਨੀ ਹੋਵੇਗੀ ਕਿਉਂਕਿ ਲਗਭਗ 1,000 ਕੇਂਦਰ, ਹਰੇਕ ਜ਼ਿਲ੍ਹੇ ਵਿੱਚ ਇੱਕ, ਸਥਾਪਿਤ ਕੀਤੇ ਜਾਣਗੇ, ਜਿੱਥੇ ਉਮੀਦਵਾਰ ਪਰੀਖਿਆ ਦੇ ਸਕਣਗੇ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਦੂਰਦਰਾਜ ਤੇ ਪਹਾੜੀ ਇਲਾਕਿਆਂ ਵਿੱਚ ਵਸਦੇ ਅਤੇ ਖ਼ਾਸ ਤੌਰ ਉੱਤੇ ਕੰਨਿਆ ਉਮੀਦਵਾਰਾਂ ਦੀ ਬਹੁਤ ਜ਼ਿਆਦਾ ਮਦਦ ਹੋਵੇਗੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਵਡਮੁੱਲੇ ਸਮੇਂ ਤੇ ਸਰੋਤਾਂ ਦੀ ਬੱਚਤ ਵੀ ਹੋਵੇਗੀ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ NRA ਅਗਲੇ ਸਾਲ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਅਤੇ ਇਸ ਦਾ ਮੁੱਖ ਦਫ਼ਤਰ ਦਿੱਲੀ ਚ ਹੋਵੇਗਾ। ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰਾਂ ਨੂੰ ਵੀ ਸਹਿਕਾਰੀ ਸੰਘਵਾਦ ਦੀ ਸੱਚੀ ਭਾਵਨਾ ਨਾਲ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਦੀ ਸਲਾਹ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਆਸ ਪ੍ਰਗਟਾਈ ਕਿ ਨੇੜਭਵਿੱਖ ਵਿੱਚ ਨਿਜੀ ਖੇਤਰ ਵੀ NRA ਵਿੱਚ ਜ਼ਰੂਰ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ, NRA ਵਿੱਚ ਰੇਲ ਮੰਤਰਾਲੇ, ਵਿੱਤ ਮੰਤਰਾਲੇ/ਵਿੱਤੀ ਸੇਵਾਵਾਂ ਬਾਰੇ ਵਿਭਾਗ, SSC, RRB ਅਤੇ IBPS ਦੇ ਨੁਮਾਇੰਦੇ ਮੌਜੂਦ ਰਹਿਣਗੇ। ਇਸ ਪਿਛਲੀ ਵਿਜ਼ਨ ਅਨੁਸਾਰ NRA ਇੱਕ ਅਜਿਹੀ ਮਾਹਿਰ ਇਕਾਈ ਹੋਵੇਗੀ, ਜੋ ਕੇਂਦਰ ਸਰਕਾਰ ਦੀ ਭਰਤੀ ਦੇ ਖੇਤਰ ਵਿੱਚ ਅਤਿਆਧੁਨਿਕ ਟੈਕਨੋਲੋਜੀ ਤੇ ਬਿਹਤਰੀਨ ਪਿਰਤਾਂ ਲਿਆਵੇਗੀ।

 

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ NRA ਅਧੀਨ ਹਰ ਸਾਲ ਦੋ ਪਰੀਖਿਆਵਾਂ ਹੋਣਗੀਆਂ ਤੇ ਉਮੀਦਵਾਰਾਂ ਦੇ ਅੰਕ (ਸਕੋਰਜ਼) ਤਿੰਨ ਸਾਲਾਂ ਲਈ ਵੈਧ ਰਹਿਣਗੇ। ਉਨ੍ਹਾਂ ਦੰਸਿਆ ਕਿ ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ, ਕੁਝ ਸਮੇਂ ਬਾਅਦ ਇਹ ਪਰੀਖਿਆ 12 ਭਾਸ਼ਾਵਾਂ ਵਿੱਚ ਹੋਣਗੀਆਂ ਤੇ ਕੋਸ਼ਿਸ਼ ਇਹੋ ਰਹੇਗੀ ਕਿ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਦਰਜ ਸਾਰੀਆਂ ਭਾਸ਼ਾਵਾਂ ਨੂੰ ਸ਼ਾਮਲ ਕੀਤਾ ਜਾਵੇ।

 

ਮੰਤਰੀ ਨੇ ਕਿਹਾ ਕਿ ਬਹੁਭਾਂਤ ਦੀਆਂ ਭਰਤੀ ਪਰੀਖਿਆਵਾਂ ਉਮੀਦਵਾਰਾਂ ਦੇ ਨਾਲਨਾਲ ਸਬੰਧਿਤ ਭਰਤੀ ਏਜੰਸੀਆਂ ਉੱਤੇ ਵੀ ਇੱਕ ਬੋਝ ਹਨ ਤੇ ਇਸ ਵਿੱਚ ਟਾਲੇ ਜਾ ਸਕਣ/ਵਾਰਵਾਰ ਹੋਣ ਵਾਲੇ ਖ਼ਰਚੇ, ਕਾਨੂੰਨ, ਕਾਨੂੰਨ ਤੇ ਵਿਵਸਥਾ/ਸੁਰੱਖਿਆ ਨਾਲ ਸਬੰਧਿਤ ਮੁੱਦੇ ਤੇ ਪਰੀਖਿਆ ਲਈ ਸਥਾਨ ਚੁਣਨ ਜਿਹੀਆਂ ਸਮੱਸਿਆਵਾਂ ਵੀ ਸ਼ਾਮਲ ਹੁੰਦੀਆਂ ਹਨ।

 

ਉਨ੍ਹਾਂ ਕਿਹਾ ਕਿ ਇਨ੍ਹਾਂ ਪਰੀਖਿਆਵਾਂ ਵਿੱਚ ਹਰ ਸਾਲ ਔਸਤਨ 2.5 ਕਰੋੜ ਤੋਂ 3 ਕਰੋੜ ਉਮੀਦਵਾਰ ਬੈਠਦੇ ਹਨ ਪਰ ਇਸ ਇੱਕ ਸਾਂਝੀ ਪਾਤਰਤਾ ਪਰੀਖਿਆ’ (CET) ਨਾਲ ਇਹ ਉਮੀਦਵਾਰ ਇੱਕੋ ਪਰੀਖਿਆ ਦੇਣ ਦੇ ਯੋਗ ਹੋਣਗੇ ਤੇ ਉੱਚਪੱਧਰ ਦੀ ਪਰੀਖਿਆ ਲਈ ਕਿਸੇ ਵੀ ਜਾਂ ਸਾਰੀਆਂ ਭਰਤੀ ਏਜੰਸੀਆਂ ਵਿੱਚ ਅਰਜ਼ੀ ਦੇ ਸਕਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪਰੀਖਿਆ ਸੱਚਮੁਚ ਸਾਰੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗੀ।

 

 

NRA ਬਾਰੇ ਅੰਗਰੇਜ਼ੀ ਵਿੱਚ ਵਿਸਤ੍ਰਿਤ ਜਾਣਕਾਰੀ ਲਈ ਇੱਥੇ ਕਲਿੱਕ ਕਰੋ.

NRA ਬਾਰੇ ਹਿੰਦੀ ਵਿੱਚ ਵਿਸਤ੍ਰਿਤ ਜਾਣਕਾਰੀ ਲਈ ਇੱਥੇ ਕਲਿੱਕ ਕਰੋ.

 

*******

ਐੱਸਐੱਨਸੀ


(Release ID: 1647046) Visitor Counter : 126