ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਆਈਆਈਐੱਮ ਰਾਏਪੁਰ ਦੇ ਪੋਸਟ ਗਰੈਜੂਏਟ ਪ੍ਰੋਗਰਾਮ ਦੇ 11 ਵੇਂ ਬੈਚ ਅਤੇ ਫੈਲੋ (ਡੌਕਟੋਰਲ) ਦੇ 9ਵੇਂ ਬੈਚ ਦੇ ਉਦਘਾਟਨੀ ਸਮਾਗਮ ਵਿੱਚ ਹਿੱਸਾ ਲਿਆ

ਸਿੱਖਿਆ ਮੰਤਰੀ ਨੇ ਆਈਆਈਐੱਮ ਰਾਏਪੁਰ ਦੀ ਵਿੱਦਿਅਕ ਇਮਾਰਤ ਦੇ ਨਾਲ-ਨਾਲ ਨਵੀਂ ਵਿਸ਼ਾਲ ਫੈਕਲਟੀ ਇਮਾਰਤ ਦਾ ਉਦਘਾਟਨ ਕੀਤਾ

Posted On: 18 AUG 2020 6:19PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਔਨਲਾਈਨ ਮਾਧਿਅਮ ਰਾਹੀਂ ਆਈਆਈਐੱਮ ਰਾਏਪੁਰ ਦੇ ਪੋਸਟ ਗ੍ਰੈਜੂਏਟ ਪ੍ਰੋਗਰਾਮ (ਪੀਜੀਪੀ) ਦੇ 11ਵੇਂ ਬੈਚ ਅਤੇ ਫੈਲੋ (ਡੌਕਟੋਰਲ) ਪ੍ਰੋਗਰਾਮ (ਐਫਪੀਐੱਮ) ਦੇ 9ਵੇਂ ਬੈਚ ਦੇ ਉਦਘਾਟਨੀ ਸਮਾਗਮ ਵਿੱਚ ਸ਼ਿਰਕਤ ਕੀਤੀ।ਇਸ ਮੌਕੇ ਸ਼੍ਰੀ ਸ਼ਿਆਮਲ ਗੋਪੀਨਾਥ, ਚੇਅਰਪਰਸਨ, ਬੀਓਜੀ ਆਈਆਈਐੱਮ ਰਾਏਪੁਰ ਅਤੇ ਪ੍ਰੋ: ਭਾਰਤ ਭਾਸਕਰ, ਡਾਇਰੈਕਟਰ, ਆਈਆਈਐੱਮ, ਰਾਏਪੁਰ ਮੌਜੂਦ ਸਨ।

 

ਇਸ ਮੌਕੇ ਬੋਲਦਿਆਂ ਸ਼੍ਰੀ ਪੋਖਰਿਯਾਲ ਨੇ ਪੀਜੀਪੀ ਦੇ 11 ਵੇਂ ਬੈਚ ਅਤੇ ਐਫਪੀਐੱਮ ਦੇ 9 ਵੇਂ ਬੈਚ ਦਾ ਆਈਆਈਐੱਮ ਕੈਂਪਸ ਵਿੱਚ ਸੁਆਗਤ ਕੀਤਾ। ਉਨ੍ਹਾਂ ਆਈਆਈਐੱਮ ਰਾਏਪੁਰ ਦੀ ਵਿਸ਼ਾਲ ਨਵੀਂ ਫੈਕਲਟੀ ਇਮਾਰਤ ਦੇ ਨਾਲ-ਨਾਲ ਅਕਾਦਮਿਕ ਇਮਾਰਤ ਦਾ ਉਦਘਾਟਨ ਕੀਤਾ। ਮੰਤਰੀ ਨੇ ਸੰਸਥਾ ਨੂੰ ਜੀਵਨ ਭਰ ਸਿੱਖਣ ਅਤੇ ਵਿਕਾਸ, ਕਮਿਊਨਿਟੀ ਨਾਲ ਸਕਾਰਾਤਮਕ ਰੁਝੇਵਿਆਂ, ਅਤੇ ਲੀਡਰਸ਼ਿਪ ਦੇ ਹੁਨਰ ਨੂੰ ਵਿਕਸਿਤ ਕਰਨ 'ਤੇ ਜ਼ੋਰ ਦੇਣ ਲਈ ਖੁਸ਼ੀ ਜ਼ਾਹਰ ਕੀਤੀ; ਉਹ ਗੁਣ ਜੋ ਸਾਡੇ ਭਾਈਚਾਰੇ ਅਤੇ ਦੇਸ਼ ਨੂੰ ਸਕਾਰਾਤਮਕ ਤੌਰ ਤੇ ਪ੍ਰਭਾਵਿਤ ਕਰਨਗੇ।

 

ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ, 2020) ਵੀ ਇਸ ਦਿਸ਼ਾ ਵੱਲ ਇੱਕ ਕਦਮ ਹੈ। ਐੱਨਈਪੀ 2020 ਦਾ ਉਦੇਸ਼ ਸਿੱਖਿਆ ਦੇ ਪਾਠਕ੍ਰਮ ਅਤੇ ਵਿਦਿਅਕ ਢਾਂਚੇ ਨੂੰ ਬਦਲ ਕੇ ਸਾਡੇ ਦੇਸ਼ ਨੂੰ ਗਿਆਨ ਦੀ ਆਲਮੀ ਮਹਾਂਸ਼ਕਤੀ ਬਣਾਉਣਾ ਹੈ। ਇਹ ਸਿਖਲਾਈ ਦੇ ਸਾਰੇ ਪੱਧਰਾਂ ਵਿਚ ਟੈਕਨੋਲੋਜੀ ਦੇ ਏਕੀਕਰਣ ਤੇ ਜ਼ੋਰ ਦਿੰਦੀ ਹੈ।  ਉਨ੍ਹਾਂ ਦੱਸਿਆ ਕਿ ਕਿਵੇਂ ਸਰਕਾਰ 2035 ਤੱਕ ਉੱਚ ਸਿੱਖਿਆ ਵਿੱਚ ਕੁੱਲ ਦਾਖਲਾ ਅਨੁਪਾਤ ਨੂੰ 50 ਫ਼ੀਸਦੀ ਤੱਕ ਵਧਾਉਣ ਦੀ ਇੱਛਾ ਰੱਖਦੀ ਹੈ, ਜਿਸ ਨਾਲ ਆਈਆਈਐੱਮ ਜਿਹੇ ਸੰਸਥਾਨ ਵੀ ਵਧਣਗੇ ਅਤੇ ਸਰਕਾਰ ਦੁਆਰਾ ਨਿਰਧਾਰਿਤ ਨੀਤੀਗਤ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ। ਉਨ੍ਹਾਂ ਆਪਣੇ ਭਾਸ਼ਣ ਦੀ ਸਮਾਪਤੀ ਵਿਦਿਆਰਥੀਆਂ ਨੂੰ ਤੁਹਾਡੇ ਜੀਵਨ ਦੇ ਇੱਕ ਨਵੇਂ ਪੜਾਅ ਤੇ ਆਉਣ ਤੇ ਵਧਾਈ ਦਿੰਦਿਆਂ ਕੀਤੀ ਅਤੇ ਕਿਹਾ ਕਿ ਦੇਸ਼ ਵਿੱਚ ਜੋਸ਼ ਦੀ ਭਾਵਨਾ ਦੀ ਜ਼ਰੂਰਤ ਹੈ, ਪਰ ਇਸ ਵਿੱਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਦੀ ਵੀ ਲੋੜ ਹੈ, ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਦਿਆਰਥੀ ਇਸ ਦਿਸ਼ਾ ਵੱਲ ਕੰਮ ਕਰਨ,ਭਾਵੇਂ ਕਿ ਉਹ ਕਿਸੇ ਵੀ ਸੰਗਠਨ ਲਈ ਕੰਮ ਕਰਦੇ ਹੋਣ।

 

https://twitter.com/DrRPNishank/status/1295659892921872389

 

ਇਸ ਤੋਂ ਬਾਅਦ ਡਾਇਰੈਕਟਰ ਆਈਆਈਐੱਮ ਰਾਏਪੁਰ, ਪ੍ਰੋ: ਭਾਰਤ ਭਾਸਕਰ ਦੁਆਰਾ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ', ਛੱਤੀਸਗੜ੍ਹ ਸਰਕਾਰ ਦੇ ਸਿੱਖਿਆ ਵਿਭਾਗ, ਆਈਆਈਐੱਮ ਰਾਏਪੁਰ ਦੇ ਬੋਰਡ ਆਵ੍ ਗਵਰਨਰਸ ਅਤੇ ਅੰਤ ਵਿੱਚ ਆਈਆਈਐੱਮ ਰਾਏਪੁਰ ਨੂੰ ਇਨ੍ਹਾਂ ਨਵੀਆਂ ਬੁਲੰਦੀਆਂ 'ਤੇ ਪਹੁਚਾਉਣ ਲਈ ਉਨ੍ਹਾਂ ਦੇ ਸਮਰਥਨ ਅਤੇ ਸਹਿਯੋਗ ਲਈ ਫੈਕਲਟੀ ਅਤੇ ਸਟਾਫ ਦਾ ਧੰਨਵਾਦ ਕੀਤਾ।  ਪ੍ਰੋ. ਭਾਸਕਰ ਨੇ ਪੀਜੀਪੀ ਬੈਚ 2020-2022 ਦੇ ਵਿਦਿਆਰਥੀਆਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਦੇ ਮਾਪਿਆਂ ਦਾ ਦੇਸ਼ ਦੇ ਭਵਿੱਖ ਦੇ ਨੇਤਾਵਾਂ ਨੂੰ ਅੱਗੇ ਲਿਆਉਣ ਲਈ ਧੰਨਵਾਦ ਕੀਤਾ।

 

                                                            ******

 

ਐੱਮਸੀ/ਏਕੇਜੇ/ਏਕੇ



(Release ID: 1646865) Visitor Counter : 145