ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਆਤਮਨਿਰਭਰਤਾ ਦੇ ਟੀਚੇ ਦੀ ਪ੍ਰਾਪਤੀ ਲਈ ‘ਸਵਦੇਸ਼ੀ ਮਾਇਕਰੋਪ੍ਰੋਸੈੱਸਰ ਚੈਲੰਜ’ ਦੀ ਸ਼ੁਰੂਆਤ ਕੀਤੀ; ‘ਆਤਮਨਿਰਭਰ ਭਾਰਤ’ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ
ਮਾਈਗੌਵ ਪੋਰਟਲ ’ਤੇ ਰਜਿਸਟ੍ਰੇਸ਼ਨ ਪ੍ਰਕਿਰਿਆ 18 ਅਗਸਤ, 2020 ਤੋਂ ਸ਼ੁਰੂ
ਸੈਮੀ-ਫਾਈਨਲ ਵਿੱਚ ਪਹੁੰਚਣ ਵਾਲੀਆਂ 100 ਟੀਮਾਂ ਨੂੰ ਪੁਰਸਕਾਰ ਦੇ ਰੂਪ ਵਿੱਚ ਕੁੱਲ 1.00 ਕਰੋੜ ਰੁਪਏ ਜਿੱਤਣ ਦਾ ਮੌਕਾ; ਫਾਈਨਲ ਵਿੱਚ ਪਹੁੰਚਣ ਵਾਲੀਆਂ 25 ਟੀਮਾਂ ਨੂੰ ਪੁਰਸਕਾਰ ਦੇ ਰੂਪ ਵਿੱਚ ਕੁੱਲ 1.00 ਕਰੋੜ ਰੁਪਏ ਜਿੱਤਣ ਦਾ ਮੌਕਾ
ਫਿਨਾਲੇ ਵਿੱਚ ਪ੍ਰਵੇਸ਼ ਕਰਨ ਵਾਲੀਆਂ ਮੋਹਰੀ 10 ਟੀਮਾਂ ਨੂੰ ਕੁੱਲ 2.30 ਕਰੋੜ ਰੁਪਏ ਦਾ ਸੀਡ-ਫੰਡ ਪ੍ਰਾਪਤ ਹੋਵੇਗਾ ਅਤੇ 12 ਮਹੀਨੇ ਤੱਕ ਇਨਕਿਊਬੇਸ਼ਨ ਮਦਦ ਮਿਲੇਗੀ
ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲੇ ਦੇ ਮਾਇਕਰੋਪ੍ਰੋਸੈੱਸਰ ਵਿਕਾਸ ਪ੍ਰੋਗਰਾਮ ਤਹਿਤ ਸਵਦੇਸ਼ੀ ਰੂਪ ਨਾਲ ਵਿਕਸਿਤ ਮਾਇਕਰੋਪ੍ਰੋਸੈੱਸਰ, ਸ਼ਕਤੀ ਅਤੇ ਵੇਗਾ ਨੂੰ ਲਾਂਚ ਕੀਤਾ ਗਿਆ
Posted On:
18 AUG 2020 3:31PM by PIB Chandigarh
ਕੇਂਦਰੀ ਕਾਨੂੰਨ ਅਤੇ ਨਿਆਂ, ਸੰਚਾਰ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ‘ਸਵਦੇਸ਼ੀ ਮਾਇਕਰੋਪ੍ਰੋਸੈੱਸਰ ਚੈਲੰਜ ਆਤਮਨਿਰਭਰ ਭਾਰਤ ਲਈ ਨਵੀਨ ਸਮਾਧਾਨ ਲਾਂਚ ਕੀਤਾ, ਜਿਸ ਦਾ ਉਦੇਸ਼ ਦੇਸ਼ ਵਿੱਚ ਸਟਾਰਟ-ਅੱਪ, ਨਵੀਨਤਾ ਅਤੇ ਖੋਜ ਦੇ ਮਜ਼ਬੂਤ ਈਕੋਸਿਸਟਮ ਨੂੰ ਹੋਰ ਗਤੀ ਪ੍ਰਦਾਨ ਕਰਨਾ ਹੈ।
ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲੇ ਦੇ ਮਾਇਕਰੋਪ੍ਰੋਸੈੱਸਰ ਵਿਕਾਸ ਪ੍ਰੋਗਰਾਮ ਤਹਿਤ ਆਈਆਈਟੀ ਮਦਰਾਸ ਅਤੇ ਸੈਂਟਰ ਫਾਰ ਡਿਵਲਪਮੈਂਟ ਆਫ ਅਡਵਾਂਸ ਕੰਪਿਊਟਿੰਗ (ਸੀਡੀਏਸੀ) ਨੇ ਓਪਨ ਸੋਰਸ ਆਰਕੀਟੈਕਚਰ ਦਾ ਉਪਯੋਗ ਕਰਦੇ ਹੋਏ ਸ਼ਕਤੀ (32 ਬਿਟ) ਅਤੇ (64 ਬਿਟ) ਨਾਂ ਦੇ ਦੋ ਮਾਇਕਰੋਪ੍ਰੋਸੈੱਸਰ ਵਿਕਸਿਤ ਕੀਤੇ ਹਨ। ‘ਸਵਦੇਸ਼ੀ ਮਾਇਕਰੋਪ੍ਰੋਸੈੱਸਰ ਚੈਲੰਜ ਆਤਮਨਿਰਭਰ ਭਾਰਤ ਲਈ ਨਵੀਨ ਸਮਾਧਾਨ ਤਹਿਤ ਇਨੋਵੇਟਰਾਂ, ਸਟਾਰਟ-ਅੱਪ ਅਤੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਇਨ੍ਹਾਂ ਮਾਇਕਰੋਪ੍ਰੋਸੈੱਸਰਾਂ ਦਾ ਉਪਯੋਗ ਕਰਦੇ ਹੋਏ ਵਿਭਿੰਨ ਟੈਕਨੋਲੋਜੀ ਉਤਪਾਦਾਂ ਨੂੰ ਵਿਕਸਿਤ ਕਰਨ।
ਆਤਮਨਿਰਭਰਤਾ ਦੀ ਖਹਾਇਸ਼ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਠੋਸ ਯਤਨ ਅਤੇ ‘ਆਤਮਨਿਰਭਰ ਭਾਰਤ’ ਲਈ ਇੱਕ ਮਹੱਤਵਪੂਰਨ ਕਦਮ ਦੇ ਰੂਪ ਵਿੱਚ ਇਸ ਪਹਿਲ ਦਾ ਉਦੇਸ਼ ਨਾ ਸਿਰਫ਼ ਰਣਨੀਤਕ ਅਤੇ ਉਦਯੋਗਿਕ ਖੇਤਰਾਂ ਦੀਆਂ ਭਾਰਤ ਦੀਆਂ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੈ, ਬਲਕਿ ਇਸ ਪਹਿਲ ਵਿੱਚ ਸੁਰੱਖਿਆ, ਲਾਇਸੈਂਸਿੰਗ, ਟੈਕਨੋਲੋਜੀ ਅਪ੍ਰਚਲਨ ਨਾਲ ਜੁੜੇ ਮੁੱਦਿਆਂ ਦਾ ਸਮਾਧਾਨ ਕਰਨ ਅਤੇ ਸਭ ਤੋਂ ਮਹੱਤਵਪੂਰਨ ਆਯਾਤ ’ਤੇ ਨਿਰਭਰਤਾ ਵਿੱਚ ਕਟੌਤੀ ਕਰਨ ਦੀ ਸਮਰੱਥਾ ਵੀ ਹੈ। ਦੇਸ਼ ਅਤੇ ਵਿਦੇਸ਼ ਸਥਿਤ ਫਾਊਂਡਰੀ ਵਿੱਚ ਇਨ੍ਹਾਂ ਅਤਿ ਆਧੁਨਿਕ ਪ੍ਰੋਸੈਸਰ ਵੈਰੀਐਂਟ ਦਾ ਡਿਜ਼ਾਈਨ, ਵਿਕਾਸ ਅਤੇ ਨਿਰਮਾਣ; ਦੇਸ਼ ਵਿੱਚ ਇਲੈਕਟ੍ਰੌਨਿਕ ਪ੍ਰਣਾਲੀ ਡਿਜ਼ਾਈਨ ਅਤੇ ਨਿਰਮਾਣ ਦੇ ਜੀਵੰਤ ਈਕੋਸਿਸਟਮ ਦੇ ਅੰਤਿਮ ਟੀਚੇ ਲਈ ਤੇਜ਼ੀ ਨਾਲ ਅੱਗੇ ਵਧਣ ਦੀ ਦਿਸ਼ਾ ਵਿੱਚ ਇੱਕ ਸਫਲ ਕਦਮ ਹੈ।
‘ਸਵਦੇਸ਼ੀ ਮਾਇਕਰੋਪ੍ਰੋਸੈੱਸਰ ਚੈਲੰਜ’’ ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲੇ ਦੁਆਰਾ ਦੇਸ਼ ਵਿੱਚ ਨਵੀਨਤਾ ਈਕੋਤਤਰ ਨੂੰ ਪ੍ਰੋਤਸਾਹਨ ਦੇਣ ਅਤੇ ਡਿਜੀਟਲ ਟੈਕਨੋਲੋਜੀ ਅਪਣਾਉਣ ਦੇ ਮਾਮਲੇ ਵਿੰਚ ਸਭ ਤੋਂ ਅੱਗੇ ਰਹਿਣ ਲਈ ਸਰਗਰਮ, ਪੁਰਵ ਨਿਰਧਾਰਤ ਅਤੇ ਸ਼੍ਰੇਣੀਬੱਧ ਉਪਾਇਆਂ ਦੀ ਲੜੀ ਦਾ ਹਿੱਸਾ ਹੈ। ਇਹ ਮੁਕਾਬਲੇਬਾਜ਼ੀ ਸਾਰੇ ਵਿਦਿਆਰਥੀਆਂ ਅਤੇ ਸਟਾਰਟ-ਅੱਪਸ ਲਈ ਖੁੱਲ੍ਹੀ ਹੈ ਅਤੇ ਪ੍ਰਤੀਯੋਗਤਾ ਤੋਂ ਆਸ ਰੱਖਦੀ ਹੈ ਕਿ ਉਹ ਇਨ੍ਹਾਂ ਸਵਦੇਸ਼ੀ ਪ੍ਰੋਸੈੱਸਰ ਆਈਪੀ ਨਾਲ ਨਾ ਸਿਰਫ਼ ਬਦਲਾਅ ਕਰਨ ਅਤੇ ਸਮਾਜਿਕ ਜ਼ਰੂਰਤਾਂ ਲਈ ਕਫਾਇਤੀ ਸਮਾਧਾਨ ਪ੍ਰਸਤੂਤ ਕਰਨ, ਬਲਕਿ ਸਵਦੇਸ਼ੀ ਪ੍ਰੋਸੈੱਸਰ ਲਈ ਸੰਪੂਰਨ ਈਕੋਸਿਸਟਮ ਉਪਲੱਬਧ ਕਰਾਉਣ ਤਾਂ ਕਿ ਨਜ਼ਦੀਕ ਭਵਿੱਖ ਵਿੱਚ ਆਲਮੀ ਅਤੇ ਘਰੇਲੂ ਜ਼ਰੂਰਤਾਂ ਦੋਵਾਂ ਨੂੰ ਪੂਰਾ ਕਰਨ ਲਈ ਗੁੰਝਲਦਾਰ ਡਿਜ਼ਾਈਨਾਂ ਨੂੰ ਵਿਕਸਿਤ ਕੀਤਾ ਜਾ ਸਕੇ।
ਇਲੈਕਟ੍ਰੌਨਿਕ ਅਤੇ ਆਈਟੀ ਮੰਤਰਾਲਾ ਪ੍ਰਤੀਯੋਗਤਾ ਅਤੇ ਟੈਕਨੋਲੋਜੀ ਸਰੋਤਾਂ ਨੂੰ ਵਿਭਿੰਨ ਪ੍ਰਕਾਰ ਦੇ ਲਾਭਾਂ ਦੀ ਪੇਸ਼ਕਸ਼ ਕਰਦਾ ਹੈ। ਇਸ ਵਿੱਚ ਨਾ ਸਿਰਫ਼ ਦੇਸ਼ ਦੇ ਸਭ ਤੋਂ ਚੰਗੇ ਵੀਐੱਲਐੱਸਆਈ ਅਤੇ ਇਲੈਕਟ੍ਰੌਨਿਕਸ ਸਿਸਟਮ ਡਿਜ਼ਾਈਨ ਮਾਹਿਰਾਂ ਤੋਂ ਇੰਟਰਨਸ਼ਿਪ ਦਾ ਮੌਕਾ ਅਤੇ ਨਿਯਮਤ ਤਕਨੀਕੀ ਮਾਰਗਦਰਸ਼ਨ ਸ਼ਾਮਲ ਹੈ, ਬਲਕਿ ਇਨਕਿਊਬੇਸ਼ਨ ਕੇਂਦਰਾਂ ਦੁਆਰਾ ਬਿਜ਼ਨਸ ਅਤੇ ਫੰਡਿੰਗ ਸਮਰਥਨ ਵੀ ਸ਼ਾਮਲ ਹੈ। ਹਾਰਡਵੇਅਰ ਪ੍ਰੋਟੋਟਾਈਪ ਨੂੰ ਵਿਕਸਿਤ ਕਰਨ ਅਤੇ ਸਟਾਰਟ-ਅੱਪ ਇਨਕਿਊਬੇਸ਼ਨ ਲਈ ਚੈਲੰਜ ਦੇ ਵਿਭਿੰਨ ਪੜਾਵਾਂ ਵਿੱਚ 4.39 ਕਰੋੜ ਦੇ ਵਿੱਤੀ ਸਮਰਥਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਇਸ ਚੈਲੰਜ ਦੀ ਮਿਆਦ 10 ਮਹੀਨੇ ਦੀ ਹੈ ਜੋ 18 ਅਗਸਤ, 2020 ਨੂੰ https://innovate.mygov.in ’ਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਨਾਲ ਸ਼ੁਰੂ ਹੋ ਕੇ ਜੂਨ 2021 ਵਿੱਚ ਖਤਮ ਹੋਵੇਗੀ। ਮੁਕਾਬਲੇ ਤਹਿਤ ਸੈਮੀ-ਫਾਈਨਲ ਵਿੱਚ ਪਹੁੰਚਣ ਵਾਲੀਆਂ 100 ਟੀਮਾਂ ਨੂੰ ਪੁਰਸਕਾਰ ਦੇ ਰੂਪ ਵਿੱਚ ਕੁੱਲ 1.00 ਕਰੋੜ ਜਿੱਤਣ ਦਾ ਮੌਕਾ ਪ੍ਰਾਪਤ ਹੋਵੇਗਾ, ਜਦੋਂਕਿ ਫਾਈਨਲ ਵਿੱਚ ਪਹੁੰਚਣ ਵਾਲੀਆਂ 25 ਟੀਮਾਂ ਨੂੰ ਪੁਰਸਕਾਰ ਦੇ ਰੂਪ ਵਿੱਚ ਕੁੱਲ 1.00 ਕਰੋੜ ਰੁਪਏ ਜਿੱਤਣ ਦਾ ਮੌਕਾ ਮਿਲੇਗਾ। ਫਿਨਾਲੇ ਵਿੱਚ ਪ੍ਰਵੇਸ਼ ਕਰਨ ਵਾਲੀਆਂ ਮੋਹਰੀ 10 ਟੀਮਾਂ ਨੂੰ ਕੁੱਲ 2.39 ਕਰੋੜ ਰੁਪਏ ਦਾ ਸੀਡ-ਫੰਡ ਪ੍ਰਾਪਤ ਹੋਵੇਗਾ ਅਤੇ 12 ਮਹੀਨੇ ਤੱਕ ਇਨਕਿਊਬੇਸ਼ਨ ਸਮਰਥਨ ਮਿਲੇਗਾ। ਸਭ ਤੋਂ ਮਹੱਤਵਪੂਰਨ ਪ੍ਰਤੀਭਾਗੀਆਂ ਨੂੰ ਸਵਦੇਸ਼ੀ ਪ੍ਰੋਸੈੱਸਰ ਦੇ ਉਪਯੋਗ ਨਾਲ ਆਪਣੀ ਨਵੀਨਤਾ ਦੇ ਨਿਰਮਾਣ ਦਾ ਮੌਕਾ ਮਿਲੇਗਾ, ਉਹ ਅਜਿਹੇ ਪਲੈਟਫਾਰਮ ’ਤੇ ਆਪਣੇ ਨਵੀਨਤਾ ਪ੍ਰਦਰਸ਼ਨ ਕਰ ਸਕਣਗੇ ਜਿੱਥੇ ਵੱਡੀ ਸੰਖਿਆ ਵਿੱਚ ਲੋਕ ਉਨ੍ਹਾਂ ਨੂੰ ਦੇਖਣਗੇ ਅਤੇ ਉਨ੍ਹਾਂ ਦੇ ਵਿਚਾਰ ਨੂੰ ਬਜ਼ਾਰ ਤੱਕ ਪਹੁੰਚਣ ਦੀ ਸੁਵਿਧਾ ਮਿਲੇਗੀ। ਇਸ ਪ੍ਰਕਾਰ ਪ੍ਰਤੀਭਾਗੀਆਂ ਨੂੰ ਸਰਕਾਰ ਦੇ #ਆਤਮਨਿਰਭਰਤਾ ਦੇ ਸਮੁੱਚੇ ਮਿਸ਼ਨ ਵਿੱਚ ਯੋਗਦਾਨ ਕਰਨ ਦਾ ਮੌਕਾ ਮਿਲੇਗਾ।
*********
ਆਰਸੀਜੇ/ਐੱਮ
(Release ID: 1646860)
Visitor Counter : 220